ਆਮਿਰ ਖਾਨ ਤੇ ਮਾਧੁਰੀ ਦੀਕਸ਼ਿਤ 30 ਸਾਲ ਬਾਅਦ ਮੁੜ ਹੋਣਗੇ ਇਕੱਠੇ
ਦੋਵਾਂ ਦੇ ਫੈਨਜ਼ ਲਈ ਹੁਣ ਇਕ ਵੱਡੀ ਖੁਸ਼ਖਬਰੀ ਹੈ। ਰਿਪੋਰਟਾਂ ਦੇ ਮੁਤਾਬਿਕ ਇਸ ਫਿਲਮ 'ਦਿਲ' ਦਾ ਰੀਮੇਕ ਬਣਾਇਆ ਜਾਵੇਗਾ, ਜਿਸ ਨਾਲ ਇਹ ਜੋੜੀ ਇਕ ਵਾਰ ਫਿਰ ਵੱਡੇ ਪਰਦੇ 'ਤੇ ਨਜ਼ਰ ਆ ਸਕਦੀ ਹੈ।
ਬਾਲੀਵੁੱਡ ਸਟਾਰ ਆਮਿਰ ਖਾਨ ਅਤੇ ਮਾਧੁਰੀ ਦੀਕਸ਼ਿਤ ਦੀ ਜੋੜੀ ਬਾਲੀਵੁੱਡ ਦੀ ਮਸ਼ਹੂਰ ਜੋੜੀ ਰਹੀ ਹੈ। ਫਿਲਮਾਂ 'ਚ ਕੰਮ 1990 ਦੇ ਵਿਚ ਆਮਿਰ ਖਾਨ ਅਤੇ ਮਾਧੁਰੀ ਦੀਕਸ਼ਤ ਦੀ ਫਿਲਮ 'ਦਿਲ' ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਹ ਫਿਲਮ ਉਸ ਸਮੇਂ ਇੱਕ ਬਲਾਕਬਸਟਰ ਸਾਬਤ ਹੋਈ ਸੀ। ਇਸ ਫਿਲਮ 'ਚ ਆਮਿਰ ਅਤੇ ਮਾਧੁਰੀ ਦੇ ਵਿਚਕਾਰ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ ਸੀ।
ਦੋਵਾਂ ਦੇ ਫੈਨਜ਼ ਲਈ ਹੁਣ ਇਕ ਵੱਡੀ ਖੁਸ਼ਖਬਰੀ ਹੈ। ਰਿਪੋਰਟਾਂ ਦੇ ਮੁਤਾਬਿਕ ਇਸ ਫਿਲਮ 'ਦਿਲ' ਦਾ ਰੀਮੇਕ ਬਣਾਇਆ ਜਾਵੇਗਾ, ਜਿਸ ਨਾਲ ਇਹ ਜੋੜੀ ਇਕ ਵਾਰ ਫਿਰ ਵੱਡੇ ਪਰਦੇ 'ਤੇ ਨਜ਼ਰ ਆ ਸਕਦੀ ਹੈ। ਡਾਇਰੈਕਟਰ ਇੰਦਰ ਕੁਮਾਰ ਅਤੇ ਪ੍ਰੋਡਿਊਸਰ ਭੂਸ਼ਣ ਕੁਮਾਰ ਫਿਲਮ ‘ਦਿਲ’ ਦਾ ਰੀਮੇਕ ਬਣਾਉਣ ਵਿੱਚ ਦਿਲਚਸਪੀ ਰੱਖ ਰਹੇ ਹਨ। ਡਾਇਰੈਕਟਰ ਇੰਦਰ ਕੁਮਾਰ ਇਸ ਵੇਲੇ ਅਜੇ ਦੇਵਗਨ ਅਤੇ ਰਕੂਲ ਪ੍ਰੀਤ ਸਿੰਘ ਸਟਾਰਰ ਫਿਲਮ 'ਥੈਂਕਸ ਗੌਡ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਫਿਲਮ 'ਦਿਲ' ਦਾ ਐਲਾਨ ਕੀਤਾ ਜਾ ਸਕਦਾ ਹੈ।
ਬਾਲੀਵੁੱਡ ਫਿਲਮ 'ਦਿਲ' ਸਾਲ 1990 ਵਿਚ ਰਿਲੀਜ਼ ਹੋਈ ਸੀ। ਫਿਲਮ ਨੂੰ ਦਰਸ਼ਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ। ਫਿਲਮ ਵਿੱਚ ਆਮਿਰ ਖਾਨ ਅਤੇ ਮਾਧੁਰੀ ਦੀਕਸ਼ਿਤ ਰੋਮਾਂਸ ਕਰਦੇ ਦਿਖਾਈ ਦਿੱਤੇ ਸਨ। ਖਾਸ ਗੱਲ ਇਹ ਹੈ ਕਿ ਇਹ ਫਿਲਮ ਨੂੰ ਡਾਇਰੈਕਟ ਇੰਦਰ ਕੁਮਾਰ ਨੇ ਹੀ ਕੀਤਾ ਸੀ। ਉਸ ਸਮੇਂ ਫਿਲਮ ਨੇ ਬਾਕਸ ਆਫਿਸ 'ਤੇ 20 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਫਿਲਮ ਦੇ ਗਾਣਿਆਂ ਨੂੰ ਅੱਜ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੂੰ ਮਿਸਟਰ ਪਰਫੈਕਸ਼ਨਿਸਟ ਵਜੋਂ ਜਾਣਿਆ ਜਾਂਦਾ ਹੈ. ਆਮਿਰ ਸਿਰਫ ਚੁਣੀਆਂ ਗਈਆਂ ਫਿਲਮਾਂ ਵਿਚ ਕੰਮ ਕਰਦੇ ਹਨ. ਇਸ ਦੇ ਨਾਲ ਹੀ ਅਦਾਕਾਰਾ ਮਾਧੁਰੀ ਦੀਕਸ਼ਿਤ ਕਈ ਸਾਲਾਂ ਤੋਂ ਬਾਲੀਵੁੱਡ ਤੋਂ ਦੂਰ ਹੈ। ਐਸੇ ਵਿਚ ਦੋਵਾਂ ਨੂੰ ਇਕੱਠੇ ਦੇਖਣਾ ਫੈਨਜ਼ ਲਈ ਕਿਸੇ ਤੋਹਫੇ ਤੋਂ ਘਟ ਨਹੀਂ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ