Patiala News: ਪੂਟਾ ਦੀਆਂ ਚੋਣਾਂ ਨੇ ਭਖਾਇਆ ਯੂਨੀਵਰਸਿਟੀ ਦਾ ਮਾਹੌਲ, 21 ਅਕਤੂਬਰ ਨੂੰ ਪੈਣਗੀਆਂ ਵੋਟਾਂ
ਐਤਕੀਂ ਮੁੱਖ ਰੂਪ ’ਚ ਦੋ ਧਿਰਾਂ ਹੀ ਆਹਮੋ-ਸਾਹਮਣੇ ਹਨ। ਇਨ੍ਹਾਂ ਵਿੱਚ ਏਪੀਯੂਟੀ ਤੇ ਪੀਟੀਏ ’ਤੇ ਆਧਾਰਤ ਦੋ ਵੱਖੋ-ਵੱਖਰੇ ਗੱਠਜੋੜ ਸ਼ਾਮਲ ਹਨ। ਇਨ੍ਹਾਂ ਵਿੱਚੋਂ ਏਪੀਯੂਟੀ ਦੇ ਅਧੀਨ ਪੀਟੀਸੀ, ਏਪੀਟੀ, ਡੀਟੀਐਫ ਤੇ ਟੀਐਫਐਸ ਸ਼ਾਮਲ ਹਨ।
Patiala News: ‘ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ’ (ਪੂਟਾ) ਦੀਆਂ ਚੋਣਾਂ 21 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ। ਉਮੀਦਵਾਰਾਂ ਵੱਲੋਂ ਜਿੱਥੇ ਜੋੜ-ਤੋੜ ਕੀਤਾ ਜਾ ਰਿਹਾ ਹੈ, ਉੱਥੇ ਹੀ ਪ੍ਰਚਾਰ ਵੀ ਸਿਖਰਾਂ ਉੱਪਰ ਹੈ। ਸੋਮਵਾਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਹੋਣ ਕਰਕੇ ਹੁਣ ਉਮੀਦਵਾਰਾਂ ਸਬੰਧੀ ਸਥਿਤੀ ਸਪੱਸ਼ਟ ਹੋ ਗਈ ਹੈ। ਇਸ ਦੌਰਾਨ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਤੇ ਜੁਆਇੰਟ ਸਕੱਤਰ ਸਮੇਤ ਸੱਤ ਐਗਜੈਕਟਿਵ ਮੈਂਬਰਾਂ ਦੀ ਚੋਣ ਹੋਣੀ ਹੈ।
ਦੱਸ ਦਈਏ ਕਿ ਐਤਕੀਂ ਮੁੱਖ ਰੂਪ ’ਚ ਦੋ ਧਿਰਾਂ ਹੀ ਆਹਮੋ-ਸਾਹਮਣੇ ਹਨ। ਇਨ੍ਹਾਂ ਵਿੱਚ ਏਪੀਯੂਟੀ ਤੇ ਪੀਟੀਏ ’ਤੇ ਆਧਾਰਤ ਦੋ ਵੱਖੋ-ਵੱਖਰੇ ਗੱਠਜੋੜ ਸ਼ਾਮਲ ਹਨ। ਇਨ੍ਹਾਂ ਵਿੱਚੋਂ ਏਪੀਯੂਟੀ ਦੇ ਅਧੀਨ ਪੀਟੀਸੀ, ਏਪੀਟੀ, ਡੀਟੀਐਫ ਤੇ ਟੀਐਫਐਸ ਸ਼ਾਮਲ ਹਨ। ਹਾਸਲ ਜਾਣਕਾਰੀ ਮੁਤਾਬਕ ਪ੍ਰਧਾਨਗੀ ਦੇ ਅਹੁਦੇ ਲਈ ਡਾ. ਅਵੀਨੀਤਪਾਲ ਸਿੰਘ, ਮੀਤ ਪ੍ਰਧਾਨ ਲਈ ਡਾ. ਸੁਖਵਿੰਦਰ ਸਿੰਘ, ਸਕੱਤਰ ਲਈ ਡਾ. ਗੁਰਜੀਤ ਸਿੰਘ ਭੱਠਲ ਤੇ ਜੁਆਇੰਟ ਸਕੱਤਰ/ਖਜ਼ਾਨਚੀ ਲਈ ਡਾ. ਅਰਨੀਤ ਗਰੇਵਾਲ ਦੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਮੈਂਬਰਾਂ ਦੇ ਅਹੁਦਿਆਂ ਲਈ ਆਪਣੇ ਉਮੀਦਵਾਰ ਮੈਦਾਨ ’ਚ ਉਤਾਰੇ ਹਨ।
ਦੂਜੇ ਪਾਸੇ ਪੀਟੀਏ ਵੱਲੋਂ ਪ੍ਰਧਾਨਗੀ ਦੇ ਅਹੁਦੇ ਲਈ ਡਾ. ਨਿਸ਼ਾਨ ਸਿੰਘ ਦਿਓਲ ਨੂੰ ਮੈਦਾਨ ’ਚ ਉਤਾਰਿਆ ਗਿਆ ਹੈ। ਜਦਕਿ ਡਾ. ਮੋਹਣ ਸਿੰਘ ਨੂੰ ਮੀਤ ਪ੍ਰਧਾਨ, ਡਾ. ਮਨਿੰਦਰ ਸਿੰਘ ਨੂੰ ਸਕੱਤਰ ਤੇ ਕਰਨਦੀਪ ਸਿੰਘ ਨੂੰ ਜੁਆਇੰਟ ਸਕੱਤਰ/ਖਜ਼ਾਨਚੀ ਦੇ ਅਹੁਦੇ ਲਈ ਚੋਣ ਪਿੜ ’ਚ ਉਤਾਰਿਆ ਗਿਆ ਹੈ। ਇਸ ਤੋਂ ਇਲਾਵਾ ਦੋਵਾਂ ਗੁੱਟਾਂ ਵੱਲੋਂ ਐਗਜੈਕਟਿਵ ਮੈਂਬਰ ਦੀਆਂ ਸੱਤ ਸੀਟਾਂ ਕੁੱਲ ਨੌਂ ਉਮੀਦਵਾਰ ਮੈਦਾਨ ’ਚ ਉਤਾਰੇ ਗਏ ਹਨ।
ਇਸੇ ਦੌਰਾਨ ਏਪੀਯੂਟੀ ਨਾਲ ਸਬੰਧਤ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਮੁਖ ਸਿੰਘ ਤੇ ਡਾ. ਗੁਰਜੀਤ ਭੱਠਲ ਸਮੇਤ ਪੀਟੀਏ ਦੇ ਆਗੂ ਡਾ. ਗੁਰਨਾਮ ਵਿਰਕ ਤੇ ਰਾਜਵਿੰਦਰ ਢੀਂਡਸਾ ਆਦਿ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਹਾਲਾਤ ਸੁਧਾਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਦੋਵਾਂ ਗੁੱਟਾਂ ਵੱਲੋਂ ਆਪੋ ਆਪਣੇ ਪੱਧਰ ’ਤੇ ਚੋਣ ਮੈਨੀਫੈਸਟੋ ਵੀ ਜਾਰੀ ਕੀਤੇ ਗਏ ਹਨ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।