ਪੜਚੋਲ ਕਰੋ

Amitabh Bachchan: ਜਨਮਦਿਨ ਮੁਬਾਰਕ ਅਮਿਤਾਭ ਬੱਚਨ, ਇਸ ਬੀਮਾਰੀ ਨੇ ਖਰਾਬ ਕੀਤਾ ਬਿੱਗ ਬੀ ਦਾ 75% ਲਿਵਰ, 81 ਦੀ ਉਮਰ 'ਚ ਵੀ ਹਨ ਐਕਟਿਵ

Amitabh Bachchan Birthday: ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਅੱਜ ਆਪਣਾ 81ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੇ ਜਨਮਦਿਨ 'ਤੇ ਤੁਹਾਨੂੰ ਬਿੱਗ ਬੀ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ।

ਅਮੈਲੀਆ ਪੰਜਾਬੀ ਦੀ ਰਿਪੋਰਟ

Happy Birthday Amitabh Bachchan: ਅਮਿਤਾਬ ਬੱਚਨ ਨੂੰ ਬਾਲੀਵੁੱਡ ਦਾ ਸ਼ਹਿਨਸ਼ਾਹ ਕਿਹਾ ਜਾਂਦਾ ਹੈ। ਬਿੱਗ ਬੀ ਫਿਲਮ ਇੰਡਸਟਰੀ 'ਤੇ ਤਕਰੀਬਨ 6 ਦਹਾਕਿਆਂ ਤੋਂ ਰਾਜ ਕਰ ਰਹੇ ਹਨ। 81 ਸਾਲਾਂ ਦੀ ਉਮਰ 'ਚ ਵੀ ਅਮਿਤਾਭ ਪੂਰੀ ਤਰ੍ਹਾਂ ਐਕਟਿਵ ਹਨ ਅਤੇ ਐਕਟਿੰਗ ਦੀ ਦੁਨੀਆ 'ਚ ਵੀ ਹਾਲੇ ਤੱਕ ਖੂਬ ਧਮਾਲਾਂ ਪਾ ਰਹੇ ਹਨ। ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਅੱਜ ਯਾਨਿ 11 ਅਕਤੂਬਰ ਨੂੰ ਆਪਣਾ 81ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੇ ਜਨਮਦਿਨ 'ਤੇ ਤੁਹਾਨੂੰ ਬਿੱਗ ਬੀ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ।

ਇਹ ਵੀ ਪੜ੍ਹੋ: ਅਨਮੋਲ ਕਵਾਤਰਾ ਦੇ ਸ਼ੋਅ 'ਚ ਪਹੁੰਚੀ ਹਿਮਾਂਸ਼ੀ ਖੁਰਾਣਾ, ਸਲਮਾਨ ਖਾਨ ਤੇ ਬਿੱਗ ਬੋਸ 'ਤੇ ਲਾਏ ਗੰਭੀਰ ਇਲਜ਼ਾਮ, ਦੇਖੋ ਵੀਡੀਓ

ਐਕਟਰ ਬਣਨ ਲਈ ਕੀਤਾ ਖੂਬ ਸੰਘਰਸ਼
ਅਮਿਤਾਭ ਬੱਚਨ ਅੱਜ ਜਿਸ ਮੁਕਾਮ 'ਤੇ ਹਨ, ਉਹ ਉਨ੍ਹਾਂ ਨੂੰ ਅਸਾਨੀ ਨਾਲ ਨਹੀਂ ਮਿਿਲਿਆ। ਕਾਮਯਾਬੀ ਹਾਸਲ ਕਰਨ ਲਈ ਬਿੱਗ ਬੀ ਨੇ ਜੀਤੋੜ ਮੇਹਨਤ ਤੇ ਸੰਘਰਸ਼ ਕੀਤਾ ਹੈ। ਅਮਿਤਾਭ ਨੂੰ ਉਨ੍ਹਾਂ ਦੇ ਲੰਬੇ ਕੱਦ ਤੇ ਭਾਰੀ ਆਵਾਜ਼ ਕਰਕੇ ਕਈ ਜਗ੍ਹਾ ਤੋਂ ਰਿਜੈਕਸ਼ਨ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਕਿ ਅਮਿਤਾਬ ਆਲ ਇੰਡੀਆ ਰੇਡੀਓ 'ਚ ਵੀ ਨੌਕਰੀ ਕਰਨ ਲਈ ਗਏ ਤਾਂ ਉਨ੍ਹਾਂ ਨੂੰ 'ਆਵਾਜ਼ ਠੀਕ ਨਹੀਂ ਹੈ' ਕਹਿ ਕੇ ਰਿਜੈਕਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ ਅਮਿਤਾਭ ਨੇ ਹੀਰੋ ਬਣਨ ਦਾ ਸੋਚਿਆ ਤਾਂ ਉਨ੍ਹਾਂ ਦਾ ਲੰਬਾ ਕੱਦ ਉਨ੍ਹਾਂ ਦੇ ਰਾਹ 'ਚ ਰੁਕਾਵਟ ਬਣਿਆ, ਪਰ ਬਾਵਜੂਦ ਇਸ ਦੇ ਬਿੱਗ ਬੀ ਨੇ ਹਿੰਮਤ ਨਹੀਂ ਹਾਰੀ। ਅਮਿਤਾਭ ਬੱਚਨ ਦਾ ਸੰਘਰਸ਼ ਸਾਨੂੰ ਇਹ ਚੀਜ਼ ਸਿਖਾਉਂਦਾ ਹੈ ਕਿ ਜੇ ਅਸੀਂ ਜ਼ਿੰਦਗੀ 'ਚ ਹਾਰ ਨਾ ਮੰਨੀਏ ਤਾਂ ਮੰਜ਼ਿਲ ਜ਼ਰੂਰ ਮਿਲਦੀ ਹੈ।

Amitabh Bachchan: ਜਨਮਦਿਨ ਮੁਬਾਰਕ ਅਮਿਤਾਭ ਬੱਚਨ, ਇਸ ਬੀਮਾਰੀ ਨੇ ਖਰਾਬ ਕੀਤਾ ਬਿੱਗ ਬੀ ਦਾ 75% ਲਿਵਰ, 81 ਦੀ ਉਮਰ 'ਚ ਵੀ ਹਨ ਐਕਟਿਵ

ਸੰਘਰਸ਼ ਦੇ ਦਿਨਾਂ 'ਚ ਮਹਿਮੂਦ ਨੇ ਕੀਤੀ ਮਦਦ
ਬਾਲੀਵੁੱਡ ਐਕਟਰ ਤੇ ਕਾਮੇਡੀ ਦੇ ਬਾਦਸ਼ਾਹ ਮਹਿਮੂਦ ਨੇ ਅਮਿਤਾਭ ਬੱਚਨ ਦਾ ਉਨ੍ਹਾਂ ਦੇ ਸੰਘਰਸ਼ ਦੇ ਦਿਨਾਂ 'ਚ ਖੂਬ ਸਾਥ ਦਿੱਤਾ ਸੀ। ਮਹਿਮੂਦ ਹੀ ਉਹ ਸ਼ਖਸ ਸਨ, ਜਿਨ੍ਹਾਂ ਨੇ ਅਮਿਤਾਭ ਬੱਚਨ ਨੂੰ ਆਪਣੀ ਫਿਲਮ 'ਚ ਹੀਰੋ ਦੇ ਤੌਰ 'ਤੇ ਪਹਿਲਾ ਬਰੇਕ ਦਿੱਤਾ ਸੀ। ਜੇ ਮਹਿਮੂਦ ਉਸ ਸਮੇਂ ਅਮਿਤਾਬ ਦੀ ਮਦਦ ਨਾ ਕਰਦੇ ਤਾਂ ਸ਼ਾਇਦ ਅਮਿਤਾਭ ਕਦੇ ਹੀਰੋ ਨਾ ਬਣ ਪਾਉਂਦੇ।

ਸੰਘਰਸ਼ ਦੇ ਦਿਨਾਂ 'ਚ ਬਿੱਗ ਬੀ ਮਹਿਮੂਦ ਦੇ ਘਰ ਹੀ ਰਹਿੰਦੇ ਸੀ ਅਤੇ ਉੱਥੇ ਖਾਣਾ ਵੀ ਖਾਂਦੇ ਸੀ। ਅਮਿਤਾਭ ਨੇ ਕਈ ਵਾਰ ਮਹਿਮੂਦ ਸਾਹਮਣੇ ਹੀਰੋ ਬਣਨ ਦੀ ਇੱਛਾ ਜ਼ਾਹਰ ਕੀਤੀ ਸੀ। ਇਸ ਤੋਂ ਬਾਅਦ ਮਹਿਮੂਦ ਉਨ੍ਹਾਂ ਨੂੰ ਕਿਸੇ ਵੱਡੇ ਫਿਲਮ ਡਾਇਰੈਕਟਰ ਨੂੰ ਮਿਲਵਾਉਣ ਲਈ ਲੈਕੇ ਗਏ। ਉਸ ਡਾਇਰੈਕਟਰ ਨੇ ਅਮਿਤਾਭ ਦਾ ਖੂਬ ਮਜ਼ਾਕ ਉਡਾਇਆ ਅਤੇ ਇਹ ਵੀ ਕਿਹਾ ਕਿ ਇਹ ਲੜਕਾ ਕਦੇ ਹੀਰੋ ਨਹੀਂ ਬਣੇਗਾ। ਉਸ ਤੋਂ ਬਾਅਦ ਮਹਿਮੂਦ ਨੇ ਕਿਹਾ ਕਿ ਉਹ ਅਮਿਤਾਭ ਬੱਚਨ ਨੂੰ ਹੀਰੋ ਬਣਾ ਕੇ ਹੀ ਦਮ ਲੈਣਗੇ।

Amitabh Bachchan: ਜਨਮਦਿਨ ਮੁਬਾਰਕ ਅਮਿਤਾਭ ਬੱਚਨ, ਇਸ ਬੀਮਾਰੀ ਨੇ ਖਰਾਬ ਕੀਤਾ ਬਿੱਗ ਬੀ ਦਾ 75% ਲਿਵਰ, 81 ਦੀ ਉਮਰ 'ਚ ਵੀ ਹਨ ਐਕਟਿਵ

ਇੰਝ ਬਣੇ ਇੰਡਸਟਰੀ ਦੇ ਐਂਗਰੀ ਯੰਗ ਮੈਨ
ਅਮਿਤਾਭ ਬੱਚਨ ਨੂੰ ਮਹਿਮੂਦ ਨੇ ਹੀਰੋ ਵਜੋਂ ਆਪਣੇ ਫਿਲਮ 'ਬੰਬੇ ਟੂ ਗੋਆ' 'ਚ ਕਾਸਟ ਕੀਤਾ। ਉਸ ਸਮੇਂ ਕੋਈ ਵੀ ਵੱਡੀ ਅਭਿਨੇਤਰੀ ਅਮਿਤਾਭ ਨਾਲ ਕੰਮ ਨਹੀਂ ਕਰਨਾ ਚਾਹੁੰਦੀ ਸੀ। ਪਰ ਅਰੁਨਾ ਇਰਾਨੀ ਨੇ ਅਮਿਤਾਭ ਨਾਲ ਰੋਮਾਂਸ ਕੀਤਾ ਅਤੇ ਫਿਲਮ ਵੀ ਵਧੀਆ ਚੱਲ ਪਈ। ਪਰ ਅਮਿਤਾਭ ਦੀ ਕਿਸਮਤ ਹਾਲੇ ਵੀ ਸੁੱਤੀ ਹੋਈ ਸੀ। ਬਾਵਜੂਦ ਇਸ ਦੇ ਅਮਿਤਾਭ ਹਾਰ ਮੰਨਣ ਲਈ ਤਿਆਰ ਨਹੀਂ ਸਨ। ਹਾਲਾਂਕਿ ਅਮਿਤਾਭ 'ਸਾਤ ਹਿੰਦੁਸਤਾਨੀ' ਤੇ 'ਆਨੰਦ' 'ਚ ਕੰਮ ਕਰ ਚੁੱਕੇ ਸੀ, ਪਰ ਬਾਵਜੂਦ ਇਸ ਦੇ ਬਿੱਗ ਬੀ ਦਾ ਕਰੀਅਰ ਰਫਤਾਰ ਨਹੀਂ ਫੜ ਪਾ ਰਿਹਾ ਸੀ। ਅਮਿਤਾਭ ਬੱਚਨ ਦੀ ਕਿਸਮਤ ਉਦੋਂ ਖੁੱਲ੍ਹੀ ਜਦੋਂ ਉਨ੍ਹਾਂ ਨੂੰ 'ਜ਼ੰਜੀਰ' ਫਿਲਮ ਆਫਰ ਹੋਈ। ਇਸ ਫਿਲਮ ਨੂੰ ਦੇਵ ਆਨੰਦ ਤੇ ਧਰਮਿੰਦਰ ਠੁਕਰਾ ਚੁੱਕੇ ਸੀ। ਠੁਕਰਾਈ ਹੋਈ ਫਿਲਮ ਨੇ ਹੀ ਅਮਿਤਾਭ ਬੱਚਨ ਦੀ ਕਿਸਮਤ ਚਮਕਾਈ ਅਤੇ ਉਨ੍ਹਾਂ ਨੂੰ ਬਾਲੀਵੁੱਡ ਦੇ ਨਵੇਂ ਸੁਪਰਸਟਾਰ ਤੇ ਐਂਗਰੀ ਯੰਗ ਮੈਨ ਵਜੋਂ ਇੰਡਸਟਰੀ 'ਚ ਸਥਾਪਤ ਕੀਤਾ।

Amitabh Bachchan: ਜਨਮਦਿਨ ਮੁਬਾਰਕ ਅਮਿਤਾਭ ਬੱਚਨ, ਇਸ ਬੀਮਾਰੀ ਨੇ ਖਰਾਬ ਕੀਤਾ ਬਿੱਗ ਬੀ ਦਾ 75% ਲਿਵਰ, 81 ਦੀ ਉਮਰ 'ਚ ਵੀ ਹਨ ਐਕਟਿਵ

ਅਮਿਤਾਭ ਦੀ ਜ਼ਿੰਦਗੀ 'ਚ ਬੁਰਾ ਦੌਰ
ਅਮਿਤਾਭ ਬੱਚਨ ਦੀ ਜ਼ਿੰਦਗੀ 'ਚ ਸਭ ਠੀਕ ਚੱਲ ਰਿਹਾ ਸੀ। ਅਮਿਤਾਭ ਬੱਚਨ ਹਿੰਦੁਸਤਾਨ ਦੇ ਬੈਸਟ ਸੁਪਰਸਟਾਰ ਸਨ। ਪਰ ਕਿਹਾ ਜਾਂਦਾ ਹੈ ਕਿ ਸਫਲਤਾ ਨੇ ਅਮਿਤਾਭ ਬੱਚਨ ਦਾ ਦਿਮਾਗ ਖਰਾਬ ਕਰ ਦਿੱਤਾ ਸੀ। ਉਹ ਉਨ੍ਹਾਂ ਲੋਕਾਂ ਦੀ ਇੱਜ਼ਤ ਵੀ ਨਹੀਂ ਕਰਦੇ ਸੀ, ਜਿਨ੍ਹਾਂ ਦੀ ਮਦਦ ਨਾਲ ਉਹ ਸਟਾਰ ਬਣੇ ਸੀ। ਫਿਰ ਕਿਸਮਤ ਨੇ ਅਮਿਤਾਭ ਨੂੰ ਜ਼ਮੀਨ 'ਤੇ ਪਟਕਿਆ। ਅਮਿਤਾਭ ਬੱਚਨ ਦੀਆਂ ਇੱਕ ਤੋਂ ਬਾਅਦ ਇੱਕ ਕਈ ਫਿਲਮਾਂ ਫਲੌਪ ਹੋਈਆਂ। ਬਿੱਗ ਬੀ ਦੀਵਾਲੀਆ ਹੋ ਗਏ। 

ਦੂਜੀ ਪਾਰੀ 'ਚ ਬਿੱਗ ਬੀ ਨੇ ਪਾਈਆਂ ਧਮਾਲਾਂ
ਬਿੱਗ ਬੀ ਦੀਵਾਲੀਆ ਹੋ ਚੁੱਕੇ ਸੀ। ਉਨ੍ਹਾਂ ਨੂੰ ਅੱਗੇ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਇਸ ਤੋਂ ਬਾਅਦ ਅਮਿਤਾਭ ਬੱਚਨ ਆਪਣੇ ਪੁਰਾਣੇ ਦੋਸਤ ਤੇ ਫਿਲਮ ਮੇਕਰ ਯਸ਼ ਚੋਪੜਾ ਦੇ ਘਰ ਗਏ ਅਤੇ ਉਨ੍ਹਾਂ ਨੂੰ ਕਿਹਾ ਕਿ 'ਮੈਨੂੰ ਕੰਮ ਚਾਹੀਦਾ ਹੈ'। ਯਸ਼ ਚੋਪੜਾ ਦਾ ਬੇਟਾ ਉਸ ਸਮੇਂ 'ਮੋਹੱਬਤੇਂ' ਫਿਲਮ ਬਣਾ ਰਿਹਾ ਸੀ। ਫਿਲਮ 'ਚ ਅਮਿਤਾਭ ਨੂੰ ਸ਼ਾਹਰੁਖ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਫਿਲਮ ਸੁਪਰਹਿੱਟ ਹੋਈ ਅਤੇ ਅਮਿਤਾਭ ਬੱਚਨ ਦਾ ਕਰੀਅਰ ਫਿਰ ਤੋਂ ਚੱਲ ਪਿਆ। ਇਸ ਤੋਂ ਬਾਅਦ ਬਿੱਗ ਬੀ ਨੂੰ 'ਕੇਬੀਸੀ' ਯਾਨਿ ਕੌਨ ਬਣੇਗਾ ਕਰੋੜਪਤੀ ਕਰਨ ਦਾ ਮੌਕਾ ਮਿਲਿਆ। ਇਸ ਸ਼ੋਅ ਨੇ ਅਮਿਤਾਭ ਨੂੰ ਵਾਪਸ ਸਟਾਰ ਬਣਾਇਆ।

Amitabh Bachchan: ਜਨਮਦਿਨ ਮੁਬਾਰਕ ਅਮਿਤਾਭ ਬੱਚਨ, ਇਸ ਬੀਮਾਰੀ ਨੇ ਖਰਾਬ ਕੀਤਾ ਬਿੱਗ ਬੀ ਦਾ 75% ਲਿਵਰ, 81 ਦੀ ਉਮਰ 'ਚ ਵੀ ਹਨ ਐਕਟਿਵ

3 ਹਜ਼ਾਰ ਕਰੋੜ ਜਾਇਦਾਦ ਦੇ ਮਾਲਕ
ਬਿੱਗ ਬੀ ਨੇ ਦੀਵਾਲੀਆ ਹੋਣ ਤੋਂ ਬਾਅਦ ਫਿਰ ਤੋਂ ਮੇਹਨਤ ਤੇ ਸੰਘਰਸ਼ ਕਰਕੇ ਖੁਦ ਨੂੰ ਸਥਾਪਤ ਕੀਤਾ। ਅੱਜ ਬਿੱਗ ਬੀ ਆਪਣੀ ਦੂਜੀ ਪਾਰੀ ਦਾ ਅਨੰਦ ਮਾਣ ਰਹੇ ਹਨ। ਬਿੱਗ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਉਹ 3190 ਕਰੋੜ ਜਾਇਦਾਦ ਦੇ ਮਾਲਕ ਹਨ। ਇਹ ਜਾਇਦਾਦ ਉਨ੍ਹਾਂ ਨੇ ਇਕੱਲੇ ਆਪਣੇ ਦਮ ;ਤੇ ਕਮਾਈ ਹੈ।

75 ਪਰਸੈਂਟ ਲਿਵਰ (ਜਿਗਰ) ਖਰਾਬ
ਅਮਿਤਾਭ ਬੱਚਨ ਨਾਲ 'ਕੁਲੀ' ਫਿਲਮ ਦੌਰਾਨ ਸੈੱਟ 'ਤੇ ਇੱਕ ਬੁਰਾ ਹਾਦਸਾ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਜਿਗਰ 'ਤੇ ਬੁਰਾ ਅਸਰ ਪਿਆ। ਅਮਿਤਾਭ ਬੱਚਨ ਇਨਫੈਕਸ਼ਨ ਕਰਕੇ ਹੈਪੇਟਾਇਟਸ ਨਾਮ ਦੀ ਬੀਮਾਰੀ ਦਾ ਸ਼ਿਕਾਰ ਹੋਏ। ਇਸ ਬੀਮਾਰੀ ਨੇ ਅਮਿਤਾਭ ਦਾ 75 ਪਰਸੈਂਟ ਲਿਵਰ ਖਰਾਬ ਕਰ ਦਿੱਤਾ। ਅਮਿਤਾਭ ਬੱਚਨ ਸਿਰਫ 25 ਫੀਸਦੀ ਲਿਵਰ 'ਤੇ ਹੀ ਜ਼ਿੰਦਾ ਹਨ। 

ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਅਦਾਕਾਰਾ ਸੁਚਿਤਾ ਕੌਰ ਇਨਾਇਤ ਨੇ ਕੀਤੀ ਖੁਦਕੁਸ਼ੀ, ਘਰ 'ਚ ਪੱਖੇ ਨਾਲ ਲਟਕਦੀ ਮਿਲੀ ਲਾਸ਼

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib From Sri Darbar Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ
Hukamnama Sahib From Sri Darbar Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ
Joint Pain: AC ਦੀ ਠੰਡੀ ਹਵਾ, ਗਠੀਆ ਦੇ ਮਰੀਜ਼ਾਂ 'ਚ ਬਣਦੀ ਦਰਦ ਦਾ ਕਾਰਨ, ਜਾਣੋ ਇਸ ਤੋਂ ਕਿਵੇਂ ਬਚੀਏ
Joint Pain: AC ਦੀ ਠੰਡੀ ਹਵਾ, ਗਠੀਆ ਦੇ ਮਰੀਜ਼ਾਂ 'ਚ ਬਣਦੀ ਦਰਦ ਦਾ ਕਾਰਨ, ਜਾਣੋ ਇਸ ਤੋਂ ਕਿਵੇਂ ਬਚੀਏ
Holidays in Punjab: ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 30 ਜੂਨ ਤੱਕ ਬੰਦ ਰਹਿਣਗੇ ਸਾਰੇ ਸਕੂਲ
Holidays in Punjab: ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 30 ਜੂਨ ਤੱਕ ਬੰਦ ਰਹਿਣਗੇ ਸਾਰੇ ਸਕੂਲ
Swati Maliwal: CM ਹਾਊਸ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਸਵਾਤੀ ਮਾਲੀਵਾਲ ਨੇ ਤੋੜੀ ਆਪਣੀ ਚੁੱਪੀ, ਭਾਜਪਾ ਨੂੰ ਇਸ 'ਤੇ ਰਾਜਨੀਤੀ ਨਾ ਕਰਨ ਦੀ ਕੀਤੀ ਅਪੀਲ
Swati Maliwal: CM ਹਾਊਸ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਸਵਾਤੀ ਮਾਲੀਵਾਲ ਨੇ ਤੋੜੀ ਆਪਣੀ ਚੁੱਪੀ, ਭਾਜਪਾ ਨੂੰ ਇਸ 'ਤੇ ਰਾਜਨੀਤੀ ਨਾ ਕਰਨ ਦੀ ਕੀਤੀ ਅਪੀਲ
Advertisement
for smartphones
and tablets

ਵੀਡੀਓਜ਼

Arvind Kejriwal| ਕੇਜਰੀਵਾਲ ਤੇ CM ਮਾਨ ਵੱਲੋਂ ਅੰਮ੍ਰਿਤਸਰ 'ਚ ਰੋਡ ਸ਼ੋਅGidderbaha Death| ਡੁੱਬਣ ਕਾਰਨ ਦੋ ਬੱਚੀਆਂ ਦੀ ਮੌਤRana Gurmit Singh Sodhi| ਰਾਣਾ ਗੁਰਮੀਤ ਸੋਢੀ ਨੂੰ ਕਿਸਾਨਾਂ ਨੇ ਵਿਖਾਈਆਂ ਕਾਲੀਆਂ ਝੰਡੀਆਂMeet Hayer| ਮੀਤ ਹੇਅਰ ਨੇ ਅਰਵਿੰਦ ਖੰਨਾ ਨੂੰ ਕੀ ਆਖਿਆ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib From Sri Darbar Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ
Hukamnama Sahib From Sri Darbar Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ
Joint Pain: AC ਦੀ ਠੰਡੀ ਹਵਾ, ਗਠੀਆ ਦੇ ਮਰੀਜ਼ਾਂ 'ਚ ਬਣਦੀ ਦਰਦ ਦਾ ਕਾਰਨ, ਜਾਣੋ ਇਸ ਤੋਂ ਕਿਵੇਂ ਬਚੀਏ
Joint Pain: AC ਦੀ ਠੰਡੀ ਹਵਾ, ਗਠੀਆ ਦੇ ਮਰੀਜ਼ਾਂ 'ਚ ਬਣਦੀ ਦਰਦ ਦਾ ਕਾਰਨ, ਜਾਣੋ ਇਸ ਤੋਂ ਕਿਵੇਂ ਬਚੀਏ
Holidays in Punjab: ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 30 ਜੂਨ ਤੱਕ ਬੰਦ ਰਹਿਣਗੇ ਸਾਰੇ ਸਕੂਲ
Holidays in Punjab: ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 30 ਜੂਨ ਤੱਕ ਬੰਦ ਰਹਿਣਗੇ ਸਾਰੇ ਸਕੂਲ
Swati Maliwal: CM ਹਾਊਸ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਸਵਾਤੀ ਮਾਲੀਵਾਲ ਨੇ ਤੋੜੀ ਆਪਣੀ ਚੁੱਪੀ, ਭਾਜਪਾ ਨੂੰ ਇਸ 'ਤੇ ਰਾਜਨੀਤੀ ਨਾ ਕਰਨ ਦੀ ਕੀਤੀ ਅਪੀਲ
Swati Maliwal: CM ਹਾਊਸ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਸਵਾਤੀ ਮਾਲੀਵਾਲ ਨੇ ਤੋੜੀ ਆਪਣੀ ਚੁੱਪੀ, ਭਾਜਪਾ ਨੂੰ ਇਸ 'ਤੇ ਰਾਜਨੀਤੀ ਨਾ ਕਰਨ ਦੀ ਕੀਤੀ ਅਪੀਲ
Supreme Court: 'ਵਾਪਸ ਜੇਲ੍ਹ ਨਹੀਂ ਜਾਵਾਂਗੇ' ਕੇਜਰੀਵਾਲ ਦੇ ਦਾਅਵੇ 'ਤੇ ਅਦਾਲਤ 'ਚ ਲਾਲ-ਪੀਲੀ ਹੋਈ ED, ਜਾਣੋ ਸੁਪਰੀਮ ਕੋਰਟ ਨੇ ਫਿਰ ਕੀ ਕਿਹਾ
Supreme Court: 'ਵਾਪਸ ਜੇਲ੍ਹ ਨਹੀਂ ਜਾਵਾਂਗੇ' ਕੇਜਰੀਵਾਲ ਦੇ ਦਾਅਵੇ 'ਤੇ ਅਦਾਲਤ 'ਚ ਲਾਲ-ਪੀਲੀ ਹੋਈ ED, ਜਾਣੋ ਸੁਪਰੀਮ ਕੋਰਟ ਨੇ ਫਿਰ ਕੀ ਕਿਹਾ
Beer Side Effects: ਬੀਅਰ ਪੀਣ ਨਾਲ ਭੱਜੀਆਂ ਆਉਂਦੀਆਂ ਇਹ ਖਤਰਨਾਕ ਬਿਮਾਰੀਆਂ, ਜੇਕਰ ਧਿਆਨ ਨਾ ਰੱਖਿਆ ਤਾਂ ਇਨ੍ਹਾਂ ਤੋਂ ਬਚਣਾ ਹੋਵੇਗਾ ਮੁਸ਼ਕਿਲ!
Beer Side Effects: ਬੀਅਰ ਪੀਣ ਨਾਲ ਭੱਜੀਆਂ ਆਉਂਦੀਆਂ ਇਹ ਖਤਰਨਾਕ ਬਿਮਾਰੀਆਂ, ਜੇਕਰ ਧਿਆਨ ਨਾ ਰੱਖਿਆ ਤਾਂ ਇਨ੍ਹਾਂ ਤੋਂ ਬਚਣਾ ਹੋਵੇਗਾ ਮੁਸ਼ਕਿਲ!
Punjab News: ਚੋਣ ਕਮਿਸ਼ਨ ਵੱਲੋਂ ਪੰਜਾਬ 'ਚ ਸਾਰੇ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼
Punjab News: ਚੋਣ ਕਮਿਸ਼ਨ ਵੱਲੋਂ ਪੰਜਾਬ 'ਚ ਸਾਰੇ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼
Punjab Politics:  ਬਾਜਵਾ ਤੇ ਬਾਦਲ ਦਾ ਵਤੀਰਾ ਰਾਜੇ ਰਜਵਾੜਾ ਵਰਗਾ, ਆਮ ਲੋਕਾਂ ਨੂੰ ਦੱਸਦੇ ਨੇ ਮਟੀਰੀਅਲ ਤੇ ਮਲੰਗ-ਭਗਵੰਤ ਮਾਨ
Punjab Politics: ਬਾਜਵਾ ਤੇ ਬਾਦਲ ਦਾ ਵਤੀਰਾ ਰਾਜੇ ਰਜਵਾੜਾ ਵਰਗਾ, ਆਮ ਲੋਕਾਂ ਨੂੰ ਦੱਸਦੇ ਨੇ ਮਟੀਰੀਅਲ ਤੇ ਮਲੰਗ-ਭਗਵੰਤ ਮਾਨ
Embed widget