ਪੜਚੋਲ ਕਰੋ
Advertisement
ਵਰੁਣ-ਆਲਿਆ ਦੀ ਜੋੜੀ ਫ਼ਿਲਮਫੇਅਰ ਦੇ ਕਵਰ ਪੇਜ਼ ‘ਤੇ ਵੀ ਹਿੱਟ, ਵੇਖੋ ਕੈਮਿਸਟਰੀ
ਮੁੰਬਈ: ਬਾਲੀਵੁੱਡ ਐਕਟਰ ਆਲਿਆ ਭੱਟ ਤੇ ਵਰੁਣ ਧਵਨ ਨੇ ਆਪਣਾ ਫ਼ਿਲਮੀ ਕਰੀਅਰ ਇੱਕੋ ਫ਼ਿਲਮ ਤੋਂ ਸ਼ੁਰੂ ਕੀਤਾ ਸੀ। ਹੁਣ ਦੋਵੇਂ ਜਲਦੀ ਹੀ ਇੱਕਠਿਆਂ ਦੀ ਚੌਥੀ ਫ਼ਿਲਮ ‘ਕਲੰਕ’ ਲੈ ਕੇ ਆ ਰਹੇ ਹਨ। ਦੋਵਾਂ ਨੂੰ ਸਕਰੀਨ ‘ਤੇ ਫੈਨਸ ਵੱਲੋਂ ਖੂਬ ਪਿਆਰ ਮਿਲਦਾ ਹੈ। ਹੁਣ ਦੋਵੇਂ ਇੱਕ ਵਾਰ ਫੇਰ ਨਜ਼ਰ ਆਏ ਹਨ ਪਰ ਕਿਸੇ ਫ਼ਿਲਮ ‘ਚ ਨਹੀਂ ਸਗੋਂ ਇੱਕ ਮੈਗਜ਼ੀਨ ਦੇ ਪੇਜ਼ ‘ਤੇ।
ਜੀ ਹਾਂ, ਹਾਲ ਹੀ ‘ਚ ਫ਼ਿਲਮਫੇਅਰ ਮੈਗਜ਼ੀਨ ਦਾ ਅਪ੍ਰੈਲ ਅਡੀਸ਼ਨ ਆਇਆ ਹੈ ਜਿਸ ‘ਚ ਆਲਿਆ-ਵਰੁਣ ਦੀ ਹੌਟ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਕਵਰ ਪੇਜ਼ ਦੀ ਇਮੇਜ਼ ‘ਤੇ ਦੋਵਾਂ ਦਾ ਲੁੱਕ ਬੇਹੱਦ ਨਵਾਂ ਨਜ਼ਰ ਆ ਰਿਹਾ ਹੈ। ਵਰਣੁ ਨੇ ਜਿੱਥੇ ਲੈਦਰ ਜੈਕਟ ‘ਚ ਆਪਣੇ ਐਬਸ ਫਲੌਂਟ ਕੀਤੇ ਹਨ, ਉੱਥੇ ਹੀ ਆਲਿਆ ਨੇ ਸੈਪਰੇਟਸ ਕੈਰੀ ਕੀਤੇ ਹਨ।
ਇਸ ਤੋਂ ਪਹਿਲਾਂ ਵੀ ਤਿੰਨਾਂ ਦੀ ਜੋੜੀ ਫ਼ਿਲਮਫੇਅਰ ਮੈਗਜ਼ੀਨ ‘ਤੇ ਤਿੰਨ ਵਾਰ ਆਪਣੀ ਛਾਪ ਛੱਡ ਚੁੱਕੀ ਹੈ। ਜੇਕਰ ਦੋਵਾਂ ਦੀ ਫ਼ਿਲਮ ‘ਕਲੰਕ’ ਦੀ ਗੱਲ ਕਰੀਏ ਤਾਂ ਇਸ ਫ਼ਿਲਮ ‘ਚ ਸੰਜੇ ਦੱਤ-ਮਾਧੁਰੀ ਦਿਕਸ਼ਿਤ ਤੇ ਆਦਿਤੀਆ ਰਾਏ ਕਪੂਰ-ਸੋਨਾਕਸ਼ੀ ਸਿਨ੍ਹਾ ਵੀ ਅਹਿਮ ਕਿਰਦਾਰ ਕਰਦੇ ਨਜ਼ਰ ਆਉਣਗੇ। ‘ਕਲੰਕ’ 17 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।View this post on InstagramAs hot as it can get! @aliaabhatt and @varundvn raise the mercury on #Filmfare's latest cover.
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement