ਪੜਚੋਲ ਕਰੋ

ਸੰਗਰੂਰ ਬਣਿਆ ਮੋਹਰੀ ! ਸਭ ਤੋਂ ਵੱਧ ਹੋਈ ਕਣਕ ਦੀ ਪੈਦਾਵਰ, ਪੰਜਾਬ ਦੀਆਂ ਮੰਡੀਆਂ ਚੋਂ 100 ਫ਼ੀਸਦੀ ਖ਼ਰੀਦ ਦਾ ਦਾਅਵਾ

ਪੰਜਾਬ ਵਿੱਚ ਹੁਣ ਤੱਕ ਸੰਗਰੂਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਕਣਕ ਦੀ ਆਮਦ ਅਤੇ ਖਰੀਦ ਹੋਈ ਹੈ। ਇੱਥੇ 1198029 ਮੀਟ੍ਰਿਕ ਟਨ ਕਣਕ ਦੀ ਖਰੀਦ ਸਰਕਾਰੀ ਅਤੇ ਪ੍ਰਾਈਵੇਟ ਪੱਧਰ ਤੇ ਕੀਤੀ ਗਈ ਹੈ, ਜਦਕਿ ਦੂਜੇ ਨੰਬਰ ਪਟਿਆਲਾ ਵਿੱਚ 925382 ਮੀਟ੍ਰਿਕ ਟਨ ਅਤੇ ਤੀਜੇ ਨੰਬਰ ਤੇ ਫਿਰੋਜਪੁਰ ਵਿੱਚ 847242 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ।  

Punjab News: ਹਾੜੀ ਸੀਜਨ 2024-25 ਦੌਰਾਨ ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਪੁੱਜੀ ਕਣਕ ਦੀ ਲਗਭਗ ਸੋ ਫੀਸਦੀ ਖਰੀਦ ਹੋ ਚੁੱਕੀ ਹੈ ਅਤੇ ਅਗਾਹਾਂ ਵੀ ਮੰਡੀਆਂ ਵਿੱਚ ਆਉਣ ਵਾਲੀ ਕਣਕ ਦੀ ਖਰੀਦ ਨੂੰ ਤੁਰੰਤ ਨੇਪਰੇ ਚਾੜ੍ਹਿਆ ਜਾਵੇਗਾ।  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਮੰਡੀਆਂ ਵਿੱਚ ਚੱਲ ਰਹੇ ਖਰੀਦ ਕਾਰਜਾਂ ਦਾ ਜਾਇਜ਼ਾ ਲੈਣ ਮਗਰੋ ਕੀਤਾ।

ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੀਆਂ ਮੰਡੀਆਂ ਵਿੱਚ ਹੁਣ ਤੱਕ 123.81 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 123.26 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।  ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾੜੀ ਸੀਜ਼ਨ 2024-25 ਦੌਰਾਨ 30,077 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਵਿੱਚੋਂ ਹੁਣ ਤੱਕ ਕਿਸਾਨਾਂ ਨੂੰ 25387.8 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। 

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਦੀਆਂ ਸੁਵਿਧਾਵਾਂ ਨੂੰ ਮੁੱਖ ਰੱਖਦੇ ਹੋਏ ਮੰਡੀਆਂ ਵਿੱਚ ਖਰੀਦ ਕਾਰਜਾਂ ਨੂੰ ਨੇਪੜੇ ਚੜਨ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਇਸੇ ਦਾ ਨਤੀਜਾ ਹੈ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਕਾਰਜ ਨੂੰ ਬਿਨਾਂ ਕਿਸੇ ਸਮੱਸਿਆ ਤੋਂ ਪੂਰਾ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਉਹਨਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਅਧਿਕਾਰੀਆਂ ਦੀਆਂ ਟੀਮਾਂ ਬਣਾ ਕੇ ਮੰਡੀਆਂ ਵਿੱਚ ਚੈਕਿੰਗਾਂ ਵੀ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹਰ ਵੇਲੇ ਖੜੀ ਹੈ ਅਤੇ ਉਹਨਾਂ ਦੀ ਬਿਹਤਰੀ ਅਤੇ ਚੰਗੇ ਭਵਿੱਖ ਦੇ ਲਈ ਵਚਨਬਧ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਤੇ ਮਾਰਕਿਟ ਕਮੇਟੀਆਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਦਿਨ-ਰਾਤ ਜੀ-ਜਾਨ ਲਗਾ ਕੇ ਪੂਰੀ ਤਨਦੇਹੀ ਨਾਲ ਕੰਮ ਕੀਤੇ ਗਏ ਹਨ, ਤਾਂ ਹੀ ਇਨ੍ਹਾਂ ਵੱਡਾ ਕੰਮ ਬਹੁਤ ਹੀ ਥੌੜੇ ਸਮੇਂ ਵਿੱਚ ਨਿਰਵਿਘਨ ਨੇਪਰੇ ਚੜ ਸਕਿਆ ਹੈ, ਜਿਸ ਨਾਲ ਕਿਸਾਨਾਂ, ਮਜਦੂਰਾਂ ਅਤੇ ਆੜ੍ਹਤੀਆਂ ਨੂੰ ਮੰਡੀਆਂ ਵਿੱਚ ਸਹੂਲਤਾਂ ਦਿੱਤੀਆ ਜਾ ਸਕਿਆ ਅਤੇ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ। 

ਪੰਜਾਬ ਸਰਕਾਰ ਦੇ ਵੱਖ-ਵੱਖ ਮਹਿਕਮੇਂ ਜਿਵੇਂ ਪਨਸਪ, ਮਾਰਫੈਡ, ਪਨਗ੍ਰੇਨ, ਵੇਅਰ ਹਾਉਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਵੀ ਇਸ ਕੰਮ ਨੂੰ ਨੇਪਰੇ ਚਾੜਣ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ। ਜਿਸਦੇ ਲਈ ਇਹ ਸਭ ਧੰਨਵਾਦ ਦੇ ਪਾਤਰ ਹਨ। ਚੇਅਰਮੈਨ ਨੇ ਕਿਹਾ ਕਿ ਸਭ ਤੋਂ ਵੱਡਾ ਧੰਨਵਾਦ ਉਸ ਪ੍ਰਮਾਤਮਾ ਦਾ ਹੈ, ਜਿਸ ਵੱਲੋਂ ਮਾੜੀਆਂ-ਮੋਟਿਆ ਔਕੜਾ ਤੋਂ ਇਲਾਵਾ ਓਵਰਆਲ ਚੰਗਾ ਮੌਸਮ ਪ੍ਰਦਾਨ ਕੀਤਾ ਗਿਆ। 

ਬਰਸਟ ਨੇ ਅੱਗੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੀਆਂ 1907 ਪੱਕੀਆਂ ਮੰਡੀਆਂ ਅਤੇ 826 ਆਰਜੀ ਖਰੀਦ ਕੇਂਦਰਾਂ ਵਿੱਚ ਹੁਣ ਤੱਕ 123.81 ਲੱਖ ਮੀਟ੍ਰਿਕ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 123.26 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਵਿੱਚੋਂ 116.46 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ ਅਤੇ 6.80 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਪ੍ਰਾਈਵੇਟ ਪੱਧਰ ਤੇ ਕੀਤੀ ਗਈ ਹੈ।

 ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚੋਂ 74.17 ਲੱਖ ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਬੀਤੇ ਦਿਨੀਂ ਮੰਡੀਆਂ ਵਿੱਚ 1.80 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਦਕਿ 1.98 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਪੰਜਾਬ ਵਿੱਚ ਹੁਣ ਤੱਕ ਸੰਗਰੂਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਕਣਕ ਦੀ ਆਮਦ ਅਤੇ ਖਰੀਦ ਹੋਈ ਹੈ। ਇੱਥੇ 1198029 ਮੀਟ੍ਰਿਕ ਟਨ ਕਣਕ ਦੀ ਖਰੀਦ ਸਰਕਾਰੀ ਅਤੇ ਪ੍ਰਾਈਵੇਟ ਪੱਧਰ ਤੇ ਕੀਤੀ ਗਈ ਹੈ, ਜਦਕਿ ਦੂਜੇ ਨੰਬਰ ਪਟਿਆਲਾ ਵਿੱਚ 925382 ਮੀਟ੍ਰਿਕ ਟਨ ਅਤੇ ਤੀਜੇ ਨੰਬਰ ਤੇ ਫਿਰੋਜਪੁਰ ਵਿੱਚ 847242 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ।  

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ
Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ
Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'
Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'
Advertisement
ABP Premium

ਵੀਡੀਓਜ਼

Bikram Majithia | ਸ਼ੀਤਲ ਦਾ CM ਮਾਨ ਨੂੰ ਚੈਲੇਂਜ - ਮਜੀਠੀਆ ਦਾ ਤੰਜ਼Sheetal angural | '5 ਜੁਲਾਈ ਨੂੰ ਸ਼ੀਤਲ ਅੰਗੂਰਾਲ ਖੋਲ੍ਹੇਗਾ ਇਮਾਨਦਾਰਾਂ ਦੀ ਪੋਲ'Mukerian ਹਾਈਡਲ ਨਹਿਰ ਵਿੱਚ ਨੌਜਵਾਨ ਲੜਕੇ-ਲੜਕੀ ਨੇ ਮਾਰੀ ਛਾਲਫਾਜ਼ਿਲਕਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ
Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ
Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'
Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'
Cricketer Retirement: ਖਿਡਾਰੀਆਂ ਦੇ ਸੰਨਿਆਸ ਦਾ ਸਿਲਸਿਲਾ ਜਾਰੀ, ਹੁਣ ਇਸ ਦਿੱਗਜ ਨੇ ਤਿੰਨਾਂ ਫਾਰਮੈਟਾਂ ਨੂੰ ਕਿਹਾ ਅਲਵਿਦਾ
ਖਿਡਾਰੀਆਂ ਦੇ ਸੰਨਿਆਸ ਦਾ ਸਿਲਸਿਲਾ ਜਾਰੀ, ਹੁਣ ਇਸ ਦਿੱਗਜ ਨੇ ਤਿੰਨਾਂ ਫਾਰਮੈਟਾਂ ਨੂੰ ਕਿਹਾ ਅਲਵਿਦਾ
Exam Tips: ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲਤਾ ਦਵਾਉਂਦਾ ਇਹ ਵਾਲਾ ਗ੍ਰਹਿ, ਜੇਕਰ ਖਰਾਬ ਹੋਣ ਤਾਂ ਕਰਨਾ ਪੈਂਦਾ ਸੰਘਰਸ਼
Exam Tips: ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲਤਾ ਦਵਾਉਂਦਾ ਇਹ ਵਾਲਾ ਗ੍ਰਹਿ, ਜੇਕਰ ਖਰਾਬ ਹੋਣ ਤਾਂ ਕਰਨਾ ਪੈਂਦਾ ਸੰਘਰਸ਼
Asia Cup 2025: ਏਸ਼ੀਆ ਕੱਪ 2025 ਦੇ ਸ਼ਡਿਊਲ ਦਾ ਐਲਾਨ, 8 ਵੱਡੀਆਂ ਟੀਮਾਂ ਹੋਣਗੀਆਂ ਹਿੱਸਾ, ਜਾਣੋ ਕਦੋਂ ਤੇ ਕਿੱਥੇ ਹੋਣਗੇ ਮੈਚ ?
ਏਸ਼ੀਆ ਕੱਪ 2025 ਦੇ ਸ਼ਡਿਊਲ ਦਾ ਐਲਾਨ, 8 ਵੱਡੀਆਂ ਟੀਮਾਂ ਹੋਣਗੀਆਂ ਹਿੱਸਾ, ਜਾਣੋ ਕਦੋਂ ਤੇ ਕਿੱਥੇ ਹੋਣਗੇ ਮੈਚ ?
Arvind Kejriwal: 'ਮੇਰੀ ਗ੍ਰਿਫਤਾਰੀ ਗਲਤ'; ਕੇਜਰੀਵਾਲ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਸੀਬੀਆਈ ਤੋਂ ਮੰਗਿਆ ਜਵਾਬ
Arvind Kejriwal: 'ਮੇਰੀ ਗ੍ਰਿਫਤਾਰੀ ਗਲਤ'; ਕੇਜਰੀਵਾਲ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਸੀਬੀਆਈ ਤੋਂ ਮੰਗਿਆ ਜਵਾਬ
Embed widget