ਲਾਲ ਸਿੰਘ ਚੱਢਾ ਫ਼ਲਾਪ ਹੋਣ `ਤੇ ਆਮਿਰ ਖਾਨ ਨੇ ਦੇਸ਼ ਤੋਂ ਮੰਗੀ ਮੁਆਫ਼ੀ, ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਵੀਡੀਓ
ਆਮਿਰ ਖਾਨ ਪ੍ਰੋਡਕਸ਼ਨਜ਼ ਦੇ ਅਧਿਕਾਰਤ ਟਵਿਟਰ ਅਕਾਊਂਟ ਤੇ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ, ਜਿਸ ਵਿੱਚ ਦੇਸ਼ ਦੇ ਨਾਂ ਮੁਆਫ਼ੀ ਦਾ ਸੰਦੇਸ਼ ਹੈ। ਇਸ ਵੀਡੀਓ ਸੰਦੇਸ਼ ਨੂੰ ਆਮਿਰ ਖਾਨ ਤੇ ਲਾਲ ਸਿੰਘ ਚੱਢਾ ਦੀ ਨਾਕਾਮੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ
Laal Singh Chaddha Aamir Khan: ਆਮਿਰ ਖਾਨ (Aamir Khan) ਦੀ ਫ਼ਿਲਮ ਲਾਲ ਸਿੰਘ ਚੱਢਾ ਬਾਕਸ (Laal Singh Chaddha) ਆਫ਼ਿਸ `ਤੇ ਡਿਜ਼ਾਸਟਰ ਯਾਨਿ ਸੁਪਰ ਫ਼ਲਾਪ (Bollywood Flop Movies 2022) ਸਾਬਿਤ ਹੋਈ ਹੈ। ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਫ਼ਿਲਮ ਤੇ ਬਾਇਕਾਟ ਮੁਹਿੰਮ ਨੇ ਕਰਾਰੀ ਸੱਟ ਮਾਰੀ ਹੈ। 150 ਕਰੋੜ ਦੇ ਬਜਟ `ਚ ਬਣੀ ਫ਼ਿਲਮ 50 ਕਰੋੜ ਵੀ ਮੁਸ਼ਕਲ ਨਾਲ ਕਮਾ ਸਕੀ ਸੀ। ਉੱਪਰ ਦੀ ਫ਼ਿਲਮ ਨਾਲ ਕਈ ਵਿਵਾਦ ਵੀ ਜੁੜ ਗਏ। ਇਨ੍ਹਾਂ ਸਾਰੀਆਂ ਚੀਜ਼ਾਂ ਨੇ ਮਿਲ ਕੇ ਫ਼ਿਲਮ ਦੀ ਪਰਫ਼ਾਰਮੈਂਸ ਨੂੰ ਬੁਰੀ ਤਰ੍ਹਾਂ ਢਾਹ ਲਗਾਈ।
ਇਸ ਸਭ ਦੇ ਦਰਮਿਆਨ ਹੁਣ ਆਮਿਰ ਖਾਨ ਪ੍ਰੋਡਕਸ਼ਨਜ਼ ਦੇ ਅਧਿਕਾਰਤ ਟਵਿਟਰ ਅਕਾਊਂਟ ਤੇ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ, ਜਿਸ ਵਿੱਚ ਦੇਸ਼ ਦੇ ਨਾਂ ਮੁਆਫ਼ੀ ਦਾ ਸੰਦੇਸ਼ ਹੈ। ਇਸ ਵੀਡੀਓ ਸੰਦੇਸ਼ ਨੂੰ ਆਮਿਰ ਖਾਨ ਤੇ ਲਾਲ ਸਿੰਘ ਚੱਢਾ ਦੀ ਨਾਕਾਮੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਦੇਖੋ ਵੀਡੀਓ:
ਵੀਡੀਓ `ਚ ਲਿਖਤੀ ਸੰਦੇਸ਼ ਹੈ, ਜਿਸ ਵਿੱਚ ਲਿਖਿਆ ਨਜ਼ਰ ਆਉਂਦਾ ਹੈ, "ਅਸੀਂ ਸਭ ਇਨਸਾਨ ਹਾਂ, ਅਸੀਂ ਸਭ ਗ਼ਲਤੀਆਂ ਕਰਦੇ ਹਾਂ। ਕਦੇ ਬੋਲ ਨਾਲ। ਕਦੇ ਹਰਕਤਾਂ ਨਾਲ। ਕਦੇ ਅਨਜਾਣੇ `ਚ। ਕਦੇ ਗ਼ੁੱਸੇ `ਚ ਤੇ ਕਦੇ ਮਜ਼ਾਕ `ਚ। ਜੇ ਮੈਂ ਕਿਸੇ ਵੀ ਤਰ੍ਹਾਂ ਤੁਹਾਡਾ ਦਿਲ ਦੁਖਾਇਆ ਹੈ ਤਾਂ ਮੈਂ ਇਸ ਦੇ ਲਈ ਦਿਲੋਂ ਮੁਆਫ਼ੀ ਮੰਗਦਾ ਹਾਂ।"
ਇਹ ਵੀਡੀਓ ਸੋਸ਼ਲ ਮੀਡੀਆ `ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਲੋਕ ਇਸ ਨੂੰ ਆਮਿਰ ਖਾਨ ਨਾਲ ਜੋੜ ਰਹੇ ਹਨ। ਬਹੁਤ ਸਾਰੇ ਯੂਜ਼ਰਜ਼ ਨੇ ਕਿਹਾ ਕਿ ਆਮਿਰ ਨੇ ਆਪਣੀਆਂ ਪੁਰਾਣੀਆਂ ਗ਼ਲਤੀਆਂ ਲਈ ਦੇਸ਼ ਤੋਂ ਮੁਆਫ਼ੀ ਮੰਗੀ ਹੈ। ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਆਮਿਰ ਲਾਲ ਸਿੰਘ ਚੱਢਾ ਦੇ ਫ਼ਲਾਪ ਹੋਣ ;ਤੇ ਪ੍ਰਸ਼ੰਸਕਾਂ ਤੋਂ ਮੁਆਫ਼ੀ ਮੰਗ ਰਹੇ ਹਨ। ਇਹ ਵੀਡੀਓ ਟਵਿੱਟਰ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਕਾਬਿਲੇਗ਼ੌਰ ਹੈ ਕਿ ਲਾਲ ਸਿੰਘ ਚੱਢਾ ਰੱਖੜੀ ਦੇ ਮੌਕੇ ਯਾਨਿ 11 ਅਗਸਤ ਨੂੰ ਰਿਲੀਜ਼ ਹੋਈ ਸੀ। ਇਹ ਫ਼ਿਲਮ ਬਾਕਸ ਆਫ਼ਿਸ ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਜਾਂ ਫ਼ਿਰ ਇੰਜ ਕਹਿ ਲਓ ਕਿ ਫ਼ਿਲਮ ਦੀ ਪਰਫ਼ਾਰਮੈਂਸ ਦੀ ਬਾਇਕਾਟ ਟਰੈਂਡ ਦਾ ਅਸਰ ਪਿਆ।