ਪੜਚੋਲ ਕਰੋ

Ira Khan Wedding: ਆਮਿਰ ਖਾਨ ਦੀ ਧੀ ਈਰਾ ਖਾਨ ਵਿਆਹ ਦੇ ਬੰਧਨ 'ਚ ਬੱਝੀ, ਬੁਆਏਫਰੈਂਡ ਨੁਪੁਰ ਸ਼ਿਖਰੇ ਨਾਲ ਕੀਤੀ ਕੋਰਟ ਮੈਰਿਜ

Ira Khan Nupur Shikhare Wedding: ਆਮਿਰ ਖਾਨ ਦੀ ਬੇਟੀ ਆਇਰਾ ਖਾਨ ਨੇ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕਰ ਲਿਆ ਹੈ। ਦੋਵਾਂ ਨੇ ਕਰੀਬੀ ਰਿਸ਼ਤੇਦਾਰਾਂ ਵਿਚਾਲੇ ਕੋਰਟ ਮੈਰਿਜ ਕੀਤੀ ਹੈ।

Aamir Khan Daughter Wedding: ਆਮਿਰ ਖਾਨ ਦੀ ਬੇਟੀ ਆਇਰਾ ਖਾਨ ਨੇ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕਰ ਲਿਆ ਹੈ। ਦੋਵਾਂ ਨੇ ਕਰੀਬੀ ਰਿਸ਼ਤੇਦਾਰਾਂ ਵਿਚਾਲੇ ਕੋਰਟ ਮੈਰਿਜ ਕੀਤੀ ਹੈ। ਆਇਰਾ ਖਾਨ ਅਤੇ ਨੂਪੁਰ ਸ਼ਿਖਰੇ ਦਾ ਵਿਆਹ ਕਾਨੂੰਨੀ ਤੌਰ 'ਤੇ ਰਜਿਸਟਰਡ ਹੋਇਆ। ਇਸ ਖਾਸ ਮੌਕੇ 'ਤੇ ਈਰਾ ਤੇ ਨੁਪੁਰ ਦੇ ਕਰੀਬੀ ਦੋਸਤ ਤੇ ਰਿਸ਼ਤੇਦਾਰ ਹੀ ਸ਼ਾਮਲ ਹੋਏ। ਵਿਆਹ ਦੀ ਰਜਿਸਟ੍ਰੇਸ਼ਨ ਤੋਂ ਪਹਿਲਾਂ ਲਾੜਾ-ਲਾੜੀ ਦਾ ਸੰਗੀਤ ਸਮਾਰੋਹ ਵੀ ਹੋਇਆ। 

ਇਹ ਵੀ ਪੜ੍ਹੋ: ਆਮਿਰ ਖਾਨ ਦੇ ਹੋਣ ਵਾਲੇ ਜਵਾਈ ਦੀ ਅਨੋਖੀ ਬਾਰਾਤ, ਨਿੱਕਰ ਪਹਿਨ ਕੇ ਢੋਲ 'ਤੇ ਪਾਇਆ ਭੰਗੜਾ, ਇੰਝ ਪਹੁੰਚਿਆ ਈਰਾ ਨੂੰ ਵਿਆਹੁਣ

ਮੁਕੇਸ਼ ਅੰਬਾਨੀ-ਨੀਤਾ ਅੰਬਾਨੀ ਨੇ ਵਿਆਹ 'ਚ ਕੀਤੀ ਸ਼ਿਰਕਤ
ਆਮਿਰ ਖਾਨ ਦੀ ਬੇਟੀ ਆਇਰਾ ਖਾਨ ਅਤੇ ਨੂਪੁਰ ਸ਼ਿਖਰੇ ਦੇ ਵਿਆਹ 'ਚ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੋਵੇਂ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ। ਆਮਿਰ ਖਾਨ ਅਤੇ ਕਿਰਨ ਰਾਓ ਬਾਹਰ ਆ ਕੇ ਮੁਕੇਸ਼ ਅਤੇ ਨੀਤਾ ਨੂੰ ਰਿਸੀਵ ਕਰਦੇ ਨਜ਼ਰ ਆਏ।

ਇਸ ਜਗ੍ਹਾ ਹੋਇਆ ਈਰਾ-ਨੁਪੁਰ ਦਾ ਵਿਆਹ
ਰਿਪੋਰਟਾਂ ਮੁਤਾਬਕ ਦੋਵਾਂ ਦਾ ਵਿਆਹ ਮੁੰਬਈ ਦੇ ਤਾਜ ਲੈਂਡਸ ਐਂਡ ਹੋਟਲ 'ਚ ਹੋਇਆ ਹੈ। ਉਨ੍ਹਾਂ ਦੇ ਵਿਆਹ ਦੇ ਡਿਨਰ ਮੈਨਿਊ 'ਚ ਖਾਸ ਤੌਰ 'ਤੇ ਮਹਾਰਾਸ਼ਟਰ ਦੇ ਵਿਅੰਜਨ ਸ਼ਾਮਲ ਹੋਣਗੇ। ਨੁਪੁਰ ਸ਼ਿਖਰੇ ਨਿੱਕਰ ਪਹਿਨ ਕੇ ਬਾਰਾਤ ਲੈਕੇ ਹੋਟਲ ਪਹੰੁਚਿਆ। ਵਿਆਹ ਵਾਲੇ ਮੁੰਡੇ ਦੀ ਇਸ ਅਜੀਬ ਲੁੱਕ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹੀ ਨਹੀਂ ਨੁਪੁਰ ਨੇ ਆਪਣੇ ਵਿਆਹ 'ਤੇ ਢੋਲ ਤਾਂ ਵਜਾਇਆ ਹੀ ਤੇ ਨਾਲ ਹੀ ਖੂਬ ਨੱਚਦਾ ਵੀ ਨਜ਼ਰ ਆਇਆ।

8 ਜਨਵਰੀ ਨੂੰ ਹੋਵੇਗਾ ਜੋੜੇ ਦਾ ਸ਼ਾਹੀ ਵਿਆਹ 
ਆਮਿਰ ਖਾਨ ਦੀ ਬੇਟੀ ਆਇਰਾ ਖਾਨ ਦੇ ਪ੍ਰੀ-ਵੈਡਿੰਗ ਫੰਕਸ਼ਨ 2 ਜਨਵਰੀ ਨੂੰ ਸ਼ੁਰੂ ਹੋਏ ਸਨ। ਖਬਰਾਂ ਦੀ ਮੰਨੀਏ ਤਾਂ ਆਇਰਾ ਅਤੇ ਨੂਪੁਰ ਨੇ ਅੱਜ ਦੁਪਹਿਰ ਨੂੰ ਕੋਰਟ ਮੈਰਿਜ ਕੀਤੀ ਹੈ। ਕੋਰਟ ਮੈਰਿਜ ਤੋਂ ਬਾਅਦ ਆਮਿਰ ਦੀ ਬੇਟੀ ਆਇਰਾ ਅਤੇ ਜਵਾਈ ਨੂਪੁਰ ਉਦੈਪੁਰ ਲਈ ਰਵਾਨਾ ਹੋਣਗੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਵਿਆਹ ਹੋਵੇਗਾ। ਇਸ ਜੋੜੇ ਦਾ ਸ਼ਾਹੀ ਵਿਆਹ 8 ਜਨਵਰੀ ਨੂੰ ਹੋਵੇਗਾ।

ਆਇਰਾ ਦੇ ਵਿਆਹ ਤੋਂ ਬਾਅਦ ਆਮਿਰ ਦੇਣਗੇ ਸ਼ਾਨਦਾਰ ਰਿਸੈਪਸ਼ਨ
ਧੀ ਆਇਰਾ ਖਾਨ ਦੇ ਵਿਆਹ ਤੋਂ ਬਾਅਦ, ਆਮਿਰ ਖਾਨ ਮੁੰਬਈ ਵਿੱਚ ਆਪਣੇ ਕਰੀਬੀ ਦੋਸਤਾਂ ਲਈ ਇੱਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਦੇਣਗੇ। ਇਸ ਪਾਰਟੀ 'ਚ ਸ਼ਾਹਰੁਖ ਖਾਨ ਤੋਂ ਲੈ ਕੇ ਸਲਮਾਨ ਖਾਨ ਅਤੇ ਮਨੋਰੰਜਨ ਜਗਤ ਦੇ ਸਾਰੇ ਵੱਡੇ ਸਿਤਾਰਿਆਂ ਦੇ ਆਉਣ ਦੀ ਉਮੀਦ ਹੈ।

ਜੋੜੇ ਨੇ ਪਿਛਲੇ ਸਾਲ ਨਵੰਬਰ 'ਚ ਕੀਤੀ ਸੀ ਮੰਗਣੀ
ਕਈ ਸਾਲਾਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਪਿਛਲੇ ਸਾਲ 18 ਨਵੰਬਰ ਨੂੰ ਆਇਰਾ ਖਾਨ ਅਤੇ ਨੁਪੁਰ ਸ਼ਿਖਾਰੇ ਦੀ ਮੰਗਣੀ ਹੋਈ ਸੀ। ਇਸ ਦੌਰਾਨ ਜੋੜੇ ਦੀ ਮੰਗਣੀ ਵਿੱਚ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ। ਮੰਗਣੀ ਸਮਾਰੋਹ 'ਚ ਇਮਰਾਨ ਖਾਨ, ਆਮਿਰ ਖਾਨ ਦੀ ਸਾਬਕਾ ਪਤਨੀ ਰੀਨਾ ਦੱਤਾ ਅਤੇ ਕਿਰਨ ਰਾਓ ਨੂੰ ਦੇਖਿਆ ਗਿਆ।

View this post on Instagram
 
A post shared by Ira Khan (@khan.ira)

ਸਾਬਕਾ ਪਤਨੀ ਰੀਨਾ ਦੱਤਾ ਦੀ ਬੇਟੀ ਹੈ ਆਇਰਾ ਖਾਨ 
ਆਮਿਰ ਖਾਨ ਨੇ ਪਹਿਲਾਂ ਰੀਨਾ ਦੱਤਾ ਨਾਲ ਵਿਆਹ ਕੀਤਾ ਸੀ। ਦੋਵਾਂ ਦੇ ਦੋ ਬੱਚੇ ਸਨ। ਬੇਟੇ ਦਾ ਨਾਂ ਜੁਨੈਦ ਹੈ। ਉਥੇ ਹੀ, ਆਇਰਾ ਖਾਨ ਆਮਿਰ ਖਾਨ ਦੀ ਦੂਜੀ ਔਲਾਦ ਹੈ। ਹਾਲਾਂਕਿ ਆਇਰਾ ਖਾਨ ਨੇ ਅਜੇ ਤੱਕ ਐਕਟਿੰਗ ਦੀ ਦੁਨੀਆ 'ਚ ਐਂਟਰੀ ਨਹੀਂ ਕੀਤੀ ਹੈ ਕਿਉਂਕਿ ਉਹ ਨਿਰਦੇਸ਼ਕ ਬਣਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਚਰਚਾ ਹੈ ਕਿ ਆਮਿਰ ਖਾਨ ਦੇ ਬੇਟੇ ਜੁਨੈਦ ਬਹੁਤ ਜਲਦ ਬਾਲੀਵੁੱਡ 'ਚ ਐਂਟਰੀ ਕਰਨ ਵਾਲੇ ਹਨ।

ਕੌਣ ਹੈ ਆਮਿਰ ਖਾਨ ਦਾ ਜਵਾਈ ਨੂਪੁਰ ਸ਼ਿਖਾਰੇ?
ਆਮਿਰ ਖਾਨ ਦਾ ਜਵਾਈ ਨੂਪੁਰ ਸ਼ਿਖਾਰੇ ਬਾਲੀਵੁੱਡ ਦੀ ਮਸ਼ਹੂਰ ਫਿਟਨੈੱਸ ਟ੍ਰੇਨਰ ਹੈ। ਉਨ੍ਹਾਂ ਨੇ ਕਈ ਸਿਤਾਰਿਆਂ ਨੂੰ ਫਿਟਨੈੱਸ ਦੀ ਟ੍ਰੇਨਿੰਗ ਦਿੱਤੀ ਹੈ। ਸੁਸ਼ਮਿਤਾ ਸੇਨ ਦੇ ਨਾਲ-ਨਾਲ ਸਹੁਰਾ ਆਮਿਰ ਖਾਨ ਵੀ ਇਸ ਲਿਸਟ 'ਚ ਸ਼ਾਮਲ ਹੈ। ਇਸ ਦੇ ਨਾਲ ਹੀ ਉਹ ਆਇਰਾ ਖਾਨ ਦਾ ਟ੍ਰੇਨਰ ਵੀ ਰਹਿ ਚੁੱਕਿਆ ਹੈ। ਆਇਰਾ ਅਤੇ ਨੂਪੁਰ ਦੀ ਪਹਿਲੀ ਮੁਲਾਕਾਤ ਜਿਮ 'ਚ ਹੀ ਹੋਈ ਸੀ। ਇਸ ਦੌਰਾਨ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਸੀ। 

ਇਹ ਵੀ ਪੜ੍ਹੋ: ਨੀਰੂ ਬਾਜਵਾ ਨੇ ਹੌਂਗ ਕੌਂਗ 'ਚ ਭੈਣ ਰੁਬੀਨਾ ਨਾਲ ਮਨਾਇਆ ਨਵਾਂ ਸਾਲ, ਖੂਬਸੂਰਤ ਤਸਵੀਰਾਂ 'ਚ ਮਸਤੀ ਕਰਦੀ ਆਈ ਨਜ਼ਰ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
Advertisement
ABP Premium

ਵੀਡੀਓਜ਼

ਪੰਜਾਬ 'ਚ ਸਭ ਕੁਝ ਰਹੇਗਾ ਬੰਦ!  ਕਿਸਾਨਾਂ ਨਾਲ ਡਟ ਗਈਆਂ ਸਾਰੀਆਂ ਯੂਨੀਅਨਾਂ,ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਵਿਸ਼ਾਲ ਨਗਰ ਕੀਰਤਨਨਾ ਤੈਥੋਂ ਪਹਿਲਾਂ ਕੋਈ ਸੀ ਤੇ ਨਾ ਤੇਰੇ ਤੋਂ ਬਾਅਦ ਕੋਈ ਹੋਵੇਗਾ ! ਨਵਜੋਤ ਸਿੱਧੂ ਨੇ ਦਿੱਤੀ ਡਾ. ਮਨਮੋਹਨ ਲਈ....ਸਾਬਕਾ PM ਡਾ. ਮਨਮੋਹਨ ਸਿੰਘ ਦਾ ਘਾਟਾ ਨਾ ਪੂਰਾ ਹੋਣ ਵਾਲਾ ਹੈ ਨਰਿੰਦਰ ਮੋਦੀ ਨੇ ਕਹੀਆਂ ਕੁੱਝ ਅਜਿਹੀਆਂ ਗੱਲਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ
ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ
ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ
ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ
ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ
ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ
Embed widget