ਪੜਚੋਲ ਕਰੋ
Advertisement
Sangrur News : ਆਈ.ਏ.ਐਲ. ਘਾਬਦਾਂ ਦੇ ਮੁੱਖ ਗੇਟ ’ਤੇ 10 ਫਰਵਰੀ ਨੂੰ ਕਰਵਾਈ ਜਾਵੇਗੀ ਮੌਕ ਡਰਿੱਲ ,ਅਫਵਾਹਾਂ ਤੋਂ ਸੁਚੇਤ ਰਹਿਣ ਨਾਗਰਿਕ
Sangrur News : ਜ਼ਿਲਾ ਪ੍ਰਸ਼ਾਸਨ ਸੰਗਰੂਰ ਵੱਲੋਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਅਗਵਾਈ ’ਚ ਕਿਸੇ ਵੀ ਤਰਾਂ ਦੀ ਕੁਦਰਤੀ ਜਾਂ ਕਿਸੇ ਵੀ ਹੋਰ ਤਰਾਂ ਦੀ ਆਫ਼ਤ ਮੌਕੇ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਰਾਹਤ ਪ੍ਰਬੰਧਨ ਤੇ ਹੋਰਨਾਂ ਵੱਖ-ਵੱਖ ਮਹਿਕਮਿਆਂ ਤੇ ਗੈਰ ਸਰਕਾਰੀ
Sangrur News : ਜ਼ਿਲਾ ਪ੍ਰਸ਼ਾਸਨ ਸੰਗਰੂਰ ਵੱਲੋਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਅਗਵਾਈ ’ਚ ਕਿਸੇ ਵੀ ਤਰਾਂ ਦੀ ਕੁਦਰਤੀ ਜਾਂ ਕਿਸੇ ਵੀ ਹੋਰ ਤਰਾਂ ਦੀ ਆਫ਼ਤ ਮੌਕੇ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਰਾਹਤ ਪ੍ਰਬੰਧਨ ਤੇ ਹੋਰਨਾਂ ਵੱਖ-ਵੱਖ ਮਹਿਕਮਿਆਂ ਤੇ ਗੈਰ ਸਰਕਾਰੀ ਸੰਸਥਾਵਾਂ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਕੱਲ ਮਿਤੀ 10 ਫਰਵਰੀ 2023 ਨੂੰ ਇੰਡੀਅਨ ਆਰਕੈਲਿਕਸ ਲਿਮਟਿਡ (ਆਈ.ਏ.ਐਲ) ਘਾਬਦਾਂ ਦੇ ਮੁੱਖ ਗੇਟ ’ਤੇ ਮੌਕ ਡਰਿੱਲ ਕਰਵਾਈ ਜਾਵੇਗੀ। ਇਸ ਅਭਿਆਸ ਕਾਰਵਾਈ ’ਚ ਜਲਣਸ਼ੀਲ ਪਦਾਰਥ ਨਾਲ ਭਰੇ ਇੱਕ ਟੈਂਕਰ ਨੂੰ ਅੱਗ ਲੱਗਣ ਦੀ ਕਾਲਪਨਿਕ ਸਥਿਤੀ ਪੈਦਾ ਕੀਤੀ ਜਾਵੇਗੀ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਰਾਹਤ ਕਾਰਜ ਅਮਲ ’ਚ ਲਿਆਉਣ ਦਾ ਪ੍ਰਯੋਗ ਅਸਲ ਹਾਲਤਾਂ ਵਾਂਗ ਕੀਤਾ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਫੈਕਟਰੀਜ਼ ਵਿਸ਼ਾਲ ਸਿੰਗਲਾ ਨੇ ਦੱਸਿਆ ਕਿ ਕੱਲ੍ਹ ਮਿਤੀ 10 ਫਰਵਰੀ ਨੂੰ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਨਾਗਰਿਕ ਪੂਰੀ ਤਰਾਂ ਸੁਚੇਤ ਰਹਿਣ। ਉਹਨਾਂ ਦੱਸਿਆ ਕਿ ਇਸ ਅਭਿਆਸ ਕਾਰਵਾਈ ’ਚ ਐਨ.ਡੀ.ਆਰ.ਐਫ਼., ਪੁਲਿਸ, ਫਾਇਰ ਬਿ੍ਰਗੇਡ ਅਤੇ ਸਿਹਤ ਆਦਿ ਵਿਭਾਗਾਂ ਦੇ ਨਾਲ-ਨਾਲ ਜ਼ਿਲਾ ਸੰਗਰੂਰ ਦੀਆਂ ਵੱਡੀਆਂ ਸਨਅਤੀ ਯੂਨਿਟਾਂ ਦੇ ਨੁਮਾਇੰਦੇ ਵੀ ਭਾਗ ਲੈਣਗੇ। ਉਨਾਂ ਦੱਸਿਆ ਕਿ ਇਸ ਕਾਰਵਾਈ ਦੀ ਤਿਆਰੀ ਲਈ ਅੱਜ ਵੀ ਆਈ.ਏ.ਐਲ. ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ’ਚ ਸਬੰਧਤ ਵਿਭਾਗਾਂ ਨੂੰ ਉਨਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਣੂੰ ਕਰਵਾਇਆ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਝੜਪ ਮਗਰੋਂ 39 ਜਣਿਆਂ ਖਿਲਾਫ ਕੇਸ ਦਰਜ, ਅੱਜ ਅਦਾਲਤ 'ਚ ਕੀਤਾ ਜਾਵੇਗਾ ਪੇਸ਼
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਨ.ਡੀ.ਆਰ.ਐਫ਼. ਤੋਂ ਸਹਾਇਕ ਕਮਾਂਡੈਂਟ ਪੰਕਜ ਸ਼ਰਮਾ, ਐਸ.ਐਮ.ਓ. ਭਵਾਨੀਗੜ ਡਾ. ਮਹੇਸ਼, ਐਸ ਡੀ ਓ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੋਹਿਤ ਸਿੰਗਲਾ, ਆਈ.ਏ.ਐਲ. ਤੋਂ ਐਫ਼.ਸੀ. ਸ਼ਰਮਾ, ਪੰਕਜ ਸ਼ੁਕਲਾ, ਜੇ.ਪੀ. ਸ਼ਰਮਾ, ਇੰਡੀਅਨ ਆਇਲ ਤੋਂ ਪੰਕਜ, ਐਚ.ਪੀ.ਸੀ.ਐਲ. ਤੋਂ ਗੋਪਾਲ ਦਾਸ, ਬੀ.ਪੀ.ਸੀ.ਐਲ. ਤੋਂ ਸ਼ੋਬਿਤ ਸ੍ਰੀਵਾਸਤਵਾ ਅਤੇ ਖੇਤੀਬਾੜੀ ਵਿਭਾਗ ਤੋਂ ਏ.ਡੀ.ਓ. ਮਨਦੀਪ ਸਿੰਘ ਤੇ ਏ.ਡੀ.ਓ.ਪਰਮਿੰਦਰ ਸਿੰਘ ਹਾਜ਼ਰ ਸਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement