Aishwarya Rai: ਐਸ਼ਵਰਿਆ ਰਾਏ ਦੀ ਇਸ ਹਰਕਤ ਨਾਲ ਵਧਿਆ ਬੱਚਨ ਪਰਿਵਾਰ 'ਚ ਕਲੇਸ਼, ਸੱਸ ਜਯਾ ਤੇ ਨਣਨ ਸ਼ਵੇਤਾ ਨਾਲ ਜੁੜਿਆ ਹੈ ਮਾਮਲਾ
Amitabh Bachchan: ਅਮਿਤਾਭ ਬੱਚਨ ਦੇ 81 ਸਾਲ ਦੇ ਹੋਣ ਤੋਂ ਇੱਕ ਦਿਨ ਬਾਅਦ, ਐਸ਼ਵਰਿਆ ਰਾਏ ਨੇ ਆਪਣੀ ਧੀ ਆਰਾਧਿਆ ਬੱਚਨ ਨਾਲ ਉਸਦੀ ਇੱਕ ਕੱਟੀ ਹੋਈ ਫੋਟੋ ਪੋਸਟ ਕੀਤੀ, ਜਿਸਦਾ ਅਸਲ ਸੰਸਕਰਣ ਨਵਿਆ ਨੰਦਾ ਦੁਆਰਾ ਬੁੱਧਵਾਰ ਨੂੰ ਪੋਸਟ ਕੀਤਾ ਗਿਆ ਸੀ।
Aishwarya Rai Bachchan: ਐਸ਼ਵਰਿਆ ਰਾਏ ਸਮੇਤ ਪੂਰਾ ਬੱਚਨ ਪਰਿਵਾਰ ਇੰਨੀਂ ਦਿਨੀਂ ਸੁਰਖੀਆਂ ਵਿੱਚ ਹੈ। ਦਰਅਸਲ, 11 ਅਕਤੂਬਰ ਨੂੰ ਅਮਿਤਾਭ ਬੱਚਨ ਨੇ ਆਪਣਾ 81ਵਾਂ ਜਨਮਦਿਨ ਮਨਾਇਆ। ਇਸ ਦਰਮਿਆਨ ਅਮਿਤਾਭ ਬੱਚਨ ਦੇ ਜਨਮਦਿਨ ਤੋਂ ਜ਼ਿਆਦਾ ਐਸ਼ਵਰਿਆ ਦਾ ਆਪਣੀ ਸੱਸ ਜਯਾ ਤੇ ਨਣਦ ਸ਼ਵੇਤਾ ਨੰਦਾ ਨਾਲ ਕਲੇਸ਼ ਸੁਰਖੀਆਂ 'ਚ ਰਿਹਾ। ਜੀ ਹਾਂ, ਐਸ਼ਵਰਿਆ ਰਾਏ, ਜਯਾ ਬੱਚਨ ਤੇ ਸ਼ਵੇਤਾ ਨੰਦਾ ਵਿਚਾਲੇ ਕਲੇਸ਼ ਹੁਣ ਸੋਸ਼ਲ ਮੀਡੀਆ ਤੱਕ ਪਹੁੰਚ ਚੁੱਕਿਆ ਹੈ। ਹਾਲ ਹੀ 'ਚ ਐਸ਼ ਨੇ ਆਪਣੇ ਸਹੁਰੇ ਤੇ ਐਕਟਰ ਅਮਿਤਾਭ ਬੱਚਨ ਨੂੰ ਜਨਮਦਿਨ ਵਿਸ਼ ਕੀਤਾ ਸੀ। ਇਸ ਦੌਰਾਨ ਉਸ ਨੇ ਅਮਿਤਾਭ ਦੀ ਆਰਾਧਿਆ ਬੱਚਨ ਨਾਲ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਪਰ ਇਸ ਫੋਟੋ ;ਚੋਂ ਐਸ਼ ਨੇ ਜਯਾ ਬੱਚਨ, ਸ਼ਵੇਤਾ ਤੇ ਉਸ ਦੀ ਧੀ ਨਵਿਆ ਨੰਦਾ ਦੀ ਫੋਟੋ ਕੱਟ ਕੇ ਫੋਟੋ ਸ਼ੇਅਰ ਕੀਤੀ ਸੀ। ਦੇਖੋ ਐਸ਼ਵਰਿਆ ਦੀ ਪੋਸਟ:
ਇਸ ਤਰ੍ਹਾਂ ਸਾਹਮਣੇ ਆਇਆ ਬੱਚਨ ਪਰਿਵਾਰ ਦਾ ਕਲੇਸ਼
ਜਦੋਂ ਐਸ਼ਵਰਿਆ ਨੇ ਇਹ ਤਸਵੀਰ ਸ਼ੇਅਰ ਕੀਤੀ ਤਾਂ ਉਸ ਨੇ ਇਹ ਤਸਵੀਰ ਕਰੋਪ ਕਰਕੇ ਸ਼ੇਅਰ ਕੀਤੀ ਸੀ। ਇਸ ਤੋਂ ਬਾਅਦ ਸ਼ਵੇਤਾ ਬੱਚਨ ਨੂੰ ਇਨ੍ਹਾਂ ਗੁੱਸਾ ਆਇਆ ਕਿ ਉਸ ਨੇ ਥੋੜੀ ਹੀ ਦੇਰ ਬਾਅਦ ਅਸਲੀ ਫੋਟੋ ਸ਼ੇਅਰ ਕਰ ਦਿੱਤੀ, ਜਿਸ ਵਿੱਚ ਐਸ਼ਵਰਿਆ ਤੇ ਅਭਿਸ਼ੇਕ ਨੂੰ ਛੱਡ ਕੇ ਪੂਰਾ ਬੱਚਨ ਪਰਿਵਾਰ ਨਜ਼ਰ ਆ ਰਿਹਾ ਹੈ। ਸ਼ਵੇਤਾ ਨੇ ਇਸ ਫੋਟੋ ਨੂੰ ਸ਼ੇਅਰ ਕਰਦਿਆਂ ਲਿਿਖਿਆ, 'ਪਰਿਵਾਰ 'ਚ ਪਿਆਰ ਬਣਿਆ ਰਹੇ।' ਹੁਣ ਲੋਕ ਸ਼ਵੇਤਾ ਵੱਲੋਂ ਸ਼ੇਅਰ ਕੀਤੀ ਤਸਵੀਰ ਤੋਂ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਉਸ ਨੇ ਐਸ਼ਵਰਿਆ ਰਾਏ ਤੋਂ ਆਪਣੀ ਬੇਇੱਜ਼ਤੀ ਦਾ ਬਦਲਾ ਲਿਆ ਹੈ। ਦੇਖੋ ਸ਼ਵੇਤਾ ਦੀ ਪੋਸਟ:
View this post on Instagram
ਇੱਥੋਂ ਸ਼ੁਰੂ ਹੋਇਆ ਸੀ ਕਲੇਸ਼
ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਸਾਰੇ ਕਲੇਸ਼ ਦੀ ਜੜ ਕਿੱਥੋਂ ਸ਼ੁਰੂ ਹੋਈ। ਇਹ ਕਲੇਸ਼ ਸ਼ੁਰੂ ਹੋਇਆ ਸੀ ਪੈਰਿਸ ਫੈਸ਼ਨ ਵੀਕ ਤੋਂ। ਜਿੱਥੇ ਐਸ਼ਵਰਿਆ ਰਾਏ ਦੇ ਨਾਲ ਸ਼ਵੇਤਾ ਬੱਚਨ ਦੀ ਧੀ ਨਵਿਆ ਨੰਦਾ ਵੀ ਪਹੁੰਚੀ ਸੀ। ਕਿਉਂਕਿ ਉਸ ਨੇ ਵੀ ਰੈਂਪ ਤੇ ਵਾਕ ਕਰਨਾ ਸੀ। ਇਸ ਦਰਮਿਆਨ ਜਯਾ ਬੱਚਨ ਤੇ ਸ਼ਵੇਤਾ ਵੀ ਨਵਿਆ ਨੂੰ ਹੱਲਾਸ਼ੇਰੀ ਦੇਣ ਲਈ ਪੈਰਿਸ ਪਹੁੰਚੀਆਂ ਸੀ। ਕਿਹਾ ਜਾ ਰਿਹਾ ਹੈ ਕਿ ਇਸ ਦਰਮਿਆਨ ਜਯਾ, ਸ਼ਵੇਤਾ ਤੇ ਨਵਿਆ ਨੇ ਐਸ਼ ਤੇ ਉਸ ਦੀ ਧੀ ਆਰਾਧਿਆ ਨੂੰ ਰੱਜ ਕੇ ਇਗਨੋਰ ਕੀਤਾ। ਇਹੀ ਨਹੀਂ ਸ਼ਵੇਤਾ ਨੇ ਆਪਣੀ ਧੀ ਤੇ ਮਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ, ਪਰ ਐਸ਼ ਤੇ ਉਸ ਦੀ ਧੀ ਨੂੰ ਇਗਨੋਰ ਕੀਤਾ। ਉੱਧਰ, ਨਵਿਆ ਨੇ ਵੀ ਐਸ਼ ਤੇ ਆਰਾਧਿਆ ਨਾਲ ਇਹੀ ਸਲੂਕ ਕੀਤਾ। ਜਿਸ ਤੋਂ ਬਾਅਦ ਐਸ਼ਵਰਿਆ ਵੀ ਖਿਝੀ ਹੋਈ ਸੀ।
View this post on Instagram
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਅਮਿਤਾਭ ਬੱਚਨ ਨੇ ਆਪਣਾ 81ਵਾਂ ਜਨਮਦਿਨ ਮਨਾਇਆ ਹੈ। ਇਸ ਦਰਮਿਆਨ ਫੈਨਜ਼ ਭਾਰੀ ਗਿਣਤੀ 'ਚ ਅਮਿਤਾਭ ਦੇ ਘਰ ਦੇ ਬਾਹਰ ਇਕੱਠੇ ਹੋਏ ਸੀ ਅਤੇ ਅਮਿਤਾਭ ਬੱਚਨ ਨੇ ਫੈਨਜ਼ ਦੇ ਨਾਲ ਜਨਮਦਿਨ ਮਨਾਇਆ ਸੀ।