ਬਾਜਰੇ ਦਾ ਸਿੱਟਾ `ਚ ਧਮਾਲਾਂ ਪਾਉਣ ਤੋਂ ਬਾਅਦ ਐਮੀ-ਤਾਨੀਆ ਦੀ ਜੋੜੀ `ਓਏ ਮੱਖਣਾ` ਫ਼ਿਲਮ `ਚ ਆਵੇਗੀ ਨਜ਼ਰ
ਐਮੀ ਵਿਰਕ ਨੇ ਆਪਣੀ ਅਗਲੀ ਫ਼ਿਲਮ `ਓਏ ਮੱਖਣਾ` ਦਾ ਐਲਾਨ ਕਰ ਦਿਤਾ ਹੈ। ਇਸ ਫ਼ਿਲਮ ਚ ਐਮੀ ਵਿਰਕ, ਤਾਨੀਆ ਦੇ ਨਾਲ ਨਾਲ ਗੁੱਗੂ ਗਿੱਲ ਵੀ ਮੁੱਖ ਕਿਰਦਾਰ `ਚ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ 4 ਨਵੰਬਰ 2022 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।
ਬਾਜਰੇ ਦਾ ਸਿੱਟਾ (Bajre Da Sitta) ਫ਼ਿਲਮ `ਚ ਐਮੀ ਵਿਰਕ (Ammy Virk) ਤੇ ਤਾਨੀਆ (Tania) ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ। ਹੁਣ ਇਹੀ ਜੋੜੀ ਮੁੜ ਤੋਂ ਸਿਲਵਰ ਸਕ੍ਰੀਨ `ਤੇ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਜੀ ਹਾਂ, ਐਮੀ ਵਿਰਕ ਨੇ ਆਪਣੀ ਅਗਲੀ ਫ਼ਿਲਮ `ਓਏ ਮੱਖਣਾ` ਦਾ ਐਲਾਨ ਕਰ ਦਿਤਾ ਹੈ। ਇਸ ਫ਼ਿਲਮ ਨਾਲ ਸਬੰਧਤ ਇੱਕ ਵੀਡੀਓ ਕਲਾਕਾਰਾਂ ਨੇ ਆਪੋ ਆਪਣੇ ਸੋਸ਼ਲ ਮੀਡੀਆ ਹੈਂਡਲਜ਼ `ਤੇ ਸਾਂਝਾ ਕੀਤਾ ਹੈ, ਜਿਸ ਵਿੱਚ ਫ਼ਿਲਮ ਦਾ ਪੋਸਟਰ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਵੀਡੀਓ ਵਿੱਚ ਫ਼ਿਲਮ ਦੇ ਮੁੱਖ ਕਿਰਦਾਰਾਂ ਦਾ ਵੇਰਵਾ ਵੀ ਦਿਤਾ ਗਿਆ ਹੈ।
ਦਸ ਦਈਏ ਕਿ ਇਸ ਫ਼ਿਲਮ ਵਿੱਚ ਐਮੀ ਵਿਰਕ, ਤਾਨੀਆ ਦੇ ਨਾਲ ਨਾਲ ਗੁੱਗੂ ਗਿੱਲ ਵੀ ਮੁੱਖ ਕਿਰਦਾਰ `ਚ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ 4 ਨਵੰਬਰ 2022 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।
View this post on Instagram
ਦੱਸ ਦੇਈਏ ਕਿ ਇਸ ਫਿਲਮ ਵਿੱਚ ਤਾਨੀਆ ਅਤੇ ਐਮੀ ਵਿਰਕ ਤੋਂ ਇਲਾਵਾ ਗੱਗੂ ਗਿੱਲ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਦੁਆਰਾ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਰਾਕੇਸ਼ ਧਵਨ ਵੱਲੋਂ ਲਿਖੀ ਗਈ ਹੈ। ਫਿਲਮ ਦਾ ਨਿਰਮਾਣ ਐਮੀ ਵਿਰਕ ਅਤੇ ਸਿਮਰਜੀਤ ਸਿੰਘ ਪ੍ਰੋਡਕਸ਼ਨ ਵੱਲੋਂ ਕੀਤਾ ਜਾ ਰਿਹਾ ਹੈ। ਐਮੀ ਅਤੇ ਤਾਨੀਆ ਦੀ ਜੋੜੀ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸੇ ਲਈ ਇੱਕ ਤੋਂ ਬਾਅਦ ਇੱਕ ਦੋਵੇਂ ਆਪਣੀਆਂ ਧਮਾਕੇਦਾਰ ਫਿਲਮਾਂ ਲੈ ਕੇ ਦਰਸ਼ਕਾਂ ਵਿੱਚ ਪੇਸ਼ ਹੋ ਰਹੇ ਹਨ।
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਇਹ ਜੋੜੀ ਫਿਲਮ ‘ਬਾਜਰੇ ਦਾ ਸਿੱਟਾ’ (Bajre Da Sitta) ਵਿੱਚ ਨਜ਼ਰ ਆਈ। ਫਿਲਮ ਵਿੱਚ ਦੋਵਾਂ ਦੀ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਸ ਗਰੇਵਾਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਫਿਲਮ ਵਿੱਚ ਦਰਸ਼ਕਾਂ ਲਈ ਇੱਕ ਵੱਖਰੀ ਕਹਾਣੀ ਪੇਸ਼ ਕੀਤੀ ਗਈ ਹੈ। ਜੋ ਦਰਸ਼ਕਾਂ ਨੂੰ ਹਸਾਉਣ ਦੇ ਨਾਲ-ਨਾਲ ਭਾਵੁਕ ਵੀ ਕਰ ਰਹੀ ਹੈ। ਫਿਲਮ ਦੇ ਗੀਤਾਂ 'ਸਿਰਨਾਵਾਂ', ਬਾਜਰੇ ਦਾ ਸਿੱਟਾ, ਸੂਰਮੇਦਾਨੀ, ਸਾਰੀ ਰਾਤ ਨੂੰ ਲਗਾਤਾਰ ਪ੍ਰਸ਼ੰਸ਼ਕ ਸੁਣ ਰਹੇ ਹਨ। ਫਿਲਹਾਲ ਆਪਣੀ ਨਵੀਂ ਫਿਲਮ ਰਾਹੀਂ ਇਹ ਦੋਵੇਂ ਸਿਤਾਰੇ ਕੀ ਧਮਾਲ ਮਚਾਉਂਦੇ ਹਨ ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।