(Source: ECI/ABP News)
Anmol Kwatra: 'ਅਮੀਰੀ ਦੌਲਤ ਨਾਲ ਨਹੀਂ, ਦਿਲ ਨਾਲ ਹੁੰਦੀ' 10 ਹਜ਼ਾਰ ਮਹੀਨਾ ਕਮਾਉਣ ਵਾਲੇ ਨੇ ਅਨਮੋਲ ਕਵਾਤਰਾ ਦੇ NGO ਨੂੰ ਦਾਨ ਕੀਤੀ ਇੰਨੀਂ ਰਕਮ
Anmol Kwatra Video : ਅਜਿਹਾ ਹੀ ਇੱਕ ਸ਼ਖਸ ਆਇਆ ਸੀ ਅਨਮੋਲ ਕਵਾਤਰਾ ਨੂੰ ਮਿਲਣ, ਜੋ ਕਿ ਭਾਵੇਂ 10 ਹਜ਼ਾਰ ਰੁਪਏ ਮਹੀਨਾ ਕਮਾਉਂਦਾ ਹੈ, ਪਰ ਉਸ ਦਾ ਦਿਲ ਬਹੁਤ ਵੱਡਾ ਹੈ।
![Anmol Kwatra: 'ਅਮੀਰੀ ਦੌਲਤ ਨਾਲ ਨਹੀਂ, ਦਿਲ ਨਾਲ ਹੁੰਦੀ' 10 ਹਜ਼ਾਰ ਮਹੀਨਾ ਕਮਾਉਣ ਵਾਲੇ ਨੇ ਅਨਮੋਲ ਕਵਾਤਰਾ ਦੇ NGO ਨੂੰ ਦਾਨ ਕੀਤੀ ਇੰਨੀਂ ਰਕਮ a man who earns 10 thousand rupees donates big amount in anmol kwatra ngo watch video Anmol Kwatra: 'ਅਮੀਰੀ ਦੌਲਤ ਨਾਲ ਨਹੀਂ, ਦਿਲ ਨਾਲ ਹੁੰਦੀ' 10 ਹਜ਼ਾਰ ਮਹੀਨਾ ਕਮਾਉਣ ਵਾਲੇ ਨੇ ਅਨਮੋਲ ਕਵਾਤਰਾ ਦੇ NGO ਨੂੰ ਦਾਨ ਕੀਤੀ ਇੰਨੀਂ ਰਕਮ](https://feeds.abplive.com/onecms/images/uploaded-images/2024/01/16/730e88f384321452ccfd4b24185f0a811705419288596469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Anmol Kwatra Video: ਇਨਸਾਨ ਅਮੀਰ ਦੌਲਤ ਨਾਲ ਨਹੀਂ, ਦਿਲ ਨਾਲ ਹੁੰਦਾ। ਇਹ ਕਹਾਵਤ ਹੁਣ ਸੱਚ ਬਣਦੀ ਨਜ਼ਰ ਆ ਰਹੀ ਹੈ। ਅਨਮੋਲ ਕਵਾਤਰਾ ਨੇ ਹਾਲ ਹੀ 'ਚ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਸਭ ਤੋਂ ਅਮੀਰ ਇਨਸਾਨ ਨੂੰ ਦਿਖਾਇਆ ਹੈ। ਇਸ ਇਨਸਾਨ ਨੇ ਸਾਬਤ ਕਰ ਦਿੱਤਾ ਹੈ ਕਿ ਬੰਦਾ ਦਿਲ ਦਾ ਅਮੀਰ ਹੋਣਾ ਚਾਹੀਦਾ, ਪੈਸਾ ਤਾਂ ਆਉਣੀ ਜਾਣੀ ਚੀਜ਼ ਹੈ।
ਇਹ ਵੀ ਪੜ੍ਹੋ: ਧਰਮਿੰਦਰ ਦੀ ਧੀ ਈਸ਼ਾ ਦਿਓਲ ਆਪਣੇ ਪਤੀ ਤੋਂ ਲੈ ਰਹੀ ਤਲਾਕ? ਪਤੀ ਭਾਰਤ ਤਖਤਾਨੀ ਦਾ ਚੱਲ ਰਿਹਾ ਚੱਕਰ?
ਅਨਮੋਲ ਕਵਾਤਰਾ ਦੀ ਐਨਜੀਓ ਏਕ ਜ਼ਰੀਆ ਕੋਲ ਹਰ ਰੋਜ਼ ਸੈਂਕੜੇ ਲੋਕ ਆਉਂਦੇ ਹਨ, ਜੋ ਕਿ ਜ਼ਰੂਰਤਮੰਦ ਤੇ ਗਰੀਬ ਹੁੰਦੇ ਹਨ। ਪਰ ਕਈ ਲੋਕ ਇੱਥੇ ਆ ਕੇ ਜ਼ਰੂਰਤਮੰਦਾਂ ਲਈ ਦਾਨ ਵੀ ਕਰਕੇ ਜਾਂਦੇ ਹਨ। ਅਜਿਹਾ ਹੀ ਇੱਕ ਸ਼ਖਸ ਆਇਆ ਸੀ ਅਨਮੋਲ ਕਵਾਤਰਾ ਨੂੰ ਮਿਲਣ, ਜੋ ਕਿ ਭਾਵੇਂ 10 ਹਜ਼ਾਰ ਰੁਪਏ ਮਹੀਨਾ ਕਮਾਉਂਦਾ ਹੈ, ਪਰ ਉਸ ਦਾ ਦਿਲ ਬਹੁਤ ਵੱਡਾ ਹੈ। ਇਸ ਸ਼ਖਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੇ ਲੋਹੜੀ ਤੇ ਸੰਗਰਾਂਦ ਮੌਕੇ ਪਤੰਗ ਨਹੀਂ ਚੜ੍ਹਾਏ, ਨਾ ਹੀ ਆਪਣੇ ਪੈਸੇ ਨੂੰ ਬਰਬਾਦ ਕੀਤਾ। ਉਸ ਨੇ ਇਹ ਠਾਣਿਆ ਹੋਇਆ ਸੀ ਕਿ ਉਹ ਆਪਣੇ ਪੈਸੇ ਸਮਾਜ ਸੇਵਾ ਲਈ ਦਾਨ ਕਰੇਗਾ। ਇਸ ਦੇ ਨਾਲ ਨਾਲ ਉਸ ਨੇ ਇਹ ਵੀ ਦੱਸਿਆ ਕਿ ਉਹ ਮਹੀਨੇ 'ਚ 10 ਹਜ਼ਾਰ ਰੁਪਏ ਕਮਾਉਂਦਾ ਹੈ ਅਤੇ ਉਸ 'ਚੋਂ ਹਰ ਮਹੀਨੇ 10 ਰੁਪਏ ਕੱਢਦਾ ਹੈ। ਉਹ ਜਿੰਨੇ ਜੋਗਾ ਹੈ, ਉਨ੍ਹਾਂ ਜ਼ਰੂਰ ਕਰੇਗਾ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਆਪਣੀ ਐਨਜੀਓ ਏਕ ਜ਼ਰੀਆ ਰਾਹੀਂ ਲੋਕ ਭਲਾਈ ਦੇ ਕੰਮ ਕਰ ਰਿਹਾ ਹੈ। ਉਸ ਦੀ ਐਨਜੀਓ 'ਤੇ ਰੋਜ਼ਾਨਾ ਕਈ ਲੋਕ ਆਉਂਦੇ ਹਨ, ਜੋ ਕ ਗਰੀਬ ਤੇ ਜ਼ਰੂਰਤਮੰਦ ਹੁੰਦੇ ਹਨ। ਇੱਥੇ ਉਨ੍ਹਾਂ ਦੇ ਇਲਾਜ ਦਾ ਪ੍ਰਬੰਧ ਕਰਾਇਆ ਜਾਂਦਾ ਹੈ ਤੇ ਨਾਲ ਹੀ ਗਰੀਬਾਂ ਨੂੰ ਹਰ ਸੰਭਵ ਮਦਦ ਕੀਤੀ ਜਾਂਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)