Election Results 2022: ਪੰਜਾਬ, ਗੋਆ, ਉੱਤਰਾਖੰਡ ਦੇ ਮੁੱਖ ਮੰਤਰੀ ਆਪੋ-ਆਪਣੀਆਂ ਸੀਟਾਂ 'ਤੇ ਪਿੱਛੇ, ਜਾਣੋ ਮੁੱਖ ਮੰਤਰੀ ਯੋਗੀ ਦੀ ਸੀਟ ਦਾ ਹਾਲ
Election Results 2022: ਉੱਤਰ ਪ੍ਰਦੇਸ਼ ਸਮੇਤ ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। ਇੱਥੇ ਜਾਣੋ ਚੋਣਾਂ ਦੇ ਸੂਬਿਆਂ ਦੇ ਹਾਲਾਤ..
Election Results 2022 live Chief Ministers of Punjab Goa Uttarakhand are behind in Respective seats
Assembly Elections Result 2022: ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ ਸਮੇਤ ਪੰਜ ਸੂਬਿਆਂ ਵਿੱਚ ਨਵੀਂ ਵਿਧਾਨ ਸਭਾ ਦੇ ਗਠਨ ਲਈ ਗਿਣਤੀ ਜਾਰੀ ਹੈ। ਯੂਪੀ ਤੇ ਉਤਰਾਖੰਡ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਨੂੰ ਬਹੁਮਤ ਮਿਲਿਆ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਹੈ। ਗੋਆ ਦੇ ਰੁਝਾਨਾਂ 'ਚ ਮਣੀਪੁਰ 'ਚ ਕਾਂਗਰਸ ਤੇ ਭਾਜਪਾ ਦੇ ਖਾਤੇ 'ਚ ਜ਼ਿਆਦਾ ਸੀਟਾਂ ਨਜ਼ਰ ਆ ਰਹੀਆਂ ਹਨ।
ਦੂਜੇ ਪਾਸੇ ਜੇਕਰ ਪੰਜ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਗੱਲ ਕਰੀਏ ਤਾਂ ਪੰਜਾਬ, ਗੋਆ, ਉਤਰਾਖੰਡ ਦੇ ਮੁੱਖ ਮੰਤਰੀ ਆਪੋ-ਆਪਣੀਆਂ ਸੀਟਾਂ 'ਤੇ ਪਿੱਛੇ ਚੱਲ ਰਹੇ ਹਨ। ਹਾਲਾਂਕਿ ਯੂਪੀ ਦੇ ਗੋਰਖਪੁਰ ਤੋਂ ਸੀਐਮ ਯੋਗੀ ਆਦਿਤਿਆਨਾਥ 4464 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਵੋਟਾਂ ਦੀ ਗਿਣਤੀ ਦੇ ਰੁਝਾਨ ਮੁਤਾਬਕ ਭਾਜਪਾ ਨੇ ਉਤਰਾਖੰਡ, ਮਨੀਪੁਰ ਅਤੇ ਗੋਆ ਵਿੱਚ ਵੀ ਲੀਡ ਬਣਾ ਲਈ ਹੈ। ਸਭ ਦੀਆਂ ਨਜ਼ਰਾਂ ਸਿਆਸੀ ਤੌਰ 'ਤੇ ਮਹੱਤਵਪੂਰਨ ਉੱਤਰ ਪ੍ਰਦੇਸ਼ 'ਤੇ ਹਨ, ਜਿੱਥੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਲਗਾਤਾਰ ਦੂਜੀ ਵਾਰ ਸੱਤਾ 'ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਉੱਤਰ ਪ੍ਰਦੇਸ਼ ਦੀਆਂ ਕੁੱਲ 403 ਸੀਟਾਂ 'ਚੋਂ 368 ਸੀਟਾਂ ਦੇ ਉਪਲਬਧ ਰੁਝਾਨ ਮੁਤਾਬਕ ਸੱਤਾਧਾਰੀ ਪਾਰਟੀ 236 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਦਕਿ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਪਾ 97 ਸੀਟਾਂ 'ਤੇ ਅੱਗੇ ਹੈ।
5 ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਿੱਛੇ
ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਆਪਣੇ ਗੜ੍ਹ ਲੰਬੀ ਵਿਧਾਨ ਸਭਾ ਸੀਟ ਤੋਂ 1,416 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਲੰਬੀ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਅੱਗੇ ਚੱਲ ਰਹੇ ਹਨ। ਇਸ ਦੇ ਨਾਲ ਹੀ ਕਾਂਗਰ ਦੇ ਦਿੱਗਜ ਨੇਤਾ ਨਵਜੋਤ ਸਿੰਘ ਸਿੱਧੂ ਤੇ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀਆਂ ਸੀਟਾਂ ਤੋਂ ਆਪ ਉਮੀਦਵਾਰਾਂ ਤੋਂ ਬੇਹੱਦ ਪਿੱਛੇ ਹਨ। ਨਾਲ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਸੀਟ ਹਾਰ ਗਏ ਹਨ। ਦੱਸ ਦਈਏ ਕਿ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ।
ਉੱਤਰਾਖੰਡ ਦੀ ਲਾਲ ਕੁਆਂ ਸੀਟ ਤੋਂ ਹਰੀਸ਼ ਰਾਵਤ ਅੱਗੇ ਚੱਲ ਰਹੇ
ਉੱਤਰਾਖੰਡ ਦੀਆਂ 70 ਸੀਟਾਂ ਵਿਚੋਂ 63 ਸੀਟਾਂ 'ਤੇ ਹੁਣ ਤੱਕ ਦੇ ਮਿਲੇ ਰੁਝਾਨਾਂ ਮੁਤਾਬਕ ਭਾਜਪਾ 44 ਸੀਟਾਂ 'ਤੇ ਅਤੇ ਕਾਂਗਰਸ 15 ਸੀਟਾਂ 'ਤੇ ਅੱਗੇ ਹੈ। ਉੱਤਰਾਖੰਡ ਵਿੱਚ, ਕਾਂਗਰਸ ਦੇ ਜਨਰਲ ਸਕੱਤਰ ਤੇ ਸੂਬਾ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਹਰੀਸ਼ ਰਾਵਤ ਲਾਲਕੁਆਨ ਸੀਟ 'ਤੇ ਭਾਜਪਾ ਦੇ ਮੋਹਨ ਸਿੰਘ ਬਿਸ਼ਟ ਤੋਂ ਪਿੱਛੇ ਚੱਲ ਰਹੇ ਹਨ।
ਗੋਆ 'ਚ ਸੱਤਾਧਾਰੀ ਪਾਰਟੀ 40 'ਚੋਂ 18 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਦਕਿ ਉਸ ਦੀ ਨਜ਼ਦੀਕੀ ਵਿਰੋਧੀ ਕਾਂਗਰਸ 12 ਸੀਟਾਂ 'ਤੇ ਅੱਗੇ ਹੈ। ਹੁਣ ਤੱਕ ਦੇ ਰੁਝਾਨਾਂ ਮੁਤਾਬਕ, ਮਹਾਰਾਸ਼ਟਰ ਗੋਮੰਤਕ ਪਾਰਟੀ (ਐਮਜੀਪੀ) ਸਰਕਾਰ ਦੇ ਗਠਨ ਵਿੱਚ ਮੁੱਖ ਭੂਮਿਕਾ ਨਿਭਾਏਗੀ। ਫਿਲਹਾਲ MGP ਛੇ ਸੀਟਾਂ 'ਤੇ ਅੱਗੇ ਹੈ। ਗੋਆ ਫਾਰਵਰਡ ਪਾਰਟੀ (GFP) ਤੇ ਆਮ ਆਦਮੀ ਪਾਰਟੀ (AAP) ਇੱਕ-ਇੱਕ ਸੀਟ 'ਤੇ ਅੱਗੇ ਹੈ, ਜਦਕਿ ਆਜ਼ਾਦ ਉਮੀਦਵਾਰ ਤਿੰਨ ਸੀਟਾਂ 'ਤੇ ਅੱਗੇ ਚੱਲ ਰਹੇ ਹਨ।