Punjab News: ਪੰਜਾਬ 'ਚ ਵਾਪਰਿਆ ਖੌਫਨਾਕ ਹਾਦਸਾ, ਚਲਦੀ ਟਰੇਨ ਹੇਠ ਆਈ ਔਰਤ, ਚੜ੍ਹਨ ਦੀ ਕੋਸ਼ਿਸ਼ ਦੌਰਾਨ ਫਿਸਲਿਆ ਪੈਰ
ਪਟਿਆਲਾ ਰੇਲਵੇ ਸਟੇਸ਼ਨ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਔਰਤ ਚਲਦੀ ਟਰੇਨ ਚੜ੍ਹਣ ਦੀ ਕੋਸ਼ਿਸ਼ ਕਰ ਰਹੀ ਸੀ, ਉਸਦਾ ਪੈਰ ਫਿਸਲ ਗਿਆ ਅਤੇ ਉਹ ਪਟੜੀ 'ਤੇ ਡਿੱਗ ਪਈ। ਟਰੇਨ ਦੀ ਚਪੇਟ 'ਚ ਆਉਣ ਕਾਰਨ...

Patiala News: ਪੰਜਾਬ ਦੇ ਪਟਿਆਲਾ ਰੇਲਵੇ ਸਟੇਸ਼ਨ 'ਤੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇੱਕ ਔਰਤ ਜੋ ਚਲਦੀ ਟਰੇਨ ਚੜ੍ਹਣ ਦੀ ਕੋਸ਼ਿਸ਼ ਕਰ ਰਹੀ ਸੀ, ਉਸਦਾ ਪੈਰ ਫਿਸਲ ਗਿਆ ਅਤੇ ਉਹ ਪਟੜੀ 'ਤੇ ਡਿੱਗ ਪਈ। ਟਰੇਨ ਦੀ ਚਪੇਟ 'ਚ ਆਉਣ ਕਾਰਨ ਉਸ ਦੀ ਸੱਜੀ ਲੱਤ ਕੱਟ ਗਈ। ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਔਰਤ ਟਰੇਨ ਦੇ ਪਿੱਛੇ ਦੌੜਦੀ ਹੋਈ ਦਿਖਾਈ ਦੇ ਰਹੀ ਹੈ। ਟਰੇਨ ਦੀ ਰਫ਼ਤਾਰ ਜ਼ਿਆਦਾ ਹੋਣ ਕਰਕੇ ਉਹ ਆਪਣਾ ਸੰਤੁਲਨ ਗਵਾ ਬੈਠੀ ਅਤੇ ਪਲੇਟਫਾਰਮ ਅਤੇ ਕੋਚ ਦੇ ਵਿਚਕਾਰ ਫਸ ਗਈ। ਚੰਗੀ ਗੱਲ ਇਹ ਰਹੀ ਕਿ ਯਾਤਰੀਆਂ ਨੇ ਤੁਰੰਤ ਚੇਨ ਖਿੱਚ ਕੇ ਟਰੇਨ ਰੁਕਵਾ ਲਈ।
ਜ਼ਖਮੀ ਔਰਤ ਨੂੰ ਤੁਰੰਤ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸਦਾ ਆਪਰੇਸ਼ਨ ਕਰਨ ਦੀ ਤਿਆਰੀ ਚੱਲ ਰਹੀ ਹੈ। ਔਰਤ ਦੀ ਪਹਿਚਾਣ ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ ਦੀ ਰਹਿਣ ਵਾਲੀ 28 ਸਾਲਾ ਅੰਜਲੀ ਵਜੋਂ ਹੋਈ ਹੈ, ਜੋ ਆਪਣੇ ਪਰਿਵਾਰ ਨਾਲ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾ ਰਹੀ ਸੀ।
ਚਲਦੀ ਟਰੇਨ 'ਚ ਚੜ੍ਹਨ ਦੀ ਕੋਸ਼ਿਸ਼ ਕੀਤੀ
ਪਟਿਆਲਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ 'ਤੇ ਕਾਫੀ ਹਲਚਲ ਸੀ। ਟਰੇਨ ਹੌਲੀ-ਹੌਲੀ ਚੱਲਣ ਲੱਗੀ ਸੀ ਅਤੇ ਯਾਤਰੀ ਉਸ ਵਿੱਚ ਚੜ੍ਹਨ ਦੀ ਜਲਦੀ ਵਿੱਚ ਸਨ। ਉਥੇ ਹੀ ਵੀਡੀਓ ਵਿੱਚ ਇੱਕ ਔਰਤ ਅੰਜਲੀ ਵੀ ਦੌੜਦੀ ਹੋਈ ਨਜ਼ਰ ਆਉਂਦੀ ਹੈ। ਉਹ ਚਲਦੀ ਟਰੇਨ ਦੇ ਦਰਵਾਜ਼ੇ ਦੇ ਹੈਂਡਲ ਨੂੰ ਫੜ ਲੈਂਦੀ ਹੈ। ਪਰ ਟਰੇਨ ਦੀ ਰਫ਼ਤਾਰ ਕੁਝ ਤੇਜ਼ ਹੋ ਜਾਂਦੀ ਹੈ, ਜਿਸ ਕਰਕੇ ਉਹ ਕੋਚ ਵਿੱਚ ਚੜ੍ਹ ਨਹੀਂ ਸਕਦੀ ਅਤੇ ਮਜਬੂਰੀ ਵਿੱਚ ਹੈਂਡਲ ਫੜਕੇ ਟਰੇਨ ਦੇ ਨਾਲ-ਨਾਲ ਦੌੜਦੀ ਰਹਿੰਦੀ ਹੈ।
ਬੈਲੈਂਸ ਬਿਗੜਣ 'ਤੇ ਪੈਰ ਫਿਸਲਿਆ
ਅੰਜਲੀ ਟਰੇਨ ਵਿੱਚ ਚੜ੍ਹਣ ਦੀ ਸੋਚ ਹੀ ਰਹੀ ਸੀ ਕਿ ਉਤਨੇ ਵਿੱਚ ਇੱਕ ਵਿਅਕਤੀ ਪਿੱਛੋਂ ਆਉਂਦਾ ਹੈ ਅਤੇ ਤੇਜ਼ੀ ਨਾਲ ਟਰੇਨ ਵਿੱਚ ਚੜ੍ਹ ਜਾਂਦਾ ਹੈ। ਇਹ ਦੇਖ ਕੇ ਅੰਜਲੀ ਵੀ ਕੋਚ ਵਿੱਚ ਚੜ੍ਹਣ ਦੀ ਕੋਸ਼ਿਸ਼ ਕਰਦੀ ਹੈ, ਪਰ ਉਸਦਾ ਪਹਿਲਾ ਹੀ ਕਦਮ ਚੂਕ ਜਾਂਦਾ ਹੈ। ਬੈਲੈਂਸ ਬਿਗੜਦੇ ਹੀ ਉਸਦਾ ਪੈਰ ਫਿਸਲ ਜਾਂਦਾ ਹੈ ਅਤੇ ਉਹ ਸਿੱਧੀ ਟਰੇਨ ਅਤੇ ਪਲੇਟਫਾਰਮ ਦੇ ਵਿਚਕਾਰ ਦੇ ਖਾਲੀ ਥਾਂ ਵਿੱਚ ਡਿੱਗ ਪੈਂਦੀ ਹੈ। ਟਰੇਨ ਤੇਜ਼ੀ ਨਾਲ ਅੱਗੇ ਵਧਦੀ ਜਾਂਦੀ ਹੈ ਅਤੇ ਅੰਜਲੀ ਜ਼ਮੀਨ 'ਤੇ ਡਿੱਗਦੀ ਹੋਈ ਨਜ਼ਰ ਆਉਂਦੀ ਹੈ।
ਇਸ ਭਿਆਨਕ ਹਾਦਸੇ ਨੂੰ ਦੇਖ ਕੇ ਪਲੇਟਫਾਰਮ 'ਤੇ ਖੜ੍ਹੇ ਯਾਤਰੀ ਚੀਕ ਪੈਂਦੇ ਹਨ। ਕੁਝ ਲੋਕ ਉਸਦੇ ਵੱਲ ਦੌੜਦੇ ਹਨ, ਤੇ ਕੁਝ ਟਰੇਨ ਵੱਲ ਇਸ਼ਾਰਾ ਕਰਦੇ ਹਨ। ਇਸੀ ਦੌਰਾਨ ਇੱਕ ਪੁਲਿਸ ਕਰਮਚਾਰੀ ਵੀ ਦੌੜਦਾ ਹੋਇਆ ਮੌਕੇ 'ਤੇ ਪਹੁੰਚਦਾ ਹੈ। ਵੀਡੀਓ ਦੇ ਅੰਤ ਤੱਕ ਟਰੇਨ ਦੂਰ ਨਿਕਲ ਚੁੱਕੀ ਹੁੰਦੀ ਹੈ ਅਤੇ ਪਲੇਟਫਾਰਮ 'ਤੇ ਅਫ਼ੜਾ-ਤਫ਼ੜੀ ਦਾ ਮਾਹੌਲ ਬਣ ਜਾਂਦਾ ਹੈ।
ਅੰਜਲੀ ਆਪਣੇ ਪਰਿਵਾਰ ਦੇ ਨਾਲ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾ ਰਹੀ ਸੀ। ਜਾਣਕਾਰੀ ਦਿੰਦਿਆਂ GRP ਦੇ ASI ਰਵੀ ਦੱਤ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਲਗਭਗ ਸਾੜੇ 9 ਵਜੇ ਦਾਦਰ ਐਕਸਪ੍ਰੈਸ ਪਟਿਆਲਾ ਸਟੇਸ਼ਨ 'ਤੇ ਰੁਕੀ ਸੀ। ਅੰਜਲੀ ਕੁਝ ਖਾਣ ਪੀਣ ਦੀ ਵਸਤੂ ਲੈਣ ਲਈ ਟਰੇਨ ਤੋਂ ਹੇਠਾਂ ਉਤਰੀ ਸੀ। ਜਿਵੇਂ ਹੀ ਟਰੇਨ ਚਲਣ ਲੱਗੀ ਤਾਂ ਉਸਨੇ ਵਾਪਸ ਚੜ੍ਹਣ ਦੀ ਕੋਸ਼ਿਸ਼ ਕੀਤੀ।
ਟਰੇਨ ਦੀ ਰਫ਼ਤਾਰ ਵਧਣ ਕਾਰਨ ਬਿਗੜਿਆ ਸੰਤੁਲਨ
ASI ਨੇ ਅੱਗੇ ਦੱਸਿਆ ਕਿ ਟਰੇਨ ਦੀ ਰਫ਼ਤਾਰ ਵਧਣ ਕਾਰਨ ਔਰਤ ਦਾ ਸੰਤੁਲਨ ਬਿਗੜ ਗਿਆ ਅਤੇ ਉਹ ਰੇਲ ਪਟੜੀ 'ਤੇ ਡਿੱਗ ਪਈ, ਜਿਸ ਕਾਰਨ ਉਹ ਟਰੇਨ ਦੀ ਚਪੇਟ ਵਿੱਚ ਆ ਗਈ। ਟਰੇਨ ਵਿੱਚ ਸਵਾਰ ਕੁਝ ਯਾਤਰੀਆਂ ਨੇ ਤੁਰੰਤ ਚੇਨ ਖਿੱਚ ਕੇ ਗੱਡੀ ਨੂੰ ਰੁਕਵਾਇਆ। ਜ਼ਖਮੀ ਹਾਲਤ ਵਿੱਚ ਅੰਜਲੀ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸਦਾ ਓਪਰੇਸ਼ਨ ਕੀਤਾ ਜਾਵੇਗਾ।






















