(Source: Poll of Polls)
Sangrur News: ਪਾਰਕਿੰਗ ਦੀ ਪਰਚੀ ਨੂੰ ਲੈ ਕੇ ਭਿੜੇ ਕਿਸਾਨ ਲੀਡਰ ਤੇ ਪਾਰਕਿੰਗ ਸਟਾਫ਼, ਇੱਟਾਂ-ਪੱਥਰ ਚੱਲੇ
Sangrur Parking Argument: ਪਾਰਕਿੰਗ ਦੀ ਪਰਚੀ ਨੂੰ ਲੈ ਕੇ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਪਾਰਕਿੰਗ ਸਟਾਫ਼ ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵਿਚਾਲੇ ਝੜਪ ਹੋ ਗਈ। ਕਿਸਾਨ ਲੀਡਰਾਂ
Sangrur Parking Argument: ਪਾਰਕਿੰਗ ਦੀ ਪਰਚੀ ਨੂੰ ਲੈ ਕੇ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਪਾਰਕਿੰਗ ਸਟਾਫ਼ ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵਿਚਾਲੇ ਝੜਪ ਹੋ ਗਈ। ਕਿਸਾਨ ਲੀਡਰਾਂ ਨੇ ਦੋਸ਼ ਲਾਇਆ ਕਿ ਪਾਰਕਿੰਗ ਮੁਲਾਜ਼ਮਾਂ ਨੇ ਜ਼ਬਰਦਸਤੀ ਪਰਚੀਆਂ ਕੱਟਣ ਦੀ ਕੋਸ਼ਿਸ਼ ਕੀਤੀ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਮੁਲਾਜ਼ਮਾਂ ਨੇ ਉਨ੍ਹਾਂ ’ਤੇ ਇੱਟਾਂ ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਇੱਕ ਕਿਸਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਇਸ ਤੋਂ ਬਾਅਦ ਨਾਰਾਜ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਹਸਪਤਾਲ ਵਿੱਚ ਧਰਨਾ ਦੇ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਬਲਾਕ ਪ੍ਰਧਾਨ ਜਸਵੰਤ ਤੋਲਾਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਰਿਸ਼ਤੇਦਾਰ ਹਸਪਤਾਲ ਵਿੱਚ ਦਾਖ਼ਲ ਹੈ। ਉਸ ਦਾ ਪਤਾ ਲੈਣ ਲਈ ਉਹ ਬੁੱਧਵਾਰ ਸਵੇਰੇ 9 ਵਜੇ ਕਾਰ ਵਿੱਚ ਰਛਪਾਲ ਸਿੰਘ ਤੇ ਲਾਲੀ ਸਿੰਘ ਨਾਲ ਹਸਪਤਾਲ ਆਏ ਸੀ।
ਉਹ ਜਿਵੇਂ ਹੀ ਹਸਪਤਾਲ 'ਚ ਦਾਖਲ ਹੋਏ ਤਾਂ ਪਾਰਕਿੰਗ ਸਟਾਫ ਨੇ ਰੋਕ ਲਿਆ। ਪਾਰਕਿੰਗ ਦੀ ਪਰਚੀ ਕਟਾਉਣ ਲਈ ਕਿਹਾ ਗਿਆ। ਉਨ੍ਹਾਂ ਨੇ ਸਟਾਫ਼ ਨੂੰ ਦੱਸਿਆ ਕਿ ਉਹ ਕੁਝ ਮਿੰਟਾਂ ਲਈ ਹੀ ਹਸਪਤਾਲ ਆਏ ਹਨ। ਗੱਡੀ ’ਤੇ ਯੂਨੀਅਨ ਦਾ ਝੰਡਾ ਵੀ ਲੱਗਾ ਹੋਇਆ ਹੈ। ਇਸ ਲਈ ਉਹ ਪਰਚੀ ਨਹੀਂ ਕਟਾਉਣਗੇ ਪਰ ਮੁਲਾਜ਼ਮ ਪਰਚੀ ਕੱਟਣ ’ਤੇ ਅੜੇ ਰਹੇ।
ਉਹ ਜਦੋਂ ਕਾਰ ਤੋਂ ਹੇਠਾਂ ਉੱਤਰੇ ਤਾਂ ਮੁਲਾਜ਼ਮਾਂ ਨੇ ਉਨ੍ਹਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਕੁਝ ਹੀ ਦੇਰ 'ਚ 10-12 ਮੁਲਾਜ਼ਮ ਇਕੱਠੇ ਹੋ ਗਏ ਤੇ ਉਨ੍ਹਾਂ 'ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਰਛਪਾਲ ਸਿੰਘ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਦੱਸ ਦਈਏ ਕਿ ਸਿਵਲ ਹਸਪਤਾਲ 'ਚ ਪਾਰਕਿੰਗ ਫੀਸ ਨੂੰ ਲੈ ਕੇ ਵਿਵਾਦ ਇਹ ਪਹਿਲੀ ਵਾਰ ਨਹੀਂ, ਸਗੋਂ ਇਸ ਤੋਂ ਪਹਿਲਾਂ ਵੀ ਕਈ ਵਾਰ ਮੁਲਾਜ਼ਮਾਂ ਤੇ ਲੋਕਾਂ ਵਿਚਾਲੇ ਝਗੜਾ ਦੇਖਣ ਨੂੰ ਮਿਲਿਆ ਹੈ। ਇੱਕ ਵਾਰ ਕਰਮਚਾਰੀ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪਾਰਕਿੰਗ ਫੀਸ ਤੋਂ ਵੱਧ ਵਸੂਲੀ ਕਰਨ ਦੇ ਦੋਸ਼ ਵੀ ਕਈ ਵਾਰ ਲੱਗੇ ਹਨ।
ਉਧਰ, ਪਾਰਕਿੰਗ ਠੇਕੇਦਾਰ ਰਾਹੁਲ ਦਾ ਕਹਿਣਾ ਹੈ ਕਿ ਕਿਸਾਨ ਆਗੂਆਂ ਨੇ ਯੂਨੀਅਨ ਦੀ ਆੜ 'ਚ ਮੁਲਾਜ਼ਮਾਂ ਨਾਲ ਦੁਰਵਿਵਹਾਰ ਕੀਤਾ। ਕਿਸਾਨਾਂ ਨੇ ਯੂਨੀਅਨ ਦਾ ਹਵਾਲਾ ਦੇ ਕੇ ਪਾਰਕਿੰਗ ਦੀ ਪਰਚੀ ਕਟਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋਈ ਪਰ ਕਿਸੇ ਵੱਲੋਂ ਪੱਥਰਬਾਜ਼ੀ ਨਹੀਂ ਕੀਤੀ ਗਈ।
ਕਿਸਾਨ ਯੂਨੀਅਨ ਨੇ ਕਿਹਾ ਕਿ ਸ਼ੁਰੂ ਤੋਂ ਹੀ ਠੇਕੇਦਾਰੀ ਸਿਸਟਮ ਖ਼ਿਲਾਫ਼ ਸੰਘਰਸ਼ ਕੀਤਾ ਜਾ ਰਿਹਾ ਹੈ। ਹਸਪਤਾਲ ਵਿੱਚ ਸਿਰਫ਼ ਬਿਮਾਰ ਲੋਕ ਹੀ ਆਉਂਦੇ ਹਨ। ਪਾਰਕਿੰਗ ਸਟਾਫ ਦਾ ਲੋਕਾਂ ਨਾਲ ਵਤੀਰਾ ਵੀ ਚੰਗਾ ਨਹੀਂ। ਮੁਲਾਜ਼ਮ ਰੋਜ਼ ਲੋਕਾਂ ਨਾਲ ਲੜਦੇ ਰਹਿੰਦੇ ਹਨ।