Patiala News: ਅਮਰਨਾਥ ਯਾਤਰਾ ਤੋਂ ਪਟਿਆਲਾ ਵਾਪਿਸ ਪਰਤੀ ਬੱਸ 'ਚ ਸਵਾਰ ਨੌਜਵਾਨ 'ਤੇ ਹੋਇਆ ਹਮਲਾ, ਸਿਰ 'ਚ ਮਾਰੀਆਂ ਕਿਰਪਾਨਾਂ
Patiala News: ਪਟਿਆਲਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਅਮਰਨਾਥ ਯਾਤਰਾ ਤੋਂ ਵਾਪਿਸ ਪਰਤੀ ਬੱਸ 'ਚ ਸਵਾਰ ਨੌਜਵਾਨਾ 'ਤੇ 30 ਤੋਂ 35 ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਇਸ ਨੌਜਵਾਨ ਦੇ ਸਿਰ ਤੇ ਪਿੱਠ ਉੱਤੇ ਕਿਰਪਾਨਾਂ ਦੇ
Patiala News: ਪਟਿਆਲਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਅਮਰਨਾਥ ਯਾਤਰਾ ਤੋਂ ਵਾਪਿਸ ਪਰਤੀ ਬੱਸ 'ਚ ਸਵਾਰ ਨੌਜਵਾਨਾ 'ਤੇ 30 ਤੋਂ 35 ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਇਸ ਨੌਜਵਾਨ ਦੇ ਸਿਰ ਤੇ ਪਿੱਠ ਉੱਤੇ ਕਿਰਪਾਨਾਂ ਦੇ ਨਾਲ ਕਈ ਵਾਰ ਕੀਤੇ ਗਏ। ਇਸ ਤੋਂ ਇਲਾਵਾ ਗੋਲੀਆਂ ਚਲਾ ਕੇ ਵੀ ਹਮਲਾ ਕੀਤਾ ਗਿਆ। ਇਸ ਹਮਲੇ ਦੇ ਵਿੱਚ 1 ਨੌਜਵਾਨ ਜ਼ਖਮੀ ਹੋਇਆ, ਜਿਸ ਦਾ ਨਾਮ ਮੋਹਨ ਅਰੋੜਾ ਹੈ ਜਿਸਦੀ ਉਮਰ 21 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।
ਜ਼ਖਮੀ ਨੌਜਵਾਨ ਨੇ ਦੱਸਿਆ ਹੈ ਕਿ 2 ਤਰੀਖ ਨੂੰ ਪਟਿਆਲਾ ਤੋਂ ਅਮਰਨਾਥ ਯਾਤਰਾ ਦੇ ਬੱਸ ਗਈ ਸੀ, ਜਿਸਨੇ 10 ਜੁਲਾਈ ਨੂੰ ਵਾਪਿਸ ਆਉਣਾ ਸੀ, ਲੇਕਿਨ ਉਹ ਬੱਸ 11 ਜੁਲਾਈ ਨੂੰ ਵਾਪਿਸ ਆਈ ਆਉਂਦੇ ਹੀ ਜਿਹੜਾ ਵਿਆਕਤੀ ਰਾਜੂ ਪ੍ਰਧਾਨ ਬੱਸ ਲੈ ਕੇ ਗਿਆ ਸੀ। ਉਸ ਨਾਲ AC ਚਲਾਉਣ ਨੂੰ ਲੈ ਕੇ ਬੱਸ 'ਚ ਸਵਾਰ ਨੌਜਵਾਨਾਂ ਦੀ ਬਹਿਸ ਹੁੰਦੀ ਹੈ ਤੇ ਉਸ ਬਹਿਸ ਤੋਂ ਬਾਅਦ ਜਿਹੜਾ ਵਿਅਕਤੀ ਰਾਜੂ ਪ੍ਰਧਾਨ ਬੱਸ ਲੈ ਕੇ ਗਿਆ ਸੀ ਉਸਨੇ ਬੱਸ ਪਟਿਆਲਾ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਨੌਜਵਾਨ ਸਾਥੀਆਂ ਨੂੰ ਫੋਨ ਕਰ ਦਿੱਤਾ ਕਿ ਮੇਰੀ ਲੜਾਈ ਹੋਈ ਹੈ ਜਿਸ ਤੋਂ ਬਾਅਦ ਜਦੋਂ ਬੱਸ ਪਟਿਆਲਾ ਪਹੁੰਚੀ ਤਾਂ ਬੱਸ ਨੂੰ ਵੱਡੀ ਨਦੀ ਦੇ ਕੋਲ 30 ਤੋਂ 35 ਹਮਲਾਵਰ ਘੇਰਾ ਪਾਉਂਦੇ ਹਨ ਅਤੇ ਜਿਸ ਨੌਜਵਾਨਾਂ ਦੇ ਨਾਲ ਰਾਜੂ ਪ੍ਰਧਾਨ ਦੀ ਲੜਾਈ ਹੋਈ ਸੀ।
ਉਨ੍ਹਾਂ ਨੌਜਵਾਨਾਂ ਨੂੰ ਬੱਸ ਦੇ ਵਿੱਚੋਂ ਉਤਾਰਕੇ ਹਮਲਾ ਕਰ ਦਿੰਦੇ ਹਨ ਅਤੇ ਗੋਲੀਆਂ ਚਲਾ ਦਿੰਦੇ ਹਨ ਜਿਸ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਭੱਜ ਜਾਂਦੇ ਹਨ। ਜ਼ਖਮੀ ਨੌਜਵਾਨ ਨੂੰ ਉਸਦਾ ਭਰਾ ਤੇ ਸਾਥੀ ਚੁੱਕ ਕੇ ਰਜਿੰਦਰਾ ਹਸਪਤਾਲ ਲੈ ਕੇ ਆਏ ਹਨ। ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਹ ਹਮਲਾਵਰਾਂ ਚੋਂ 3 ਵਿਅਕਤੀਆਂ ਨੂੰ ਜਾਣਦਾ ਹੈ ਜਿਸ ਵਿੱਚ ਬੱਸ ਲਿਜਾਉਣ ਵਾਲਾ ਰਾਜੂ ਪ੍ਰਧਾਨ ਸੀ ਅਤੇ ਉਸਦਾ ਮੁੰਡਾ ਗੌਰਵ ਤੇ ਜਿਹੜੇ ਹਮਲਾਵਰ ਆਏ ਸੀ ਉਹਨਾਂ ਵਿੱਚੋਂ ਇੱਕ ਜਿਸਨੇ ਗੋਲੀਆਂ ਚਲਾਈਆਂ ਸੀ ਉਹ ਹਰਪ੍ਰੀਤ ਸਿੰਘ ਢੀਠ ਹੈ ਜ਼ਖਮੀ ਨੌਜਵਾਨ ਅਤੇ ਉਸਦੇ ਭਰਾ ਨੇ ਪੁਲਿਸ ਪ੍ਰਸ਼ਾਸਨ ਅਤੇ ਪਟਿਆਲਾ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਫਿਲਹਾਲ ਦੀ ਘੜੀ ਜ਼ਖਮੀ ਨੌਜਵਾਨ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਿਲ ਹੈ ਜਿਸ ਦਾ ਉੱਥੇ ਇਲਾਜ ਚੱਲ ਰਿਹਾ ਹੈ। ਕੋਤਵਾਲੀ ਥਾਣਾ ਦੇ ਐਸਐਚਓ ਹਰਜਿੰਦਰ ਸਿੰਘ ਢਿੱਲੋ ਹਸਪਤਾਲ 'ਚ ਜ਼ਖਮੀ ਨੌਜਵਾਨ ਦਾ ਬਿਆਨ ਲਿਖਣ ਲਈ ਪਹੁੰਚੇ ਅਤੇ ਉਹਨਾਂ ਨੇ ਕਿਹਾ ਕਿ ਅਮਰਨਾਥ ਯਾਤਰਾ ਲਈ ਇਹ ਬੱਸ ਗਈ ਸੀ, ਜਦੋਂ ਪਟਿਆਲਾ ਪਹੁੰਚੀ ਤਾਂ ਉੱਥੇ ਇਹਨਾਂ ਦੀ ਆਪਸ 'ਚ ਲੜਾਈ ਹੋਈ ਇੱਕ ਨੌਜਵਾਨ ਜ਼ਖਮੀ ਹੈ ਜਿਸਦੇ ਬਿਆਨ ਲਿਖੇ ਗਏ ਨੇ ਦੋਸ਼ੀਆਂ ਦੀ ਭਾਲ ਜਾਰੀ ਹੈ ਜਲਦ ਗ੍ਰਿਫਤਾਰ ਕੀਤੇ ਜਾਣਗੇ।