ਅਕਸ਼ੇ ਕੁਮਾਰ ਨੇ ਸਾਂਝੀ ਕੀਤੀ ਲੋਕਾਂ ਨਾਲ ਦਿਲ ਦੀ ਗੱਲ, ਆਖਰ ਅਜਿਹਾ ਕੀ ਹੋਇਆ?
ਅਕਸ਼ੇ ਕੁਮਾਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, 'ਅੱਜ ਮੈਂ ਤੁਹਾਡੇ ਨਾਲ ਭਾਰੀ ਦਿਲ ਨਾਲ ਗੱਲ ਕਰ ਰਿਹਾ ਹਾਂ, ਪਿਛਲੇ ਕੁਝ ਹਫਤਿਆਂ ਵਿੱਚ, ਮਨ ਵਿੱਚ ਬਹੁਤ ਸਾਰੀਆਂ ਗੱਲਾਂ ਭਰੀਆਂ ਹੋਈਆਂ ਹਨ
ਮੁੰਬਈ: ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਫਿਲਮ ਇੰਡਸਟਰੀ 'ਤੇ ਲੱਗੇ ਡਰੱਗਜ਼ ਮਾਮਲੇ ਦੇ ਇਲਜ਼ਾਮਾਂ ਦਾ ਬਚਾਅ ਕੀਤਾ ਤੇ ਲੋਕਾਂ 'ਚ ਫਿਰ ਤੋਂ ਵਿਸ਼ਵਾਸ ਜਗਾਉਣ ਦਾ ਵਾਅਦਾ ਕੀਤਾ।
ਅਕਸ਼ੇ ਕੁਮਾਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, 'ਅੱਜ ਮੈਂ ਤੁਹਾਡੇ ਨਾਲ ਭਾਰੀ ਦਿਲ ਨਾਲ ਗੱਲ ਕਰ ਰਿਹਾ ਹਾਂ, ਪਿਛਲੇ ਕੁਝ ਹਫਤਿਆਂ ਵਿੱਚ, ਮਨ ਵਿੱਚ ਬਹੁਤ ਸਾਰੀਆਂ ਗੱਲਾਂ ਭਰੀਆਂ ਹੋਈਆਂ ਹਨ ਪਰ ਹਰ ਪਾਸਿਓਂ ਇੰਨੀ ਨਾਕਾਰਾਤਮਕਤਾ ਹੈ ਕਿ ਇਹ ਸਮਝ ਨਹੀਂ ਆ ਰਿਹਾ ਹੈ ਕਿ ਕੀ ਬੋਲਾਂ ਤੇ ਕਿਸ ਨੂੰ ਬੋਲਾਂ?
ਅਕਸ਼ੇ ਕੁਮਾਰ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਤੇ ਕਿਹਾ, ਤੁਸੀਂ ਸਾਰਿਆਂ ਨੇ ਹੀ ਸਾਨੂੰ ਬਣਾਇਆ ਹੈ। ਹਾਂਡਾ ਵਿਸ਼ਵਾਸ ਨਹੀਂ ਟੁੱਟਣ ਦੇਵੇਗਾ। ਤੁਹਾਨੂੰ ਕੋਈ ਨਾਰਾਜ਼ਗੀ ਹੈ, ਤਾਂ ਅਸੀਂ ਹੋਰ ਮਿਹਨਤ ਕਰਾਂਗੇ। ਹਾਡਾ ਪਿਆਰ ਤੇ ਵਿਸ਼ਵਾਸ ਜਿੱਤ ਕੇ ਰਹਾਂਗੇ। ਤੁਸੀਂ ਹੋ ਤਾਂ ਅਸੀਂ ਹਾਂ, ਬੱਸ ਸਾਥ ਬਣਾਈ ਰੱਖਿਓ।
Bahot dino se mann mein kuch baat thi lekin samajh nahi aa raha tha kya kahoon, kisse kahoon. Aaj socha aap logon se share kar loon, so here goes... #DirectDilSe 🙏🏻 pic.twitter.com/nelm9UFLof
— Akshay Kumar (@akshaykumar) October 3, 2020
ਤਸਵੀਰਾਂ ਬੋਲਦੀਆਂ! ਸਿੱਧੂ ਨੇ ਇੰਝ ਮਾਰੀ ਐਂਟਰੀ, ਕਾਂਗਰਸ ਹੁਣ ਤਬੀਦੀਲੀ ਦੇ ਰਾਹ
ਕੋਰੋਨਾ ਵਾਇਰਸ ਦੀ ਸਥਿਤੀ ਮੁਤਾਬਕ ਹੀ ਭਾਰਤ ਵੱਲੋਂ ਖੋਲ੍ਹਿਆ ਜਾਵੇਗਾ ਕਰਤਾਰਪੁਰ ਲਾਂਘਾ