Punjab News: ਪਟਿਆਲਾ ਦੇ ਹੱਥੋਂ ਨਿਕਲੇ ਇਹ 8 ਪਿੰਡ, ਜ਼ਿਲ੍ਹਾ ਮੋਹਾਲੀ 'ਚ ਹੋਏ ਸ਼ਾਮਿਲ, ਨੋਟੀਫਿਕੇਸ਼ਨ ਹੋਇਆ ਜਾਰੀ
ਜ਼ਿਲ੍ਹਾ ਪਟਿਆਲਾ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਹੁਣ ਇਹ ਵਾਲੇ ਪਿੰਡਾਂ ਦੇ ਲੋਕ ਪਟਿਆਲਵੀ ਨਹੀਂ ਰਹਿਣਗੇ, ਸਗੋਂ ਮੋਹਾਲੀ ਵਾਲੀ ਅਖਵਾਉਣਗੇ। ਜੀ ਹਾਂ ਹਲਕਾ ਰਾਜਪੁਰਾ ਦੇ 8 ਪਿੰਡ ਜ਼ਿਲ੍ਹਾ ਪਟਿਆਲਾ ਤੋਂ ਜ਼ਿਲ੍ਹਾ ਮੋਹਾਲੀ...

Patiala Villages Shifted to Mohali District: ਜ਼ਿਲ੍ਹਾ ਪਟਿਆਲਾ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਹੁਣ ਇਹ ਵਾਲੇ ਪਿੰਡਾਂ ਦੇ ਲੋਕ ਪਟਿਆਲਵੀ ਨਹੀਂ ਰਹਿਣਗੇ, ਸਗੋਂ ਮੋਹਾਲੀ ਵਾਲੀ ਅਖਵਾਉਣਗੇ। ਜੀ ਹਾਂ ਹਲਕਾ ਰਾਜਪੁਰਾ ਦੇ 8 ਪਿੰਡ ਜ਼ਿਲ੍ਹਾ ਪਟਿਆਲਾ ਤੋਂ ਜ਼ਿਲ੍ਹਾ ਮੋਹਾਲੀ ਵਿਚ ਸ਼ਾਮਿਲ ਕਰਨ ਦਾ ਨੋਟੀਫਿਕੇਸ਼ਨ ਹੋਇਆ ਜਾਰੀ।

ਇਹ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਰੈਵਨਿਊ, ਪੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ ਵੱਲੋਂ 20 ਮਈ 2025 ਨੂੰ ਜਾਰੀ ਕੀਤਾ ਗਿਆ ਹੈ। ਇਸ ਵਿਚ ਇਹ ਐਲਾਨ ਕੀਤਾ ਗਿਆ ਹੈ ਕਿ: ਪਟਿਆਲਾ ਜ਼ਿਲ੍ਹੇ ਦੇ ਹੇਠਾਂ ਦਿੱਤੇ ਗਏ ਪਿੰਡਾਂ ਨੂੰ ਹੁਣ ਮੋਹਾਲੀ (ਐਸ.ਏ.ਐਸ. ਨਗਰ) ਜ਼ਿਲ੍ਹੇ ਦੇ ਬਨੂੜ ਸਬ-ਤਹਿਸੀਲ ਅਤੇ ਤਹਿਸੀਲ ਵਿਚ ਸ਼ਾਮਲ ਕਰ ਦਿੱਤਾ ਗਿਆ ਹੈ:
ਮਾਣਕਪੁਰ (H.B. No. 272)
ਖੇੜਾ ਗੰਜੂ (H.B. No. 269)
ਊਰਨਾ (H.B. No. 2)
ਚੰਗੇਰਾ (H.B. No. 243)
ਉੱਚਾ ਖੇੜਾ (H.B. No. 271)
ਗੁਰਦਿੱਤਪੁਰਾ (H.B. No. 268)
ਹਦਾਇਤਪੁਰਾ (H.B. No. 270)
ਲਾਹਲਾ (H.B. No. 267)
ਇਹ ਪਿੰਡ ਪਹਿਲਾਂ ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਤਹਿਸੀਲ ਵਿੱਚ ਆਉਂਦੇ ਸਨ। ਹੁਣ ਇਹ ਪਿੰਡ ਬਨੂਰ ਸਬ-ਤਹਿਸੀਲ, ਤਹਿਸੀਲ ਅਤੇ ਐਸ.ਏ.ਐਸ. ਨਗਰ (ਮੋਹਾਲੀ) ਜ਼ਿਲ੍ਹੇ ਵਿੱਚ ਸ਼ਾਮਲ ਹੋਣਗੇ। ਇਹ ਨੋਟੀਫਿਕੇਸ਼ਨ ਦਿਨਾਂਕ 21 ਮਈ 2025 ਦੇ ਰਾਜ ਪੱਤਰ ਵਿੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਤੁਰੰਤ ਪ੍ਰਭਾਵੀ ਹੋ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















