Alia Bhatt: ਆਲੀਆ ਭੱਟ ਇੱਕ ਸੋਸ਼ਲ ਮੀਡੀਆ ਪੋਸਟ ਪਾਉਣ ਲਈ ਲੈਂਦੀ ਹੈ 1 ਕਰੋੜ ਰੁਪਏ- ਰਿਪੋਰਟ
Alia Bhatt: ਰਿਪੋਰਟ ਦੇ ਅਨੁਸਾਰ, ਆਲੀਆ ਭੱਟ ਸੋਸ਼ਲ ਮੀਡੀਆ `ਤੇ ਪੋਸਟ ਪਾਉਣ ਦਾ 85 ਲੱਖ ਤੋਂ ਲੈਕੇ 1 ਕਰੋੜ ਰੁਪਏ ਤੱਕ ਚਾਰਜ ਕਰਦੀ ਹੈ। 2021 ਦੀ ਰਿਪੋਰਟ ਦੇ ਮੁਤਾਬਕ ਆਲੀਆ ਭੱਟ ਦੀ ਬਰਾਂਡ ਵੈਲਿਊ 68.1 ਮਿਲੀਅਨ ਡਾਲਰ ਹੈ

ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਗਿਣਤੀ ਅੱਜ ਫ਼ਿਲਮੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ `ਚ ਹੁੰਦੀ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਆਲੀਆ ਭੱਟ ਨੇ ਥੋੜ੍ਹੇ ਸਮੇਂ ਵਿੱਚ ਹੀ ਬਾਲੀਵੁੱਡ `ਚ ਨਾ ਸਿਰਫ਼ ਆਪਣੇ ਆਪ ਨੂੰ ਸਥਾਪਤ ਕੀਤਾ, ਬਲਕਿ ਵੱਖਰੀ ਪਹਿਚਾਣ ਵੀ ਬਣਾਈ। ਆਲੀਆ ਭੱਟ ਦੀ ਪੂਰੀ ਦੁਨੀਆ `ਚ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਸੋਸ਼ਲ ਮੀਡੀਆ ਤੇ ਵੀ ਆਲੀਆ ਭੱਟ ਦੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਇਕੱਲੇ ਇੰਸਟਾਗ੍ਰਾਮ `ਤੇ ਹੀ ਆਲੀਆ ਭੱਟ ਦੇ 7 ਕਰੋੜ ਫ਼ਾਲੋਅਰਜ਼ ਹਨ। ਆਲੀਆ ਭੱਟ ਸੋਸ਼ਲ ਮੀਡੀਆ `ਤੇ ਐਕਟਿਵ ਰਹਿੰਦੀ ਹੈ। ਉਹ ਆਪਣੇ ਫ਼ੈਨਜ਼ ਨਾਲ ਹਰ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ।
ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ, ਆਲੀਆ ਭੱਟ ਸੋਸ਼ਲ ਮੀਡੀਆ `ਤੇ ਪੋਸਟ ਪਾਉਣ ਦਾ 85 ਲੱਖ ਤੋਂ ਲੈਕੇ 1 ਕਰੋੜ ਰੁਪਏ ਤੱਕ ਚਾਰਜ ਕਰਦੀ ਹੈ। 2021 ਦੀ ਰਿਪੋਰਟ ਦੇ ਮੁਤਾਬਕ ਆਲੀਆ ਭੱਟ ਦੀ ਬਰਾਂਡ ਵੈਲਿਊ 68.1 ਮਿਲੀਅਨ ਡਾਲਰ ਹੈ, ਇਸ ਦੇ ਨਾਲ ਹੀ ਉਹ ਬਾਲੀਵੁੱਡ ਦੀਆਂ ਟੌਪ 10 ਅਭਿਨੇਤਰੀਆਂ ਵਿੱਚ ਸ਼ੁਮਾਰ ਹੋ ਗਈ ਹੈ।
As per @duffandphelps Celebrity Valuation report, @aliaa08 earns ₹85L ~ ₹1cr for her social media ad or post !!! She is the youngest in top10 celebs & her brand valuation is at $68.1M ~ ₹540crs +++ !!! pic.twitter.com/rntKxgMUKl
— Girish Johar (@girishjohar) August 7, 2022
ਕਾਬਿਲੇਗ਼ੌਰ ਹੈ ਕਿ ਆਲੀਆ ਭੱਟ ਇੱਕ ਟੈਲੇਂਟਡ ਅਦਾਕਾਰਾ ਹੈ, ਉਹ ਮੈਥਡ ਐਕਟਿੰਗ ਲਈ ਜਾਣੀ ਜਾਂਦੀ ਹੈ। ਉਸ ਦੀਆਂ ਫ਼ਿਲਮਾਂ ਰਾਜ਼ੀ, ਗੰਗੂਬਾਈ ਤੇ ਡਾਰਲਿੰਗਜ਼ ਇਸ ਦਾ ਸਬੂਤ ਹੈ।
ਆਲੀਆ ਨੇ ਅਪ੍ਰੈਲ ਮਹੀਨੇ `ਚ ਰਣਬੀਰ ਕਪੂਰ ਨਾਲ ਵਿਆਹ ਕੀਤਾ ਸੀ, ਜਦਕਿ ਇਸੇ ਸਾਲ ਜੂਨ ਮਹੀਨੇ `ਚ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਹਾਲ ਹੀ `ਚ ਆਲੀਆ ਭੱਟ ਦੀ ਫ਼ਿਲਮ ਡਾਰਲਿੰਗਜ਼ ਰਿਲੀਜ਼ ਹੋਈ, ਜਿਸ ਵਿੱਚ ਉਸ ਦੀ ਐਕਟਿੰਗ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।






















