ਅਜੇ ਦੇਵਗਨ ਨੇ ਬਦਲਿਆ ਆਪਣਾ ਨਾਂ, ਵੀਡੀਓ ਸ਼ੇਅਰ ਕਰ ਕੀਤੇ ਐਲਾਨ
ਅਜੇ ਦੇਵਗਨ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕਰ ਆਪਣਾ ਨਾਮ ਬਦਲਣ ਦੀ ਗੱਲ ਕਹੀ ਹੈ। ਅਜੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਾਰ-ਵਾਰ ਅਜੇ ਦੇ ਨਾਮ ਨਾਲ ਨਾ ਬੁਲਾਇਆ ਜਾਵੇ। ਉਨ੍ਹਾਂ ਦਾ ਨਾਮ ਸੁਦਰਸ਼ਨ ਹੈ।
ਮੁੰਬਈ: ਅਜੇ ਦੇਵਗਨ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕਰ ਆਪਣਾ ਨਾਮ ਬਦਲਣ ਦੀ ਗੱਲ ਕਹੀ ਹੈ। ਅਜੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਾਰ-ਵਾਰ ਅਜੇ ਦੇ ਨਾਮ ਨਾਲ ਨਾ ਬੁਲਾਇਆ ਜਾਵੇ। ਉਨ੍ਹਾਂ ਦਾ ਨਾਮ ਸੁਦਰਸ਼ਨ ਹੈ। ਵੀਡੀਓ ਸ਼ੇਅਰ ਕਰਦੇ ਹੋਏ ਅਜੇ ਨੇ ਲਿਖਿਆ 'ਦੁਆ 'ਚ ਯਾਦ ਰੱਖਣਾ , ਨਾਮ ਹੈ ਸੁਦਰਸ਼ਨ' ਅਜੇ ਦਾ ਇਹ ਵੀਡੀਓ ਕਾਫੀ ਲੋਕ ਨੂੰ ਸੋਚਾਂ ਵਿੱਚ ਪਾ ਰਿਹਾ ਹੈ।
ਬੌਲੀਵੁੱਡ ਦੇ ਕਈ ਵੱਡੇ ਚਿਹਰੇ ਨੇ ਜੋ ਡਿਜੀਟਲ ਪਲੇਟਫਾਰਮ ਯਾਨੀ ਓਟੀਟੀ 'ਤੇ ਡੈਬਿਊ ਕਰ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਰਿਪੋਰਟਾਂ ਮੁਤਾਬਕ ਅਜੈ ਦੇਵਗਨ ਤੇ ਤਮੰਨਾ ਭਾਟੀਆ ਵੀ ਇਸ ਲਿਸਟ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਦੋਵਾਂ ਕਲਾਕਾਰਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਨਵੇਂ ਲੁੱਕ ਨਾਲ ਐਸੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਤੋਂ ਬਾਅਦ ਇਹ ਕਿਆਸ ਲਾਈ ਜਾ ਰਹੀ ਹੈ ਕਿ ਅਜੇ ਦੇਵਗਨ ਤੇ ਤਮੰਨਾ ਡਿਜ਼ਨੀ ਪਲੱਸ ਹੌਟਸਟਾਰ 'ਤੇ ਨਜ਼ਰ ਆ ਸਕਦੇ ਹਨ।
ਇੱਕ ਪਾਸੇ ਅਜੇ ਦੇਵਗਨ ਮੁੱਛਾਂ ਨਾਲ ਲੰਬੀ ਦਾੜ੍ਹੀ ਵਿੱਚ ਦਿਖਾਈ ਦੇ ਰਹੇ ਹਨ ਤੇ ਦੂਜੇ ਪਾਸੇ ਤਮੰਨਾ ਭਾਟੀਆ ਨੇ ਵੀ ਆਪਣੇ ਫੇਸ ਤੇ ਮੁੱਛਾਂ ਲਗਾਈਆਂ ਹਨ। ਦੋਵਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਡਿਜ਼ਨੀ ਪਲੱਸ ਹੌਟਸਟਾਰ ਵੱਲੋਂ ਵੀ ਤਮੰਨਾ ਭਾਟੀਆ ਨਾਲ ਐਸਾ ਹੀ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਸਭ ਤੋਂ ਉਮੀਦ ਇਹੀ ਲਗਾਈ ਜਾ ਰਹੀ ਹੈ ਕਿ ਇਹ ਦੋਵੇਂ ਕਲਾਕਾਰ ਓਟੀਟੀ ਪਲੇਟਫਾਰਮ 'ਤੇ ਇੱਕ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹਨ। ਅਜੇ ਦੇਵਗਨ ਤੇ ਤਮੰਨਾ ਫਿਲਮ 'ਹਿੰਮਤਵਾਲਾ' ਵਿੱਚ ਇਕੱਠੇ ਨਜ਼ਰ ਆਏ ਸਨ।
https://play.google.com/store/
https://apps.apple.com/in/app/