BJP Manifesto: 70 ਸਾਲ ਤੋਂ ਵੱਧ ਉਮਰ ਦੇ ਹਰ ਬਜ਼ੁਰਗ ਨੂੰ ਆਯੂਸ਼ਮਾਨ ਯੋਜਨਾ ਦੇ ਦਾਇਰੇ ਵਿਚ ਲਿਆਂਦਾ ਜਾਵੇਗਾ
BJP Manifesto: ਭਾਰਤੀ ਜਨਤਾ ਪਾਰਟੀ ਨੇ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਨੌਜਵਾਨਾਂ, ਕਿਸਾਨਾਂ, ਔਰਤਾਂ ਆਦਿ ਦੀ ਭਲਾਈ ਲਈ ਪ੍ਰੋਗਰਾਮ ਚਲਾਉਣ ਦੀ ਗੱਲ ਕੀਤੀ ਹੈ।
BJP Manifesto: ਭਾਰਤੀ ਜਨਤਾ ਪਾਰਟੀ ਨੇ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਾਰੀ ਚੋਣ ਮਨੋਰਥ ਪੱਤਰ ਦਾ ਉਦੇਸ਼ ਨੌਜਵਾਨਾਂ, ਔਰਤਾਂ, ਕਿਸਾਨਾਂ ਅਤੇ ਗਰੀਬਾਂ ਨੂੰ ਸਮਰੱਥ ਬਣਾਉਣ ਤੋਂ ਇਲਾਵਾ ਸਨਮਾਨਜਨਕ ਤੇ ਮਿਆਰੀ ਜੀਵਨ, ਨਿਵੇਸ਼ ਰਾਹੀਂ ਨੌਕਰੀ ’ਤੇ ਕੇਂਦਰਿਤ ਕਰਨਾ ਹੈ।
ਉਨ੍ਹਾਂ ਕਿਹਾ ਕਿ ਹੁਣ ਭਾਜਪਾ ਨੇ ਸੰਕਲਪ ਲਿਆ ਹੈ ਕਿ 70 ਸਾਲ ਤੋਂ ਵੱਧ ਉਮਰ ਦੇ ਹਰੇਕ ਬਜ਼ੁਰਗ ਨੂੰ ਆਯੂਸ਼ਮਾਨ ਯੋਜਨਾ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਦੀ ਗਾਰੰਟੀ ਹੈ ਕਿ ਮੁਫਤ ਰਾਸ਼ਨ ਸਕੀਮ ਅਗਲੇ ਪੰਜ ਸਾਲਾਂ ਤੱਕ ਜਾਰੀ ਰਹੇਗੀ।
ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਨੌਜਵਾਨਾਂ, ਕਿਸਾਨਾਂ, ਔਰਤਾਂ ਆਦਿ ਦੀ ਭਲਾਈ ਲਈ ਪ੍ਰੋਗਰਾਮ ਚਲਾਉਣ ਦੀ ਗੱਲ ਕੀਤੀ ਹੈ। ਮਛੇਰਿਆਂ ਲਈ ਬੀਮਾ ਸਹੂਲਤਾਂ ਦੇਣ ਅਤੇ ਅਨਾਜ (ਮੋਟੇ ਅਨਾਜ) ਨੂੰ ਸੁਪਰਫੂਡ ਵਜੋਂ ਵਿਕਸਤ ਕਰਨ ਦਾ ਵੀ ਵਾਅਦਾ ਕੀਤਾ ਗਿਆ ਹੈ। eklavya ਸਕੂਲ ਖੋਲ੍ਹਣ ਦਾ ਵੀ ਵਾਅਦਾ ਕੀਤਾ ਗਿਆ ਹੈ। ਇਸ ਤੋਂ ਇਲਾਵਾ SC/ST ਅਤੇ OBC ਦੀ ਭਲਾਈ ਲਈ ਕੰਮ ਕਰਨ ਦਾ ਵੀ ਵਾਅਦਾ ਕੀਤਾ ਗਿਆ ਹੈ।
3 ਕਰੋੜ ਲਖਪਤੀ ਦੀਦੀ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ। ਭਾਜਪਾ ਸਰਕਾਰ ਨੇ ਗਰੀਬਾਂ ਲਈ 4 ਕਰੋੜ ਪੱਕੇ ਘਰ ਬਣਾਏ ਹਨ ਅਤੇ 3 ਕਰੋੜ ਹੋਰ ਘਰ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ। ਮੁਫਤ ਰਾਸ਼ਨ ਵਾਲੀ ਸਕੀਮ ਜਾਰੀ ਰੱਖਣ ਦਾ ਐਲਾਨ ਵੀ ਕੀਤਾ ਗਿਆ ਹੈ। ਹਰ ਘਰ ਤੱਕ ਸਸਤੀ ਪਾਈਪ ਰਸੋਈ ਗੈਸ ਪਹੁੰਚਾਉਣ ਲਈ ਜਲਦੀ ਕੰਮ ਕਰਨ ਦਾ ਵਾਅਦਾ ਕੀਤਾ ਗਿਆ ਹੈ।
ਭਾਜਪਾ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਸੱਤਾ ‘ਚ ਵਾਪਸ ਆਉਂਦੀ ਹੈ ਤਾਂ ਦੇਸ਼ ‘ਚ ਨਿਆਂਇਕ ਜ਼ਾਬਤਾ ਲਾਗੂ ਕੀਤਾ ਜਾਵੇਗਾ। ਇਹ ਵੀ ਕਿਹਾ ਗਿਆ ਹੈ ਕਿ ‘ਵਨ ਨੇਸ਼ਨ ਵਨ ਇਲੈਕਸ਼ਨ’ ‘ਤੇ ਕੰਮ ਜਾਰੀ ਰਹੇਗਾ। ਮੈਨੀਫੈਸਟੋ ਵਿੱਚ ਰੇਲਵੇ ਬਾਰੇ ਵੀ ਵਾਅਦੇ ਕੀਤੇ ਗਏ ਹਨ। ਕਿਹਾ ਗਿਆ ਹੈ ਕਿ ਟਰੇਨਾਂ ‘ਚ ਵੇਟਿੰਗ ਲਿਸਟ ਦੀ ਸਮੱਸਿਆ ਖਤਮ ਹੋ ਜਾਵੇਗੀ। ਇਸ ਤੋਂ ਇਲਾਵਾ ਨਾਰਥ ਈਸਟ ‘ਚ ਬੁਲੇਟ ਟਰੇਨ ‘ਤੇ ਕੰਮ ਹੋਣ ਦੀ ਵੀ ਚਰਚਾ ਹੈ। 5ਜੀ ਦੇ ਵਿਸਤਾਰ ਅਤੇ 6ਜੀ ਦੇ ਵਿਕਾਸ, ਊਰਜਾ ਵਿੱਚ ਆਤਮ-ਨਿਰਭਰ ਬਣਨ ਦਾ ਵੀ ਵਾਅਦਾ ਕੀਤਾ ਗਿਆ ਹੈ।
ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ ਕਰਨ ਤੋਂ ਪਹਿਲਾਂ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਪਾਰਟੀ ਹੈੱਡਕੁਆਰਟਰ ਉਤੇ ਮੌਜੂਦ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, ‘ਸਾਲ 2014 ‘ਚ ਜਦੋਂ ਪ੍ਰਧਾਨ ਮੰਤਰੀ ਮੋਦੀ ਨੂੰ ਸੰਸਦੀ ਦਲ ਦਾ ਨੇਤਾ ਚੁਣਿਆ ਗਿਆ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਸਾਡੀ ਸਰਕਾਰ ਗਰੀਬਾਂ, ਪਿੰਡਾਂ ਅਤੇ ਪੱਛੜੇ ਸਮਾਜ ਦੇ ਲੋਕਾਂ ਨੂੰ ਸਮਰਪਿਤ ਹੈ।’