ਪੜਚੋਲ ਕਰੋ
ਅਜੇ ਨੇ ਗਲਤੀ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਕਾਜੋਲ ਦਾ ਮੋਬਾਈਲ ਨੰਬਰ

ਮੁੰਬਈ: ਬਾਲੀਵੁੱਡ ਸਟਾਰ ਅਕਸਰ ਹੀ ਆਪਣੇ ਬਾਰੇ ਜਾਣਕਾਰੀ ਤੇ ਆਪਣੇ ਕੰਮ ਬਾਰੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ। ਕਦੇ ਸੋਚਿਆ ਹੈ ਕਿ ਉਦੋਂ ਕੀ ਹੋਏਗਾ ਜਦ ਕਿਸੇ ਸਟਾਰ ਦਾ ਮੋਬਾਈਲ ਨੰਬਰ ਗਲਤੀ ਨਾਲ ਸੋਸ਼ਲ ਮੀਡੀਆ ‘ਤੇ ਲੀਕ ਹੋ ਜਾਵੇ ਜਾਂ ਕਿਸੇ ਦਾ ਪਰਿਵਾਰਕ ਮੈਂਬਰ ਹੀ ਉਸ ਦਾ ਨੰਬਰ ਸ਼ੇਅਰ ਕਰ ਦੇਵੇ। ਜੀ ਹਾਂ, ਕੁਝ ਅਜਿਹਾ ਹੀ ਇਸ ਵਾਰ ਬਾਲੀਵੁੱਡ ਦੇ ਸਿੰਘਮ ਅਜੇ ਦੇਵਗਨ ਨੇ ਕੀਤਾ। ਅਜੇ ਨੇ ਆਪਣੀ ਪਤਨੀ ਤੇ ਬਾਲੀਵੁੱਡ ਦੀ ਚੁਲਬੁਲੀ ਐਕਟਰਸ ਕਾਜੋਲ ਦਾ ਮੋਬਾਈਲ ਨੰਬਰ ਸੋਸ਼ਲ ਮੀਡੀਆ ਟਵਿੱਟਰ ‘ਤੇ ਸ਼ੇਅਰ ਕਰ ਦਿੱਤਾ। ਇਸ ਤੋਂ ਬਾਅਦ ਫੈਨਸ ਦੀ ਤਾਂ ਜਿਵੇਂ ਲਾਟਰੀ ਹੀ ਲੱਗ ਗਈ। ਹਾਲਾਂਕਿ ਕੁਝ ਫੈਨਸ ਨੇ ਅਜੇ ਦੀ ਇਸ ਗੱਲ ‘ਤੇ ਗੁੱਸਾ ਵੀ ਕੀਤਾ।
Kajol not in country.. co-ordinate with her on WhatsApp 9820123300.
— Ajay Devgn (@ajaydevgn) September 24, 2018
ਅਜੇ ਨੇ ਬਾਅਦ ‘ਚ ਇੱਕ ਹੋਰ ਟਵੀਟ ਕਰਕੇ ਦੱਸਿਆ ਕਿ ਇਹ ਸਿਰਫ ਪ੍ਰੈਂਕ ਸੀ। ਅਜੇ ਨੇ ਸੋਸ਼ਲ ਮੀਡੀਆ ‘ਤੇ ਫੈਨਸ ਨੂੰ ਕਿਹਾ, "ਭਾਜੀ ਕਦੇ ਹੱਸ ਵੀ ਲਿਆ ਕਰੋ।" ਸਿਰਫ ਫੈਨਸ ਹੀ ਨਹੀਂ ਅਜੇ ਦੇ ਇਸ ਟਵੀਟ ਦਾ ਜਵਾਬ ਕਾਜੋਲ ਨੇ ਵੀ ਦਿੱਤਾ।Pranks on film set are so passé… so tried pulling one on you guys here.. ???? ???? @KajolAtUN https://t.co/SpQzsfhlAB
— Ajay Devgn (@ajaydevgn) September 24, 2018
कभी हंस भी लिया करो पाजी! ???? https://t.co/By7HlOaMfC
— Ajay Devgn (@ajaydevgn) September 24, 2018
ਜੇਕਰ ਦੋਵੇਂ ਸਟਾਰਸ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕਾਜੋਲ ਆਪਣੀ ਫ਼ਿਲਮ ‘ਹੈਲੀਕਾਪਟਰ ਈਲਾ' ਦੇ ਪ੍ਰਮੋਸ਼ਨ ‘ਚ ਰੁੱਝੀ ਹੈ, ਜਿਸ ‘ਚ ਉਹ ਸਿੰਗਲ ਮਦਰ ਦਾ ਰੋਲ ਪਲੇਅ ਕਰ ਰਹੀ ਹੈ। ਫ਼ਿਲਮ ਦਾ ਟ੍ਰੇਲਰ ਤੇ ਗਾਣੇ ਰਿਲੀਜ਼ ਹੋ ਚੁੱਕੇ ਹਨ। ਜਦੋਂਕਿ ਅਜੇ ਆਪਣੀ ਆਉਣ ਵਾਲੀ ਫ਼ਿਲਮ ‘ਟੋਟਲ ਧਮਾਲ’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਤੋਂ ਬਾਅਦ ਉਹ 'ਤਾਨਾਜੀ' ਦੀ ਸ਼ੂਟਿੰਗ ਕਰਨਗੇ। ਕਾਜੋਲ ਦੀ ‘ਹੈਲੀਕਾਪਟਰ ਈਲਾ’ 12 ਅਕਤੂਬਰ ਨੂੰ ਰਿਲੀਜ਼ ਹੋਣੀ ਹੈ।Looks like your pranks are out of the studios now... But there is No Entry for them at home! ???? https://t.co/BJsBKW5jjD
— Kajol (@KajolAtUN) September 25, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















