Sophia Leone: ਪੋਰਨ ਫਿਲਮਾਂ ਦੀ ਸਟਾਰ ਸੋਫੀਆ ਲਿਓਨੀ ਦਾ ਹੋਇਆ ਦੇਹਾਂਤ, ਮਹਿਜ਼ 26 ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
Sophia Leone Death: ਐਡਲਟ ਫਿਲਮ ਸਟਾਰ ਸੋਫੀਆ ਲਿਓਨ ਦਾ ਦਿਹਾਂਤ ਹੋ ਗਿਆ ਹੈ। ਸੋਫੀਆ ਨੇ 26 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ।
Sophia Leone Death: ਐਡਲਟ ਫਿਲਮ ਸਟਾਰ ਸੋਫੀਆ ਲਿਓਨ ਨੂੰ ਲੈ ਕੇ ਇਕ ਦੁਖਦ ਖਬਰ ਸਾਹਮਣੇ ਆਈ ਹੈ। ਸੋਫੀਆ ਨੇ 26 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਸੋਫੀਆ ਦੀ ਲਾਸ਼ ਉਸ ਦੇ ਅਪਾਰਟਮੈਂਟ ਤੋਂ ਮਿਲੀ ਸੀ। ਸੋਫੀਆ ਦੀ ਅਚਾਨਕ ਹੋਈ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬਾਲਗ ਅਭਿਨੇਤਰੀ ਦੀ ਮੌਤ ਦੀ ਖਬਰ ਦੀ ਪੁਸ਼ਟੀ ਉਸਦੇ ਮਤਰੇਏ ਪਿਤਾ ਮਾਈਕ ਰੋਮੇਰਾ ਨੇ ਕੀਤੀ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਹਸਪਤਾਲ ਦਾਖਲ, ਕਿਸੇ ਵੀ ਸਮੇਂ ਬੱਚੇ ਨੂੰ ਦੇ ਸਕਦੀ ਹੈ ਜਨਮ
ਸੋਫੀਆ ਲਿਓਨੀ ਦੇ ਮਤਰੇਏ ਪਿਤਾ ਮਾਈਕ ਰੋਮੇਰੋ ਨੇ GoFundMe 'ਤੇ ਇੱਕ ਬਿਆਨ ਜਾਰੀ ਕੀਤਾ ਹੈ। ਇਸ ਬਿਆਨ 'ਚ ਉਨ੍ਹਾਂ ਨੇ ਆਪਣੇ ਦੇਹਾਂਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਸੋਫੀਆ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਜਾਣ ਨਾਲ ਪੂਰਾ ਪਰਿਵਾਰ ਸਦਮੇ 'ਚ ਹੈ। ਪਿਤਾ ਨੇ ਕਿਹਾ- ਮਾਂ ਅਤੇ ਪਰਿਵਾਰ ਦੀ ਤਰਫੋਂ, ਮੈਂ ਆਪਣੀ ਪਿਆਰੀ ਸੋਫੀਆ ਦੇ ਦੇਹਾਂਤ ਦੀ ਖਬਰ ਨੂੰ ਭਾਰੀ ਦਿਲ ਨਾਲ ਸਾਂਝਾ ਕਰ ਰਿਹਾ ਹਾਂ।
View this post on Instagram
ਪੁਲਿਸ ਕਰ ਰਹੀ ਜਾਂਚ
ਪਿਤਾ ਨੇ ਬਿਆਨ 'ਚ ਅੱਗੇ ਕਿਹਾ ਕਿ- 1 ਮਾਰਚ ਨੂੰ ਸੋਫੀਆ ਆਪਣੇ ਅਪਾਰਟਮੈਂਟ 'ਚ ਬੇਹੋਸ਼ੀ ਦੀ ਹਾਲਤ 'ਚ ਮਿਲੀ ਸੀ। ਪਰ ਉਸ ਦੀ ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਮੁਤਾਬਕ ਸੋਫੀਆ ਨੂੰ ਘੁੰਮਣ-ਫਿਰਨ ਦਾ ਬਹੁਤ ਸ਼ੌਕ ਸੀ। ਉਸਨੇ ਹਮੇਸ਼ਾ ਆਪਣੇ ਆਲੇ ਦੁਆਲੇ ਦੇ ਹਰ ਕਿਸੇ ਨੂੰ ਖੁਸ਼ ਰੱਖਣ ਦੇ ਤਰੀਕੇ ਲੱਭੇ। ਉਹ ਕਾਫੀ ਹੱਸਮੁੱਖ ਸੀ।
ਇਨ੍ਹਾਂ ਪੋਰਨ ਸਟਾਰਜ਼ ਦੀ ਪਿਛਲੇ ਤਿੰਨ ਮਹੀਨਿਆਂ ਵਿੱਚ ਹੋਈ ਮੌਤ
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਇਹ ਤੀਜਾ ਮਾਮਲਾ ਹੈ ਜਦੋਂ ਕਿਸੇ ਐਡਲਟ ਸਟਾਰ ਦੀ ਅਚਾਨਕ ਮੌਤ ਹੋਈ ਹੈ। ਸੋਫੀਆ ਤੋਂ ਪਹਿਲਾਂ, ਥੀਨਾ ਫੀਲਡਸ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ ਸੀ। ਇਸ ਤੋਂ ਬਾਅਦ 36 ਸਾਲਾ ਕੈਗਲੀ ਲਿਨ ਕਾਰਟਰ ਨੇ ਵੀ ਖੁਦਕੁਸ਼ੀ ਕਰ ਲਈ। ਹੁਣ ਸੋਸ਼ਲ ਮੀਡੀਆ 'ਤੇ ਇਹ ਬਹਿਸ ਸ਼ੁਰੂ ਹੋ ਗਈ ਹੈ ਕਿ ਇੰਨੀ ਛੋਟੀ ਉਮਰ 'ਚ ਫੀਮੇਲ ਸਿਤਾਰਿਆਂ ਦੀ ਮੌਤ ਕਿਵੇਂ ਹੋ ਰਹੀ ਹੈ। ਸੋਫੀਆ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਦੋਸਤਾਂ 'ਚ ਸੋਗ ਦੀ ਲਹਿਰ ਹੈ।