ਦਰਖ਼ਾਸਤ ’ਤੇ ਕਾਰਵਾਈ ਲਈ ਥਾਣੇਦਾਰ ਨੇ ਮੰਗੀ 10,000 ਰੁਪਏ ਰਿਸ਼ਵਤ, ਵਿਜੀਲੈਂਸ ਨੇ ਇੰਝ ਲਾਇਆ ਟ੍ਰੈਪ
ਭਵਾਨੀਗੜ੍ਹ ਥਾਣੇ ਵਿੱਚ ਤਾਇਨਾਤ ਏਐਸਆਈ ਸੁਖਦੇਵ ਸਿੰਘ ਨੂੰ ਪਿੰਡ ਰਾਮਪੁਰਾ ਦੇ ਵਿਅਕਤੀ ਕੋਲੋਂ ਦਰਖ਼ਾਸਤ ’ਤੇ ਕਾਰਵਾਈ ਕਰਨ ਲਈ 8 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਪ੍ਰਮਿੰਦਰ ਸਿੰਘ ਡੀਐਸਪੀ ਵਿਜੀਲੈਂਸ ਬਿਊਰੋ ਸੰਗਰੂਰ ਦੀ ਦੇਖ ਰੇਖ ਹੇਠ ਰਮਨਦੀਪ ਕੌਰ ਇੰਸਪੈਕਟਰ ਵਿਜੀਲੈਂਸ ਸੰਗਰੂਰ ਤੇ ਟੀਮ ਵੱਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ।
Sangrur News: ਭਵਾਨੀਗੜ੍ਹ ਥਾਣੇ ਵਿੱਚ ਤਾਇਨਾਤ ਏਐਸਆਈ ਸੁਖਦੇਵ ਸਿੰਘ ਨੂੰ ਪਿੰਡ ਰਾਮਪੁਰਾ ਦੇ ਵਿਅਕਤੀ ਕੋਲੋਂ ਦਰਖ਼ਾਸਤ ’ਤੇ ਕਾਰਵਾਈ ਕਰਨ ਲਈ 8 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਪ੍ਰਮਿੰਦਰ ਸਿੰਘ ਡੀਐਸਪੀ ਵਿਜੀਲੈਂਸ ਬਿਊਰੋ ਸੰਗਰੂਰ ਦੀ ਦੇਖ ਰੇਖ ਹੇਠ ਰਮਨਦੀਪ ਕੌਰ ਇੰਸਪੈਕਟਰ ਵਿਜੀਲੈਂਸ ਸੰਗਰੂਰ ਤੇ ਟੀਮ ਵੱਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਵਿਜੀਲੈਂਸ ਬਿਊਰੋ ਸੰਗਰੂਰ ਵੱਲੋਂ ਦਰਜ ਕੀਤੇ ਮਾਮਲੇ ਅਨੁਸਾਰ ਹਰਦਮ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਰਾਮਪੁਰਾ ਨੇ ਦੱਸਿਆ ਕਿ 15 ਦਿਨ ਪਹਿਲਾਂ ਉਸ ਨੂੰ ਰਾਮਪੁਰਾ ਦੇ ਮਲਕੀਤ ਸਿੰਘ ਨੇ ਪਿੰਡ ਦੀ ਪੰਚਾਇਤ ਵਿਚ ਗਾਲੀ ਗਲੋਚ ਕੀਤਾ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।
ਹੋਰ ਪੜ੍ਹੋ : ਅੰਮ੍ਰਿਤਸਰ ਪੂਰੇ ਵਿਸ਼ਵ ਦੇ ਲੋਕਾਂ ਲਈ ਖਿੱਚ ਦਾ ਕੇਂਦਰ, ਸਾਫ਼-ਸਫਾਈ ਤੇ ਨਾਜਾਇਜ਼ ਕਬਜ਼ਿਆਂ ਕਰਕੇ ਹੋਣਾ ਪੈਂਦਾ ਸ਼ਰਮਸਾਰ!
ਇਸ ਸਬੰਧੀ ਉਹ 15 ਜੁਲਾਈ ਨੂੰ ਐਸਐਚਓ ਥਾਣਾ ਭਵਾਨੀਗੜ੍ਹ ਕੋਲ ਸ਼ਿਕਾਇਤ ਕਰਨ ਲਈ ਆਇਆ ਸੀ। ਕਾਰਵਾਈ ਨਾ ਹੋਣ ਕਾਰਨ ਉਹ 16 ਜੁਲਾਈ ਨੂੰ ਦੁਬਾਰਾ ਥਾਣੇ ਵਿੱਚ ਆਇਆ। ਇੱਥੇ ਉਸ ਨੂੰ ਏਐਸਆਈ ਸੁਖਦੇਵ ਸਿੰਘ ਮਿਲਿਆ, ਜਿਸ ਨੇ ਦਰਖਾਸਤ ’ਤੇ ਕਾਰਵਾਈ ਕਰਨ ਲਈ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ।
ਉਸ ਨੇ 17 ਜੁਲਾਈ ਨੂੰ ਏਐਸਆਈ ਸੁਖਦੇਵ ਸਿੰਘ ਨੂੰ 2 ਹਜ਼ਾਰ ਰੁਪਏ ਫੜਾ ਦਿੱਤੇ। ਸੁਖਦੇਵ ਸਿੰਘ ਨੇ ਬਾਕੀ 8 ਹਜ਼ਾਰ ਰੁਪਏ 19 ਜੁਲਾਈ ਨੂੰ ਦੇਣ ਲਈ ਕਿਹਾ। ਇਸ ਉਪਰੰਤ ਹਰਦਮ ਸਿੰਘ ਦੀ ਦਰਖ਼ਾਸਤ ’ਤੇ ਵਿਜੀਲੈਂਸ ਬਿਊਰੋ ਸੰਗਰੂਰ ਦੀ ਟੀਮ ਨੇ ਟਰੈਪ ਲਗਾ ਕੇ ਏਐਸਆਈ ਸੁਖਦੇਵ ਸਿੰਘ ਨੂੰ ਹਰਦਮ ਸਿੰਘ ਕੋਲੋਂ 8 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਹੋਰ ਪੜ੍ਹੋ : ਸਿੰਗਾਪੁਰ ਜਾਣਗੇ 72 ਪ੍ਰਿੰਸੀਪਲ, ਸਰਕਾਰ ਨੇ ਲਿਸਟ ਕੀਤੀ ਤਿਆਰ: ਦੇਖੋ ਕਿਹੜੇ-ਕਿਹੜੇ ਪ੍ਰਿੰਸੀਪਲ ਨੂੰ ਕੀਤਾ ਸ਼ਾਮਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ