ਨਤੀਜਿਆਂ ਤੋਂ ਪਹਿਲਾਂ ਜਾਣ ਲਓ ਹਰਿਆਣਾ ਵਿਧਾਨ ਸਭਾ ਦਾ Exit Poll, 2019 'ਚ ਕੀ ਸਨ ਨਤੀਜੇ?
Haryana Assembly Election Result 2024: ਹਰਿਆਣਾ ਚੋਣ ਨਤੀਜਿਆਂ ਨੂੰ ਲੈ ਕੇ ਕਰਵਾਏ ਗਏ ਐਗਜ਼ਿਟ ਪੋਲ 'ਚ ਭਾਜਪਾ ਨੂੰ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਅੱਜ ਨਤੀਜੇ ਆਉਣ ਤੋਂ ਬਾਅਦ ਸਾਰੀ ਤਸਵੀਰ ਸਾਫ ਹੋ ਜਾਵੇਗੀ।
Haryana Election Result 2024: ਹੁਣ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਵਾਰੀ ਹੈ। ਇਸ ਦੇ ਨਾਲ ਇਹ ਸਪੱਸ਼ਟ ਹੋ ਜਾਵੇਗਾ ਕਿ ਕੀ ਭਾਜਪਾ ਸੂਬੇ 'ਚ ਹੈਟ੍ਰਿਕ ਲਵੇਗੀ ਜਾਂ ਕਾਂਗਰਸ 10 ਸਾਲ ਬਾਅਦ ਸੱਤਾ 'ਚ ਵਾਪਸੀ ਕਰੇਗੀ। ਹਾਲਾਂਕਿ ਐਗਜ਼ਿਟ ਪੋਲ ਦੇ ਅੰਕੜੇ ਪੂਰਨ ਬਹੁਮਤ ਨਾਲ ਕਾਂਗਰਸ ਦੀ ਜਿੱਤ ਵੱਲ ਇਸ਼ਾਰਾ ਕਰ ਰਹੇ ਹਨ।
ਐਕਸਿਸ ਮਾਈ ਇੰਡੀਆ ਮੁਤਾਬਕ ਕਾਂਗਰਸ ਨੂੰ 53 ਤੋਂ 65, ਭਾਜਪਾ ਨੂੰ 18 ਤੋਂ 28, ਇਨੈਲੋ ਨੂੰ 1 ਤੋਂ 5 ਅਤੇ ਹੋਰਨਾਂ ਨੂੰ 3 ਤੋਂ 8 ਸੀਟਾਂ ਮਿਲ ਸਕਦੀਆਂ ਹਨ। ਦੁਸ਼ਯੰਤ ਚੌਟਾਲਾ ਦੀ ਜੇਜੇਪੀ, ਜੋ 2019 ਦੀਆਂ ਚੋਣਾਂ ਵਿੱਚ ਕਿੰਗਮੇਕਰ ਸੀ, ਇਸ ਵਾਰ ਐਗਜ਼ਿਟ ਪੋਲ ਵਿੱਚ ਆਪਣਾ ਖਾਤਾ ਖੋਲ੍ਹਣ ਵਿੱਚ ਅਸਫਲ ਜਾਪਦੀ ਹੈ।
ਬਾਕੀ ਸਰਵਿਆਂ ਦਾ ਹਾਲ
ਦੈਨਿਕ ਭਾਸਕਰ ਦੇ ਐਗਜ਼ਿਟ ਪੋਲ ਮੁਤਾਬਕ ਕਾਂਗਰਸ ਨੂੰ 44 ਤੋਂ 54, ਭਾਜਪਾ ਨੂੰ 19 ਤੋਂ 29, ਜੇਜੇਪੀ ਨੂੰ 0 ਤੋਂ 1, ਇਨੈਲੋ ਨੂੰ 1 ਤੋਂ 4, 'ਆਪ' ਨੂੰ 0 ਤੋਂ 1 ਅਤੇ ਹੋਰਨਾਂ ਨੂੰ 4 ਤੋਂ 9 ਸੀਟਾਂ ਮਿਲ ਸਕਦੀਆਂ ਹਨ।
ਧਰੁਵ ਰਿਸਰਚ ਮੁਤਾਬਕ ਕਾਂਗਰਸ ਨੂੰ 50 ਤੋਂ 64 ਸੀਟਾਂ, ਭਾਜਪਾ ਨੂੰ 22 ਤੋਂ 32, ਹੋਰਨਾਂ ਨੂੰ 2 ਤੋਂ 8 ਸੀਟਾਂ ਮਿਲ ਸਕਦੀਆਂ ਹਨ। ਇੰਡੀਆ ਟੂਡੇ ਸੀ ਵੋਟਰ ਦੇ ਐਗਜ਼ਿਟ ਪੋਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਾਂਗਰਸ ਨੂੰ 50 ਤੋਂ 58 ਸੀਟਾਂ, ਭਾਜਪਾ ਨੂੰ 20 ਤੋਂ 28, ਜੇਜੇਪੀ ਨੂੰ 0 ਤੋਂ 2 ਅਤੇ ਹੋਰਨਾਂ ਨੂੰ 10 ਤੋਂ 14 ਸੀਟਾਂ ਮਿਲ ਸਕਦੀਆਂ ਹਨ।
ਰਿਪਬਲਿਕ ਮੈਟ੍ਰਿਕ ਦੇ ਸਰਵੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਾਂਗਰਸ ਨੂੰ 55 ਤੋਂ 62, ਭਾਜਪਾ ਨੂੰ 18 ਤੋਂ 24, ਜੇਜੇਪੀ ਨੂੰ 0 ਤੋਂ 3, ਇਨੈਲੋ ਨੂੰ 3 ਤੋਂ 6 ਅਤੇ ਹੋਰਨਾਂ ਨੂੰ 2 ਤੋਂ 5 ਸੀਟਾਂ ਮਿਲ ਸਕਦੀਆਂ ਹਨ।
2019 ਵਿੱਚ ਕੀ ਰਹੇ ਸਨ ਨਤੀਜੇ?
2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 40 ਸੀਟਾਂ ਜਿੱਤੀਆਂ ਸਨ ਅਤੇ 36 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ। ਜਦਕਿ ਕਾਂਗਰਸ ਨੇ 31 ਸੀਟਾਂ ਜਿੱਤੀਆਂ ਸਨ। ਉਨ੍ਹਾਂ ਨੂੰ 28 ਫੀਸਦੀ ਵੋਟਾਂ ਮਿਲੀਆਂ। ਜੇਜੇਪੀ ਨੇ 10, ਇਨੈਲੋ ਨੇ ਇੱਕ ਅਤੇ ਐਚਐਲਪੀ ਨੇ ਇੱਕ-ਇੱਕ ਸੀਟ ਜਿੱਤੀ ਸੀ। ਸੱਤ ਆਜ਼ਾਦ ਜਿੱਤੇ ਸਨ।
ਇਹ ਵੀ ਪੜ੍ਹੋ: 'AAP' ਸਾਂਸਦ ਸੰਜੀਵ ਅਰੋੜਾ ਦੇ ਘਰ 'ਤੇ ED ਦੇ ਛਾਪੇ 'ਤੇ ਅਰਵਿੰਦ ਕੇਜਰੀਵਾਲ ਬੋਲੇ- 'PM ਮੋਦੀ ਬੁਰੀ ਤਰ੍ਹਾਂ...'
ਸਾਲ 2019 'ਚ ਭਾਜਪਾ ਨੇ ਜੇਜੇਪੀ ਦੇ ਸਮਰਥਨ ਨਾਲ ਸਰਕਾਰ ਬਣਾਈ ਸੀ। ਜ਼ਿਆਦਾਤਰ ਆਜ਼ਾਦ ਵਿਧਾਇਕਾਂ ਨੇ ਵੀ ਭਾਜਪਾ ਦਾ ਸਮਰਥਨ ਕੀਤਾ ਹੈ। ਹਾਲਾਂਕਿ, ਲੋਕ ਸਭਾ ਚੋਣਾਂ ਤੋਂ ਪਹਿਲਾਂ, ਮਨੋਹਰ ਲਾਲ ਖੱਟਰ ਦੀ ਥਾਂ 'ਤੇ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਜੇਜੇਪੀ ਦਾ ਭਾਜਪਾ ਨਾਲ ਗਠਜੋੜ ਖਤਮ ਹੋ ਗਿਆ ਸੀ। ਭਾਜਪਾ ਨੂੰ ਲੋਕ ਸਭਾ ਚੋਣਾਂ ਵਿੱਚ ਵੀ ਵੱਡਾ ਝਟਕਾ ਲੱਗਿਆ ਹੈ। ਪਾਰਟੀ 10 ਵਿੱਚੋਂ ਸਿਰਫ਼ 5 ਸੀਟਾਂ ਹੀ ਜਿੱਤ ਸਕੀ।
ਹਰਿਆਣਾ ਵਿੱਚ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ 46 ਸੀਟਾਂ ਚਾਹੀਦੀਆਂ ਹਨ। ਭਾਵ ਹਰ ਸਰਵੇਖਣ ਨੇ ਕਾਂਗਰਸ ਸਰਕਾਰ ਵੱਲ ਇਸ਼ਾਰਾ ਕੀਤਾ ਹੈ। ਉੱਥੇ ਹੀ 2014 ਦੀਆਂ ਚੋਣਾਂ ਵਿੱਚ ਭਾਜਪਾ ਨੇ 47 ਸੀਟਾਂ ਜਿੱਤ ਕੇ ਕਾਂਗਰਸ ਨੂੰ ਹਰਾ ਕੇ ਸਰਕਾਰ ਬਣਾਈ ਸੀ। ਫਿਰ ਕਾਂਗਰਸ ਦੇ ਖਾਤੇ 'ਚ 15 ਅਤੇ ਇਨੈਲੋ ਦੇ ਖਾਤੇ 'ਚ 19 ਸੀਟਾਂ ਗਈਆਂ। ਫਿਰ ਬਸਪਾ ਅਤੇ ਅਕਾਲੀ ਦਲ ਨੂੰ ਇੱਕ-ਇੱਕ ਸੀਟ ਮਿਲੀ। ਜਦੋਂ ਕਿ ਹਰਿਆਣਾ ਜਨਹਿੱਤ ਕਾਂਗਰਸ ਨੇ ਦੋ ਅਤੇ ਆਜ਼ਾਦ ਉਮੀਦਵਾਰਾਂ ਨੇ ਪੰਜ ਸੀਟਾਂ ਜਿੱਤੀਆਂ ਸਨ।