ਪੜਚੋਲ ਕਰੋ
ਕਾਰਗਿਲ ਦੇ ਸ਼ਹੀਦਾਂ ਲਈ ਅਜੇ ਦੇਵਗਨ ਦੀ ਕਵਿਤਾ ਸੁਣ ਕੇ ਇਮੋਸ਼ਨਲ ਹੋਏ ਅਕਸ਼ੇ ਕੁਮਾਰ, ਕਿਹਾ: ਕਿਸ-ਕਿਸ ਗੱਲ 'ਤੇ ਦਿਲ ਜਿੱਤੋਗੇ ਯਾਰ....
ਅਜੇ ਦੇਵਗਨ ਆਪਣੀ ਆਉਣ ਵਾਲੀ ਫ਼ਿਲਮ 'ਭੁਜ- ਦਾ ਪ੍ਰਾਈਡ ਆਫ ਇੰਡੀਆ' ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਅਜੇ ਦੇਵਗਨ ਨੇ 'ਕਾਰਗਿਲ ਵਿਜੇ ਦਿਵਸ' ਦੇ ਦਿਨ 'ਤੇ ਦੇਸ਼ ਦੇ ਜਵਾਨਾਂ ਦੇ ਨਾਮ ਕਵਿਤਾ ਪੇਸ਼ੀ ਕੀਤੀ ਹੈ।

Akshay_kumar
ਅਜੇ ਦੇਵਗਨ ਆਪਣੀ ਆਉਣ ਵਾਲੀ ਫ਼ਿਲਮ 'ਭੁਜ- ਦਾ ਪ੍ਰਾਈਡ ਆਫ ਇੰਡੀਆ' ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਅਜੇ ਦੇਵਗਨ ਨੇ 'ਕਾਰਗਿਲ ਵਿਜੇ ਦਿਵਸ' ਦੇ ਦਿਨ 'ਤੇ ਦੇਸ਼ ਦੇ ਜਵਾਨਾਂ ਦੇ ਨਾਮ ਕਵਿਤਾ ਪੇਸ਼ੀ ਕੀਤੀ ਹੈ। ਅਜੇ ਦੇਵਗਨ ਨੇ ਕਾਰਗਿਲ ਦੌਰਾਨ ਸ਼ਹੀਦ ਹੋਏ ਫੌਜੀਆਂ ਨੂੰ ਕਵਿਤਾ ਰਾਹੀਂ ਟ੍ਰਿਬਿਊਟ ਦਿੱਤਾ ਹੈ। 'ਸਿਪਾਹੀ' ਨਾਮ ਦੀ ਇਹ ਕਵਿਤਾ ਦਿਲ ਨੂੰ ਛੂਨ ਵਾਲੀ ਹੈ।
ਇਥੋਂ ਤਕ ਕਿ ਅਦਾਕਾਰਾ ਅਕਸ਼ੇ ਕੁਮਾਰ ਵੀ ਇਸ ਕਵਿਤਾ ਨੂੰ ਸੁਣ ਕੇ ਆਪਣੇ ਆਪ ਨੂੰ ਰੋਕ ਨਹੀਂ ਪਾਏ। ਅਕਸ਼ੇ ਕੁਮਾਰ ਨੇ ਖੁਦ ਅਜੇ ਦੇਵਗਨ ਦੀ ਇਸ ਕਵਿਤਾ ਨੂੰ ਸ਼ੇਅਰ ਕੀਤਾ ਤੇ ਉਨ੍ਹਾਂ ਦੀ ਤਾਰੀਫ ਵੀ ਕੀਤੀ। ਅਕਸ਼ੇ ਕੁਮਾਰ ਨੇ ਲਿਖਿਆ, "ਅਜੇ ਦੇਵਗਨ ਮੈਨੂੰ ਨਹੀਂ ਪਤਾ ਸੀ ਕਿ ਤੁਹਾਡੇ ਅੰਦਰ ਇਨ੍ਹਾਂ ਵੱਡਾ ਕਵੀ ਹੈ। ਕਿਸ-ਕਿਸ ਗੱਲ 'ਤੇ ਦਿਲ ਜਿੱਤੋਗੇ।"
ਅਜੇ ਦੇਵਗਨ ਦੀ ਫ਼ਿਲਮ 'ਭੁਜ- ਦਾ ਪ੍ਰਾਈਡ ਆਫ ਇੰਡੀਆ' 13 ਅਗਸਤ ਨੂੰ ਰਿਲੀਜ਼ ਹੋਏਗੀ, ਜੋ ਕਿ ਇੰਡੀਅਨ ਆਰਮੀ ਦੀ ਅਸਲ ਘਟਨਾ 'ਤੇ ਅਧਾਰਿਤ ਹੈ। ਫ਼ਿਲਮ 'ਚ ਅਜੇ ਦੇਵਗਨ ਏਅਰਫੋਰਸ ਅਫਸਰ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਸ ਕਹਾਣੀ 'ਚ ਅਜੇ ਦੇਵਗਨ, ਐਮੀ ਵਿਰਕ, ਨੋਰਾ ਫਤੇਹੀ ਤੇ ਸੋਨਾਕਸ਼ੀ ਸਿਨ੍ਹਾ ਵਰਗੇ ਕਲਾਕਾਰ ਵੀ ਦਿਖਾਈ ਦੇਣਗੇ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















