(Source: ECI/ABP News/ABP Majha)
Stubble Burning: ਸੀਐਮ ਭਗਵੰਤ ਮਾਨ ਦੇ ਜ਼ਿਲ੍ਹੇ ਨੇ ਪਰਾਲੀ ਸਾੜਨ ਦੇ ਤੋੜੇ ਸਾਰੇ ਰਿਕਾਰਡ
Stubble Burning Case: ਮੁੱਖ ਮੰਤਰੀ ਦੇ ਜ਼ਿਲ੍ਹਾ ਸੰਗਰੂਰ ਦੇ ਨਾਂ ਇੱਕ ਰਿਕਾਰਡ ਵੀ ਬਣਿਆ। ਸੰਗਰੂਰ 2016 ਤੋਂ 5 ਅਕਤੂਬਰ 2023 ਤੱਕ ਲਗਾਤਾਰ ਸਭ ਤੋਂ ਵੱਧ ਪਰਾਲੀ ਸਾੜਨ ਵਾਲਾ ਜ਼ਿਲ੍ਹਾ ਬਣ ਗਿਆ ਹੈ। ਐਤਵਾਰ ਨੂੰ ਵੀ ਪਰਾਲੀ ਸਾੜਨ ਦੀਆਂ ਸਭ
ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੇ ਸਾਰੇ ਸਰਕਾਰੀ ਦਾਅਵੇ ਫੇਲ੍ਹ ਕਰ ਦਿੱਤੇ ਹਨ। ਪੰਜਾਬ ਦਾ ਹੁਣ ਕੋਈ ਵੀ ਜਿਲ੍ਹਾ ਅਜਿਹਾ ਨਹੀਂ ਹੈ ਜਿੱਥੇ ਪਰਾਲੀ ਨਾਲ ਸਾੜੀ ਗਈ ਹੋਵੇ। ਇਹਨਾਂ ਵਿੱਚ ਹੁਣ ਤਾਂ ਪਠਾਨਕੋਟ ਵੀ ਸ਼ਾਮਲ ਹੋ ਗਿਆ ਹੈ। ਜਿੱਥੇ ਪਿਛਲੇ ਸਾਲ ਅੱਗ ਲਾਉਣ ਦੀ ਸਿਰਫ਼ ਇੱਕ ਘਟਨਾ ਸੀ ਪਰ ਪਰ ਇਸ ਵਾਰ ਐਤਵਾਰ ਨੂੰ ਹੀ ਦੋ ਘਟਨਾਵਾਂ ਸਾਹਮਣੇ ਆਈਆਂ, ਜਦੋਂਕਿ ਮੁੱਖ ਮੰਤਰੀ ਦੇ ਜ਼ਿਲ੍ਹਾ ਸੰਗਰੂਰ ਦੇ ਨਾਂ ਇੱਕ ਰਿਕਾਰਡ ਵੀ ਬਣਿਆ।
ਸੰਗਰੂਰ 2016 ਤੋਂ 5 ਅਕਤੂਬਰ 2023 ਤੱਕ ਲਗਾਤਾਰ ਸਭ ਤੋਂ ਵੱਧ ਪਰਾਲੀ ਸਾੜਨ ਵਾਲਾ ਜ਼ਿਲ੍ਹਾ ਬਣ ਗਿਆ ਹੈ। ਐਤਵਾਰ ਨੂੰ ਵੀ ਪਰਾਲੀ ਸਾੜਨ ਦੀਆਂ ਸਭ ਤੋਂ ਵੱਧ 551 ਘਟਨਾਵਾਂ ਸੰਗਰੂਰ ਵਿੱਚ ਹੀ ਵਾਪਰੀਆਂ। ਐਤਵਾਰ ਨੂੰ ਛੁੱਟੀ ਵਾਲੇ ਦਿਨ ਸੂਬੇ ਵਿੱਚ ਪਰਾਲੀ ਸਾੜਨ ਦੇ ਪੁਰਾਣੇ ਰਿਕਾਰਡ ਟੁੱਟ ਗਏ ਅਤੇ 3230 ਘਟਨਾਵਾਂ ਵਾਪਰੀਆਂ। ਪਰਾਲੀ ਸਾੜਨ ਦਾ ਅੰਕੜਾ 17403 ਤੱਕ ਪਹੁੰਚ ਗਿਆ ਹੈ। ਮੁਹਾਲੀ ਵਿੱਚ ਸਿਰਫ਼ 1 ਘਟਨਾ ਦਰਜ ਕੀਤੀ ਗਈ ਹੈ।
ਸੂਬੇ ਵਿੱਚ ਪ੍ਰਦੂਸ਼ਣ ਵਿੱਚ ਅਚਾਨਕ ਵਾਧਾ ਕੋਈ ਇੱਕ ਕਾਰਨ ਨਹੀਂ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਪਰਾਲੀ ਸਾੜਨਾ, ਚੱਲ ਰਹੇ ਨਿਰਮਾਣ ਦੇ ਮਾੜੇ ਪ੍ਰਭਾਵ, ਹਵਾ ਦੇ ਅਚਾਨਕ ਰੁਕਣ ਕਾਰਨ ਪ੍ਰਦੂਸ਼ਣ ਦੇ ਕਣਾਂ ਦਾ ਬਾਹਰ ਨਾ ਆਉਣਾ ਅਤੇ ਮੌਸਮ ਵਿੱਚ ਵਧਦੀ ਠੰਡ ਹਵਾ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਅਗਲੇ 15 ਦਿਨਾਂ ਤੱਕ ਸਥਿਤੀ ਬਦਲਣ ਵਾਲੀ ਨਹੀਂ ਹੈ। ਮੌਜੂਦਾ ਸਮੇਂ 'ਚ 2.5 ਪਾਰਟੀਕੁਲੇਟ ਮੈਟਰ (ਪੀ.ਐੱਮ.) ਦਾ ਪੱਧਰ 400 ਨੂੰ ਪਾਰ ਕਰ ਗਿਆ ਹੈ, ਜੋ ਸਾਹ ਲੈਣ ਲਈ ਨੁਕਸਾਨਦੇਹ ਪਦਾਰਥ ਹੈ।
ਇਹ ਸਾਡੇ ਫੇਫੜਿਆਂ ਵਿੱਚ ਦਾਖਲ ਹੋ ਸਕਦਾ ਹੈ ਅਤੇ ਸਾਨੂੰ ਬਿਮਾਰ ਕਰ ਸਕਦਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਹਾਲ ਹੀ ਵਿੱਚ ਪੰਜਾਬ ਵੱਲੋਂ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੂੰ ਸੌਂਪੀ ਗਈ ਆਪਣੀ ਕਾਰਜ ਯੋਜਨਾ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 50 ਫੀਸਦੀ ਤੱਕ ਕਮੀ ਲਿਆਉਣ ਦਾ ਦਾਅਵਾ ਕੀਤਾ ਗਿਆ ਹੈ। ਜਿਸ ਰਫ਼ਤਾਰ ਨਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਵਧ ਰਹੀਆਂ ਹਨ, ਉਹ ਸਰਕਾਰ ਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਕਰ ਰਹੀਆਂ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel:
https://t.me/abpsanjhaofficial