ਪੜਚੋਲ ਕਰੋ

Patiala News: ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਹਿੰਸਾ ਖ਼ਿਲਾਫ਼ ਡਟਿਆ ਸਾਂਝਾ ਮੋਰਚਾ

Punjabi University: ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ ਨੇ ‘ਹਿੰਸਾ ਖ਼ਿਲਾਫ਼ ਸਾਂਝਾ ਮੋਰਚਾ’ ਦੀ ਅਗਵਾਈ ਵਿੱਚ ਯੂਨੀਵਰਸਿਟੀ ਵਿੱਚ ਰੋਸ ਮਾਰਚ ਕੀਤਾ ਤੇ ਵਾਈਸ ਚਾਂਸਲਰ ਨੂੰ ਆਪਣਾ ਮੰਗ ਪੱਤਰ ਸੌਂਪਿਆ।

Patiala News: ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ ਨੇ ‘ਹਿੰਸਾ ਖ਼ਿਲਾਫ਼ ਸਾਂਝਾ ਮੋਰਚਾ’ ਦੀ ਅਗਵਾਈ ਵਿੱਚ ਯੂਨੀਵਰਸਿਟੀ ਵਿੱਚ ਰੋਸ ਮਾਰਚ ਕੀਤਾ ਤੇ ਵਾਈਸ ਚਾਂਸਲਰ ਨੂੰ ਆਪਣਾ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ 14 ਸਤੰਬਰ ਨੂੰ ਯੂਨੀਵਰਸਿਟੀ ਅੰਦਰ ਪ੍ਰੋ. ਸੁਰਜੀਤ ’ਤੇ ਭੀੜ ਵੱਲੋਂ ਕੀਤੀ ਗਈ ਹਿੰਸਾ ਦੇ ਅਪਰਾਧੀਆਂ ਦੀ ਪਛਾਣ ਕਰਕੇ ਢੁੱਕਵੀਂ ਕਾਰਵਾਈ ਕਰਨ ਵਾਸਤੇ ਯੂਨੀਵਰਸਿਟੀ ਪ੍ਰਸ਼ਾਸਨ ਇੱਕ ਜਾਂਚ ਕਮੇਟੀ ਦਾ ਗਠਨ ਕਰੇ। 

ਇਸ ਤੋਂ ਇਲਾਵਾ ਮੁਲਜ਼ਮ ਵਿਅਕਤੀਆਂ ਨੂੰ ਯੂਨੀਵਰਸਿਟੀ ’ਚੋਂ ਮੁਅੱਤਲ ਕੀਤਾ ਜਾਵੇ ਤਾਂ ਜੋ ਉਹ ਜਾਂਚ ਕਮੇਟੀ ਦੀ ਕਾਰਵਾਈ ਵਿੱਚ ਦਖਲਅੰਦਾਜ਼ੀ ਨਾ ਕਰ ਸਕਣ। ਪ੍ਰੋ. ਸੁਰਜੀਤ ਦੇ ਨਿਰਦੋਸ਼ ਸਾਬਤ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਅਧਿਆਪਨ ਤੇ ਹੋਰ ਜ਼ਿੰਮੇਵਾਰੀਆਂ ਨਿਭਾਉਣ ਲਈ ਮੁੜ ਯੂਨੀਵਰਸਿਟੀ ਕੈਂਪਸ ਵਿੱਚ ਲਿਆਂਦਾ ਜਾਵੇ। ਯੂਨੀਵਰਸਿਟੀ ਅੰਦਰ ਬੀਮਾਰ ਵਿਦਿਆਰਥੀਆਂ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਨ ਹਿਤ ਯੂਨੀਵਰਸਿਟੀ ਦੇ ਸਲ੍ਹਾਬੇ ਤੇ ਖ਼ਸਤਾ ਹਾਲਤ ਵਾਲੇ ਹੋਸਟਲਾਂ ਦੀ ਮੁਰੰਮਤ ਤੇ ਉਨ੍ਹਾਂ ਦਾ ਨਵੀਨੀਕਰਨ ਕੀਤਾ ਜਾਵੇ। ਯੂਨੀਵਰਸਿਟੀ ਡਿਸਪੈਂਸਰੀ ਵਿਚ ਇੱਕ ਮੈਡੀਕਲ ਸਲਾਹਕਾਰ ਦੀ ਨਿਯੁਕਤੀ ਕੀਤੀ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਮੁੱਢਲੇ ਪੱਧਰ 'ਤੇ ਹੀ ਬਿਮਾਰੀ ਦੇ ਕਾਰਨਾਂ ਤੋਂ ਜਾਣੂ ਕਰਵਾ ਕੇ ਅਗਲੇਰੇ ਤੋਂ ਇਲਾਜ ਵਾਸਤੇ ਢੁੱਕਵੀ ਸਲਾਹ ਦਿੱਤੀ ਜਾ ਸਕੇ। ਯੂਨੀਵਰਸਿਟੀ ਡਿਸਪੈਂਸਰੀ ਦਾ ਨੇੜੇ ਦੇ ਸਰਕਾਰੀ, ਪ੍ਰਾਈਵੇਟ ਹਸਪਤਾਲਾਂ ਨਾਲ ਸੰਸਥਾਗਤ ਤਾਲਮੇਲ ਹੋਵੇ। 

ਇਸ ਮੰਗ ਪੱਤਰ ਦੇ ਨਾਲ ਨਾਲ ਇਨ੍ਹਾਂ ਹੀ ਮੰਗਾਂ ਨੂੰ ਲੈ ਕੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੁਆਰਾ ਦਸਤਖ਼ਤ ਕੀਤੀ ਪਟੀਸ਼ਨ ਵੀ ਵਾਈਸ ਚਾਂਸਲਰ ਨੂੰ ਸੌਂਪੀ ਗਈ। ਜ਼ਿਕਰਯੋਗ ਹੈ ਕਿ ਹਿੰਸਾ ਖ਼ਿਲਾਫ਼ ਸਾਂਝਾ ਮੋਰਚਾ’ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪਿਛਲੇ ਦਿਨੀਂ ਇਹ ਦਸਤਖ਼ਤ ਮੁਹਿੰਮ ਚਲਾਈ ਗਈ ਸੀ ਜਿਸ ਤਹਿਤ ਯੂਨੀਵਰਸਿਟੀ ਦੇ 1971 ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਹਿੰਸਾ ਖ਼ਿਲਾਫ਼ ਜਾਂਚ ਕਮੇਟੀ ਬਿਠਾਉਣ, ਹਿੰਸਾ ਵਿੱਚ ਸ਼ਾਮਿਲ ਵਿਅਕਤੀਆਂ ਦੀ ਸ਼ਨਾਖ਼ਤ ਕਰਨ ਅਤੇ ਯੂਨੀਵਰਸਿਟੀ ਵਿੱਚ ਬਿਮਾਰ ਵਿਦਿਆਰਥੀਆਂ ਲਈ ਸਿਹਤ ਪ੍ਰਬੰਧਾਂ ਨੂੰ ਸੁਧਾਰਨ ਵਰਗੀਆਂ ਮੰਗਾਂ ਨੂੰ ਲੈ ਕੇ ਦਸਤਖ਼ਤ ਕਰਕੇ ਆਪਣੀ ਸਹਿਮਤੀ ਦਰਜ ਕਰਵਾਈ ਸੀ।

ਵਾਈਸ ਚਾਂਸਲਰ ਦਫ਼ਤਰ ਅੱਗੇ ਦੋ ਘੰਟੇ ਲਗਾਤਾਰ ਸਟੇਜ ਚੱਲੀ ਅਤੇ ਵੱਖ ਵੱਖ ਬੁਲਾਰਿਆਂ ਨੇ ਤਕਰੀਰਾਂ ਕੀਤੀਆਂ। ਮੰਚ ਸੰਚਾਲਨ ਕਰਦਿਆਂ ਜਗਤਾਰ ਨੇ 14 ਸਤੰਬਰ ਨੂੰ ਪ੍ਰੋ. ਸੁਰਜੀਤ ’ਤੇ ਹੋਏ ਹਮਲੇ ਤੋਂ ਲੈ ਕੇ ਹੁਣ ਤਕ ਦੀ ਯੂਨੀਵਰਸਿਟੀ ਦੀ ਧਾਰੀ ਹੋਈ ਚੁੱਪ ’ਤੇ ਸੁਆਲ ਚੁੱਕੇ। ਸਵਾਮੀ ਸਰਬਜੀਤ ਨੇ ਕਿਹਾ ਕਿ ਜੇਕਰ ਅਸੀਂ ਇਕ ਅਧਿਆਪਕ ’ਤੇ ਹੋਏ ਹਮਲੇ ਬਾਰੇ ਨਹੀਂ ਬੋਲਦੇ ਤਾਂ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਪਾਕ ਰਿਸ਼ਤੇ ਦਰਮਿਆਨ ਪਾੜੇ ਪੈਣਗੇ। 

ਪਰਮਜੀਤ ਸਿੰਘ ਨੇ ਇਸ ਮਸਲੇ ਵਿਚ ਅਫ਼ਵਾਹਾਂ ਦੀ ਸਿਆਸਤ ਬਾਰੇ ਗੱਲ ਕਰਦਿਆਂ ਕਿਹਾ ਕਿ ਪ੍ਰੋ. ਸੁਰਜੀਤ ’ਤੇ ਹਮਲਾ ਵਿਦਿਆਰਥੀਆਂ ਤੋਂ ਇਕ ਸੁਹਿਰਦ ਅਧਿਆਪਕ ਖੋਹੇ ਜਾਣ ਦੀ ਸਾਜ਼ਿਸ਼ ਹੈ। ਵਰਿੰਦਰ ਖੁਰਾਣਾ ਨੇ ਕਿਹਾ ਕਿ ਮਰਹੂਮ ਵਿਦਿਆਰਥਣ ਜਸ਼ਨਦੀਪ ਦੀ ਮੌਤ ਨੂੰ ਕੋਝੇ ਤਰੀਕੇ ਨਾਲ ਪ੍ਰੋ. ਸੁਰਜੀਤ ’ਤੇ ਹਮਲਾ ਕਰਨ ਲਈ ਵਰਤਿਆ ਗਿਆ ਹੈ। 

ਰਵਿੰਦਰ ਘੁੰਮਣ ਨੇ ਮੁਲਕ ਵਿਚ ਭੀੜ ਦੁਆਰਾ ਕੀਤੀ ਜਾਂਦੀ ਹਿੰਸਾ ਨਾਲ ਇਸ ਘਟਨਾ ਨੂੰ ਜੋੜਿਆ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਵਿਚ ਸਾਥੋਂ ਇਕ ਅਜਿਹਾ ਅਧਿਆਪਕ ਖੋਹਿਆ ਗਿਆ ਹੈ ਜੋ ਸਾਨੂੰ ਕਲਾਸ ਵਿਚ ਸਮਾਜ, ਜੈਂਡਰ, ਸਿੱਖਿਆ ਦੇ ਮੁੱਦਿਆਂ ਬਾਰੇ ਸੰਵੇਦਨਸ਼ੀਲ ਹੋਣ ਦੀ ਗੱਲ ਸਿਖਾਉਂਦਾ ਹੈ। ਮੋਰਚੇ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਪਰੋਕਤ ਮੰਗਾਂ ’ਤੇ ਕਾਰਵਾਈ ਕਰਨ ਬਾਰੇ ਯੂਨੀਵਰਸਿਟੀ ਪ੍ਰਸ਼ਾਸਨ ਲਿਖਤੀ ਭਰੋਸਾ ਨਹੀਂ ਦਿੰਦਾ, ਓਨੀ ਦੇਰ ਮੋਰਚਾ ਜਾਰੀ ਰਹੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Bank Holiday: 4 ਦਿਨ ਬੰਦ ਰਹਿਣਗੇ ਬੈਂਕ, ਬਸ ਕੱਲ੍ਹ ਦਾ ਹੀ ਦਿਨ ਰਹੇਗਾ ਵਰਕਿੰਗ, ਜਾਣੋ ਆਪਣੇ ਸ਼ਹਿਰ ਦੀ ਬੈਂਕ Holiday List
Bank Holiday: 4 ਦਿਨ ਬੰਦ ਰਹਿਣਗੇ ਬੈਂਕ, ਬਸ ਕੱਲ੍ਹ ਦਾ ਹੀ ਦਿਨ ਰਹੇਗਾ ਵਰਕਿੰਗ, ਜਾਣੋ ਆਪਣੇ ਸ਼ਹਿਰ ਦੀ ਬੈਂਕ Holiday List
IPL 2025: ਅਰਸ਼ਦੀਪ ਸਿੰਘ ਆ ਕੀ ਕਰ ਬੈਠੇ, ਮੈਗਾ ਨਿਲਾਮੀ ਤੋਂ ਪਹਿਲਾਂ ਖੜ੍ਹਾ ਹੋਇਆ ਵਿਵਾਦ, ਪ੍ਰੀਤੀ ਜ਼ਿੰਟਾ ਲਏਗੀ ਐਕਸ਼ਨ!
IPL 2025: ਅਰਸ਼ਦੀਪ ਸਿੰਘ ਆ ਕੀ ਕਰ ਬੈਠੇ, ਮੈਗਾ ਨਿਲਾਮੀ ਤੋਂ ਪਹਿਲਾਂ ਖੜ੍ਹਾ ਹੋਇਆ ਵਿਵਾਦ, ਪ੍ਰੀਤੀ ਜ਼ਿੰਟਾ ਲਏਗੀ ਐਕਸ਼ਨ!
ਕੇਂਦਰ ਤੋਂ ਮੰਗਿਆ 1200 ਕਰੋੜ ਨਹੀਂ ਮਿਲਿਆ ਤਾਂ ਭੜਕੀ ਆਪ,ਕਿਹਾ- ਪੱਖਪਾਤੀ ਤੇ ਬਦਲਾਖੋਰੀ ਰਵੱਈਆ, ਜ਼ਿੰਮੇਵਾਰੀ ਤੋਂ ਭੱਜੀ ਭਾਜਪਾ
ਕੇਂਦਰ ਤੋਂ ਮੰਗਿਆ 1200 ਕਰੋੜ ਨਹੀਂ ਮਿਲਿਆ ਤਾਂ ਭੜਕੀ ਆਪ,ਕਿਹਾ- ਪੱਖਪਾਤੀ ਤੇ ਬਦਲਾਖੋਰੀ ਰਵੱਈਆ, ਜ਼ਿੰਮੇਵਾਰੀ ਤੋਂ ਭੱਜੀ ਭਾਜਪਾ
ਮਹਿਲਾ ਬਣ ਕੇ ਉਲੰਪਿਕ ਮੈਡਲ ਜਿੱਤਣ ਵਾਲੀ ਮੁੱਕੇਬਾਜ਼ ਇਮਾਨ ਖਲੀਫ਼ ਨਿਕਲੀ ਮਰਦ! ਮੈਡੀਕਲ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
ਮਹਿਲਾ ਬਣ ਕੇ ਉਲੰਪਿਕ ਮੈਡਲ ਜਿੱਤਣ ਵਾਲੀ ਮੁੱਕੇਬਾਜ਼ ਇਮਾਨ ਖਲੀਫ਼ ਨਿਕਲੀ ਮਰਦ! ਮੈਡੀਕਲ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
Advertisement
ABP Premium

ਵੀਡੀਓਜ਼

100 ਰੁਪਏ ਦੇ ਸ਼ਗਨ ਪਿੱਛੇ ਵੋਟਾਂ ਨਾ ਪਾ ਦਿਓ-ਭਗਵੰਤ ਮਾਨਸੀਐਮ ਮਾਨ ਨੇ ਸੁਣਾਇਆ ਰਜਿੰਦਰ ਕੌਰ ਭੱਠਲ ਵਾਲਾ ਕਿੱਸਾRaja Warring ਲੁਧਿਆਣੇ ਭੱਜ ਗਿਆ-CM Bhagwant Mannਕੇਂਦਰ ਸਰਕਾਰ ਨੇ ਰੱਦ ਕੀਤੀ ਪੰਜਾਬ ਦੀ ਸਪੈਸ਼ਲ ਗਰਾਂਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Holiday: 4 ਦਿਨ ਬੰਦ ਰਹਿਣਗੇ ਬੈਂਕ, ਬਸ ਕੱਲ੍ਹ ਦਾ ਹੀ ਦਿਨ ਰਹੇਗਾ ਵਰਕਿੰਗ, ਜਾਣੋ ਆਪਣੇ ਸ਼ਹਿਰ ਦੀ ਬੈਂਕ Holiday List
Bank Holiday: 4 ਦਿਨ ਬੰਦ ਰਹਿਣਗੇ ਬੈਂਕ, ਬਸ ਕੱਲ੍ਹ ਦਾ ਹੀ ਦਿਨ ਰਹੇਗਾ ਵਰਕਿੰਗ, ਜਾਣੋ ਆਪਣੇ ਸ਼ਹਿਰ ਦੀ ਬੈਂਕ Holiday List
IPL 2025: ਅਰਸ਼ਦੀਪ ਸਿੰਘ ਆ ਕੀ ਕਰ ਬੈਠੇ, ਮੈਗਾ ਨਿਲਾਮੀ ਤੋਂ ਪਹਿਲਾਂ ਖੜ੍ਹਾ ਹੋਇਆ ਵਿਵਾਦ, ਪ੍ਰੀਤੀ ਜ਼ਿੰਟਾ ਲਏਗੀ ਐਕਸ਼ਨ!
IPL 2025: ਅਰਸ਼ਦੀਪ ਸਿੰਘ ਆ ਕੀ ਕਰ ਬੈਠੇ, ਮੈਗਾ ਨਿਲਾਮੀ ਤੋਂ ਪਹਿਲਾਂ ਖੜ੍ਹਾ ਹੋਇਆ ਵਿਵਾਦ, ਪ੍ਰੀਤੀ ਜ਼ਿੰਟਾ ਲਏਗੀ ਐਕਸ਼ਨ!
ਕੇਂਦਰ ਤੋਂ ਮੰਗਿਆ 1200 ਕਰੋੜ ਨਹੀਂ ਮਿਲਿਆ ਤਾਂ ਭੜਕੀ ਆਪ,ਕਿਹਾ- ਪੱਖਪਾਤੀ ਤੇ ਬਦਲਾਖੋਰੀ ਰਵੱਈਆ, ਜ਼ਿੰਮੇਵਾਰੀ ਤੋਂ ਭੱਜੀ ਭਾਜਪਾ
ਕੇਂਦਰ ਤੋਂ ਮੰਗਿਆ 1200 ਕਰੋੜ ਨਹੀਂ ਮਿਲਿਆ ਤਾਂ ਭੜਕੀ ਆਪ,ਕਿਹਾ- ਪੱਖਪਾਤੀ ਤੇ ਬਦਲਾਖੋਰੀ ਰਵੱਈਆ, ਜ਼ਿੰਮੇਵਾਰੀ ਤੋਂ ਭੱਜੀ ਭਾਜਪਾ
ਮਹਿਲਾ ਬਣ ਕੇ ਉਲੰਪਿਕ ਮੈਡਲ ਜਿੱਤਣ ਵਾਲੀ ਮੁੱਕੇਬਾਜ਼ ਇਮਾਨ ਖਲੀਫ਼ ਨਿਕਲੀ ਮਰਦ! ਮੈਡੀਕਲ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
ਮਹਿਲਾ ਬਣ ਕੇ ਉਲੰਪਿਕ ਮੈਡਲ ਜਿੱਤਣ ਵਾਲੀ ਮੁੱਕੇਬਾਜ਼ ਇਮਾਨ ਖਲੀਫ਼ ਨਿਕਲੀ ਮਰਦ! ਮੈਡੀਕਲ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
ਰਾਤ ਦੇ ਖਾਣੇ ਦਾ ਸਹੀ ਸਮੇਂ ਕੀ?ਜਾਣੋ ਲੇਟ ਨਾਈਟ ਖਾਣ ਦੇ ਨੁਕਸਾਨ, ਹੋ ਸਕਦੀ ਇਹ ਗੰਭੀਰ ਬਿਮਾਰੀ
ਰਾਤ ਦੇ ਖਾਣੇ ਦਾ ਸਹੀ ਸਮੇਂ ਕੀ?ਜਾਣੋ ਲੇਟ ਨਾਈਟ ਖਾਣ ਦੇ ਨੁਕਸਾਨ, ਹੋ ਸਕਦੀ ਇਹ ਗੰਭੀਰ ਬਿਮਾਰੀ
HC ‘ਚ ਅੰਮ੍ਰਿਤਪਾਲ ਤੇ ਸਾਥੀਆਂ ‘ਤੇ NSA ਵਧਾਉਣ ਦੇ ਮਾਮਲੇ ਦੀ ਹੋਈ ਸੁਣਵਾਈ, ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ, 4 ਦਸੰਬਰ ਨੂੰ ਹੋਵੇਗੀ ਸੁਣਵਾਈ
HC ‘ਚ ਅੰਮ੍ਰਿਤਪਾਲ ਤੇ ਸਾਥੀਆਂ ‘ਤੇ NSA ਵਧਾਉਣ ਦੇ ਮਾਮਲੇ ਦੀ ਹੋਈ ਸੁਣਵਾਈ, ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ, 4 ਦਸੰਬਰ ਨੂੰ ਹੋਵੇਗੀ ਸੁਣਵਾਈ
ਲਾਰੈਂਸ ਬਿਸ਼ਨੋਈ ਦੇ ਪਰਿਵਾਰ ‘ਚ ਕੌਣ-ਕੌਣ ਤੇ ਕਿੰਨੇ ਲੋਕ ਅਪਰਾਧ ਦੀ ਦੁਨੀਆ ‘ਚ ਹੋਏ ਦਾਖਲ, ਪੜ੍ਹੋ ਪੂਰੀ ਕੁੰਡਲੀ
ਲਾਰੈਂਸ ਬਿਸ਼ਨੋਈ ਦੇ ਪਰਿਵਾਰ ‘ਚ ਕੌਣ-ਕੌਣ ਤੇ ਕਿੰਨੇ ਲੋਕ ਅਪਰਾਧ ਦੀ ਦੁਨੀਆ ‘ਚ ਹੋਏ ਦਾਖਲ, ਪੜ੍ਹੋ ਪੂਰੀ ਕੁੰਡਲੀ
ਕੇਂਦਰ ਨੇ ਠੁਕਰਾਈ ਪੰਜਾਬ ਦੀ ਪਰਾਲੀ ਸਾਂਭਣ ਲਈ ਮੰਗੇ ਪੈਸਿਆਂ ਦੀ ਮੰਗ, ਕਿਹਾ-ਹਰਿਆਣਾ ਵਾਂਗ ਆਪਣੇ ਬਜਟ 'ਚੋਂ ਦਿਓ ਕਿਸਾਨਾਂ ਨੂੰ ਰਿਆਇਤਾਂ, ਜਵਾਬ ਸੁਣ ਔਖੀ-ਭਾਰੀ ਹੋਈ ਆਪ
ਕੇਂਦਰ ਨੇ ਠੁਕਰਾਈ ਪੰਜਾਬ ਦੀ ਪਰਾਲੀ ਸਾਂਭਣ ਲਈ ਮੰਗੇ ਪੈਸਿਆਂ ਦੀ ਮੰਗ, ਕਿਹਾ-ਹਰਿਆਣਾ ਵਾਂਗ ਆਪਣੇ ਬਜਟ 'ਚੋਂ ਦਿਓ ਕਿਸਾਨਾਂ ਨੂੰ ਰਿਆਇਤਾਂ, ਜਵਾਬ ਸੁਣ ਔਖੀ-ਭਾਰੀ ਹੋਈ ਆਪ
Embed widget