Patiala News: ਪਹਿਲਾਂ ਬਾਈਕ ਤੋਂ ਸੁੱਟਿਆ, ਫਿਰ ਦਿਲ 'ਚ ਮਾਰੇ ਚਾਕੂ, ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਦਿਲ ਦਹਿਲਾਉਣ ਵਾਲਾ ਵੀਡੀਓ ਆਇਆ ਸਾਹਮਣੇ
Patiala News: ਪਟਿਆਲਾ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਬਹੁਤ ਹੀ ਬੇਰਹਿਮੀ ਦੇ ਨਾਲ ਇੱਕ 22 ਸਾਲਾਂ ਦੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਾਹਾਕਾਰ ਮੱਚ ਗਈ।
Patiala Murder News: ਪੰਜਾਬ ਦੇ ਪਟਿਆਲਾ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਇਲਾਕੇ 'ਚ ਹਲਚਲ ਮਚਾ ਦਿੱਤੀ ਹੈ। ਜਾਣਕਾਰੀ ਮੁਤਾਬਕ ਭੀੜ-ਭੜੱਕੇ ਵਾਲੇ ਇਲਾਕੇ 'ਚ ਇਕ 22 ਸਾਲਾ ਨੌਜਵਾਨ 'ਤੇ ਚੱਲਦੇ ਮੋਟਰਸਾਈਕਲ ਤੋਂ ਖਿੱਚ ਕੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਅਤੇ ਫਿਰ ਛਾਤੀ 'ਚ ਚਾਕੂ ਮਾਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਮੌਤ ਹੋ ਗਈ।
ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਕਰਨ ਨਾਂ ਦੇ ਨੌਜਵਾਨ 'ਤੇ ਹੋਏ ਹਮਲੇ ਦੀ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ। ਫੁਟੇਜ 'ਚ ਕਰਨ ਨੂੰ ਮੋਟਰਸਾਈਕਲ ਦੀ ਪਿਛਲੀ ਸੀਟ 'ਤੇ ਬੈਠਾ ਦਿਖਾਇਆ ਗਿਆ ਹੈ, ਜਦੋਂ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਤਿੰਨ ਲੋਕ ਬਾਈਕ 'ਤੇ ਆਉਂਦੇ ਹਨ ਅਤੇ ਉਸ ਨੂੰ ਖਿੱਚ ਕੇ ਸੜਕ 'ਤੇ ਸੁੱਟ ਦਿੰਦੇ ਹਨ।
DSP City-1 Patiala provided important information regarding the tragic murder of a young boy in the Ablowal area of Patiala city. The police are thoroughly investigating the case, ensuring that justice will be served. pic.twitter.com/mhsrfZgFQf
— Patiala Police (@PatialaPolice) September 7, 2024
ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਉਹ ਸਾਹਮਣੇ ਤੋਂ ਆ ਰਹੇ ਇੱਕ ਮੋਟਰਸਾਈਕਲ ਉਸ ਨੂੰ ਧੱਕਾ ਮਾਰ ਦਿੰਦਾ ਹੈ, ਜਿਸਨੂੰ ਹਮਲਾ ਕਰਨ ਵਾਲਿਆਂ ਦਾ ਹੀ ਸਾਥੀ ਦੱਸਿਆ ਜਾ ਰਿਹਾ ਹੈ। ਫਿਰ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਬੇਰਹਿਮੀ ਨਾਲ ਹਮਲਾਵਰ ਨੇ ਨੌਜਵਾਨ 'ਤੇ ਚਾਕੂ ਨਾਲ ਹਮਲਾ ਕੀਤਾ ਅਤੇ ਫਿਰ ਉਸ ਦਾ ਕਤਲ ਕਰਨ ਤੋਂ ਬਾਅਦ ਫਰਾਰ ਹੁੰਦੇ ਹੋਏ ਨਜ਼ਰ ਆ ਰਹੇ ਹਨ।
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਪਟਿਆਲਾ ਦੇ ਅਬਲੋਵਾਲ ਇਲਾਕੇ 'ਚ ਵਾਪਰੀ ਜਦੋਂ ਕਰਨ ਬਾਬੂ ਸਿੰਘ ਕਾਲੋਨੀ ਸਥਿਤ ਆਪਣੇ ਘਰ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਪੁਲਿਸ ਨੇ ਦੱਸਿਆ "ਕਰਨ ਘਰ ਜਾ ਰਿਹਾ ਸੀ ਕਿ ਦੋ ਮੋਟਰਸਾਈਕਲਾਂ 'ਤੇ ਆਏ ਲੋਕਾਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਛਾਤੀ 'ਤੇ ਚਾਕੂ ਮਾਰ ਦਿੱਤਾ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਖੂਨ ਵਹਿਣ ਕਾਰਨ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਮਾਮਲਾ ਦਰਜ ਕਰ ਲਿਆ ਗਿਆ ਹੈ''। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਹਮਲਾਵਰਾਂ ਦੀ ਪਛਾਣ ਅੰਸ਼, ਅਮਨਮੀਤ ਅਤੇ ਯੁਵਰਾਜ ਵਜੋਂ ਹੋਈ ਹੈ। ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।