Fazilka News: ਫਾਜ਼ਿਲਕਾ 'ਚ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ
Fazilka News:
ਫਾਜ਼ਿਲਕਾ ਵਿੱਚ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਾ ਜਦੋਂ ਫਾਜ਼ਿਲਕਾ ਦੇ ਪਿੰਡ ਖਿਓਵਾਲੀ ਢਾਬ ਦੇ ਬਲਾਕ ਪ੍ਰਧਾਨ ਦਲੀਪ ਸਹਾਰਨ ਦੇ ਯਤਨਾਂ ਸਦਕਾ ਪਿੰਡ ਖਿਓਵਾਲੀ ਢਾਬ ਦੇ 8 ਪਰਿਵਾਰ ਤੇ ਇੱਕ ਮੌਜੂਦਾ ਮੈਂਬਰ ਨੇ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਦਾ ਪੱਲਾ ਛੱਡ ਕੇ ਆਪਣੇ ਪਰਿਵਾਰਾਂ ਸਮੇਤ ਵਿਧਾਇਕ ਫਾਜ਼ਿਲਕਾ ਨਰਿੰਦਰਪਾਲ ਸਿੰਘ ਸਵਨਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਜਿਕਰਯੋਗ ਹੈ ਕਿ ਪਿੰਡ ਖਿਓਵਾਲੀ ਢਾਬ ਤੋਂ ਮਨੀਰਾਮ ਝੋਰੜ ਪੁੱਤਰ ਜੈਮਲ ਰਾਮ ਝੋਰੜ, ਮਹਾਵੀਰ ਪੁਨੀਆ ਪੁੱਤਰ ਰਾਮ ਲਾਲ ਪੁਨੀਆ, ਜਗਦੀਸ਼ ਪੁੱਤਰ ਜੈਮਲ ਲਾਲ ਝੋਰੜ ਅਤੇ ਬਿਜੇ ਪਾਲ ਪੁੱਤਰ ਓਮ ਪ੍ਰਕਾਸ ਭਾਜਪਾ ਸਰਕਾਰ ਦਾ ਪੱਲਾ ਛੱਡ ਕੇ ਆਪ ਸਰਕਾਰ ਵਿੱਚ ਸ਼ਾਮਲ ਹੋਏ ਹਨ। ਇਸੇ ਤਰ੍ਹਾਂ ਜਗਦੀਸ ਪੁੱਤਰ ਸੋਹਨ ਲਾਲ ਝੋਰੜ ਅਤੇ ਮੁਖਰਾਮ ਪੁੱਤਰ ਮੋਮਨ ਰਾਮ ਨੇ ਅਕਾਲੀ ਦੱਲ ਦਾ ਪੱਲਾ ਛੱਡ ਕੇ ਆਪ ਦਾ ਪੱਲਾ ਫੜਿਆ ਹੈ।
ਇਸ ਤੋਂ ਇਲਾਵਾ ਮੋਹਨ ਲਾਲ ਪੁੱਤਰ ਸੁਰਜਾ ਰਾਮ ਅਤੇ ਪਵਨ ਪੁੱਤਰ ਫੂਲਾ ਰਾਮ ਨੇ ਕਾਂਗਰਸ ਪਾਰਟੀ ਛੱਡ ਕੇ ਆਪ ਦਾ ਪੱਲਾ ਫੜਿਆ। ਇਨ੍ਹਾਂ ਪਰਿਵਾਰਾਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਮੌਕੇ ਦੱਸਿਆ ਕਿ ਉਨ੍ਹਾਂ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਆਪ ਦਾ ਪੱਲਾ ਫੜਿਆ ਹੈ।
ਉਨ੍ਹਾਂ ਕਿਹਾ ਕਿ ਫਾਜ਼ਿਲਕਾ ਵਿੱਚ ਅਨੇਕਾਂ ਸਰਕਾਰਾਂ ਆਈਆਂ ਪਰ ਜਿੰਨੇ ਫਾਜ਼ਿਲਕਾ ਵਿੱਚ ਵਿਕਾਸ ਦੇ ਕੰਮ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਆਪਣੇ ਡੇਢ ਸਾਲ ਤੋਂ ਵੱਧ ਦੇ ਸਮੇਂ ਵਿੱਚ ਕੀਤੇ ਹਨ ਉਹ ਹੋਰ ਕਿਸੇ ਵੀ ਸਰਕਾਰ ਦੇ ਸਮੇਂ ਨਹੀਂ ਹੋਏ। ਉਨ੍ਹਾਂ ਕਿਹਾ ਕਿ ਅਸੀਂ ਅੱਜ ਆਪਣੇ ਆਪ ਵਿੱਚ ਬਹੁਤ ਰਾਹਤ ਮਹਿਸੂਸ ਕਰ ਰਹੇ ਕਿਉਂਕਿ ਸਾਨੂੰ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲ ਰਿਹਾ ਹੈ।
ਇਸ ਮੌਕੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਪਾਰਟੀ ਵਿੱਚ ਸ਼ਾਮਲ ਹੋਏ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਦੇ ਪਰਿਵਾਰਾਂ ਨੂੰ ਕਿਹਾ ਕਿ ਤੁਹਾਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਹਰੇਕ ਵਿਕਾਸ ਦੇ ਕੰਮ ਤੁਹਾਨੂੰ ਨਾਲ ਲੈ ਕੇ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਹਲਕੇ ਦੇ ਲੋਕ ਫਾਜ਼ਿਲਕਾ ਨੂੰ ਵਿਕਾਸ ਤੇ ਤਰੱਕੀ ਦੀਆਂ ਰਾਹਾਂ ਤੇ ਵਧਦਾ ਦੇਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਸਾਰਿਆਂ ਨੂੰ ਇੱਕਜੁਟ ਹੋ ਕੇ ਵਿਧਾਇਕ ਸਵਨਾ ਦਾ ਸਾਥ ਦੇਣਾ ਚਾਹੀਦਾ ਹੈ।