ਪਟਿਆਲਾ ‘ਚ ਮੁਟਿਆਰ ਨਾਲ ਜਬਰ ਜਨਾਹ...ਪੰਜਾਬੀ ਤੇ ਹਿੰਦੀ ਗਾਣਿਆਂ 'ਚ ਮਾਡਲ ਬਣਾਉਣ ਦਾ ਝਾਂਸਾ ਦੇ ਬਣਾਇਆ ਸ਼ਿਕਾਰ
ਪਟਿਆਲਾ ਤੋਂ ਬਹੁਤ ਹੀ ਦੁਖਦਾਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੰਜਾਬੀ ਅਤੇ ਹਿੰਦੀ ਗਾਣਿਆਂ ਵਿੱਚ ਮਾਡਲ ਬਣਾਉਣ ਦਾ ਝਾਂਸਾ ਦੇ ਕੇ ਇੱਕ ਮੁਟਿਆਰ ਨਾਲ ਜਬਰ ਜਨਾਹ ਕੀਤਾ ਗਿਆ। ਇੱਕ ਸ਼ਖਸ ਵੱਲੋਂ ਗਾਣਿਆਂ ਦੀ ਵੀਡੀਓ ਸ਼ੂਟਿੰਗ ਦੇ ਬਹਾਨੇ ਮੁਟਿਆਰ...

ਪਟਿਆਲਾ ਤੋਂ ਬਹੁਤ ਹੀ ਦੁਖਦਾਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੰਜਾਬੀ ਅਤੇ ਹਿੰਦੀ ਗਾਣਿਆਂ ਵਿੱਚ ਮਾਡਲ ਬਣਾਉਣ ਦਾ ਝਾਂਸਾ ਦੇ ਕੇ ਇੱਕ ਮੁਟਿਆਰ ਨਾਲ ਜਬਰ ਜਨਾਹ ਕੀਤਾ ਗਿਆ। ਪੀੜਤ ਲੜਕੀ ਦੇ ਬਿਆਨ ਮੁਤਾਬਕ, ਹਰਚੰਦਪੁਰਾ (ਘੱਗਾ) ਦਾ ਰਹਿਣ ਵਾਲਾ ਅਮਰੀਕ ਸਿੰਘ ਉਸਦੇ ਪਿੰਡ ਵਿੱਚ ਦੁੱਧ ਪਾਉਣ ਆਉਂਦਾ ਸੀ ਅਤੇ ਆਪਣੇ ਆਪ ਨੂੰ ਇੱਕ ਵੱਡੀ ਮਿਊਜ਼ਿਕ ਕੰਪਨੀ ਨਾਲ ਜੁੜਿਆ ਹੋਇਆ ਗਾਇਕ ਦੱਸਦਾ ਸੀ। ਸਾਲ 2022 ਦੌਰਾਨ ਉਸਨੇ ਗਾਣਿਆਂ ਦੀ ਵੀਡੀਓ ਸ਼ੂਟਿੰਗ ਦੇ ਬਹਾਨੇ ਮੁਟਿਆਰ ਨੂੰ ਵੱਖ-ਵੱਖ ਥਾਵਾਂ ‘ਤੇ ਲੈ ਜਾ ਕੇ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ। ਸਮਾਜਿਕ ਬਦਨਾਮੀ ਦੇ ਡਰ ਕਾਰਨ ਮੁਟਿਆਰ ਗੰਭੀਰ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਗਈ। ਹਾਲਾਤ ਇੰਨੇ ਵਧ ਗਏ ਕਿ ਪਰਿਵਾਰ ਨੇ ਉਸਦੀ ਭਲਾਈ ਲਈ ਉਸਨੂੰ ਵਿਦੇਸ਼ ਭੇਜ ਕੇ ਉਸਦਾ ਵਿਆਹ ਵੀ ਕਰਵਾ ਦਿੱਤੀ। ਇਸ ਘਟਨਾ ਨੇ ਇੱਕ ਵਾਰ ਫਿਰ ਸਮਾਜ ਵਿੱਚ ਔਰਤਾਂ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।
ਹੁਣ ਮੁੜ ਤੋਂ ਪੀੜਤ ਮੁਟਿਆਰ ਨੂੰ ਕਰ ਰਿਹਾ ਪ੍ਰੇਸ਼ਾਨ, ਪੁਲਿਸ ਕਰ ਰਹੀ ਜਾਂਚ
ਪੀੜਤ ਮੁਟਿਆਰ ਦਾ ਦੋਸ਼ ਹੈ ਕਿ 22 ਦਸੰਬਰ ਨੂੰ ਪਿੰਡ ਵਾਪਸ ਆਉਣ ‘ਤੇ ਆਰੋਪੀ ਨੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਣ ਦੀਆਂ ਧਮਕੀਆਂ ਦਿੱਤੀਆਂ ਅਤੇ ਆਪਣੇ ਨਾਲ ਵਿਆਹ ਕਰਨ ਲਈ ਦਬਾਅ ਬਣਾਇਆ। ਇਸ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚਿਆ। ਪੁਲਿਸ ਨੇ 30 ਦਸੰਬਰ ਨੂੰ ਆਰੋਪੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਹਾਲਾਂਕਿ ਹੁਣ ਤੱਕ ਉਸਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















