(Source: ECI/ABP News/ABP Majha)
Sangrur News: ਸੰਗਰੂਰ ਦੇ ਐਸਐਸਪੀ ਨੇ ਸੰਭਾਲੀ ਨਸ਼ਿਆਂ ਵਿਰੁੱਧ ਕਮਾਨ! ਨਸ਼ਾ ਵੇਚਣ ਵਾਲੀਆਂ ਔਰਤਾਂ ਨੂੰ ਸੌਂਪੇ ਮਨਰੇਗਾ ਦੇ ਜੌਬ ਕਾਰਡ, ਬੱਚਿਆਂ ਦਾ ਖਰਚਾ ਚੁੱਕੇਗੀ ਪੁਲਿਸ
Punjab News: ਇਸ ਨੰਬਰ 'ਤੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿੱਤੀ ਜੇ ਸਕਦੀ ਹੈ। ਇਸ ਦੇ ਨਾਲ ਹੀ ਸ਼ੇਰਪੁਰ ਵਿੱਚ ਨਸ਼ਾ ਵੇਚਣ ਵਾਲੀਆਂ ਔਰਤਾਂ ਨੂੰ ਮਨਰੇਗਾ ਦੇ ਜੌਬ ਕਾਰਡ ਦਿੱਤੇ ਗਏ ਹਨ।
Sangrur News: ਸੰਗਰੂਰ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਰਸਮੀ ਕਾਰਵਾਈ ਛੱਡ ਕੇ ਨਸ਼ੇ ਨੂੰ ਖਤਮ ਕਰਨ ਦੀ ਕਮਾਨ ਆਪਣੇ ਹੱਥਾਂ 'ਚ ਲੈ ਲਈ ਹੈ। ਸੰਗਰੂਰ ਪੁਲਿਸ ਦਾ ਨੰਬਰ ਜਾਰੀ ਕਰਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਇਹ ਨੰਬਰ ਮੇਰੀ ਟੀਮ ਕੋਲ ਹੈ। ਇਸ ਨੰਬਰ 'ਤੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿੱਤੀ ਜੇ ਸਕਦੀ ਹੈ। ਇਸ ਦੇ ਨਾਲ ਹੀ ਸ਼ੇਰਪੁਰ ਵਿੱਚ ਨਸ਼ਾ ਵੇਚਣ ਵਾਲੀਆਂ ਔਰਤਾਂ ਨੂੰ ਮਨਰੇਗਾ ਦੇ ਜੌਬ ਕਾਰਡ ਦਿੱਤੇ ਗਏ ਹਨ। ਐਸਐਸਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਤੁਹਾਡੇ ਬੱਚਿਆਂ ਦੀ ਵਰਦੀ ਤੇ ਸਟੇਸ਼ਨਰੀ ਦਾ ਖਰਚਾ ਸੰਗਰੂਰ ਪੁਲਿਸ ਕਰੇਗੀ, ਪਰ ਤੁਸੀਂ ਇਸ ਗੰਦੇ ਕੰਮ ਨੂੰ ਛੱਡ ਦਿਓ।
ਐਸਐਸਪੀ ਲਾਂਬਾ ਨੇ ਲੋਕਾਂ ਤੋਂ ਵੀ ਮੰਗ ਕੀਤੀ ਹੈ ਕਿ ਜੇਕਰ ਚੰਗੇ ਲੋਕ ਨਸ਼ਿਆਂ ਨੂੰ ਖਤਮ ਕਰਨ ਲਈ ਅੱਗੇ ਆਉਣ ਤਾਂ ਇੱਕ ਦਿਨ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ। ਉਨ੍ਹਾਂ ਨੇ ਨਸ਼ਾ ਤਸਕਰਾਂ ਨੂੰ ਫੜਨ ਵਾਲੇ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕੋਈ ਨਸ਼ਾ ਕਰਨ ਵਾਲਾ ਵਿਅਕਤੀ ਮਿਲੇ ਤਾਂ ਸਾਨੂੰ ਦੱਸੋ, ਅਸੀਂ ਉਸ ਦਾ ਮੁਫ਼ਤ ਇਲਾਜ ਤੇ ਕਾਊਂਸਲਿੰਗ ਕਰਾਵਾਂਗੇ।
ਦਰਅਸਲ ਸੰਗਰੂਰ ਪੁਲਿਸ ਨੇ ਹੁਣ ਨਸ਼ੇ ਦੇ ਖਾਤਮੇ ਦੀ ਕਮਾਨ ਸੰਭਾਲ ਲਈ ਹੈ। ਸੰਗਰੂਰ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਸ਼ੇਰਪੁਰ ਵਿੱਚ ਲੋਕਾਂ ਨਾਲ ਮੁਲਾਕਾਤ ਕਰਕੇ ਨਸ਼ੇ ਨੂੰ ਖਤਮ ਕਰਨ ਲਈ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਸਾਰਿਆਂ ਨੂੰ ਹੱਥ ਖੜ੍ਹੇ ਕਰਕੇ ਸਹੁੰ ਚੁਕਾਈ ਕਿ ਨਾ ਤਾਂ ਨਸ਼ੇ ਕਰਨਗੇ ਤੇ ਨਾ ਹੀ ਨਸ਼ਾ ਵੇਚਣਗੇ। ਨਸ਼ਾ ਵੇਚਣ ਵਾਲਿਆਂ ਨੂੰ ਪੁਲਿਸ ਹਵਾਲੇ ਕਰਨਗੇ।
ਇਸ ਦੌਰਾਨ ਫੜੀਆਂ ਗਈਆਂ ਨਸ਼ਾ ਵੇਚਣ ਵਾਲੀਆਂ ਔਰਤਾਂ ਨੂੰ ਸੰਗਰੂਰ ਪੁਲਿਸ ਵੱਲੋਂ ਮਨਰੇਗਾ ਜੌਬ ਕਾਰਡ ਦਿੱਤੇ ਗਏ। ਉਨ੍ਹਾਂ ਨੂੰ ਘਰ ਤੇ ਉਨ੍ਹਾਂ ਦੇ ਬੱਚਿਆਂ ਲਈ ਰਾਹਤ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ। ਸੰਗਰੂਰ ਪੁਲਿਸ ਬੱਚਿਆਂ ਦੀ ਵਰਦੀ ਤੇ ਸਟੇਸ਼ਨਰੀ ਦਾ ਖਰਚਾ ਚੁੱਕੇਗੀ। ਸੰਗਰੂਰ ਦੇ ਐਸਐਸਪੀ ਨੇ ਉਨ੍ਹਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਹਰ ਤਰ੍ਹਾਂ ਦੀ ਮਦਦ ਕੀਤੀ ਜਾਏਗੀ ਪਰ ਹੁਣ ਤੋਂ ਇਸ ਤਰ੍ਹਾਂ ਦਾ ਗੰਦਾ ਕੰਮ ਨਹੀਂ ਕਰੋਗੇ ਜਿਸ ਨਾਲ ਕਿਸੇ ਹੋਰ ਦੇ ਬੱਚਿਆਂ ਦੀ ਜਾਨ ਚਲੀ ਜਾਵੇ।
ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਅਸੀਂ ਆਪਣੇ ਸਮਾਜ ਵਿੱਚੋਂ ਨਸ਼ਿਆਂ ਨੂੰ ਖਤਮ ਕਰਨਾ ਚਾਹੁੰਦੇ ਹਾਂ ਤਾਂ ਚੰਗੇ ਲੋਕਾਂ ਨੂੰ ਅੱਗੇ ਆਉਣਾ ਪਵੇਗਾ। ਜੇਕਰ ਚੰਗੇ ਲੋਕ ਅੱਗੇ ਆਉਣ ਤਾਂ ਸੁਭਾਵਿਕ ਹੈ ਕਿ ਨਸ਼ਾ ਵੇਚਣ ਵਾਲੇ ਭੱਜਣ ਲਈ ਮਜ਼ਬੂਰ ਹੋ ਜਾਣਗੇ। ਉਨ੍ਹਾਂ ਸੰਗਰੂਰ ਪੁਲਿਸ ਦਾ ਨੰਬਰ ਜਾਰੀ ਕਰਕੇ ਕਿਹਾ ਹੈ ਕਿ ਇਹ ਨੰਬਰ ਹਮੇਸ਼ਾ ਮੇਰੀ ਟੀਮ ਕੋਲ ਰਹੇਗਾ। ਨਸ਼ਿਆਂ ਬਾਰੇ ਤੁਸੀਂ ਇਸ ਉਪਰ ਜਾਣਕਾਰੀ ਦੇ ਸਕਦੇ ਹੋ ਬਾਕੀ ਕੰਮ ਪੁਲਿਸ ਦਾ ਹੋਏਗਾ।
ਉਨ੍ਹਾਂ ਨੇ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਤੇ ਉਨ੍ਹਾਂ ਨੂੰ ਫੜਨ ਲਈ ਬਣਾਈ ਨਸ਼ਾ ਵਿਰੋਧੀ ਕਮੇਟੀ ਦੇ ਸ਼ੇਰਪੁਰ 'ਚ ਨਾਕੇ 'ਤੇ ਨੌਜਵਾਨਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਡੇ ਕੋਲ ਕਿਸੇ ਚੀਜ਼ ਦੀ ਕਮੀ ਹੈ ਤਾਂ ਦੱਸੋ। ਜੇਕਰ ਕੋਈ ਤੁਹਾਡੇ ਕੋਲ ਨਸ਼ਾ ਛੱਡਣ ਲਈ ਆਉਂਦਾ ਹੈ ਤਾਂ ਉਸ ਦਾ ਪਤਾ ਸਾਨੂੰ ਦਿਓ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਕੋਈ ਵੀ ਇਕੱਲਾ ਖਤਮ ਨਹੀਂ ਕਰ ਸਕਦਾ, ਹੁਣ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਵਿਰੁੱਧ ਲੜਨਾ ਪਵੇਗਾ।
ਸ਼ੇਰਪੁਰ ਵਰਗੇ ਇਲਾਕੇ 'ਚ ਜਿੱਥੇ ਚਿੱਟਾ ਸਪਲਾਈ ਹੁੰਦਾ ਸੀ, ਦੇ ਸਰਪੰਚ ਨੇ ਦੱਸਿਆ ਕਿ ਵੱਡੀ ਗਿਣਤੀ 'ਚ ਔਰਤਾਂ ਲੈ ਕੇ ਆਏ ਹਨ ਜੋ 200 ਤੋਂ ਲੈ ਕੇ 500 ਰੁਪਏ ਤੱਕ ਦੇ ਚਿੱਟੇ ਦੇ ਪੈਕਟ ਵੇਚਦੀਆਂ ਸਨ। ਇਸ ਕਾਰਨ ਉਨ੍ਹਾਂ ਖਿਲਾਫ ਥਾਣੇ ਵਿੱਚ ਕਈ ਐਫਆਈਆਰ ਦਰਜ ਹਨ ਪਰ ਉਨ੍ਹਾਂ ਕੋਲ ਕੋਈ ਨੌਕਰੀ ਨਹੀਂ ਸੀ। ਹੁਣ ਉਨ੍ਹਾਂ ਨੇ ਜੌਬ ਕਾਰਡ ਬਣਵਾ ਲਏ ਹਨ। ਉਨ੍ਹਾਂ ਦੀ ਪੈਨਸ਼ਨ ਮਨਜ਼ੂਰ ਕੀਤੀ ਜਾਵੇਗੀ। ਸੰਗਰੂਰ ਪੁਲਿਸ ਨੇ ਉਨ੍ਹਾਂ ਦੇ ਬੱਚਿਆਂ ਦੀ ਵਰਦੀ ਤੇ ਸਟੇਸ਼ਨਰੀ ਦਾ ਖਰਚਾ ਚੁੱਕਣ ਦਾ ਵਾਅਦਾ ਕੀਤਾ ਹੈ।