(Source: ECI/ABP News/ABP Majha)
Assembly Elections Result 2023: ਤ੍ਰਿਪੁਰਾ ਦੇ ਸ਼ੁਰੂਆਤੀ ਰੁਝਾਨਾਂ 'ਚ ਬੀਜੇਪੀ ਨੇ ਬਹੁਮਤ ਦਾ ਅੰਕੜਾ ਪਾਰ ਕੀਤਾ, ਨਾਗਾਲੈਂਡ 'ਚ ਵੀ ਰੌਣਕ, ਪੜ੍ਹੋ ਮੇਘਾਲਿਆ 'ਚ ਕੌਣ ਅੱਗੇ
Assembly Elections Results 2023 : ਤ੍ਰਿਪੁਰਾ ਦੇ ਸ਼ੁਰੂਆਤੀ ਰੁਝਾਨਾਂ 'ਚ ਬੀਜੇਪੀ ਨੇ ਬਹੁਮਤ ਦਾ ਅੰਕੜਾ ਪਾਰ ਕੀਤਾ, ਨਾਗਾਲੈਂਡ 'ਚ ਵੀ ਰੌਣਕ, ਪੜ੍ਹੋ ਮੇਘਾਲਿਆ 'ਚ ਕੌਣ ਅੱਗੇ
Tripura-Meghalaya-Nagaland Assembly Election Trends: ਵੀਰਵਾਰ ਭਾਵ 2 ਮਾਰਚ ਤਿੰਨ ਉੱਤਰ-ਪੂਰਬੀ ਸੂਬਿਆਂ ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ ਲਈ ਬਹੁਤ ਮਹੱਤਵਪੂਰਨ ਦਿਨ ਹੈ। ਤਿੰਨਾਂ ਸੂਬਿਆਂ ਵਿੱਚ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪਹਿਲੇ ਅੱਧੇ ਘੰਟੇ ਦੇ ਰੁਝਾਨਾਂ ਮੁਤਾਬਕ ਭਾਜਪਾ ਨੇ ਤ੍ਰਿਪੁਰਾ 'ਚ ਤੂਫਾਨੀ ਸ਼ੁਰੂਆਤ ਕੀਤੀ ਹੈ।
ਤ੍ਰਿਪੁਰਾ 'ਚ ਪਹਿਲੇ ਅੱਧੇ ਘੰਟੇ ਦੇ ਰੁਝਾਨਾਂ ਮੁਤਾਬਕ ਭਾਜਪਾ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। 60 ਸੀਟਾਂ ਵਾਲੀ ਵਿਧਾਨ ਸਭਾ 'ਚ ਭਾਜਪਾ ਗਠਜੋੜ 31 ਤੋਂ ਵੱਧ ਸੀਟਾਂ 'ਤੇ ਅੱਗੇ ਹੈ। ਖੱਬੇਪੱਖੀ ਅਤੇ ਕਾਂਗਰਸ ਗਠਜੋੜ 3 ਸੀਟਾਂ 'ਤੇ ਅੱਗੇ ਹੈ, ਜਦਕਿ ਤਿਪਰਾ ਮੋਥਾ ਪਾਰਟੀ 5 ਸੀਟਾਂ 'ਤੇ ਅੱਗੇ ਹੈ।
ਭਾਜਪਾ ਮੇਘਾਲਿਆ ਵਿੱਚ ਦੂਜੇ ਨੰਬਰ ਦੀ ਪਾਰਟੀ ਬਣਦੀ ਨਜ਼ਰ ਆ ਰਹੀ ਹੈ। ਇੱਥੇ NPP ਸਭ ਤੋਂ ਵੱਧ 20 ਸੀਟਾਂ 'ਤੇ ਅੱਗੇ ਹੈ। ਦੂਜੇ ਨੰਬਰ 'ਤੇ ਭਾਜਪਾ 10 ਸੀਟਾਂ 'ਤੇ ਅੱਗੇ ਹੈ। ਜਦਕਿ ਕਾਂਗਰਸ 5 ਸੀਟਾਂ 'ਤੇ ਅੱਗੇ ਹੈ।
ਤ੍ਰਿਪੁਰਾ ਤੋਂ ਬਾਅਦ ਨਾਗਾਲੈਂਡ ਦੇ ਰੁਝਾਨਾਂ 'ਚ ਵੀ ਭਾਜਪਾ ਨੂੰ ਬਹੁਮਤ ਮਿਲ ਸਕਦਾ ਹੈ। ਨਾਗਾਲੈਂਡ 'ਚ ਭਾਜਪਾ ਗਠਜੋੜ 25 ਸੀਟਾਂ 'ਤੇ ਅੱਗੇ ਹੈ। ਜਦਕਿ NPF 5 ਸੀਟਾਂ 'ਤੇ ਅੱਗੇ ਹੈ।
ਤ੍ਰਿਪੁਰਾ 'ਚ 16 ਫਰਵਰੀ ਨੂੰ ਪੈਣਗੀਆਂ ਵੋਟਾਂ
ਤ੍ਰਿਪੁਰਾ ਦੀ 60 ਮੈਂਬਰੀ ਵਿਧਾਨ ਸਭਾ ਲਈ 16 ਫਰਵਰੀ ਨੂੰ ਵੋਟਾਂ ਪਈਆਂ ਸਨ। ਤ੍ਰਿਪੁਰਾ ਵਿੱਚ ਇੱਕੋ ਪੜਾਅ ਵਿੱਚ ਵੋਟਾਂ ਪਈਆਂ। ਚੋਣ ਕਮਿਸ਼ਨ ਮੁਤਾਬਕ ਸੂਬੇ ਵਿੱਚ 88 ਫੀਸਦੀ ਵੋਟਾਂ ਪਈਆਂ। ਇਸ ਵਾਰ ਸੂਬੇ ਵਿੱਚ ਮੁੱਖ ਮੁਕਾਬਲਾ ਸੱਤਾਧਾਰੀ ਭਾਜਪਾ, ਖੱਬੇ-ਪੱਖੀ ਗਠਜੋੜ ਅਤੇ ਤਿਪਰਾ ਮੋਥਾ ਪਾਰਟੀ ਦਰਮਿਆਨ ਹੈ। ਚੋਣਾਂ ਤੋਂ ਬਾਅਦ ਹੋਏ ਐਗਜ਼ਿਟ ਪੋਲ ਭਾਜਪਾ ਗਠਜੋੜ ਨੂੰ ਬਹੁਮਤ ਮਿਲਦਾ ਦਿਖਾ ਰਹੇ ਹਨ।
ਨਾਗਾਲੈਂਡ ਵਿਧਾਨ ਸਭਾ ਚੋਣ
ਨਾਗਾਲੈਂਡ ਵਿੱਚ 27 ਫਰਵਰੀ ਨੂੰ ਵੋਟਿੰਗ ਹੋਈ ਸੀ। ਸੂਬੇ 'ਚ ਵਿਧਾਨ ਸਭਾ ਦੀਆਂ 60 ਸੀਟਾਂ ਹਨ ਪਰ ਚੋਣਾਂ ਸਿਰਫ਼ 59 ਸੀਟਾਂ 'ਤੇ ਹੀ ਹੋਈਆਂ। ਭਾਜਪਾ ਉਮੀਦਵਾਰ ਕਾਜ਼ੇਟੋ ਕਿਨੀਮੀ ਅਕੁਲੁਟੋ ਸੀਟ ਤੋਂ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਹਨ। ਸੂਬੇ 'ਚ 2 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਮੁੱਖ ਚੋਣ ਅਧਿਕਾਰੀ ਵੀ ਸ਼ਸ਼ਾਂਕ ਸ਼ੇਖਰ ਨੇ ਦੱਸਿਆ ਕਿ ਨਾਗਾਲੈਂਡ ਵਿਧਾਨ ਸਭਾ ਚੋਣਾਂ 'ਚ 83 ਫੀਸਦੀ ਵੋਟਰਾਂ ਨੇ ਆਪਣੀ ਵੋਟ ਪਾਈ। ਵੋਟਿੰਗ ਸ਼ਾਂਤੀਪੂਰਨ ਰਹੀ।
ਮੇਘਾਲਿਆ ਵਿਧਾਨ ਸਭਾ ਚੋਣ
ਮੇਘਾਲਿਆ 'ਚ ਵਿਧਾਨ ਸਭਾ ਦੀਆਂ 60 ਸੀਟਾਂ ਹਨ ਪਰ 27 ਫਰਵਰੀ ਨੂੰ ਹੀ 59 ਸੀਟਾਂ 'ਤੇ ਵੋਟਿੰਗ ਹੋਈ ਸੀ। ਸੂਬੇ ਦੀ ਇਕ ਸੀਟ 'ਤੇ ਉਮੀਦਵਾਰ ਦੀ ਮੌਤ ਹੋਣ ਕਾਰਨ ਚੋਣ ਮੁਲਤਵੀ ਕਰ ਦਿੱਤੀ ਗਈ ਹੈ।