Punjab Weather Today: ਪੰਜਾਬ ਦੇ ਕਈ ਜ਼ਿਲਿਆਂ 'ਚ ਸੰਘਣਾ ਕੋਹਰਾ, ਚੰਡੀਗੜ੍ਹ ਏਅਰਪੋਰਟ ਦੀਆਂ 6 ਫਲਾਈਟਾਂ Delay; ਸ਼ੀਤ ਲਹਿਰ ਸਣੇ ਮੀਂਹ-ਬਰਫ਼ਬਾਰੀ ਦਾ ਅਲਰਟ
ਪੰਜਾਬ ਦੇ ਕਈ ਜ਼ਿਲਿਆਂ ਅਤੇ ਚੰਡੀਗੜ੍ਹ ਵਿੱਚ ਮੰਗਲਵਾਰ ਨੂੰ ਵੀ ਸੰਘਣਾ ਕੋਹਰਾ ਛਾਇਆ ਪਿਆ ਹੈ। ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਕੋਹਰੇ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਵਿਜ਼ੀਬਿਲਟੀ ਘੱਟ ਹੋਣ ਕਾਰਨ..

ਪੰਜਾਬ ਦੇ ਕਈ ਜ਼ਿਲਿਆਂ ਅਤੇ ਚੰਡੀਗੜ੍ਹ ਵਿੱਚ ਮੰਗਲਵਾਰ ਨੂੰ ਵੀ ਸੰਘਣਾ ਕੋਹਰਾ ਛਾਇਆ ਪਿਆ ਹੈ। ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਕੋਹਰੇ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਵਿਜ਼ੀਬਿਲਟੀ ਘੱਟ ਹੋਣ ਕਾਰਨ ਅੰਮ੍ਰਿਤਸਰ ਵਿੱਚ ਜੀਟੀ 'ਤੇ ਵਾਹਨਾਂ ਦੀ ਰਫ਼ਤਾਰ ਘੱਟ ਰਹੀ। ਚੰਡੀਗੜ੍ਹ ਵਿੱਚ ਵੀ ਇਨ੍ਹਾਂ ਹੀ ਹਾਲਾਤਾਂ ਦੇਖਣ ਨੂੰ ਮਿਲੇ।
ਇਸਦੇ ਨਾਲ-ਨਾਲ ਚੰਡੀਗੜ੍ਹ ਸਥਿਤ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ 'ਤੇ ਵੀ ਧੁੰਦ ਦਾ ਅਸਰ ਰਿਹਾ। ਸਵੇਰੇ 5:40 ਵਜੇ ਦਿੱਲੀ ਤੋਂ ਅਤੇ 5:55 ਵਜੇ ਪੁਣੇ ਤੋਂ ਆਉਣ ਵਾਲੀਆਂ ਫਲਾਈਟਾਂ ਪ੍ਰਭਾਵਿਤ ਹੋਈਆਂ। ਸਵੇਰੇ 5:20 ਵਜੇ ਚੰਡੀਗੜ੍ਹ ਤੋਂ ਮੁੰਬਈ, 6:25 ਵਜੇ ਹੈਦਰਾਬਾਦ, 7:30 ਵਜੇ ਬੈਂਗਲੁਰੂ ਅਤੇ 7:45 ਵਜੇ ਅੱਬੂ ਧਾਬੀ ਤੋਂ ਆਉਣ ਵਾਲੀਆਂ ਫਲਾਈਟਾਂ ਵੀ ਪ੍ਰਭਾਵਿਤ ਹੋਈਆਂ।
ਨਵੇਂ ਸਾਲ ਦੀ ਦਸਤਕ ਦੇ ਨਾਲ ਪੰਜਾਬ-ਹਿਮਾਚਲ ਦੀ ਠੰਡ 'ਚ ਹੋਇਆ ਵਾਧਾ
ਦੂਜੇ ਪਾਸੇ, ਨਿਊ ਈਅਰ ਦੀ ਸ਼ੁਰੂਆਤ ਵਿੱਚ ਚੰਡੀਗੜ੍ਹ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਠੰਡ ਦਾ ਪ੍ਰਭਾਵ ਹੋਰ ਵਧੇਗਾ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ, ਅੱਜ ਤੋਂ ਅਗਲੇ 96 ਘੰਟਿਆਂ ਤੱਕ ਹਿਮਾਚਲ ਦੇ ਉੱਚੇ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਦਾ ਦੌਰ ਜਾਰੀ ਰਹੇਗਾ। ਇਸਦਾ ਅਸਰ ਸਿਰਫ਼ ਪਹਾੜੀ ਇਲਾਕਿਆਂ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਪੰਜਾਬ-ਚੰਡੀਗੜ੍ਹ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਤੱਕ ਠੰਡੀ ਹਵਾਵਾਂ ਪਹੁੰਚਣਗੀਆਂ।
ਮੌਸਮ ਵਿਭਾਗ ਮੁਤਾਬਕ, ਉੱਚੇ ਪਹਾੜਾਂ ‘ਤੇ ਬਰਫ਼ਬਾਰੀ ਤੋਂ ਬਾਅਦ ਉੱਥੋਂ ਚੱਲਣ ਵਾਲੀ ਕੋਲਡ ਵੇਵ ਦਾ ਅਸਰ ਪੂਰੇ ਉੱਤਰ ਭਾਰਤ ਵਿੱਚ ਵੇਖਣ ਨੂੰ ਮਿਲੇਗਾ। ਹਿਮਾਚਲ ਦੇ ਕਈ ਸ਼ਹਿਰਾਂ ਵਿੱਚ ਅਗਲੇ ਪੰਜ ਦਿਨਾਂ ਦੌਰਾਨ ਰਾਤ ਦੇ ਤਾਪਮਾਨ ਵਿੱਚ 4 ਤੋਂ 7 ਡਿਗਰੀ ਸੈਲਸੀਅਸ ਤੱਕ ਗਿਰਾਵਟ ਹੋ ਸਕਦੀ ਹੈ। ਇਸੇ ਤਰ੍ਹਾਂ, ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਨਿਊਨਤਮ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਘਟ ਸਕਦਾ ਹੈ।
ਲਾਹੌਲ-ਸਪੀਤੀ ਦੇ ਵੱਧ ਉੱਚਾਈ ਵਾਲੇ ਇਲਾਕਿਆਂ ਵਿੱਚ ਠੰਡ ਹੋਰ ਵੀ ਤਿੱਖੀ ਰਹਿਣ ਦੀ ਸੰਭਾਵਨਾ ਹੈ, ਜਿੱਥੇ ਨਿਊਨਤਮ ਤਾਪਮਾਨ ਮਾਈਨਸ 10 ਤੋਂ ਮਾਈਨਸ 12 ਡਿਗਰੀ ਸੈਲਸੀਅਸ ਤੱਕ ਘਟ ਸਕਦਾ ਹੈ।
ਉੱਚੇ ਪਹਾੜਾਂ ਤੋਂ ਚੱਲਣ ਵਾਲੀਆਂ ਠੰਡੀ ਹਵਾਵਾਂ ਪੂਰੇ ਉੱਤਰ ਭਾਰਤ ’ਤੇ ਅਸਰ ਪਾਉਣਗੀਆਂ
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਵਿਗਿਆਨੀ ਸ਼ੋਭਿਤ ਕਟਿਆਰ ਮੁਤਾਬਕ, ਅੱਜ ਤੋਂ 2 ਜਨਵਰੀ ਤੱਕ ਪਹਾੜੀ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਹੋਵੇਗੀ। ਇਸ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ ਸ਼ੁਰੂ ਹੋ ਜਾਵੇਗੀ।
ਉੱਚੇ ਪਹਾੜਾਂ ਤੋਂ ਚੱਲਣ ਵਾਲੀ ਕੋਲਡ ਵੇਵ ਕਾਰਨ ਪੂਰੇ ਉੱਤਰ ਭਾਰਤ ਵਿੱਚ ਠੰਡ ਵਧੇਗੀ। ਹਾਲਾਂਕਿ, 3 ਜਨਵਰੀ ਨੂੰ ਮੌਸਮ ਸਾਫ਼ ਹੋਣ ਤੋਂ ਬਾਅਦ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਹੋਣ ਦੀ ਸੰਭਾਵਨਾ ਹੈ।
ਇੱਕ ਮਹੀਨੇ ਤੋਂ ਛਾਈ ਧੁੰਦ
ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਦੇ ਨੀਵੇਂ ਇਲਾਕਿਆਂ ਵਿੱਚ ਪਿਛਲੇ ਕਰੀਬ ਇੱਕ ਮਹੀਨੇ ਤੋਂ ਲਗਾਤਾਰ ਧੁੰਦ ਛਾਈ ਹੋਈ ਹੈ। ਇਸ ਕਾਰਨ ਸਵੇਰੇ ਅਤੇ ਰਾਤ ਦੇ ਸਮੇਂ ਠੰਡ ਹੋਰ ਵੱਧ ਮਹਿਸੂਸ ਹੋ ਰਹੀ ਹੈ।
ਧੁੰਦ ਦਾ ਸਿੱਧਾ ਅਸਰ ਸੜਕ, ਰੇਲ ਅਤੇ ਹਵਾਈ ਆਵਾਜਾਈ ’ਤੇ ਪੈ ਰਿਹਾ ਹੈ। ਚੰਡੀਗੜ੍ਹ ਏਅਰਪੋਰਟ ’ਤੇ ਪਿਛਲੇ ਸੱਤ ਦਿਨਾਂ ਤੋਂ ਰੋਜ਼ਾਨਾ 5 ਤੋਂ 7 ਫਲਾਈਟਾਂ ਰੱਦ ਹੋ ਰਹੀਆਂ ਹਨ, ਜਦਕਿ ਕਈ ਉਡਾਣਾਂ ਦੇਰੀ ਨਾਲ ਚਲ ਰਹੀਆਂ ਹਨ। ਟ੍ਰੇਨਾਂ ਦੀ ਰਫ਼ਤਾਰ ਵੀ ਹੌਲੀ ਪੈ ਗਈ ਹੈ। ਪੰਜਾਬ ਦੇ ਅੰਮ੍ਰਿਤਸਰ ਅਤੇ ਜਲੰਧਰ ਵਿੱਚ ਕਈ ਵਾਰੀ ਵਿਜ਼ੀਬਿਲਟੀ ਸਿਫ਼ਰ ਤੱਕ ਪਹੁੰਚ ਗਈ।






















