Patiala News: ਪੰਜਾਬ 'ਚ ਖੁੱਲ੍ਹਿਆ ਸਭ ਤੋਂ ਪਹਿਲਾ ਈ-ਕੋਰਟ, ਮਸ਼ੀਨ 'ਚ ਨੰਬਰ ਪਾਉਂਦਿਆਂ ਹੀ ਮਿਲੇਗੀ ਸਾਰੀ ਜਾਣਕਾਰੀ
Patiala News: ਫ਼ਤਹਿਗੜ੍ਹ ਸਾਹਿਬ ਵਿੱਚ ਪੰਜਾਬ ਦਾ ਪਹਿਲਾ ਈ-ਕੋਰਟ ਸ਼ੁਰੂ ਹੋਇਆ ਹੈ। ਇਸ ਜ਼ਰੀਏ ਕੋਈ ਵੀ ਵਿਅਕਤੀ ਆਪਣਾ ਕੇਸ ਦਾਇਰ ਕਰ ਸਕਦਾ ਹੈ ਤੇ ਆਧੁਨਿਕ ਮਸ਼ੀਨ ਵਿੱਚ ਆਪਣੇ ਕੇਸ ਦਾ ਨੰਬਰ ਪਾ ਕੇ ਉਸ ਬਾਰੇ ਜਾਣਕਾਰੀ ਹਾਸਲ ਕਰ ਸਕਦਾ ਹੈ।
Patiala News: ਫ਼ਤਹਿਗੜ੍ਹ ਸਾਹਿਬ ਵਿੱਚ ਪੰਜਾਬ ਦਾ ਪਹਿਲਾ ਈ-ਕੋਰਟ ਸ਼ੁਰੂ ਹੋਇਆ ਹੈ। ਇਸ ਜ਼ਰੀਏ ਕੋਈ ਵੀ ਵਿਅਕਤੀ ਆਪਣਾ ਕੇਸ ਦਾਇਰ ਕਰ ਸਕਦਾ ਹੈ ਤੇ ਆਧੁਨਿਕ ਮਸ਼ੀਨ ਵਿੱਚ ਆਪਣੇ ਕੇਸ ਦਾ ਨੰਬਰ ਪਾ ਕੇ ਉਸ ਬਾਰੇ ਜਾਣਕਾਰੀ ਹਾਸਲ ਕਰ ਸਕਦਾ ਹੈ। ਇਸ ਦੇ ਨਾਲ ਹੀ ਅਦਾਲਤੀ ਕੇਸਾਂ ਬਾਰੇ ਮੋਬਾਈਲ ਐਪ ਦੀ ਵਰਤੋਂ ਨਾ ਕਰ ਸਕਣ ਵਾਲੇ ਵਿਅਕਤੀ ਈ-ਕੋਰਟ ਰਾਹੀਂ ਜਾਣਕਾਰੀ ਹਾਸਲ ਕਰ ਸਕਣਗੇ।
ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਅਨੂਪ ਚਿਤਕਾਰਾ ਨੇ ਸੋਮਵਾਰ ਨੂੰ ਪੰਜਾਬ ਦੇ ਪਹਿਲੇ ਈ-ਕੋਰਟ (ਈ ਸੁਵਿਧਾ ਕੇਂਦਰ) ਦਾ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਅਦਾਲਤੀ ਕੰਮਕਾਜ ਦਾ ਨਿਰੀਖਣ ਕਰਨ ਦੇ ਨਾਲ-ਨਾਲ ਜ਼ਿਲ੍ਹਾ ਕੋਰਟ ਕੰਪਲੈਕਸ ਵਿੱਚ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਉਨ੍ਹਾਂ ਨੇ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਮੌਕੇ ’ਤੇ ਹੀ ਜ਼ਿਲ੍ਹਾ ਕੋਰਟ ਕੰਪਲੈਕਸ ਵਿਚਲੀਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਕਿਹਾ ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਈ-ਕੋਰਟ ਵਿੱਚ ਤਾਇਨਾਤ ਨਿਆਂਇਕ ਅਧਿਕਾਰੀਆਂ ਤੇ ਹੋਰ ਅਮਲੇ ਤੋਂ ਈ. ਕੋਰਟ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਕੰਪਿਊਟਰੀਕਰਨ ਦੇ ਕੰਮਾਂ ਵਿੱਚ ਸੁਧਾਰ ਕਰਨ ਦੇ ਸੁਝਾਅ ਵੀ ਦਿੱਤੇ।
ਉਨ੍ਹਾਂ ਕਿਹਾ ਕਿ ਈ-ਕੋਰਟ ਰਾਹੀਂ ਅਦਾਲਤੀ ਕੰਮਕਾਜ ਵਿੱਚ ਕੰਪਿਊਟਰੀਕਰਨ ਨੂੰ ਬੜ੍ਹਾਵਾ ਮਿਲੇਗਾ, ਕਿਸੇ ਵੀ ਤਰ੍ਹਾਂ ਦਾ ਕੋਰਟ ਕੇਸ ਦਾਇਰ ਕਰਨ ਵਾਲੇ ਵਿਅਕਤੀ ਇਸ ਕੋਰਟ ਰਾਹੀਂ ਆਪਣੇ ਕੇਸ ਦਾਇਰ ਕਰ ਸਕਣਗੇ ਤੇ ਉਨ੍ਹਾਂ ਨੂੰ ਆਪਣੇ ਕੇਸ ਬਾਰੇ ਮੁਕੰਮਲ ਜਾਣਕਾਰੀ ਇਸ ਰਾਹੀਂ ਹਾਸਲ ਹੋ ਸਕੇਗੀ। ਇਸ ਈ-ਸੁਵਿਧਾ ਕੇਂਦਰ ਦੇ ਨਾਲ ਹੀ ਇੱਕ ਆਧੁਨਿਕ ਮਸ਼ੀਨ ਵੀ ਲਗਾਈ ਗਈ ਹੈ ਜਿਸ ਵਿੱਚ ਕੋਈ ਵੀ ਵਿਅਕਤੀ ਆਪਣੇ ਕੇਸ ਦਾ ਨੰਬਰ ਪਾ ਕੇ ਉਸ ਬਾਰੇ ਜਾਣਕਾਰੀ ਹਾਸਲ ਕਰ ਸਕਦਾ ਹੈ।
ਇਹ ਵੀ ਪੜ੍ਹੋ: Indian Army: ਭਾਰਤੀ ਫੌਜ 'ਚ ਡੇਢ ਲੱਖ ਆਸਾਮੀਆਂ ਖਾਲੀ, ਆਖਰ ਕਿਉਂ ਨਹੀਂ ਭਰਤੀ ਕਰ ਰਹੀ ਸਰਕਾਰ?
ਉਨ੍ਹਾਂ ਜ਼ਿਲ੍ਹਾ ਤੇ ਸੈਸ਼ਨ ਜੱਜ ਨਿਰਭਓ ਸਿੰਘ ਗਿੱਲ ਦੇ ਨਾਲ ਸੈਸ਼ਨ ਕੋਰਟ ਦੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਉਨ੍ਹਾਂ ਨੂੰ ਹੋਰ ਸਮਰਪਣ ਦੀ ਭਾਵਨਾ ਨਾਲ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਨ ਲਈ ਪ੍ਰੇਰਿਤ ਕੀਤਾ। ਅਦਾਲਤੀ ਕੇਸਾਂ ਬਾਰੇ ਮੋਬਾਈਲ ਐਪ ਦੀ ਵਰਤੋਂ ਨਾ ਕਰ ਸਕਣ ਵਾਲੇ ਵਿਅਕਤੀ ਈ-ਕੋਰਟ ਰਾਹੀਂ ਜਾਣਕਾਰੀ ਹਾਸਲ ਕਰ ਸਕਣਗੇ।
ਇਹ ਵੀ ਪੜ੍ਹੋ: Shocking News: ਪ੍ਰਯੋਗ ਕਰਨ ਦੇ ਚੱਕਰ 'ਚ ਪਾਗਲ ਮਾਪਿਆਂ ਨੇ ਨਵਜੰਮੇ ਬੱਚੇ ਨੂੰ ਮਾਰਿਆ! ਦੁੱਧ ਦੀ ਬਜਾਇ ਧੁੱਪ ਵਿੱਚ ਰੱਖਦੇ ਸੀ ਜਿੰਦਾ