Patiala News: ਪਟਿਆਲਾ ਦੇ ਇਸ ਪਿੰਡ 'ਚ ਲੰਘਣ ਲਈ ਵਸੂਲਿਆ ਜਾ ਰਿਹਾ ਸੀ 200 ਰੁਪਏ ਦਾ ਗੁੰਡਾ ਟੈਕਸ, ਵੀਡੀਓ ਵਾਇਰਲ ਤੋਂ ਬਾਅਦ ਪੁਲਿਸ ਵੱਲੋਂ ਸਖਤ ਐਕਸ਼ਨ
ਪਟਿਆਲਾ ਦੇ ਇੱਕ ਪਿੰਡਾ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੁੱਝ ਪਿੰਡ ਦੇ ਨੌਜਵਾਨ ਜ਼ਬਰੀ ਲੋਕਾਂ ਤੋਂ 200 ਰੁਪਏ ਵਸੂਲ ਰਹੇ ਹਨ। ਆਓ ਜਾਣਦੇ ਹਾਂ ਇਹ ਪੂਰਾ ਮਾਮਲਾ ਹੈ ਕੀ?

Viral Video: ਪਟਿਆਲਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਿੰਡ ਮਾਡੂ ਵਿੱਚ ਗੁੰਡਾ ਟੈਕਸ ਦੀ ਵਸੂਲੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿੰਡ ਦੇ ਪੁਲ ਤੋਂ ਲੰਘਣ ਵਾਲੇ ਲੋਕਾਂ ਤੋਂ 200 ਰੁਪਏ ਤੱਕ ਵਸੂਲੇ ਜਾ ਰਹੇ ਸਨ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਪਿੰਡ ਦੇ ਕੁੱਝ ਲੋਕ ਧੱਕੇ ਨਾਲ ਲੋਕਾਂ ਤੋਂ 200 ਰੁਪਏ ਦੀ ਪਰਚੀ ਦੇ ਲਈ ਪੈਸੇ ਵਸੂਲ ਕਰ ਰਹੇ ਹਨ। ਜਦੋਂ ਇਹ ਵੀਡੀਓ ਪਟਿਆਲਾ ਪੁਲਿਸ ਦੇ ਕੋਲ ਪਹੁੰਚੀ ਤਾਂ ਪਟਿਆਲਾ ਜ਼ਿਲ੍ਹਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਤਿੰਨ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਹੋਰ ਪੜ੍ਹੋ : Canada News: ਕੈਨੇਡਾ 'ਚ ਪੰਜਾਬੀਆਂ ਨੂੰ ਵੱਡਾ ਝਟਕਾ! 10 ਲੱਖ ਨੌਜਵਾਨਾਂ ਦੀਆਂ ਜਾਣਗੀਆਂ ਨੌਕਰੀਆਂ
ਪਿੰਡ ਦੇ ਸਰਪੰਚ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ
ਜਿਸ ਵਿੱਚ ਬਲਜਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਹਰਮਨਪ੍ਰੀਤ ਸਿੰਘ ਸ਼ਾਮਲ ਹਨ। ਜਦੋਂ ਕਿ ਇਸ ਵਿੱਚ ਦੋ ਤੋਂ ਤਿੰਨ ਅਣਪਛਾਤੇ ਲੋਕ ਸ਼ਾਮਲ ਸਨ। ਇਸ ਗੱਲ ਦੀ ਪੁਸ਼ਟੀ ਖੁਦ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪਿੰਡ ਦੀ ਪੰਚਾਇਤ ਅਤੇ ਸਰਪੰਚ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਪਿੰਡ ਦਾ ਸਰਪੰਚ ਦਾ ਕਹਿਣਾ ਹੈ ਕਿ 'ਕਿਸਾਨਾਂ ਦੇ ਧਰਨੇ ਕਰਕੇ ਸਾਡੇ ਪਿੰਡਾਂ 'ਚੋਂ ਟਰੈਫ਼ਿਕ ਨਿਕਲਦੀ ਹੈ ਜਿਸ ਕਰਕੇ ਰੋਡ ਟੁੱਟ ਰਹੇ ਹਨ, ਇਸੇ ਲਈ ਅਸੀਂ ਅਜਿਹਾ ਕੀਤਾ। ਉਧਰ ਪਿੰਡ ਵਾਸੀਆ ਦਾ ਕਹਿਣਾ ਹੈ ਕਿ ਸਰਪੰਚ ਜੋ ਵੀ ਕਰਦਾ ਸੀ ਉਹ ਗਲਤ ਸੀ ਜਿਸ ਨਾਲ ਸਾਰੇ ਪਿੰਡ ਦੀ ਬਦਨਾਮੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਰਚੀ ਕੱਟਣਾ ਸਰਾਸਰ ਗਲਤ ਹੈ।
ਲੋਕਾਂ ਤੋਂ ਜ਼ਬਰਦਸਤੀ ਵਸੂਲੀ ਕੀਤੀ ਜਾ ਰਹੀ
ਪਿਛਲੇ ਕੁਝ ਦਿਨਾਂ ਤੋਂ ਮਾਡੂ ਪੁਲ 'ਤੇ ਲੋਕਾਂ ਤੋਂ ਜ਼ਬਰਦਸਤੀ ਵਸੂਲੀ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਇਸ ਦਾ ਨੋਟਿਸ ਲਿਆ ਹੈ। ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਇਸ ਲਈ ਸਰਪੰਚ ਅਤੇ ਪੰਚਾਇਤ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਕਿਉਂਕਿ ਵੀਡੀਓ ਵਿੱਚ ਕਿਹਾ ਗਿਆ ਹੈ ਕਿ ਪੰਚਾਇਤ ਉੱਥੇ ਟੋਲ ਪਲਾਜ਼ਾ ਲਗਾਉਣਾ ਚਾਹੁੰਦੀ ਹੈ। ਇਹ ਟੋਲ ਪਲਾਜ਼ਾ ਗੈਰ-ਕਾਨੂੰਨੀ ਢੰਗ ਨਾਲ ਚੱਲ ਰਿਹਾ ਸੀ। ਉਨ੍ਹਾਂ ਦਾਅਵਾ ਕੀਤਾ ਹੈ ਕਿ ਜੇਕਰ ਭਵਿੱਖ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਆਇਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪਿੰਡ ਦੇ ਪੁਲ ਤੋਂ ਲੰਘ ਰਹੇ ਲੋਕਾਂ ਨੂੰ ਜ਼ਬਰਦਸਤੀ ਬਾਰੇ ਪਤਾ ਲੱਗਾ। ਅਜਿਹੀ ਸਥਿਤੀ ਵਿੱਚ, ਜਦੋਂ ਇੱਕ ਟੈਕਸੀ ਡਰਾਈਵਰ ਨੂੰ ਰੋਕਿਆ ਗਿਆ, ਤਾਂ ਉਸਨੇ ਚਲਾਕੀ ਨਾਲ ਜਬਰੀ ਵਸੂਲੀ ਕਰਨ ਵਾਲਿਆਂ ਦੀ ਵੀਡੀਓ ਬਣਾ ਲਈ। ਇੱਥੇ ਦੋ ਲੋਕ ਸਨ, ਜਿਨ੍ਹਾਂ ਨੇ ਉਸਨੂੰ ਰੋਕ ਕੇ ਕਿਹਾ ਕਿ ਜੇਕਰ ਉਹ ਪੁਲ ਤੋਂ ਲੰਘਣਾ ਚਾਹੁੰਦਾ ਹੈ, ਤਾਂ ਉਸਨੂੰ 200 ਰੁਪਏ ਦੇਣੇ ਪੈਣਗੇ। ਉਨ੍ਹਾਂ ਦਾ ਤਰਕ ਹੈ ਕਿ ਇਹ ਪਿੰਡ ਦੀ ਪੰਚਾਇਤ ਦਾ ਫੈਸਲਾ ਹੈ। ਇਸਨੂੰ ਅੱਜ ਹੀ ਲਾਗੂ ਕਰ ਦਿੱਤਾ ਗਿਆ ਹੈ। ਇਸ 'ਤੇ ਕਾਰ ਸਵਾਰ ਸਵਾਲ ਪੁੱਛਦਾ ਹੈ ਕਿ ਭੁਗਤਾਨ ਕਦੋਂ ਤੱਕ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਕਮ ਅਜੇ ਵੀ ਲਾਗੂ ਹੈ। ਇਸ ਤੋਂ ਬਾਅਦ ਮਾਮਲਾ ਪ੍ਰਸ਼ਾਸਨ ਤੱਕ ਪਹੁੰਚਿਆ। ਇਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
