ਪੜਚੋਲ ਕਰੋ

Punjab News: 14 ਦਿਨਾਂ ਬਾਅਦ ਮਿਲਿਆ ਪੰਜਾਬ ਪੁਲਿਸ ਦਾ ਲਾਪਤਾ ਮੁਲਾਜ਼ਮ; ਮੋਹਾਲੀ ਤੋਂ ਘਰ ਜਾਂਦੇ ਹੋਏ ਹੋਇਆ ਸੀ ਗਾਇਬ, ਹੁਣ ਇਸ ਵਜ੍ਹਾ ਕਰਕੇ ਛੁੱਟੀ ‘ਤੇ ਭੇਜਿਆ

ਕੁੱਝ ਦਿਨ ਪਹਿਲਾਂ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਸ਼ੱਕੀ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਿਆ ਸੀ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਸੀ। ਉੱਧਰ ਪੁਲਿਸ ਮਹਿਕਮਾ ਵੀ ਹੈਰਾਨ-ਪ੍ਰੇਸ਼ਾਨ ਸੀ। ਪਰ ਪੁਲਿਸ ਵੱਲੋਂ ਜਾਂਚ..

ਪੰਜਾਬ ਦੇ ਮੋਹਾਲੀ ਤੋਂ ਡਿਊਟੀ ਕਰਕੇ ਪਟਿਆਲਾ ਜ਼ਿਲ੍ਹੇ ਦੇ ਸਮਾਣੇ ਵਿਚ ਆਪਣੇ ਘਰ ਜਾ ਰਹੇ ਪੰਜਾਬ ਪੁਲਿਸ ਦੇ ਮੁਲਾਜ਼ਮ ਸਤਿੰਦਰ ਸਿੰਘ 8 ਜੁਲਾਈ ਦੀ ਰਾਤ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਏ ਸਨ। ਉਨ੍ਹਾਂ ਦੀ ਕਾਰ ਪਿੰਡ ਭਾਨਰਾ ਦੇ ਕੋਲ ਲਾਵਾਰਸ ਹਾਲਤ ਵਿੱਚ ਮਿਲੀ ਸੀ, ਜਿਸ 'ਤੇ ਖੂਨ ਦੇ ਨਿਸ਼ਾਨ ਵੀ ਮਿਲੇ ਸਨ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਵਿਭਾਗ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਸੀ।

ਹੁਣ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸਤਿੰਦਰ ਸਿੰਘ ਨੂੰ ਸਹੀ-ਸਲਾਮਤ ਬਰਾਮਦ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹਾਲਾਂਕਿ ਉਹ ਕਿੱਥੋਂ ਮਿਲੇ ਹਨ, ਇਸ ਬਾਰੇ ਪੁਲਿਸ ਅਧਿਕਾਰੀ ਖੁਲ ਕੇ ਕੁਝ ਵੀ ਦੱਸਣ ਤੋਂ ਪਰਹੇਜ਼ ਕਰ ਰਹੇ ਹਨ। ਸੂਤਰਾਂ ਮੁਤਾਬਕ, ਉਹ ਸਿੱਖ ਧਰਮ ਦੇ ਇੱਕ ਪਵਿੱਤਰ ਧਾਰਮਿਕ ਸਥਾਨ ਤੋਂ ਮਿਲੇ ਹਨ।

ਸੂਤਰਾਂ ਮੁਤਾਬਕ, ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਤਿੰਦਰ ਸਿੰਘ ਦੇ ਪਰਿਵਾਰ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਚੱਲ ਰਿਹਾ ਸੀ ਅਤੇ ਇਸੀ ਤਣਾਅ ਕਾਰਨ ਉਹ ਘਰ ਤੋਂ ਚਲਿਆ ਗਿਆ। ਹੁਣ ਪੁਲਿਸ ਵੱਲੋਂ ਉਸ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਪਰਿਵਾਰ ਨਾਲ ਰਹਿਣ ਨਾਲ ਹਾਲਾਤ ਦੁਬਾਰਾ ਠੀਕ ਹੋ ਜਾਣਗੇ। ਸਤਿੰਦਰ ਸਿੰਘ ਦੀ ਸਿਹਤ ਨੂੰ ਦੇਖਦੇ ਹੋਏ ਉਸ ਨੂੰ ਕੁੱਝ ਦਿਨਾਂ ਦੇ ਲਈ ਛੁੱਟੀ ਦੇ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ, ਸਤਿੰਦਰ ਸਿੰਘ ਇਕ ਬਹੁਤ ਹੀ ਯੋਗ ਅਤੇ ਸਮਰਥ ਅਧਿਕਾਰੀ ਮੰਨੇ ਜਾਂਦੇ ਹਨ। ਉਹ ਇਕ ਸੀਨੀਅਰ IPS ਅਧਿਕਾਰੀ ਦੇ ਨਾਲ ਤਾਇਨਾਤ ਰਹਿ ਚੁੱਕੇ ਹਨ ਅਤੇ ਉਨ੍ਹਾਂ ਦਾ ਵਤੀਰਾ ਵੀ ਚੰਗਾ ਰਿਹਾ ਹੈ।

ਜਦੋਂ ਸਤਿੰਦਰ ਗਾਇਬ ਹੋਇਆ ਸੀ ਤਾਂ ਇਸ ਮਾਮਲੇ ਵਿੱਚ ਅਵਤਾਰ ਸਿੰਘ ਨੇ ਦੱਸਿਆ ਸੀ ਕਿ ਪਟਿਆਲਾ-ਸਾਮਾਣਾ ਰੋਡ ‘ਤੇ ਨਹਿਰ ਦੇ ਕੋਲੋਂ ਉਸ ਦੀ ਕਾਰ ਮਿਲੀ ਹੈ। ਉਹ ਮੋਹਾਲੀ ਤੋਂ ਡਿਊਟੀ ਤੋਂ ਵਾਪਸ ਆ ਰਿਹਾ ਸੀ। ਰਾਤ ਨੂੰ ਆਖ਼ਰੀ ਵਾਰੀ ਉਸ ਨੇ ਆਪਣੀ ਪਤਨੀ ਨੂੰ ਵੀਡੀਓ ਕਾਲ ਕੀਤੀ ਸੀ। ਉਸ ਤੋਂ ਬਾਅਦ ਉਸ ਦਾ ਮੋਬਾਈਲ ਬੰਦ ਆ ਰਿਹਾ ਸੀ। ਰਾਤ 12 ਵਜੇ ਤੱਕ ਜਦੋਂ ਉਹ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਵੱਲੋਂ ਸਾਨੂੰ ਫ਼ੋਨ ਆਇਆ ਸੀ।

ਉਸ ਤੋਂ ਬਾਅਦ ਜਦੋਂ ਅਸੀਂ ਲੱਭਣ ਨਿਕਲੇ ਤਾਂ ਸਾਨੂੰ ਕਾਰ ਮਿਲੀ। ਗੱਡੀ ਖੁੱਲ੍ਹੀ ਹੋਈ ਸੀ ਅਤੇ ਉਸ ਦੇ ਅੰਦਰ ਖੂਨ ਦੇ ਧੱਬੇ ਸਨ। ਅਸੀਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ ‘ਤੇ ਪਹੁੰਚ ਗਈ। ਸਤਿੰਦਰ ਸਿੰਘ ਦੇ ਪਰਿਵਾਰ ‘ਚ ਮਾਤਾ-ਪਿਤਾ, ਪਤਨੀ, ਇੱਕ ਛੋਟਾ ਬੱਚਾ ਅਤੇ ਇਕ ਛੋਟਾ ਭਰਾ ਹੈ ਜੋ ਫੌਜ ‘ਚ ਸੇਵਾ ਨਿਭਾ ਰਿਹਾ ਹੈ। ਜਿਥੋਂ ਕਾਰ ਮਿਲੀ ਸੀ, ਉਥੇ ਕੋਲੋਂ ਭਾਖੜਾ ਨਹਿਰ ਗੁਜ਼ਰਦੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਤਿੰਦਰ ਸਿੰਘ ਨੇ ਅੰਮ੍ਰਿਤ ਛੱਕਿਆ ਹੋਇਆ ਹੈ।

ਟਾਪ ਹੈਡਲਾਈਨ

ਪੰਜਾਬ ਤੋਂ ਵੱਡੀ ਖ਼ਬਰ! ਬੱਸ ਤੋਂ ਉਤਰਦਿਆਂ ਹੀ ਪਹਿਲਾਂ ਮਹਿਲਾ ਨੂੰ ਕੁੱਟਮਾਰ, ਫਿਰ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! ਬੱਸ ਤੋਂ ਉਤਰਦਿਆਂ ਹੀ ਪਹਿਲਾਂ ਮਹਿਲਾ ਨੂੰ ਕੁੱਟਮਾਰ, ਫਿਰ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਮੱਚਿਆ ਚੀਕ ਚੀਹਾੜਾ
Patiala News : ਪ੍ਰੇਮ ਜਾਲ ’ਚ ਫਸਾਉਂਦੀਆਂ, ਕੱਪੜੇ ਉਤਰਵਾਉਂਦੀਆਂ ਤੇ ਫਿਰ ਵੀਡੀਓ ਬਣਾ ਕੇ ਕਰਦੀਆਂ ਬਲੈਕਮੇਲ!
Patiala News : ਪ੍ਰੇਮ ਜਾਲ ’ਚ ਫਸਾਉਂਦੀਆਂ, ਕੱਪੜੇ ਉਤਰਵਾਉਂਦੀਆਂ ਤੇ ਫਿਰ ਵੀਡੀਓ ਬਣਾ ਕੇ ਕਰਦੀਆਂ ਬਲੈਕਮੇਲ!
ਵੱਡੀ ਖ਼ਬਰ! ਪਟਿਆਲਾ 'ਚ 14 ਸਾਲ ਦੀਆਂ ਤਿੰਨ ਕੁੜੀਆਂ ਹੋਈਆਂ ਲਾਪਤਾ, 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਏ ਗਈਆਂ ਸੀ
ਵੱਡੀ ਖ਼ਬਰ! ਪਟਿਆਲਾ 'ਚ 14 ਸਾਲ ਦੀਆਂ ਤਿੰਨ ਕੁੜੀਆਂ ਹੋਈਆਂ ਲਾਪਤਾ, 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਏ ਗਈਆਂ ਸੀ
ਪਿਟਬੁੱਲ ਕੁੱਤੇ ਨੇ ਪਤੀ-ਪਤਨੀ 'ਤੇ ਕੀਤਾ ਹਮਲਾ, ਔਰਤ ਦੀ ਬਾਂਹ, ਪੱਟ ਤੇ ਕਮਰ ’ਤੇ ਵੱਢਿਆ; ਮਸਾਂ ਬਚਾਈ ਜਾਨ
ਪਿਟਬੁੱਲ ਕੁੱਤੇ ਨੇ ਪਤੀ-ਪਤਨੀ 'ਤੇ ਕੀਤਾ ਹਮਲਾ, ਔਰਤ ਦੀ ਬਾਂਹ, ਪੱਟ ਤੇ ਕਮਰ ’ਤੇ ਵੱਢਿਆ; ਮਸਾਂ ਬਚਾਈ ਜਾਨ

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭਲਕੇ ਪੰਜਾਬ ਰਹੇਗਾ ਬੰਦ! ਕੀ ਖੁੱਲ੍ਹਾ ਰਹੇਗਾ ਕੀ ਬੰਦ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਭਲਕੇ ਪੰਜਾਬ ਰਹੇਗਾ ਬੰਦ! ਕੀ ਖੁੱਲ੍ਹਾ ਰਹੇਗਾ ਕੀ ਬੰਦ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਚੱਲਦੀ ਐਕਟਿਵਾ 'ਤੇ ਨੌਜਵਾਨ ਨੂੰ ਮਾਰੀ ਗੋਲੀ; ਮੱਚੀ ਸਨਸਨੀ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਚੱਲਦੀ ਐਕਟਿਵਾ 'ਤੇ ਨੌਜਵਾਨ ਨੂੰ ਮਾਰੀ ਗੋਲੀ; ਮੱਚੀ ਸਨਸਨੀ
ਸਸਤਾ ਜਾਂ ਮਹਿੰਗਾ? ਧੜੰਮ ਕਰਕੇ ਡਿੱਗੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੇ ਰੇਟ
ਸਸਤਾ ਜਾਂ ਮਹਿੰਗਾ? ਧੜੰਮ ਕਰਕੇ ਡਿੱਗੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੇ ਰੇਟ
ਆਮ ਲੋਕਾਂ ਨੂੰ ਫਿਰ ਵੱਡਾ ਝਟਕਾ! ਫਿਰ ਮਹਿੰਗੇ ਹੋਣਗੇ ਮੋਬਾਈਲ ਦੇ ਰਿਚਾਰਜ; ਆਹ 2 ਕੰਪਨੀਆਂ 12 ਤੋਂ 15% ਕਰਨਗੀਆਂ ਵਾਧਾ
ਆਮ ਲੋਕਾਂ ਨੂੰ ਫਿਰ ਵੱਡਾ ਝਟਕਾ! ਫਿਰ ਮਹਿੰਗੇ ਹੋਣਗੇ ਮੋਬਾਈਲ ਦੇ ਰਿਚਾਰਜ; ਆਹ 2 ਕੰਪਨੀਆਂ 12 ਤੋਂ 15% ਕਰਨਗੀਆਂ ਵਾਧਾ
20 ਅਗਸਤ ਨੂੰ ਬਦਲਣਗੇ ਪੈਟਰੋਲ-ਡੀਜ਼ਲ ਦੇ ਰੇਟ? ਦੇਖ ਲਓ ਅੱਜ ਦੀਆਂ ਕੀਮਤਾਂ
20 ਅਗਸਤ ਨੂੰ ਬਦਲਣਗੇ ਪੈਟਰੋਲ-ਡੀਜ਼ਲ ਦੇ ਰੇਟ? ਦੇਖ ਲਓ ਅੱਜ ਦੀਆਂ ਕੀਮਤਾਂ
ਸਕੂਲ-ਕਾਲਜ 3 ਦਿਨ ਰਹਿਣਗੇ ਬੰਦ, 20, 21 ਅਤੇ 22 ਅਗਸਤ ਨੂੰ ਰਹੇਗੀ ਛੁੱਟੀ, ਜਾਣੋ ਵਜ੍ਹਾ
ਸਕੂਲ-ਕਾਲਜ 3 ਦਿਨ ਰਹਿਣਗੇ ਬੰਦ, 20, 21 ਅਤੇ 22 ਅਗਸਤ ਨੂੰ ਰਹੇਗੀ ਛੁੱਟੀ, ਜਾਣੋ ਵਜ੍ਹਾ
20 ਅਗਸਤ ਨੂੰ ਗੈਸ ਸਿਲੰਡਰ ਬੁੱਕ ਕਰਨ ਤੋਂ ਪਹਿਲਾਂ ਜਾਣ ਲਓ ਅੱਜ ਦੇ ਰੇਟ, ਤੁਹਾਡੇ ਸ਼ਹਿਰ 'ਚ ਕਿੰਨੀ ਕੀਮਤ?
20 ਅਗਸਤ ਨੂੰ ਗੈਸ ਸਿਲੰਡਰ ਬੁੱਕ ਕਰਨ ਤੋਂ ਪਹਿਲਾਂ ਜਾਣ ਲਓ ਅੱਜ ਦੇ ਰੇਟ, ਤੁਹਾਡੇ ਸ਼ਹਿਰ 'ਚ ਕਿੰਨੀ ਕੀਮਤ?
ਵੱਡੀ ਖ਼ਬਰ! ਮਾਲ ਢੋਹਣ ਵਾਲੀਆਂ ਇਨ੍ਹਾਂ ਗੱਡੀਆਂ ਲਈ ਰਜਿਸਟ੍ਰੇਸ਼ਨ 1 ਜਨਵਰੀ ਤੋਂ ਹੋਵੇਗਾ ਬੰਦ; ਜਾਣੋ
ਵੱਡੀ ਖ਼ਬਰ! ਮਾਲ ਢੋਹਣ ਵਾਲੀਆਂ ਇਨ੍ਹਾਂ ਗੱਡੀਆਂ ਲਈ ਰਜਿਸਟ੍ਰੇਸ਼ਨ 1 ਜਨਵਰੀ ਤੋਂ ਹੋਵੇਗਾ ਬੰਦ; ਜਾਣੋ
Embed widget