ਅਕਸ਼ੈ ਨਾਲ ਦਿੱਸੇ ਐਮੀ ਵਿਰਕ ਲੋਕਾਂ ਦੇ ਗੁੱਸੇ ਦਾ ਸ਼ਿਕਾਰ, ਹੁਣ ਟ੍ਰੋਲਰਾਂ ਨੂੰ ਦਿੱਤਾ ਇਹ ਜਵਾਬ
ਕਿਸਾਨੀ ਅੰਦੋਲਨ 'ਚ ਕਲਾਕਾਰ ਪੂਰਾ ਸਾਥ ਦੇ ਰਹੇ ਹਨ ਪਰ ਕਈ ਕਾਰਨਾਂ ਕਰਕੇ ਕਲਾਕਾਰਾਂ ਨੂੰ ਟ੍ਰੋਲ ਆਰਮੀ ਤੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪਿਛਲੇ ਕੁਝ ਦਿਨਾਂ 'ਚ ਜੋ ਇੱਜ਼ਤ ਬਾਲੀਵੁੱਡ ਕਲਾਕਾਰਾਂ ਨੇ ਗੁਆਈ ਹੈ, ਉਸ ਕਰਕੇ ਉਨ੍ਹਾਂ ਨਾਲ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਵੀ ਸੋਸ਼ਲ ਮੀਡਿਆ ਤੇ ਬਹੁਤ ਕੁਝ ਸਹਿਣਾ ਪੈਂਦਾ ਹੈ।

ਚੰਡੀਗੜ੍ਹ: ਕਿਸਾਨੀ ਅੰਦੋਲਨ 'ਚ ਕਲਾਕਾਰ ਪੂਰਾ ਸਾਥ ਦੇ ਰਹੇ ਹਨ ਪਰ ਕਈ ਕਾਰਨਾਂ ਕਰਕੇ ਕਲਾਕਾਰਾਂ ਨੂੰ ਟ੍ਰੋਲ ਆਰਮੀ ਤੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪਿਛਲੇ ਕੁਝ ਦਿਨਾਂ 'ਚ ਜੋ ਇੱਜ਼ਤ ਬਾਲੀਵੁੱਡ ਕਲਾਕਾਰਾਂ ਨੇ ਗੁਆਈ ਹੈ, ਉਸ ਕਰਕੇ ਉਨ੍ਹਾਂ ਨਾਲ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਵੀ ਸੋਸ਼ਲ ਮੀਡਿਆ ਤੇ ਬਹੁਤ ਕੁਝ ਸਹਿਣਾ ਪੈਂਦਾ ਹੈ।
ਐਮੀ ਵਿਰਕ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਹਨ ਜਿਸ ਕਰਕੇ ਸੋਸ਼ਲ ਮੀਡੀਆ ਤੇ ਐਮੀ ਨੂੰ ਕਾਫੀ ਕੁਝ ਕਿਹਾ ਗਿਆ। ਐਮੀ ਨੇ ਕੁਝ ਸਮਾਂ ਪਹਿਲਾਂ ਲਾਈਵ ਹੋ ਕੇ ਇਸ ਗੱਲ ਦੀ ਜਾਣਕਾਰੀ ਆਪਣੇ ਫੈਨਸ ਨੂੰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਜੋ ਤਸਵੀਰਾਂ ਸ਼ੇਅਰ ਕਤੀਆਂ ਜਾ ਰਹੀਆਂ ਨੇ, ਉਹ ਪੁਰਾਣੀਆਂ ਹਨ ਤੇ ਮੈਂ ਲਗਾਤਾਰ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ ਹਾਂ। ਉਹ ਤਸਵੀਰਾਂ ਫਿਲਹਾਲ 2 ਦੇ ਸ਼ੂਟ ਦੀਆਂ ਨੇ ਜੋ ਮੈਂ ਜਾਨੀ ਤੇ ਬੀ ਪਰਾਕ ਲਈ ਸ਼ੂਟ ਕੀਤਾ ਸੀ।
View this post on Instagram






















