ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ, ਲੁਧਿਆਣਾ 'ਚ ਬਣੇਗੀ ਡਿਜ਼ੀਟਲ ਜੇਲ੍ਹ, ਖਤਰਨਾਕ ਅਪਰਾਧੀ ਇਸੇ ਜੇਲ੍ਹ 'ਚ ਰੱਖੇ ਜਾਣਗੇ
Punjab News: ਪੰਜਾਬ ਦੇ ਮੁੱਖ਼ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਪਹੁੰਚੇ। ਇੱਥੇ ਉਨ੍ਹਾਂ ਨੇ ਟ੍ਰੇਨਿੰਗ ਪੂਰੀ ਕਰ ਚੁੱਕੇ 200 ਤੋਂ ਵੱਧ ਜੇਲ੍ਹ ਵਾਰਡਨਾਂ ਦੀ ਪਰੇਡ ਤੋਂ ਸਲਾਮੀ ਲਈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਲੁਧਿਆਣਾ ਵਿੱਚ
ਅਸ਼ਰਫ ਢੁੱਡੀ ਦੀ ਰਿਪੋਰਟ
ਨਵ-ਨਿਯੁਕਤ ਜੇਲ੍ਹ ਵਾਰਡਰਾਂ ਨੂੰ ਨਿਯੁਕਤੀ ਪੱਤਰ ਤੇ ਸਿਖਿਆਰਥੀਆਂ ਨੂੰ ਇਨਾਮ ਤੇ ਸਰਟੀਫਿਕੇਟ ਵੰਡ ਸਮਾਗਮ ਦੌਰਾਨ ਲੱਡਾ ਕੋਠੀ, ਸੰਗਰੂਰ ਤੋਂ Live... https://t.co/7UfYoJeI2H
— Bhagwant Mann (@BhagwantMann) June 9, 2023
ਇਸ ਮੌਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ 100 ਕਰੋੜ ਕੇਂਦਰ ਸਰਕਾਰ ਤੋਂ ਮਨਜੂਰ ਕਰਾਇਆ ਹੈ। ਚੌਕੀਆਂ ਨੂੰ ਨਵੀਆਂ ਗੱਡੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਗੂਗਲ ਨਾਲ ਗੱਲ ਚੱਲ ਰਹੀ ਹੈ। ਮੈਂ ਬੰਗਲੌਰ ਵਿੱਚ ਗੂਗਲ ਦੇ ਅਧਿਕਾਰੀਆ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਜੋ ਵੀ ਐਮਰਜੈਂਸੀ 'ਤੇ ਕਾਲ ਕਰੇਗਾ, ਸਭ ਤੋਂ ਨੇੜੇ ਵਾਲੀ ਗੱਡੀ ਉਸ ਕੋਲ ਮਦਦ ਲਈ ਪਹੁੰਚੇਗੀ।
ਸੀਐਮ ਮਾਨ ਨੇ ਕਿਹਾ ਕਿ ਜੇਲ੍ਹਾਂ ਵਿੱਚੋਂ ਕਰਾਈਮ ਨੂੰ ਰੋਕਣ ਲਈ ਅਸੀਂ ਕੰਮ ਕਰ ਰਹੇ ਹਾਂ। ਮੈਂ ਜੇਲ੍ਹਾਂ ਦਾ ਦੌਰਾ ਕੀਤਾ, ਜਿੱਥੇ ਮੈਨੂੰ ਕੈਦੀ ਮਿਲੇ ਜੋ ਪੇਸ਼ੀ 'ਤੇ ਨਹੀਂ ਪਹੁੰਚ ਸਕੇ, ਕਿਉਂਕਿ ਪੰਜਾਬ ਪੁਲਿਸ ਕੋਲ ਨਫਰੀ ਨਹੀਂ ਸੀ ਤੇ ਉਨ੍ਹਾਂ ਨੂੰ ਅਦਾਲਤ ਤੱਕ ਨਹੀਂ ਲਿਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਲਈ 100 ਕਰੋੜ ਰੁਪਇਆ ਅਸੀਂ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਮਨਜ਼ੂਰ ਕਰਾ ਲਿਆ ਹੈ। ਇਸ ਨਾਲ ਹਾਈ ਸਕਿਊਰਿਟੀ ਡਿਜੀਟਲ ਜੇਲ੍ਹ ਬਣਾਵਾਂਗੇ, ਜਿੱਥੇ ਗਰਾਉਂਡ ਫਲੋਰ 'ਤੇ ਕੋਰਟ ਹੋਏਗੀ। ਉਨ੍ਹਾਂ ਕਿਹਾ ਕਿ ਜਿਹੜੇ ਹਾਰਡ ਕੋਰ ਅਪਰਾਧੀ ਹਨ, ਉਨ੍ਹਾਂ ਨੂੰ ਉੱਥੇ ਰੱਖਿਆ ਜਾਏਗਾ।
ਸੀਐਮ ਮਾਨ ਨੇ ਕਿਹਾ ਕਿ ਜੱਜ ਸਾਹਿਬ ਉੱਥੇ ਆਇਆ ਕਰਨਗੇ ਤੇ ਹਾਰਡ ਕੋਰ ਕੈਦੀਆ ਦੀ ਪੇਸ਼ੀ ਉੱਥੇ ਹੀ ਹੋਇਆ ਕਰੇਗੀ। ਉਨ੍ਹਾਂ ਕਿਹਾ ਕਿ ਮੋਬਾਈਲ ਜੈਮਿੰਗ ਟੈਕਨਾਲੋਜੀ ਤੇ ਕੰਮ ਚਲ ਰਿਹਾ ਹੈ ਤੇ ਬਹੁਤ ਜਲਦ ਇਸ ਨੂੰ ਵੀ ਲਾਗੂ ਕੀਤਾ ਜਾਏਗਾ।