Aishwarya Rai: ਐਸ਼ਵਰਿਆ ਨੇ ਤਲਾਕ ਦੀਆਂ ਖਬਰਾਂ ਵਿਚਾਲੇ ਸਲਮਾਨ ਖਾਨ ਦੀ ਕੀਤੀ ਤਾਰੀਫ, ਪਤੀ ਅਭਿਸ਼ੇਕ ਨੂੰ ਇੰਝ ਕੀਤਾ ਨਜ਼ਰਅੰਦਾਜ਼
Aishwarya Rai on Salman Khan: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਇਨ੍ਹੀਂ ਦਿਨੀਂ ਪਤੀ ਅਭਿਸ਼ੇਕ ਬੱਚਨ ਨਾਲ ਤਲਾਕ ਦੀਆਂ ਅਫਵਾਹਾਂ ਕਾਰਨ ਸੁਰਖੀਆਂ 'ਚ ਹੈ। ਅਭਿਸ਼ੇਕ ਦੀ ਅਦਾਕਾਰਾ ਨਿਮਰਤ ਕੌਰ ਨਾਲ ਡੇਟਿੰਗ ਦੀਆਂ
Aishwarya Rai on Salman Khan: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਇਨ੍ਹੀਂ ਦਿਨੀਂ ਪਤੀ ਅਭਿਸ਼ੇਕ ਬੱਚਨ ਨਾਲ ਤਲਾਕ ਦੀਆਂ ਅਫਵਾਹਾਂ ਕਾਰਨ ਸੁਰਖੀਆਂ 'ਚ ਹੈ। ਅਭਿਸ਼ੇਕ ਦੀ ਅਦਾਕਾਰਾ ਨਿਮਰਤ ਕੌਰ ਨਾਲ ਡੇਟਿੰਗ ਦੀਆਂ ਅਫਵਾਹਾਂ ਤੋਂ ਬਾਅਦ ਬਿਆਨ ਨੇ ਵੀ ਇੰਟਰਨੈੱਟ ਉੱਪਰ ਹਲਚਲ ਮਚਾ ਦਿੱਤੀ ਹੈ। ਹਾਲਾਂਕਿ ਇਨ੍ਹਾਂ ਖਬਰਾਂ ਨੂੰ ਮਹਿਜ਼ ਅਫਵਾਹ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਅਦਾਕਾਰਾ ਐਸ਼ਵਰਿਆ ਰਾਏ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੇ ਸਾਬਕਾ ਬੁਆਏਫ੍ਰੈਂਡ ਸਲਮਾਨ ਖਾਨ ਨੂੰ ਸਭ ਤੋਂ ਸੈਕਸੀ ਕਹਿੰਦੇ ਨਜ਼ਰ ਆ ਰਹੀ ਹੈ।
ਐਸ਼ਵਰਿਆ ਰਾਏ ਨੇ ਸਲਮਾਨ ਨੂੰ ਸੈ*ਕਸੀ ਦੱਸਿਆ
ਹਾਲ ਹੀ 'ਚ ਐਸ਼ਵਰਿਆ ਰਾਏ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਨ੍ਹਾਂ ਨੇ ਸਲਮਾਨ ਖਾਨ ਨੂੰ 'ਸੈਕ*ਸੀ*ਸਟ ਐਂਡ ਗੋਰਜਿਅਸ ਮੈਨ' ਦੱਸਿਆ ਹੈ। ਜਿਵੇਂ ਹੀ ਇਹ ਵੀਡੀਓ ਵਾਇਰਲ ਹੋਇਆ, ਐਸ਼ਵਰਿਆ ਅਤੇ ਸਲਮਾਨ ਦੇ ਰਿਸ਼ਤੇ ਦੀ ਚਰਚਾ ਇੱਕ ਵਾਰ ਫਿਰ ਤੇਜ਼ ਹੋ ਗਈ ਹੈ।
ਸਿੰਮੀ ਗਰੇਵਾਲ ਦੇ ਸ਼ੋਅ 'ਚ ਪਹੁੰਚੀ ਸੀ ਐਸ਼ਵਰਿਆ
ਇਹ ਵੀਡੀਓ ਇੱਕ ਪੁਰਾਣੇ ਟੀਵੀ ਇੰਟਰਵਿਊ ਦਾ ਹੈ, ਜਦੋਂ ਐਸ਼ਵਰਿਆ ਅਤੇ ਸਲਮਾਨ ਦੇ ਰਿਸ਼ਤੇ ਵਿੱਚ ਖਟਾਸ ਨਹੀਂ ਆਈ ਸੀ। ਐਸ਼ਵਰਿਆ ਅਤੇ ਸਲਮਾਨ ਨੇ 1999 'ਚ ਆਈ ਫਿਲਮ 'ਹਮ ਦਿਲ ਦੇ ਚੁਕੇ ਸਨਮ' ਦੌਰਾਨ ਇੱਕ-ਦੂਜੇ ਨਾਲ ਰੋਮਾਂਸ ਕੀਤਾ ਸੀ ਅਤੇ ਉਨ੍ਹਾਂ ਦੀ ਜੋੜੀ ਨੇ ਉਸ ਸਮੇਂ ਕਾਫੀ ਸੁਰਖੀਆਂ ਬਟੋਰੀਆਂ ਸਨ। ਇਹ ਉਹ ਸਮਾਂ ਸੀ ਜਦੋਂ ਦੋਵੇਂ ਇੱਕ-ਦੂਜੇ ਦੇ ਬਹੁਤ ਕਰੀਬ ਸਨ ਅਤੇ ਉਨ੍ਹਾਂ ਦਾ ਰਿਸ਼ਤਾ ਕਿਸੇ ਤੋਂ ਲੁਕਿਆ ਨਹੀਂ ਸੀ। ਹਾਲਾਂਕਿ ਬਾਅਦ 'ਚ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ ਅਤੇ ਐਸ਼ਵਰਿਆ ਨੇ ਜਨਤਕ ਤੌਰ 'ਤੇ ਸਲਮਾਨ 'ਤੇ ਸਰੀਰਕ ਅਤੇ ਮਾਨਸਿਕ ਪਰੇਸ਼ਾਨੀ ਦਾ ਦੋਸ਼ ਲਗਾਇਆ ਸੀ।
View this post on Instagram
ਐਸ਼ਵਰਿਆ ਦਾ ਪੁਰਾਣਾ ਵੀਡੀਓ ਵਾਇਰਲ
ਇਸ ਦੌਰਾਨ, ਸਿਮੀ ਗਰੇਵਾਲ ਦੇ ਸ਼ੋਅ ਵਿੱਚ ਐਸ਼ਵਰਿਆ ਤੋਂ ਪੁੱਛਿਆ ਗਿਆ ਕਿ ਬਾਲੀਵੁੱਡ ਦੀ ਸਭ ਤੋਂ ਸੈਕਸੀ ਅਤੇ ਸਭ ਤੋਂ ਖੂਬਸੂਰਤ ਅਦਾਕਾਰ ਕੌਣ ਹੈ। ਇਸ 'ਤੇ ਐਸ਼ਵਰਿਆ ਕੁਝ ਦੇਰ ਲਈ ਚੁੱਪ ਹੋ ਗਈ ਅਤੇ ਫਿਰ ਕਿਹਾ, 'ਹਾਲ ਹੀ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਭਾਰਤੀ ਪੁਰਸ਼ਾਂ ਵਿੱਚ ਸਭ ਤੋਂ ਵਧੀਆ ਲੁਕਿੰਗ ਵਾਲਾ ਵਿਅਕਤੀ ਚੁਣਿਆ ਗਿਆ ਹੈ, ਉਹ ਹੈ ਸਲਮਾਨ।'
ਅਭਿਨੇਤਰੀ ਨੇ ਇਹ ਬਿਆਨ ਉਦੋਂ ਦਿੱਤਾ ਸੀ ਜਦੋਂ ਇਕ ਅਮਰੀਕੀ ਮੈਗਜ਼ੀਨ ਨੇ 'ਦੁਨੀਆਂ ਦੇ ਸਭ ਤੋਂ ਵਧੀਆ ਦਿਖਣ ਵਾਲੇ ਪੁਰਸ਼ਾਂ' ਦੀ ਸੂਚੀ 'ਚ ਸਲਮਾਨ ਖਾਨ ਨੂੰ ਸੱਤਵਾਂ ਸਥਾਨ ਦਿੱਤਾ ਸੀ। ਦੱਸ ਦੇਈਏ ਕਿ ਐਸ਼ਵਰਿਆ ਅਤੇ ਸਲਮਾਨ ਦਾ ਰਿਸ਼ਤਾ ਸਾਲ 2002 'ਚ ਟੁੱਟ ਗਿਆ ਸੀ ਅਤੇ ਐਸ਼ਵਰਿਆ ਨੇ ਸਲਮਾਨ 'ਤੇ ਕਈ ਗੰਭੀਰ ਦੋਸ਼ ਲਗਾਏ ਸਨ।