(Source: ECI/ABP News)
Punjab Election: ਹੈਲੀਕਾਪਟਰ ਉੱਡਣ ਦੀ ਇਜਾਜ਼ਤ ਨਾਹ ਮਿਲਣ 'ਤੇ ਭੜਕੇ ਚੰਨੀ ਨੇ ਕਿਹਾ 'ਕੀ ਮੈਂ ਅੱਤਵਾਦੀ ਹਾਂ?'
Punjab Election 2022: ਪੰਜਾਬ ਵਿਧਾਨ ਸਭਾ ਚੋਣਾਂ ਲਈ 117 ਸੀਟਾਂ 'ਤੇ 20 ਫਰਵਰੀ ਨੂੰ ਵੋਟਿੰਗ ਹੋਵੇਗੀ। ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।
![Punjab Election: ਹੈਲੀਕਾਪਟਰ ਉੱਡਣ ਦੀ ਇਜਾਜ਼ਤ ਨਾਹ ਮਿਲਣ 'ਤੇ ਭੜਕੇ ਚੰਨੀ ਨੇ ਕਿਹਾ 'ਕੀ ਮੈਂ ਅੱਤਵਾਦੀ ਹਾਂ?' Punjab Election 2022: Punjab Chief Minister Charanjit Singh Channi on helicopter controversy Punjab Election: ਹੈਲੀਕਾਪਟਰ ਉੱਡਣ ਦੀ ਇਜਾਜ਼ਤ ਨਾਹ ਮਿਲਣ 'ਤੇ ਭੜਕੇ ਚੰਨੀ ਨੇ ਕਿਹਾ 'ਕੀ ਮੈਂ ਅੱਤਵਾਦੀ ਹਾਂ?'](https://feeds.abplive.com/onecms/images/uploaded-images/2022/02/15/a34565ab0b691c389bfb0ec42698e123_original.png?impolicy=abp_cdn&imwidth=1200&height=675)
Punjab Assembly Elections 2022: ਪੀਐਮ ਮੋਦੀ ਦੇ ਪੰਜਾਬ ਦੌਰੇ ਦੌਰਾਨ ਮੁੱਖ ਮੰਤਰੀ ਚੰਨੀ ਦੇ ਹੈਲੀਕਾਪਟਰ ਨੂੰ ਇਜਾਜ਼ਤ ਨਾ ਮਿਲਣ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ। ਚੰਨੀ ਨੇ ਕਿਹਾ ਕਿ ਫਿਰੋਜ਼ਪੁਰ 'ਚ ਕਿਸਾਨਾਂ 'ਤੇ ਲਾਠੀਆਂ ਨਾਹ ਚਲਾਉਣ ਕਰਕੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੇਜਰੀਵਾਲ 'ਤੇ ਹਮਲਾ ਕਰਦੇ ਹੋਏ ਚੰਨੀ ਨੇ ਉਨ੍ਹਾਂ ਨੂੰ ਝੂਠਾ ਕਰਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਕੇਜਰੀਵਾਲ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੂੰ ਹਰਾਉਣਾ ਚਾਹੁੰਦੇ ਹਨ।
'ਕੀ ਮੈਂ ਅੱਤਵਾਦੀ ਹਾਂ?'
ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਤੋਂ ਬਾਅਦ ਜਲੰਧਰ 'ਚ 'ਏਬੀਪੀ ਨਿਊਜ਼' ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅੱਜ ਮੈਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ। ਮੈਨੂੰ ਪੂਰਾ ਦਿਨ ਪ੍ਰਚਾਰ ਨਹੀਂ ਕਰਨ ਦਿੱਤਾ ਗਿਆ, ਕਿਉਂਕਿ ਇਹ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਸੀ। ਕੀ ਮੈਂ ਅੱਤਵਾਦੀ ਹਾਂ? ਜੇਕਰ ਮੈਂ ਫਿਰੋਜ਼ਪੁਰ 'ਚ ਕਿਸਾਨਾਂ 'ਤੇ ਲਾਠੀਆਂ ਚਲਵਾਉਂਦਾ ਤਾਂ ਸਭ ਠੀਕ ਹੋ ਜਾਣਾ ਸੀ। ਪ੍ਰਧਾਨ ਮੰਤਰੀ ਨੇ ਖੁਦ 2014 ਦਾ ਜ਼ਿਕਰ ਕੀਤਾ ਜਦੋਂ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਹ ਸਭ ਮੈਨੂੰ ਰੋਕਣ ਲਈ ਕੀਤਾ ਜਾ ਰਿਹਾ ਹੈ।
पंजाब के सीएम चरणजीत सिंह चन्नी @CHARANJITCHANNI ने क्यों कहा 'क्या मैं आतंकवादी हूं?'
— ABP News (@ABPNews) February 15, 2022
देखिए चन्नी के साथ @jainendrakumar की EXCLUSIVE बातचीत https://t.co/smwhXURgtc#Punjab #PunjabElections #Congress #NarendraModi #CharanjitSinghChanni pic.twitter.com/B7TWObLJLS
ਕੈਪਟਨ ‘ਤੇ ਨਿਸ਼ਾਨਾ
ਕੈਪਟਨ ਦੇ ਹਵਾਲੇ ਨਾਲ ਕਾਂਗਰਸ 'ਤੇ ਪ੍ਰਧਾਨ ਮੰਤਰੀ ਦੇ ਹਮਲੇ 'ਤੇ ਚੰਨੀ ਨੇ ਕਿਹਾ, 'ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਮੁਤਾਬਕ ਚਲਣਾ ਚਾਹੀਦਾ ਸੀ। ਉਨ੍ਹਾਂ ਨੇ ਲੋਕਾਂ ਦੇ ਕੰਮ ਨਹੀਂ ਕੀਤੇ, ਵਾਅਦੇ ਪੂਰੇ ਨਹੀਂ ਕੀਤੇ। ਹਮੇਸ਼ਾ ਭਾਜਪਾ-ਅਕਾਲੀਆਂ ਦੇ ਨਾਲ ਰਹੇ, ਇਸ ਲਈ ਨੁਕਸਾਨ ਹੋਇਆ। ਰੇਤ ਮਾਫੀਆ ਦੇ ਦੋਸ਼ਾਂ 'ਤੇ ਚੰਨੀ ਨੇ ਕਿਹਾ, ਉਹ ਝੂਠੇ ਦੋਸ਼ ਲਗਾਉਂਦੇ ਹਨ ਅਤੇ ਬਾਅਦ 'ਚ ਮੁਆਫੀ ਮੰਗਦੇ ਹਨ। ਇਹ ਮੂਰਖ ਲੋਕ ਹਨ। ਰਾਜਪਾਲ ਨੂੰ ਸ਼ਿਕਾਇਤ ਦਿੱਤੀ, ਜਿਸ ਵਿਚ ਦੋਸ਼ ਝੂਠੇ ਪਾਏ ਗਏ।
ਕੇਜਰੀਵਾਲ ਨੂੰ ਕਰਾਰਾ ਜਵਾਬ
ਦੋਵੇਂ ਸੀਟਾਂ ਤੋਂ ਹਾਰਨ ਦੇ ਕੇਜਰੀਵਾਲ ਦੇ ਦਾਅਵੇ 'ਤੇ ਪਲਟਵਾਰ ਕਰਦਿਆਂ ਚੰਨੀ ਨੇ ਕਿਹਾ ਕਿ 'ਕੇਜਰੀਵਾਲ ਖੁਦ ਭਗਵੰਤ ਮਾਨ ਨੂੰ ਹਰਾਉਣਾ ਚਾਹੁੰਦਾ ਹੈ। ਤਾਂ ਜੋ ਆਪ ਜਾਂ ਰਾਘਵ ਚੱਢਾ ਪੰਜਾਬ ਨੂੰ ਚਲਾ ਸਕਣ। ਭਗਵੰਤ ਮਾਨ ਬੁਰੀ ਤਰ੍ਹਾਂ ਹਾਰ ਰਹੇ ਹਨ।’ ਸਮਾਂ ਘੱਟ ਹੋਣ ਕਾਰਨ ਦਬਾਅ ਦੇ ਸਵਾਲ ‘ਤੇ ਚੰਨੀ ਨੇ ਕਿਹਾ ਕਿ ਰੱਬ ਦੀ ਮਿਹਰ ਹੋਵੇ ਤਾਂ ਉਹ ਰਸਤਾ ਦਿਖਾ ਦਿੰਦਾ ਹੈ। ਕੋਈ ਦਬਾਅ ਨਹੀਂ ਹੈ, ਮੈਂ ਆਪਣੀ ਧੁਨ ਵਿੱਚ ਰਹਿੰਦਾ ਹਾਂ ਅਤੇ ਲੋਕਾਂ ਵਿੱਚ ਰਹਿੰਦਾ ਹਾਂ।
ਇਹ ਵੀ ਪੜ੍ਹੋ: ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਵਿਨੀਤ ਜੋਸ਼ੀ ਨੂੰ CBSE ਦਾ ਨਵਾਂ ਚੇਅਰਮੈਨ ਨਿਯੁਕਤ ਕਰਕੇ ਸੌਂਪੀ ਗਈ ਵੱਡੀ ਜ਼ਿੰਮੇਵਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)