Akshay Kumar: ਅਕਸ਼ੇ ਕੁਮਾਰ ਨੂੰ ਐਕਟਰ ਦੇ ਰੂਪ 'ਚ ਦਰਸ਼ਕਾਂ ਨੇ ਨਕਾਰਿਆ? 'ਸੈਲਫੀ' ਫਲਾਪ ਹੋਣ ਤੋਂ ਬਾਅਦ ਅਕਸ਼ੇ ਨੂੰ ਇੱਕ ਹੋਰ ਝਟਕਾ
Akshay Kumar Concert: ਹਿੰਦੀ ਸਿਨੇਮਾ ਦੇ ਸੁਪਰਸਟਾਰ ਅਕਸ਼ੈ ਕੁਮਾਰ ਦੇ ਅਮਰੀਕਾ ਕੰਸਰਟ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੇਮੈਂਟ ਨਾ ਮਿਲਣ ਕਾਰਨ ਅੱਕੀ ਦੀ ਦਿ ਐਂਟਰਟੇਨਰਜ਼ ਨੂੰ ਰੱਦ ਕਰ ਦਿੱਤਾ ਗਿਆ ਹੈ।
Akshay Kumar's US Concert Canceled: ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਲਈ ਪਿਛਲਾ ਸਾਲ ਕੁੱਝ ਖਾਸ ਨਹੀਂ ਰਿਹਾ ਸੀ। ਹਾਲਾਤ ਦੇਖ ਇੰਜ ਲੱਗ ਰਿਹਾ ਕਿ ਇਹ ਸਾਲ ਵੀ ਅਕਸ਼ੇ ਲਈ ਠੀਕ ਨਹੀਂ ਰਹਿਣ ਵਾਲਾ ਹੈ। ਪਿਛਲੇ ਸਾਲ ਅਕਸ਼ੇ ਦੀਆਂ ਲਗਭਗ ਸਾਰੀਆਂ ਫਿਲਮਾਂ ਫਲਾਪ ਹੋਈਆਂ ਸੀ। ਇਸ ਵਾਰ ਸਭ ਨੂੰ ਉਮੀਦ ਸੀ ਕਿ ਅਕਸ਼ੇ ਦੀ ਫਿਲਮ 'ਸੈਲਫੀ' ਵਧੀਆ ਪ੍ਰਦਰਸ਼ਨ ਕਰੇਗੀ। ਪਰ ਅਕਸ਼ੇ ਦੀ ਉਮੀਦ ਤੋਂ ਉਲਟ ਨਤੀਜੇ ਸਾਹਮਣੇ ਆਏ ਹਨ। ਹਾਲ ਹੀ 'ਚ ਰਿਲੀਜ਼ ਹੋਈ ਅਕਸ਼ੇ ਕੁਮਾਰ ਦੀ ਫਿਲਮ 'ਸੈਲਫੀ' ਨੇ ਬਾਕਸ ਆਫਿਸ 'ਤੇ ਨਿਰਾਸ਼ਾਜਨਕ ਸ਼ੁਰੂਆਤ ਕੀਤੀ ਹੈ, ਜਿਸ ਕਾਰਨ ਫਿਲਮ ਦੇ ਹਿੱਟ ਹੋਣ ਦੀ ਸੰਭਾਵਨਾ ਘੱਟ ਹੈ। ਇਸ ਦੌਰਾਨ ਹੁਣ ਅਕਸ਼ੇ ਕੁਮਾਰ ਦੇ ਅਮਰੀਕਾ ਕੰਸਰਟ ਨੂੰ ਲੈ ਕੇ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੇਮੈਂਟ ਨਾ ਮਿਲਣ ਕਾਰਨ ਅੱਕੀ ਦਾ ਅਮਰੀਕਾ 'ਚ ਹੋਣ ਵਾਲਾ ਦਿ ਐਂਟਰਟੇਨਰਜ਼ ਸ਼ੋਅ ਰੱਦ ਕਰ ਦਿੱਤਾ ਗਿਆ ਹੈ।
ਤਾਂ ਇਸ ਕਰਕੇ ਰੱਦ ਹੋਇਆ ਕੰਸਰਟ
ਰਿਪੋਰਟਾਂ ਮੁਤਾਬਕ ਅਕਸ਼ੇ ਕੁਮਾਰ 'ਤੇ ਫਲਾਪ ਹੀਰੋ ਦਾ ਠੱਪਾ ਲੱਗ ਚੁੱਕਾ ਹੈ। ਅਕਸ਼ੇ ਦੀਆਂ ਫਿਲਮਾਂ ਜ਼ਿਆਦਾ ਚੱਲ ਨਹੀਂ ਰਹੀਆਂ ਹਨ। ਇਸ ਕਰਕੇ ਅਕਸ਼ੇ ਦੇ 'ਨਿਊ ਜਰਸੀ' ਵਾਲੇ ਲਾਈਵ ਸ਼ੋਅ ਨੂੰ ਕੈਂਸਲ ਕਰਨਾ ਪਿਆ ਹੈ। ਕਿਉਂਕਿ ਸ਼ੋਅ ਦੀਆਂ ਜ਼ਿਆਦਾ ਟਿਕਟਾਂ ਵਿਕ ਨਹੀਂ ਸਕੀਆਂ। ਇਸੇ ਕਰਕੇ ਪ੍ਰਮੋਟਰ ਉੱਥੇ ਦੇ ਲੋਕਲ ਪ੍ਰਮੋਟਰ ਨੂੰ ਪੇਮੈਂਟ ਨਹੀਂ ਕਰ ਸਕਿਆ। ਜਿਸ ਕਰਕੇ ਇਸ ਸ਼ੋਅ ਨੂੰ ਰੱਦ ਕਰਨਾ ਪਿਆ। ਇਸ ਦੇ ਨਾਲ ਹੀ ਇੱਥੇ ਇਹ ਵੀ ਦੱਸ ਦਈਏ ਕਿ ਅਕਸ਼ੇ ਦੇ 'ਦ ਐਂਟਰਟੇਨਰਜ਼' ਦੇ ਲਾਈਵ ਸ਼ੋਅਜ਼ ਐਟਲਾਂਟਾ, ਡੈਲਾਸ, ਓਰਲੈਂਡੋ ਤੇ ਓਕਲੈਂਡ 'ਚ ਹੋਣਗੇ। ਅਕਸ਼ੇ ਕੁਮਾਰ ਆਪਣੀ ਟੀਮ ਨਾਲ ਅਮਰੀਕਾ ਪਹੁੰਚੇ ਹਨ।
ਅਕਸ਼ੈ ਕੁਮਾਰ ਦਾ ਯੂਐਸ ਕੰਸਰਟ ਠੰਡੇ ਬਸਤੇ 'ਚ
ਪਿਛਲੇ ਸਾਲ ਕਈ ਫਲਾਪ ਫਿਲਮਾਂ ਕਾਰਨ ਅਕਸ਼ੈ ਕੁਮਾਰ ਚਰਚਾ ਦਾ ਵਿਸ਼ਾ ਬਣੇ ਰਹੇ। ਇਸ ਦੌਰਾਨ ਬਾਕਸ ਆਫਿਸ 'ਤੇ ਅੱਕੀ ਦੀਆਂ ਫਲਾਪ ਫਿਲਮਾਂ ਦਾ ਸਿਲਸਿਲਾ 'ਸੈਲਫੀ' ਰਾਹੀਂ ਜਾਰੀ ਹੈ। ਦੂਜੇ ਪਾਸੇ ਅਕਸ਼ੈ ਕੁਮਾਰ ਦਾ ਮਲਟੀਸਟਾਰਰ ਯੂਐਸ ਕੰਸਰਟ ਟੂਰ ਵੀ ਖ਼ਤਰੇ ਵਿੱਚ ਹੈ। ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਅਮਰੀਕਾ 'ਚ ਅਕਸ਼ੈ ਕੁਮਾਰ ਦੇ 'ਦਿ ਐਂਟਰਟੇਨਰਜ਼ ਸ਼ੋਅ' ਦੇ ਪ੍ਰਮੋਟਰ ਅਮਿਤ ਜੇਤਲੀ ਨੇ ਦੱਸਿਆ ਹੈ ਕਿ 4 ਮਾਰਚ ਨੂੰ ਨਿਊਜਰਸੀ ਦੇ ਕਿਊਰ ਇੰਸ਼ੋਰੈਂਸ ਅਰੇਨਾ 'ਚ ਹੋਣ ਵਾਲਾ ਅੱਕੀ ਦਾ ਸ਼ੋਅ ਰੱਦ ਕਰ ਦਿੱਤਾ ਗਿਆ ਹੈ।
ਟਿਕਟ ਦੇ ਪੈਸੇ ਵਾਪਸ
ਅਮਰੀਕਾ ਦੇ ਉਸ ਇਲਾਕੇ ਵਿੱਚ ਜਿੱਥੇ ਅਕਸ਼ੇ ਕੁਮਾਰ ਦਾ ਦਿ ਐਂਟਰਟੇਨਰਜ਼ ਸ਼ੋਅ ਹੋਣ ਵਾਲਾ ਸੀ। ਉੱਥੇ ਵੱਡੀ ਗਿਣਤੀ 'ਚ ਭਾਰਤੀ ਲੋਕ ਰਹਿੰਦੇ ਹਨ ਅਤੇ ਉਨ੍ਹਾਂ ਨੇ ਅੱਕੀ ਦੇ ਇਸ ਖਾਸ ਸ਼ੋਅ ਲਈ ਟਿਕਟਾਂ ਵੀ ਬੁੱਕ ਕਰਵਾਈਆਂ ਸਨ। ਅਜਿਹੇ 'ਚ ਅਕਸ਼ੈ ਕੁਮਾਰ ਦੇ ਅਮਰੀਕਾ ਕੰਸਰਟ ਦੇ ਰੱਦ ਹੋਣ ਕਾਰਨ ਉਨ੍ਹਾਂ ਦੀ ਟਿਕਟ ਫੀਸ ਵਾਪਸ ਕਰ ਦਿੱਤੀ ਜਾਵੇਗੀ। ਇਹ ਜਾਣਕਾਰੀ ਅਮਿਤ ਜੇਤਲੀ ਨੇ ਵੀ ਦਿੱਤੀ ਹੈ। ਦੱਸ ਦੇਈਏ ਕਿ ਬਾਲੀਵੁੱਡ ਅਭਿਨੇਤਰੀਆਂ ਦਿਸ਼ਾ ਪਟਨੀ, ਮੌਨੀ ਰਾਏ, ਨੋਰਾ ਫਤੇਹੀ ਅਤੇ ਸੋਨਮ ਬਾਜਵਾ ਵੀ ਅੱਕੀ ਦੇ ਇਸ ਖਾਸ ਟੂਰ ਦਾ ਹਿੱਸਾ ਹਨ।
ਇਹ ਵੀ ਪੜ੍ਹੋ: ਗਾਇਕਾ ਗੁਰਲੇਜ਼ ਅਖਤਰ ਨਵਜੰਮੀ ਬੱਚੀ ਨੂੰ ਲੈਕੇ ਪਹੁੰਚੀ ਘਰ, ਧੀ ਦਾ ਹੋਇਆ ਸ਼ਾਨਦਾਰ ਸਵਾਗਤ, ਦੇਖੋ ਤਸਵੀਰਾਂ