Barnala By Election: ਬਰਨਾਲਾ ਜ਼ਿਮਨੀ ਚੋਣ ਤੋਂ ਪਹਿਲਾਂ ਮਾਨ ਸਰਕਾਰ ਦਾ ਮਾਸਟਰ ਸਟ੍ਰੋਕ, ਇਸ ਕੰਮ ਲਈ ਕਰੋੜਾਂ ਦੇ ਫੰਡ ਕੀਤੇ ਜਾਰੀ
Barnala By Election: ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਬਰਨਾਲਾ ਅਤੇ ਹੰਡਿਆਇਆ ਵਿੱਚ ਸੜਕਾਂ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਅੱਜ ਧਨੌਲਾ ਖੁਰਦ ਰੋਡ ਅਤੇ ਖੁੱਡੀ ਰੋਡ, ਹੰਡਿਆਇਆ ਤੱਕ ਦੀਆਂ ਸੜਕਾਂ ਦੇ ਕਰੀਬ 97 ਲੱਖ
Barnala By Election: ਪੰਜਾਬ ਸਰਕਾਰ ਵਲੋਂ ਬਰਨਾਲੇ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਦੇ ਫੰਡ ਪ੍ਰਵਾਨ ਕੀਤੇ ਗਏ ਹਨ, ਇਨ੍ਹਾਂ ਫੰਡਾਂ ਨਾਲ ਜਿੱਥੇ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਓਥੇ ਕਰੋੜਾਂ ਦੀ ਲਾਗਤ ਨਾਲ ਸੜਕਾਂ ਦੀ ਮੁਰੰਮਤ ਅਤੇ ਕਈ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਹੋ ਰਿਹਾ ਹੈ।
ਇਹ ਪ੍ਰਗਟਾਵਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਬਰਨਾਲਾ ਅਤੇ ਹੰਡਿਆਇਆ ਵਿੱਚ ਸੜਕਾਂ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਅੱਜ ਧਨੌਲਾ ਖੁਰਦ ਰੋਡ ਅਤੇ ਖੁੱਡੀ ਰੋਡ, ਹੰਡਿਆਇਆ ਤੱਕ ਦੀਆਂ ਸੜਕਾਂ ਦੇ ਕਰੀਬ 97 ਲੱਖ ਦੀ ਲਾਗਤ ਵਾਲੇ ਨਵੀਨੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਡਾਕ ਘਰ ਤੋਂ ਬਠਿੰਡਾ ਰੋਡ 32.40 ਲੱਖ, ਡਾਕਘਰ ਤੋਂ ਗੁਰੂਦਆਰਾ ਨੌਵੀਂ ਪਾਤਸ਼ਾਹੀ ਮੇਨ 21.60 ਲੱਖ, ਟੈਂਪੂ ਸਟੈਂਡ ਤੋਂ ਧਨੌਲਾ ਖੁਰਦ 24 ਲੱਖ, ਡਾਕ ਘਰ ਤੋਂ ਵਾਈ ਐੱਸ ਸਕੂਲ ਰੋਡ 20 ਲੱਖ ਨਾਲ ਤੇ ਕੁੱਲ 97 ਲੱਖ ਨਾਲ ਚਾਰ ਸੜਕਾਂ ਦੇ ਨਵੀਨੀਕਰਨ ਦਾ ਕੰਮ ਹੋਵੇਗਾ।
ਇਸ ਮਗਰੋਂ ਉਨ੍ਹਾਂ ਵਾਲਮੀਕਿ ਚੌਂਕ ਬਰਨਾਲਾ ਵਿਖੇ ਵਾਲਮੀਕਿ ਚੌਂਕ ਤੋਂ ਅਗਰਸੈਨ ਚੌਂਕ ਤੱਕ ਦੀ ਸੜਕ ਦੇ ਨਵੀਨੀਕਰਨ ਦੇ 24 ਲੱਖ ਦੀ ਲਾਗਤ ਵਾਲੇ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਕਰੀਬ 25 ਕਰੋੜ ਰੁਪਏ ਦੇ ਬਰਨਾਲਾ ਹਲਕੇ ਦੀਆਂ ਸੜਕਾਂ ਦੇ ਕੰਮ ਪ੍ਰਵਾਨ ਕੀਤੇ ਗਏ ਹਨ। ਇਨ੍ਹਾਂ ਵਿੱਚ ਸੜਕਾਂ ਦੀ ਮੁਰੰਮਤ ਕਰਨ ਅਤੇ ਸੜਕਾਂ ਨੂੰ ਚੌੜਾ ਕਰਨ ਦੇ ਕੰਮ ਸ਼ਾਮਲ ਹਨ।
ਇਸ ਮਗਰੋਂ ਉਨ੍ਹਾਂ ਸੰਘੇੜਾ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਸਟੇਡੀਅਮ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਥੋਂ ਦੇ ਲੋਕਾਂ ਦੀ ਬੜੇ ਲੰਮੇਂ ਸਮੇਂ ਤੋਂ ਸਟੇਡੀਅਮ ਦੀ ਮੰਗ ਸੀ, ਜਿਸ ਦਾ ਕੰਮ ਕਰੀਬ 70 ਲੱਖ ਦੀ ਲਾਗਤ ਨਾਲ ਕਰਵਾਇਆ ਜਾਵੇਗਾ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l.