(Source: ECI/ABP News)
ਆਮਿਰ ਖਾਨ ਦਾ ਫਰਜ਼ੰਦ ਵੀ ਬਾਲੀਵੁੱਡ 'ਚ ਅਜਮਾਏਗਾ ਕਿਸਮਤ
ਫਿਲਮ 'ਚ ਸ਼ਾਲਿਨੀ ਪਾਂਡੇ ਜੁਨੈਦ ਖਾਨ ਦੇ ਓਪੋਜ਼ਿਟ ਹੋਵੇਗੀ। ਸ਼ਾਲਿਨੀ ਪਾਂਡੇ ਸੁਪਰਹਿੱਟ ਫਿਲਮ ਅਰਜੁਨ ਰੈੱਡੀ ਵਿਚ ਅਹਿਮ ਕਿਰਦਾਰ ਦੇ ਵਿਚ ਸੀ।
![ਆਮਿਰ ਖਾਨ ਦਾ ਫਰਜ਼ੰਦ ਵੀ ਬਾਲੀਵੁੱਡ 'ਚ ਅਜਮਾਏਗਾ ਕਿਸਮਤ Amir Khan Son Junaid Khan Bollywood debut ਆਮਿਰ ਖਾਨ ਦਾ ਫਰਜ਼ੰਦ ਵੀ ਬਾਲੀਵੁੱਡ 'ਚ ਅਜਮਾਏਗਾ ਕਿਸਮਤ](https://static.abplive.com/wp-content/uploads/sites/5/2020/12/11023834/Amir-khan.jpg?impolicy=abp_cdn&imwidth=1200&height=675)
ਬੌਲੀਵੁੱਡ ਅਦਾਕਾਰ ਆਮਿਰ ਖਾਨ ਦਾ ਬੇਟਾ ਜੁਨੈਦ ਖਾਨ ਬਾਲੀਵੁੱਡ 'ਚ ਆਪਣੀ ਐਂਟਰੀ ਦੀ ਤਿਆਰੀ ਕਰ ਰਹੇ ਹਨ। ਰਿਪੋਰਟਾਂ ਦੇ ਮੁਤਾਬਿਕ ਜੁਨੈਦ ਦਾ ਡੈਬਿਊ ਯਸ਼ ਰਾਜ ਫਿਲਮਜ਼ ਦੀ ਇਕ ਫਿਲਮ ਨਾਲ ਫਾਈਨਲ ਹੋ ਗਿਆ ਹੈ। ਏਨਾ ਹੀ ਨਹੀਂ, ਜੁਨੈਦ ਖਾਨ ਦੀ ਪਹਿਲੀ ਫਿਲਮ ਨੂੰ ਡਾਇਰੈਕਟ ਕਰਨਗੇ ਸਲਾਮ ਨਮਸਤੇ ਫਿਲਮ ਦੇ ਡਾਇਰੈਕਟਰ ਸਿਧਾਰਥ ਮਲਹੋਤਰਾ ਇਸ ਫਿਲਮ ਦੀ ਸ਼ੂਟਿੰਗ 2021 ਤੋਂ ਸ਼ੁਰੂ ਹੋ ਸਕਦੀ ਹੈ।
ਇਸ ਫਿਲਮ 'ਚ ਸ਼ਾਲਿਨੀ ਪਾਂਡੇ ਜੁਨੈਦ ਖਾਨ ਦੇ ਓਪੋਜ਼ਿਟ ਹੋਵੇਗੀ। ਸ਼ਾਲਿਨੀ ਪਾਂਡੇ ਸੁਪਰਹਿੱਟ ਫਿਲਮ ਅਰਜੁਨ ਰੈੱਡੀ ਵਿਚ ਅਹਿਮ ਕਿਰਦਾਰ ਦੇ ਵਿਚ ਸੀ। ਜੁਨੈਦ ਖਾਨ ਇਸ ਤੋਂ ਪਹਿਲਾ ਇੱਕ ਫਿਲਮ ਆਡੀਸ਼ਨ ਵਿੱਚ ਰਿਜੈਕਟ ਕਰ ਦਿੱਤੇ ਗਏ ਸੀ। ਇਹ ਆਡੀਸ਼ਨ ਐਮਐਸ ਧੋਨੀ ਦੇ ਡਾਇਰੈਕਟਰ ਨੀਰਜ ਪਾਂਡੇ ਦੀ ਫਿਲਮ ਲਈ ਸੀ |
ਜੁਨੈਦ ਤਿੰਨ ਸਾਲਾਂ ਤੋਂ ਥੀਏਟਰ ਕਰ ਰਹੇ ਹਨ ਅਤੇ ਹੁਣ ਉਹ ਆਪਣੀ ਫਿਲਮ ਦੀ ਸ਼ੁਰੂਆਤ 'ਤੇ ਫੋਕਸ ਕਰ ਰਹੇ ਹਨ। ਇਸ ਤੋਂ ਪਹਿਲਾਂ, ਜੁਨੈਦ ਆਪਣੀ ਪੋਕੇਟ ਮਨੀ ਦਾ ਪ੍ਰਬੰਧ ਕਰਨ ਲਈ ਵਿਗਿਆਪਨਾਂ ਅਤੇ ਫਿਲਮਾਂ ਵਿੱਚ ਐਸੋਸੀਏਟ ਡਾਇਰੈਕਟਰ ਦੇ ਤੌਰ 'ਤੇ ਕੰਮ ਕਰ ਚੁੱਕਾ ਹੈ।
ਜੁਨੈਦ ਖਾਨ ਰਾਜਕੁਮਾਰ ਹਿਰਾਨੀ ਦੀ ਫਿਲਮ 'ਪੀ.ਕੇ' ਵਿੱਚ ਉਨ੍ਹਾਂ ਨੂੰ ਅਸਿਸਟ ਕਰ ਚੁਕਿਆ ਹੈ। ਪਰ ਆਮਿਰ ਖਾਨ ਨੇ ਇਹ ਵੀ ਸਾਫ ਕੀਤਾ ਹੈ ਕਿ ਜੁਨੈਦ ਨੂੰ ਆਪਣਾ ਰਸਤਾ ਖੁਦ ਬਣਾਉਣਾ ਪਏਗਾ ਅਤੇ ਆਪਣੇ ਲਈ ਲਾਇਮਲਾਈਟ ਵੀ ਖੁਦ ਬਣਾਉਣੀ ਪਵੇਗੀ ਸਿਰਫ ਆਮਿਰ ਖਾਨ ਦਾ ਬੇਟਾ ਹੋਣ ਕਰਕੇ ਉਨ੍ਹਾਂ ਨੂੰ ਚੀਜ਼ਾਂ ਅਸਾਨੀ ਨਾਲ ਨਹੀਂ ਮਿਲਣਗੀਆਂ।
ਕਿਸਾਨ ਅੰਦੋਲਨ 'ਤੇ ਸੁਖਬੀਰ ਬਾਦਲ ਦੀ ਕੇਂਦਰ ਨੂੰ ਚੇਤਾਵਨੀ, ਪੰਜਾਬ ਦੀ ਅਮਨ ਸ਼ਾਂਤੀ ਨਹੀਂ ਹੋਣ ਦੇਵਾਂਗੇ ਭੰਗ ਕਿਸਾਨ ਜਥੇਬੰਦੀਆਂ ਦਾ ਕੇਂਦਰ ਨੂੰ ਸਵਾਲ: ਜਦੋਂ ਹੋਰ ਕਾਨੂੰਨ ਰੱਦ ਹੋ ਸਕਦੇ ਤਾਂ ਖੇਤੀ ਕਾਨੂੰਨ ਕਿਉਂ ਨਹੀਂ? ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)