Ammy Virk: 'ਮੌੜ' ਫਿਲਮ 'ਚ ਗੁੱਗੂ ਗਿੱਲ ਨਾਲ ਤੁਲਨਾ 'ਤੇ ਬੋਲੇ ਐਮੀ ਵਿਰਕ, ਕਿਹਾ- 'ਮੈਂ ਗੁੱਗੂ ਗਿੱਲ ਵਰਗਾ...'
ਐਮੀ ਵਿਰਕ ਨੇ ਹਾਲ ਹੀ 'ਚ ਏਬੀਪੀ ਸਾਂਝਾ ਨੂੰ ਇੰਟਰਵਿਊ ਦਿੱਤੀ ਸੀ। ਇਸ ਦੌਰਾਨ ਕਲਾਕਾਰ ਨੇ 'ਮੌੜ' ਫਿਲਮ 'ਚ ਆਪਣੇ ਕਿਰਦਾਰ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਫਿਲਮ ਤੋਂ ਬਾਅਦ ਉਨ੍ਹਾਂ ਨੂੰ ਨਫਰਤ ਦਾ ਸਾਹਮਣਾ ਕਰਨਾ ਪਿਆ
Ammy Virk On His Character Of Jeyona Maurh: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਦਾ ਨਾਮ ਇੰਨੀਂ ਦਿਨੀਂ ਸੁਰਖੀਆਂ 'ਚ ਬਣਿਆ ਹੋਇਆ ਹੈ। ਐਮੀ ਦੀ ਫਿਲਮ 'ਮੌੜ' ਹਾਲ ਹੀ 'ਚ ਰਿਲੀਜ਼ ਹੋਈ ਹੈ। ਫਿਲਮ 'ਚ ਐਮੀ ਨੇ ਜਿਉਣਾ ਮੌੜ ਦਾ ਕਿਰਦਾਰ ਨਿਭਾਇਆ ਸੀ। ਐਮੀ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਮਿਲੀ ਜੁਲੀ ਪ੍ਰਤਕਿਿਰਿਆ ਦਿੱਤੀ ਸੀ।
ਐਮੀ ਵਿਰਕ ਨੇ ਹਾਲ ਹੀ 'ਚ ਏਬੀਪੀ ਸਾਂਝਾ ਨੂੰ ਇੰਟਰਵਿਊ ਦਿੱਤੀ ਸੀ। ਇਸ ਦੌਰਾਨ ਕਲਾਕਾਰ ਨੇ 'ਮੌੜ' ਫਿਲਮ 'ਚ ਆਪਣੇ ਕਿਰਦਾਰ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਫਿਲਮ ਤੋਂ ਬਾਅਦ ਉਨ੍ਹਾਂ ਨੂੰ ਨਫਰਤ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਲੋਕਾਂ ਨੇ ਉਨ੍ਹਾਂ ਦੀ ਤੁਲਨਾ ਗੁੱਗੂ ਗਿੱਲ ਨਾਲ ਵੀ ਕੀਤੀ। ਐਮੀ ਬੋਲੇ- 'ਮੈਨੂੰ ਇੰਡਸਟਰੀ 'ਚ 13 ਸਾਲ ਹੋ ਚੁੱਕੇ ਹਨ। ਮੈਂ ਆਪਣੇ ਫੈਨਜ਼ ਨੂੰ ਕਦੇ ਚੰਗਾ ਮਾੜਾ ਨਹੀਂ ਬੋਲਿਆ। ਮੈਂ ਸਿਰਫ ਨਫਰਤ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ। ਫਿਲਮ 'ਚ ਮੇਰਾ ਕਿਰਦਾਰ ਜੋ ਸੀ, ਮੈਂ ਉਹ ਨਿਭਾਇਆ। ਤੁਸੀਂ ਮੇਰੀ ਐਕਟਿੰਗ ਦੀ ਨਿੰਦਾ ਕਰੋ। ਮੇਰੀ ਨਿੰਦਾ ਕਰੋ। ਪਰ ਮੇਰੀ ਮਾਂ ਭੈਣ ਨੂੰ ਕਿਉਂ ਗਾਲਾਂ ਕੱਢਦੇ ਹੋ। ਲੋਕ ਮੈਨੂੰ ਗੁੱਗੂ ਗਿੱਲ ਨਾਲ ਕੰਪੇਅਰ (ਤੁਲਨਾਾ) ਕਰ ਰਹੇ ਹਨ। ਮੈਂ ਕਿਵੇਂ 6 ਫੁੱਟ ਦਾ ਹੋ ਜਾਵਾਂ। ਮੈਂ 5 ਫੁੱਟ 8 ਇੰਚ ਦਾ ਹਾਂ। ਮੈਂ ਗੁੱਗੂ ਗਿੱਲ ਕਿਵੇਂ ਬਣ ਸਕਦਾ ਹਾਂ।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਨੇ 'ਮੌੜ' ਫਿਲਮ 'ਚ ਜਿਉਣਾ ਮੌੜ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦੇ ਕਿਰਦਾਰ ਨੂੰ ਮਿਲੀ ਜੁਲੀ ਪ੍ਰਤੀਕਿਿਰਿਆ ਮਿਲੀ ਸੀ। ਕਈ ਲੋਕਾਂ ਨੇ ਐਮੀ ਦੀ ਕਾਫੀ ਜ਼ਿਆਦਾ ਆਲੋਚਨਾ ਕੀਤੀ ਸੀ ਅਤੇ ਐਕਟਰ ਦੀ ਤੁਲਨਾ ਗੁੱਗੂ ਗਿੱਲ ਨਾਲ ਕੀਤੀ ਸੀ। ਦੱਸ ਦਈਏ ਕਿ ਗੁੱਗੂ ਗਿੱਲ ਨੇ ਵੀ 80ਆਂ ਦੇ ਦਹਾਕਿਆਂ 'ਚ ਜਿਉਣਾ ਮੌੜ ਦਾ ਕਿਰਦਾਰ ਨਿਭਾਇਆ ਸੀ। ਫਿਲਮ 'ਚ ਉਨ੍ਹਾਂ ਦੇ ਕਿਰਦਾਰ ਦੀ ਅੱਜ ਤੱਕ ਸ਼ਲਾਘਾ ਹੁੰਦੀ ਹੈ।