Sangrur news: ਵਿਧਾਇਕ ਨਰਿੰਦਰ ਕੌਰ ਭਰਾਜ ਨੇ 105 ਸਫ਼ਾਈ ਕਰਮਚਾਰੀਆਂ ਦੇ ਰੁਕੇ ਏਰੀਅਰ ਦਾ ਨਗਰ ਕੌਂਸਲ ਰਾਹੀਂ ਕਰਵਾਇਆ ਭੁਗਤਾਨ
ਸੰਗਰੂਰ ਵਿੱਚ ਵਿਧਾਇਕ ਨਰਿੰਦਰ ਕੌਰ ਭਰਾਜ ਨੇ 105 ਸਫ਼ਾਈ ਕਰਮਚਾਰੀਆਂ ਦੇ ਰੁਕੇ ਏਰੀਅਰ ਦਾ ਨਗਰ ਕੌਂਸਲ ਰਾਹੀਂ ਭੁਗਤਾਨ ਕਰਵਾਇਆ ਹੈ।
Sangrur news: ਸੰਗਰੂਰ ਵਿੱਚ ਵਿਧਾਇਕ ਨਰਿੰਦਰ ਕੌਰ ਭਰਾਜ (Narinder kaur bharaj) ਵੱਲੋਂ ਨਗਰ ਕੌਂਸਲ ਨਾਲ ਸਬੰਧਤ 105 ਸਫਾਈ ਸੇਵਕਾਂ ਦੇ ਬਕਾਇਆ ਚੱਲ ਰਹੇ ਏਰੀਅਰ ਦਾ ਤਰਜੀਹੀ ਆਧਾਰ ਉੱਤੇ ਭੁਗਤਾਨ ਕਰਵਾਉਣ ਵਿੱਚ ਯੋਗਦਾਨ ਪਾਇਆ ਗਿਆ ਹੈ। ਵਿਧਾਇਕਾ ਦੇ ਇਸ ਕੰਮ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਪਿਛਲੇ ਦਿਨੀਂ ਸਫ਼ਾਈ ਕਰਮਚਾਰੀਆਂ ਦੇ ਇੱਕ ਵਫ਼ਦ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਦੌਰਾਨ ਸਫਾਈ ਕਰਮਚਾਰੀਆਂ ਨੇ ਦੱਸਿਆ ਕਿ ਪਿਛਲੇ ਕਰੀਬ ਦੋ ਤਿੰਨ ਸਾਲਾਂ ਤੋਂ ਉਨ੍ਹਾਂ ਦੇ ਏਰੀਅਰ ਦਾ ਭੁਗਤਾਨ ਨਹੀਂ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਸਾਰੇ ਮਾਮਲੇ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਵੱਲੋਂ ਬਕਾਇਆ ਰਾਸ਼ੀ ਜਾਰੀ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ। ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਇਹ ਕਰਮਚਾਰੀ ਸ਼ਹਿਰ ਦੀ ਸਾਫ਼ ਸਫ਼ਾਈ ਨੂੰ ਸੁਚਾਰੂ ਰੱਖਣ ਲਈ ਅਣਥੱਕ ਮਿਹਨਤ ਕਰਦੇ ਹਨ ਅਤੇ ਇਨ੍ਹਾਂ ਦਾ ਮਿਹਨਤ ਸਮੇਂ ਸਿਰ ਮਿਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਕਨਿਕਾ ਅਹੂਜਾ ਦੇ ਘਰ ਖੁਸ਼ੀ ਦੀ ਲਹਿਰ, ਖਿਡਾਰੀਆਂ ਦੀ ਨਿਲਾਮੀ ਚ ਆਇਆ ਉਸ ਦਾ ਨਾਮ
ਵਿਧਾਇਕ ਨਰਿੰਦਰ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਵਿੱਚ ਕਦੇ ਵੀ ਕਿਸੇ ਸਫ਼ਾਈ ਕਰਮੀ ਦਾ ਹੱਕ ਨਹੀਂ ਮਾਰਿਆ ਜਾਵੇਗਾ। ਇਸ ਮੌਕੇ ਵਿਧਾਇਕ ਵੱਲੋਂ ਸਫ਼ਾਈ ਕਰਮਚਾਰੀਆਂ ਨੂੰ ਏਰੀਅਰ ਵਜੋਂ ਜਾਰੀ 14 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਦਾ ਪ੍ਰਵਾਨਗੀ ਪੱਤਰ ਸੌਂਪਿਆ ਗਿਆ ਹੈ।
ਦੱਸ ਦਈਏ ਕਿ ਪੰਜਾਬ ਸਰਕਾਰ ਵਲੋਂ ਹਰੇਕ ਵਰਗ ਲਈ ਕਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਹੁਣ ਸਫਾਈ ਕਰਮਚਾਰੀਆਂ ਦਾ ਇੰਨੇ ਸਾਲਾਂ ਤੋਂ ਬਕਾਇਆ ਰੁੱਕਿਆ ਹੋਇਆ ਸੀ, ਜੋ ਕਿ ਇੱਕ ਮੁਸ਼ਕਿਲ ਦਾ ਵਿਸ਼ਾ ਸੀ। ਇਸ ਨੂੰ ਵੀ ਮਾਨ ਸਰਕਾਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸੁਲਝਾ ਦਿੱਤਾ ਹੈ। ਉਨ੍ਹਾਂ ਦੇ ਇਸ ਕਦਮ ਦੀ ਕਰਮਚਾਰੀਆਂ ਨੇ ਕਾਫੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ: Patiala News: ਪੰਜਾਬ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ’ਤੇ ਲੱਗਣਗੇ ਸੋਲਰ ਪੈਨਲ ਤੇ ਦਫਤਰਾਂ 'ਚ ਪ੍ਰੀਪੇਡ ਮੀਟਰ: ਸੀਐਮ ਭਗਵੰਤ ਮਾਨ