Kabaddi: ਕਬੱਡੀ ਟੂਰਨਾਮੈਂਟ 'ਚ ਪਹੁੰਚੇ ਸਪੀਕਰ ਕੁਲਵਤਾਰ ਸੰਧਵਾਂ, ਉਦਘਾਟਨ ਦੇ ਨਾਲ ਨਾਲ ਕੀਤਾ ਵੱਡਾ ਐਲਾਨ
Speaker Sandhavan inaugurated Kabaddi tournament: ਕਬੱਡੀ ਖਿਡਾਰੀਆਂ ਨੂੰ ਮੁਖਾਤਿਬ ਹੁੰਦਿਆ, ਸੰਧਵਾ ਨੇ ਦੱਸਿਆ ਕਿ ਜੋ ਵੀ ਖਿਡਾਰੀ ਸੂਬੇ ਦਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰੇਗਾ, ਉਸ ਨੂੰ ਢੁੱਕਵਾਂ ਇਨਾਮ ਦੇ ਕੇ ਸਰਕਾਰ ਵੱਲੋਂ ਨਿਵਾਜਿਆ
Speaker Sandhavan inaugurated Kabaddi tournament: ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਪੰਜਗਰਾਈਂ ਵਿਖੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਦੁਹਰਾਇਆ ਕਿ ਸੂਬੇ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਨਾ ਤਾਂ ਖਿਡਾਰੀਆਂ ਕੋਲ ਜਜ਼ਬੇ ਦੀ ਘਾਟ ਹੈ ਅਤੇ ਨਾ ਹੀ ਪੰਜਾਬ ਸਰਕਾਰ ਕੋਲ ਫੰਡਾਂ ਦੀ ਘਾਟ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਐਮ.ਐਲ.ਏ ਅਮੋਲਕ ਸਿੰਘ ਵੀ ਮੌਜੂਦ ਸਨ।
ਕਬੱਡੀ ਦੇ ਖਿਡਾਰੀਆਂ ਨੂੰ ਮੁਖਾਤਿਬ ਹੁੰਦਿਆ, ਸੰਧਵਾ ਨੇ ਦੱਸਿਆ ਕਿ ਜੋ ਵੀ ਖਿਡਾਰੀ ਸੂਬੇ ਦਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰੇਗਾ, ਉਸ ਨੂੰ ਢੁੱਕਵਾਂ ਇਨਾਮ ਦੇ ਕੇ ਸਰਕਾਰ ਵੱਲੋਂ ਨਿਵਾਜਿਆ ਜਾਵੇਗਾ। ਉਨ੍ਹਾਂ ਖਿਡਾਰੀਆਂ ਨੂੰ ਦਿਨ-ਰਾਤ ਮਿਹਨਤ ਕਰਕੇ ਖੇਡਾਂ ਵਿਚ ਮੱਲਾਂ ਮਾਰਨ ਲਈ ਹੱਲਾਸ਼ੇਰੀ ਦਿੱਤੀ। ਇਸ ਦੌਰਾਨ ਉਨ੍ਹਾ ਨੇ ਪਿੰਡ ਦੀ ਪੰਚਾਇਤ ਨੂੰ ਕਬੱਡੀ ਖੇਡ ਦੇ ਆਯੋਡਨ ਲਈ ਵਧਾਈ ਦੇ ਪਾਤਰ ਕਿਹਾ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਖੇਡਾਂ ਨਾਲ ਖੇਡਣ ਵਾਲੇ ਹੀ ਨਹੀਂ ਸਗੋਂ ਖੇਡਾਂ ਦੇਖਣ ਵਾਲੇ ਵੀ ਉਤਸ਼ਾਹਿਤ ਹੁੰਦੇ ਹਨ।
ਸਪੀਕਰ ਸੰਧਵਾਂ ਨੇ ਕਿਹਾ ਕਿ ਖੇਡਾਂ ਜਿੱਥੇ ਸਾਨੂੰ ਤੰਦਰੁਸਤ ਰੱਖਦੀਆਂ ਹਨ, ਉਥੇ ਹੀ ਸਾਨੂੰ ਅੱਗੇ ਵਧਣ ਦੀ ਵੀ ਪ੍ਰੇਰਣਾ ਦਿੰਦੀਆਂ ਹਨ। ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਨਾਲ ਸਾਡੇ ਸਰੀਰਿਕ ਅਤੇ ਮਾਨਸਿਕ ਦੋਵਾਂ ਪੱਖੋ ਵਿਕਾਸ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਅਤੇ ਆਪਣਾ ਧਿਆਨ ਖੇਡਾਂ ਵੱਲ ਲਗਾਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜਿਲ੍ਹਾ ਫਰੀਦਕੋਟ ਦਾ ਕੋਈ ਵੀ ਕਬੱਡੀ ਖਿਡਾਰੀ ਖੇਡਦੇ ਸਮੇਂ ਜਖਮੀ ਹੋ ਜਾਂਦ ਹੈ ਤਾਂ ਉਸ ਦੇ ਇਲਾਜ ਲਈ 50 ਹਜਾਰ ਰੁਪਏ ਮੇਰੇ ਵੱਲੋਂ ਦਿੱਤੇ ਜਾਣਗੇ। ਸਪੀਕਰ ਸੰਧਵਾਂ ਵੱਲੋਂ ਪ੍ਰਬੰਧਕਾਂ ਦੀ ਮੰਗ ਅਨੁਸਾਰ ਸਟੇਡੀਅਮ ਵਿਚ ਲਾਈਟਾਂ ਲਗਾਉਣ ਸਬੰਧੀ ਆਪਣੇ ਅਖਤਿਆਰੀ ਕੋਟੇ ਚੋਂ ਪੰਜ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਬਚਾਉਣ ਲਈ ਪਰਾਲੀ ਨੂੰ ਅੱਗ ਲਾਉਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ, ਤਾਂ ਜੋ ਇਕ ਰੰਗਲਾ ਪੰਜਾਬ ਬਣਾਇਆ ਜਾ ਸਕੇ। ਇਸ ਮੌਕੇ, ਚੇਅਰਮੈਨ ਯੋਜਨਾ ਕਮੇਟੀ ਸੁਖਜੀਤ ਸਿੰਘ ਢਿੱਲਵਾ, ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਸੁਖਵੰਤ ਸਿੰਘ ਪੱਕਾ ਜਿਲ੍ਹਾ ਯੂਥ ਪ੍ਰਧਾਨ, ਕੋਮਲ ਬਰਾੜ, ਸੰਜੀਵ ਕੁਮਾਰ ਬਲਾਕ ਪ੍ਰਧਾਨ, ਬੂਟਾ ਸਿੰਘ ਪੰਜਗਰਾਈ ਅਤੇ ਹਰਚੰਦ ਸਿੰਘ ਪੰਜਗਰਾਈ ਹਾਜਰ ਸਨ।