ਪੜਚੋਲ ਕਰੋ

Sangrur: ਬੁਲੇਟ ਮੋਟਰਸਾਈਕਲਾਂ ‘ਤੇ ਪਟਾਕੇ ਪਾਉਣ ਵਾਲਿਆਂ 'ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ! ਕੱਟੇ ਚਲਾਨ ਤੇ ਕੀਤਾ 2.23 ਲੱਖ ਦਾ ਜੁਰਮਾਨਾ

ਬੁਲੇਟ ਮੋਟਰਸਾਈਕਲ ‘ਤੇ ਪੇਪਰ ਦੇਣ ਆਉਂਦੇ ਕੁਝ ਵਿਦਿਆਰਥੀਆਂ ਦੀ ਪਟਾਕੇ ਪਾਉਂਦਿਆਂ ਦੀ ਵੀਡਿਓ ਵਾਇਰਲ ਹੋਈ ਸੀ ਜਿਸ ਤੋਂ ਤੁਰੰਤ ਬਾਅਦ ਸੰਗਰੂਰ ਟ੍ਰੈਫਿਕ ਪੁਲਸ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਟ੍ਰੈਫਿਕ ਇੰਚਾਰਜ ਪਵਨ ਕੁਮਾਰ ਨੇ ਦੱਸਿਆ..

Sangrur News: ਸੰਗਰੂਰ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਜਿੱਥੇ ਕੁੱਝ ਸਕੂਲ ਦੇ ਨੌਜਵਾਨਾਂ ਵੱਲੋਂ ਬੁਲੇਟ ਮੋਟਰਸਾਈਕਲਾਂ ‘ਤੇ ਪਟਾਕੇ ਪਵਾਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਗਿਆ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ, ਜਦੋਂ ਇਹ ਵੀਡੀਓ ਪੁਲਿਸ ਕੋਲ ਪਹੁੰਚੀ ਤਾਂ ਉਨ੍ਹਾਂ ਵੱਲੋਂ ਤੁਰੰਤ ਹੀ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ।

ਕੱਟੇ ਗਏ ਮੋਟੇ ਚਲਾਨ

ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਚਾਰਜ ਟ੍ਰੈਫਿਕ ਪੁਲਸ ਥਾਣੇਦਾਰ ਪਵਨ ਕੁਮਾਰ ਦੀ ਅਗਵਾਈ ਹੇਠ ਟ੍ਰੈਫਿਕ ਪੁਲਸ ਦੀ ਟੀਮ ਨੇ ਵਹੀਕਲਾਂ ਦੀ ਜਾਂਚ ਲਈ ਨਾਕੇਬੰਦੀ ਕਰ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋ-ਪਹੀਆ ਵਾਹਨਾਂ ਦੇ ਚਲਾਨ ਕੱਟੇ। ਨਾਕਾਬੰਦੀ ਦੌਰਾਨ ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ‘ਤੇ ਵਿਸ਼ੇਸ਼ ਨਜ਼ਰ ਰੱਖ ਕੇ ਸ਼ਿਕੰਜਾ ਕੱਸਿਆ ਗਿਆ ਅਤੇ ਮਸ਼ੀਨ ਦੀ ਮਦਦ ਨਾਲ 30 ਦੇ ਕਰੀਬ ਈ-ਚਲਾਨ ਕਰਕੇ 2,23,000 ਰੁਪਏ ਜੁਰਮਾਨਾ ਕੀਤਾ ਗਿਆ। 

ਵਿਦਿਆਰਥੀਆਂ ਦੀ ਪਟਾਕੇ ਪਾਉਂਦਿਆਂ ਦੀ ਵੀਡਿਓ ਵਾਇਰਲ ਤੋਂ ਬਾਅਦ ਪੁਲਿਸ ਦਾ ਐਕਸ਼ਨ

ਜ਼ਿਕਰਯੋਗ ਹੈ ਕਿ ਬੁਲੇਟ ਮੋਟਰਸਾਈਕਲ ‘ਤੇ ਪੇਪਰ ਦੇਣ ਆਉਂਦੇ ਕੁਝ ਵਿਦਿਆਰਥੀਆਂ ਦੀ ਪਟਾਕੇ ਪਾਉਂਦਿਆਂ ਦੀ ਵੀਡਿਓ ਵਾਇਰਲ ਹੋਈ ਸੀ ਜਿਸ ਤੋਂ ਤੁਰੰਤ ਬਾਅਦ ਸੰਗਰੂਰ ਟ੍ਰੈਫਿਕ ਪੁਲਸ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਟ੍ਰੈਫਿਕ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਇਸ ਟੀਮ ਵਿੱਚ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਤੇ ਰਾਮ ਸਿੰਘ ਅਤੇ ਪੀ.ਐਚ.ਜੀ. ਮਨਜੀਤ ਸਿੰਘ ਸ਼ਾਮਲ ਸਨ। 

ਪਟਾਕੇ ਪਾਉਣ ਵਾਲਿਆਂ ਦੇ ਕੱਟੇ ਗਏ ਚਲਾਨ 

ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਆਵਾਜਾਈ ਨਿਯਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ ਲਈ ਉਨ੍ਹਾਂ ਦੀ ਟੀਮ ਵੱਲੋਂ ਨਾਕਾਬੰਦੀ ਕਰਦਿਆਂ ਵਹੀਕਲਾਂ ਦੀ ਜਾਂਚ ਕੀਤੀ ਗਈ ਅਤੇ ਬੁਲੇਟ ਮੋਟਰਸਾਈਕਲਾਂ ਨੂੰ ਰੋਕ ਕੇ ਉਨ੍ਹਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਪਟਾਕੇ ਪਾਉਣ ਵਾਲਿਆਂ ਦੇ ਚਲਾਨ ਕੱਟੇ ਗਏ। ਉਨ੍ਹਾਂ ਕਿਹਾ ਕਿ ਮੋਟਰਸਾਇਕਲਾਂ ਤੇ ਤੀਹਰੀ ਸਵਾਰੀ ਕਰਨ ਵਾਲੇ ਚਾਲਕਾਂ ਦੇ ਵੀ ਚਲਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ। ਟ੍ਰੈਫਿਕ ਇੰਚਾਰਜ ਨੇ ਕਿਹਾ ਕਿ ਆਵਾਜਾਈ ਨਿਯਮਾਂ ਦਾ ਪਾਲਣ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਭਵਿੱਖ ਵਿਚ ਵੀ ਜਾਰੀ ਰਹੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

PM ਮੋਦੀ ਨੇ ਤੁਲਸੀ ਗਬਾਰਡ ਨਾਲ ਕੀਤੀ ਮੁਲਾਕਾਤ, ਤੋਹਫੇ 'ਚ ਦਿੱਤਾ ਮਹਾਂਕੁੰਭ ਦਾ ਜਲ
PM ਮੋਦੀ ਨੇ ਤੁਲਸੀ ਗਬਾਰਡ ਨਾਲ ਕੀਤੀ ਮੁਲਾਕਾਤ, ਤੋਹਫੇ 'ਚ ਦਿੱਤਾ ਮਹਾਂਕੁੰਭ ਦਾ ਜਲ
ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲੀਆਂ, 3 ਹੋਏ ਜ਼ਖ਼ਮੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲੀਆਂ, 3 ਹੋਏ ਜ਼ਖ਼ਮੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਕੀ ਹਰਜਿੰਦਰ ਸਿੰਘ ਧਾਮੀ ਸਾਂਭਣਗੇ ਆਪਣਾ ਅਹੁਦਾ? ਫੈਸਲੇ ਲਈ ਮੰਗਿਆ ਇੱਕ ਦਿਨ ਦਾ ਸਮਾਂ
ਕੀ ਹਰਜਿੰਦਰ ਸਿੰਘ ਧਾਮੀ ਸਾਂਭਣਗੇ ਆਪਣਾ ਅਹੁਦਾ? ਫੈਸਲੇ ਲਈ ਮੰਗਿਆ ਇੱਕ ਦਿਨ ਦਾ ਸਮਾਂ
ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੀ ਖੈਰ ਨਹੀਂ, ਅਜਿਹਾ ਕਰਨ 'ਤੇ ਲੱਗੇਗਾ 10 ਗੁਣਾ ਜ਼ਿਆਦਾ ਜ਼ੁਰਮਾਨਾ
ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੀ ਖੈਰ ਨਹੀਂ, ਅਜਿਹਾ ਕਰਨ 'ਤੇ ਲੱਗੇਗਾ 10 ਗੁਣਾ ਜ਼ਿਆਦਾ ਜ਼ੁਰਮਾਨਾ
Advertisement
ABP Premium

ਵੀਡੀਓਜ਼

ਬਿਕਰਮ ਮਜੀਠੀਆ, ਹੁਣ ਸਿਆਸਤ ਨਹੀਂ ਚੱਲਣੀ.....ਪੇਸ਼ੀ ਤੋਂ ਬਾਅਦ ਗੱਜੇ ਬਿਕਰਮ ਮਜੀਠੀਆ, ਹੁਣ ਸਿਆਸਤ ਨਹੀਂ ਚੱਲਣੀ.....Ludhiana | Hindu Muslim| ਹਿੰਦੂ ਮੁਸਲਮਾਨ ਵਿਵਾਦ ਹੋਇਆ ਖ਼ਤਮ, ਹੋਲੀ ਵਾਲੇ ਦਿਨ ਚੱਲੇ ਸੀ ਇੱਟਾਂ ਪੱਥਰAmritpal Singh| Pardhanmantri Bajeke| ਅੰਮ੍ਰਿਤਪਾਲ ਸਿੰਘ ਦੇ 2 ਸਾਥੀਆਂ ਦਾ ਮਿਲਿਆ ਟਰਾਂਜਿਟ ਰਿਮਾਂਡ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PM ਮੋਦੀ ਨੇ ਤੁਲਸੀ ਗਬਾਰਡ ਨਾਲ ਕੀਤੀ ਮੁਲਾਕਾਤ, ਤੋਹਫੇ 'ਚ ਦਿੱਤਾ ਮਹਾਂਕੁੰਭ ਦਾ ਜਲ
PM ਮੋਦੀ ਨੇ ਤੁਲਸੀ ਗਬਾਰਡ ਨਾਲ ਕੀਤੀ ਮੁਲਾਕਾਤ, ਤੋਹਫੇ 'ਚ ਦਿੱਤਾ ਮਹਾਂਕੁੰਭ ਦਾ ਜਲ
ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲੀਆਂ, 3 ਹੋਏ ਜ਼ਖ਼ਮੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲੀਆਂ, 3 ਹੋਏ ਜ਼ਖ਼ਮੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਕੀ ਹਰਜਿੰਦਰ ਸਿੰਘ ਧਾਮੀ ਸਾਂਭਣਗੇ ਆਪਣਾ ਅਹੁਦਾ? ਫੈਸਲੇ ਲਈ ਮੰਗਿਆ ਇੱਕ ਦਿਨ ਦਾ ਸਮਾਂ
ਕੀ ਹਰਜਿੰਦਰ ਸਿੰਘ ਧਾਮੀ ਸਾਂਭਣਗੇ ਆਪਣਾ ਅਹੁਦਾ? ਫੈਸਲੇ ਲਈ ਮੰਗਿਆ ਇੱਕ ਦਿਨ ਦਾ ਸਮਾਂ
ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੀ ਖੈਰ ਨਹੀਂ, ਅਜਿਹਾ ਕਰਨ 'ਤੇ ਲੱਗੇਗਾ 10 ਗੁਣਾ ਜ਼ਿਆਦਾ ਜ਼ੁਰਮਾਨਾ
ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੀ ਖੈਰ ਨਹੀਂ, ਅਜਿਹਾ ਕਰਨ 'ਤੇ ਲੱਗੇਗਾ 10 ਗੁਣਾ ਜ਼ਿਆਦਾ ਜ਼ੁਰਮਾਨਾ
Ludhiana News: ਆਪ ਸਰਕਾਰ 'ਤੇ ਪਿਛਲੇ ਤਿੰਨ ਸਾਲਾਂ 'ਚ ਭ੍ਰਿਸ਼ਟਾਚਾਰ ਦਾ ਕੋਈ ਦਾਗ਼ ਨਹੀਂ, ਕੇਜਰੀਵਾਲ ਤੇ ਮਾਨ ਨੇ ਅਰੋੜਾ ਨੂੰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ
Ludhiana News: ਆਪ ਸਰਕਾਰ 'ਤੇ ਪਿਛਲੇ ਤਿੰਨ ਸਾਲਾਂ 'ਚ ਭ੍ਰਿਸ਼ਟਾਚਾਰ ਦਾ ਕੋਈ ਦਾਗ਼ ਨਹੀਂ, ਕੇਜਰੀਵਾਲ ਤੇ ਮਾਨ ਨੇ ਅਰੋੜਾ ਨੂੰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ
ਆਪਣੇ ਬੁੱਲ੍ਹਾਂ ਨੂੰ ਗਲੋਇੰਗ ਅਤੇ ਖੂਬਸੂਰਤ ਬਣਾਉਣ ਲਈ ਇਦਾਂ ਕਰੋ ਮਲਾਈ ਦੀ ਵਰਤੋਂ
ਆਪਣੇ ਬੁੱਲ੍ਹਾਂ ਨੂੰ ਗਲੋਇੰਗ ਅਤੇ ਖੂਬਸੂਰਤ ਬਣਾਉਣ ਲਈ ਇਦਾਂ ਕਰੋ ਮਲਾਈ ਦੀ ਵਰਤੋਂ
ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਧੁਆਈ ਦੀ ਸੇਵਾ ਹੋਈ ਸ਼ੁਰੂ, 10-12 ਦਿਨਾਂ ਤੱਕ ਚੱਲੇਗੀ ਸੇਵਾ
ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਧੁਆਈ ਦੀ ਸੇਵਾ ਹੋਈ ਸ਼ੁਰੂ, 10-12 ਦਿਨਾਂ ਤੱਕ ਚੱਲੇਗੀ ਸੇਵਾ
ਪੰਜਾਬ ਕਿੰਗਜ਼ ਲਈ ਬੁਰੀ ਖ਼ਬਰ ! ਵਨਡੇ ਦਾ ਨੰਬਰ-1 ਆਲਰਾਊਂਡਰ ਨਹੀਂ ਖੇਡੇਗਾ ਸ਼ੁਰੂਆਤੀ ਮੈਚ, ਜਾਣੋ ਕੀ ਹੈ ਕਾਰਨ
ਪੰਜਾਬ ਕਿੰਗਜ਼ ਲਈ ਬੁਰੀ ਖ਼ਬਰ ! ਵਨਡੇ ਦਾ ਨੰਬਰ-1 ਆਲਰਾਊਂਡਰ ਨਹੀਂ ਖੇਡੇਗਾ ਸ਼ੁਰੂਆਤੀ ਮੈਚ, ਜਾਣੋ ਕੀ ਹੈ ਕਾਰਨ
Embed widget