Bigg Brother: ਵਿਦੇਸ਼ 'ਚ ਸਿੱਖ ਨੌਜਵਾਨ ਨੇ ਰਚਿਆ ਇਤਿਹਾਸ, ਅਮਰੀਕੀ ਸ਼ੋਅ ਬਿੱਗ ਬ੍ਰਦਰ ਦਾ ਜਿੱਤਿਆ ਖਿਤਾਬ, ਇਨਾਮ 'ਚ ਮਿਲੇ ਕਰੋੜਾਂ
ਬਿੱਗ ਬ੍ਰਦਰ ਦੇ ਘਰ 'ਚ ਜੱਗ ਦੇ ਸਫਰ ਦੀ ਗੱਲ ਕਰੀਏ ਤਾਂ ਉਸ ਨੇ ਘਰ 'ਚ 100 ਦਿਨਾਂ ਦਾ ਸਮਾਂ ਬਤੀਤ ਕੀਤਾ ਅਤੇ ਸਾਰੀਆਂ ਪਰੇਸ਼ਾਨੀਆਂ ਤੇ ਟਾਸਕ ਪਾਰ ਕਰਨ ਤੋਂ ਬਾਅਦ ਉਸ ਨੂੰ ਇਹ ਮੁਕਾਮ ਮਿਲਿਆ।
Bigg Brother 25 Winner: ਅਮਰੀਕੀ ਰਿਐਲਟੀ ਸ਼ੋਅ 'ਬਿੱਗ ਬ੍ਰਦਰ 25' ਨੂੰ ਜੇਤੂ ਮਿਲ ਗਿਆ ਹੈ। ਇਸ ਸ਼ੋਅ 'ਚ ਬਿੱਗ ਬ੍ਰਦਰ ਦਾ ਖਿਤਾਬ ਜੱਗ ਬੈਂਸ ਉਰਫ ਜਗਤੇਸ਼ਵਰ ਸਿੰਘ ਬੈਂਸ ਨੇ ਜਿੱਤਿਆ ਹੈ। ਸ਼ੋਅ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਕੋਈ ਸਿੱਖ ਪ੍ਰਤੀਯੋਗੀ 'ਬਿੱਗ ਬ੍ਰਦਰ' ਦਾ ਵਿਜੇਤਾ ਬਣਿਆ ਹੈ।
ਬਿੱਗ ਬ੍ਰਦਰ ਦੇ ਘਰ 'ਚ ਜੱਗ ਦੇ ਸਫਰ ਦੀ ਗੱਲ ਕਰੀਏ ਤਾਂ ਉਸ ਨੇ ਘਰ 'ਚ 100 ਦਿਨਾਂ ਦਾ ਸਮਾਂ ਬਤੀਤ ਕੀਤਾ ਅਤੇ ਸਾਰੀਆਂ ਪਰੇਸ਼ਾਨੀਆਂ ਤੇ ਟਾਸਕ ਪਾਰ ਕਰਨ ਤੋਂ ਬਾਅਦ ਉਸ ਨੂੰ ਇਹ ਮੁਕਾਮ ਮਿਿਲਿਆ। ਜੱਗ ਨੂੰ ਟਰਾਫੀ ਦੇ ਨਾਲ 6 ਕਰੋੜ ਰੁਪਏ ਤੋਂ ਜ਼ਿਆਂਦਾ ਦਾ ਇਨਾਮ ਮਿਲਿਆ ਹੈ। ਉਹ ਫਾਈਨਲ ਰਾਊਂਡ 'ਚ ਮੈਟ ਕਲੋਟਜ਼ ਨੂੰ ਹਰਾ ਕੇ 5-2 ਵੋਟਾਂ ਦੇ ਨਾਲ ਜੇਤੂ ਬਣੇ।
ਬੈਂਸ ਦੇ ਜੇਤੂ ਹੁੰਦਿਆਂ ਹੀ ਸਿੱਖ ਕੌਮ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਸਮੇਂ ਹਰ ਕੋਈ ਉਸ ਨੂੰ ਜਿੱਤ ਲਈ ਵਧਾਈ ਦੇ ਰਿਹਾ ਹੈ। ਇਕ ਪੋਰਟਲ ਨਾਲ ਗੱਲਬਾਤ ਦੌਰਾਨ ਬੈਂਸ ਨੇ ਕਿਹਾ, "ਮੈਂ ਹਮੇਸ਼ਾ ਇਮਾਨਦਾਰੀ ਨਾਲ ਖੇਡ ਕੇ ਇਸ ਖੇਡ ਨੂੰ ਜਿੱਤਣਾ ਚਾਹੁੰਦਾ ਸੀ। ਮੈਂ ਹਮੇਸ਼ਾ ਉਹੀ ਕੀਤਾ ਜੋ ਮੇਰੇ ਦਿਲ ਨੇ ਕਿਹਾ। ਮੈਂ ਬਹੁਤ ਖੁਸ਼ ਹਾਂ। ਮੈਂ ਬਚਪਨ ਤੋਂ ਹੀ 'ਬਿੱਗ ਬ੍ਰਦਰ' ਦਾ ਪ੍ਰਸ਼ੰਸਕ ਰਿਹਾ ਹਾਂ। ਸ਼ੋਅ 'ਚ ਜਾਣ ਦੀ ਮੇਰੀ ਵੱਡੀ ਇੱਛਾ ਸੀ, ਜੋ ਹੁਣ ਪੂਰੀ ਹੋ ਗਈ ਹੈ।''
Jag Bains (@thejagbains) wins @CBSBigBrother 25, becoming the FIRST Sikh contestant to compete and WIN the game! Once evicted by a unanimous vote, he won by a 5-2 vote! #BB25 #BigBrother #JagBains #BBFinale pic.twitter.com/N0OlGIYnJc
— Marcus (@marcusuntrell) November 10, 2023
ਇਹ ਅਮਰੀਕੀ ਰਿਐਲਿਟੀ ਸ਼ੋਅ ਇਸੇ ਨਾਂ ਦੇ ਅਸਲ ਡੱਚ ਰਿਐਲਿਟੀ ਸ਼ੋਅ ’ਤੇ ਆਧਾਰਿਤ ਹੈ, ਜਿਸ ਨੂੰ ਨਿਰਮਾਤਾ ਜੌਨ ਡੀ ਮੋਲ ਵਲੋਂ 1997 ’ਚ ਬਣਾਇਆ ਗਿਆ ਸੀ। ਰਿਐਲਿਟੀ ਸ਼ੋਅ ਦਾ ਨਾਮ ਜਾਰਜ ਓਰਵੇਲ ਦੇ 1949 ਦੇ ਨਾਵਲ ‘ਨਾਈਨਟੀਨ ਏਟੀ-ਫੋਰ’ ਵਿਚ ਇਕ ਪਾਤਰ ਤੋਂ ਪ੍ਰੇਰਿਤ ਹੈ। ਅਮਰੀਕੀ ਸ਼ੋਅ 5 ਜੁਲਾਈ, 2000 ਨੂੰ ਸੀ.ਬੀ.ਐਸ. ’ਤੇ ਸ਼ੁਰੂ ਕੀਤਾ ਗਿਆ ਸੀ।