(Source: ECI/ABP News)
ਅਕਾਲ ਤਖ਼ਤ ਐਕਸਪ੍ਰੈਸ 'ਚ ਟੀਟੀਈ ਦਾ ਸ਼ਰਮਨਾਕ ਕਾਰਾ, ਅੰਮ੍ਰਿਤਸਰ ਦੀ ਮਹਿਲਾ ਯਾਤਰੀ ਦੇ ਸਿਰ 'ਤੇ ਕੀਤਾ ਪੇਸ਼ਾਬ
ਅਕਾਲ ਤਖ਼ਤ ਐਕਸਪ੍ਰੈਸ ਵਿੱਚ ਸ਼ਰਾਬੀ ਟੀਟੀਈ ਨੇ ਕਥਿਤ ਤੌਰ 'ਤੇ ਔਰਤ ਦੇ ਸਿਰ 'ਤੇ ਪਿਸ਼ਾਬ ਕਰ ਦਿੱਤਾ। ਮਹਿਲਾ ਆਪਣੇ ਪਤੀ ਰਾਜੇਸ਼ ਕੁਮਾਰ ਨਾਲ ਯਾਤਰਾ ਕਰ ਰਹੀ ਸੀ। ਦੋਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।
![ਅਕਾਲ ਤਖ਼ਤ ਐਕਸਪ੍ਰੈਸ 'ਚ ਟੀਟੀਈ ਦਾ ਸ਼ਰਮਨਾਕ ਕਾਰਾ, ਅੰਮ੍ਰਿਤਸਰ ਦੀ ਮਹਿਲਾ ਯਾਤਰੀ ਦੇ ਸਿਰ 'ਤੇ ਕੀਤਾ ਪੇਸ਼ਾਬ Shameful act of TTE in Akal Takht Express Amritsar female passenger urinated on head ਅਕਾਲ ਤਖ਼ਤ ਐਕਸਪ੍ਰੈਸ 'ਚ ਟੀਟੀਈ ਦਾ ਸ਼ਰਮਨਾਕ ਕਾਰਾ, ਅੰਮ੍ਰਿਤਸਰ ਦੀ ਮਹਿਲਾ ਯਾਤਰੀ ਦੇ ਸਿਰ 'ਤੇ ਕੀਤਾ ਪੇਸ਼ਾਬ](https://feeds.abplive.com/onecms/images/uploaded-images/2023/03/14/edd4afb708cce02469b8f5ac24261b701678782848414674_original.jpg?impolicy=abp_cdn&imwidth=1200&height=675)
ਲਖਨਊ: ਅਕਾਲ ਤਖ਼ਤ ਐਕਸਪ੍ਰੈਸ ਵਿੱਚ ਸ਼ਰਾਬੀ ਟੀਟੀਈ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਅੰਮ੍ਰਿਤਸਰ ਤੋਂ ਕੋਲਕਾਤਾ ਜਾ ਰਹੀ ਰੇਲ ਗੱਡੀ ’ਚ ਸ਼ਰਾਬੀ ਟੀਟੀਈ ਨੇ ਮਹਿਲਾ ਯਾਤਰੀ ਦੇ ਸਿਰ ’ਤੇ ਪਿਸ਼ਾਬ ਕਰ ਦਿੱਤਾ। ਇਸ ਦੀ ਸ਼ਿਕਾਇਤ ਰੇਲਵੇ ਵਿਭਾਗ ਕੋਲ ਪਹੁੰਚ ਗਈ ਹੈ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਮਗਰੋਂ ਕਾਰਵਾਈ ਕੀਤੀ ਜਾਏਗੀ।
ਹਾਸਲ ਜਾਣਕਾਰੀ ਮੁਤਾਬਕ ਅਕਾਲ ਤਖ਼ਤ ਐਕਸਪ੍ਰੈਸ ਵਿੱਚ ਸ਼ਰਾਬੀ ਟੀਟੀਈ ਨੇ ਕਥਿਤ ਤੌਰ 'ਤੇ ਔਰਤ ਦੇ ਸਿਰ 'ਤੇ ਪਿਸ਼ਾਬ ਕਰ ਦਿੱਤਾ। ਮਹਿਲਾ ਆਪਣੇ ਪਤੀ ਰਾਜੇਸ਼ ਕੁਮਾਰ ਨਾਲ ਯਾਤਰਾ ਕਰ ਰਹੀ ਸੀ। ਦੋਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।
ਜੀਆਰਪੀ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਅੱਧੀ ਰਾਤ ਨੂੰ ਅਕਾਲ ਤਖ਼ਤ ਐਕਸਪ੍ਰੈਸ ਦੇ ਏ1 ਕੋਚ ਵਿੱਚ ਉਸ ਸਮੇਂ ਵਾਪਰੀ, ਜਦੋਂ ਗੱਡੀ ਅੰਮ੍ਰਿਤਸਰ ਤੋਂ ਕੋਲਕਾਤਾ ਜਾ ਰਹੀ ਸੀ। ਔਰਤ ਦਾ ਰੌਲਾ ਸੁਣ ਕੇ ਆਸਪਾਸ ਦੇ ਯਾਤਰੀ ਇਕੱਠੇ ਹੋ ਗਏ ਤੇ ਸ਼ਰਾਬੀ ਟੀਟੀਈ ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਮੁੰਨਾ ਕੁਮਾਰ ਵਾਸੀ ਬਿਹਾਰ ਵਜੋਂ ਹੋਈ ਹੈ।
ਸੋਮਵਾਰ ਨੂੰ ਜਦੋਂ ਟਰੇਨ ਚਾਰਬਾਗ ਰੇਲਵੇ ਸਟੇਸ਼ਨ ਲਖਨਊ ਪਹੁੰਚੀ ਤਾਂ ਟੀਟੀਈ ਨੂੰ ਫਿਰ ਜੀਆਰਪੀ ਦੇ ਹਵਾਲੇ ਕਰ ਦਿੱਤਾ ਗਿਆ। ਟੀਟੀਈ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਰੇਲਵੇ ਵਿਭਾਗ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)