ਹਾਲੀਵੁੱਡ ਅਦਾਕਾਰਾ ਐਂਜਲੀਨਾ ਜੌਲੀ ਨੇ ਬਰੈਡ ਪਿਟ ਤੇ ਲਾਏ ਘਰੇਲੂ ਹਿੰਸਾ ਦੇ ਦੋਸ਼, ਕਿਹਾ- ਉਸ ਨੇ ਮੈਨੂੰ ਤੇ ਮੇਰੇ ਬੱਚਿਆਂ ਨੂੰ ਮਾਰਿਆ
Angelina Jolie Brad Pitt: ਹਾਲੀਵੁੱਡ ਅਦਾਕਾਰਾ ਐਂਜਲੀਨਾ ਜੋਲੀ ਅਤੇ ਅਭਿਨੇਤਾ ਬ੍ਰੈਡ ਪਿਟ ਦੇ ਮਾਮਲੇ 'ਚ ਹੁਣ ਘਰੇਲੂ ਹਿੰਸਾ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
Angelina Jolie Ellegations On Brad Pitt: ਹਾਲੀਵੁੱਡ ਅਦਾਕਾਰਾ ਐਂਜਲੀਨਾ ਜੋਲੀ ਅਤੇ ਅਦਾਕਾਰ ਬ੍ਰੈਡ ਪਿਟ ਵਿਚਕਾਰ ਝਗੜਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦੋਵੇਂ ਸਿਤਾਰੇ ਪਿਛਲੇ ਕਈ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਦੁਨੀਆ ਭਰ 'ਚ ਸੁਰਖੀਆਂ 'ਚ ਹਨ। ਜੋਲੀ ਨੇ ਆਪਣੇ ਸਾਬਕਾ ਪਤੀ ਦੇ ਖਿਲਾਫ 250 ਮਿਲੀਅਨ ਡਾਲਰ ਜਾਂ ਲਗਭਗ 2000 ਕਰੋੜ ਦਾ ਮੁਕੱਦਮਾ ਦਾਇਰ ਕੀਤਾ ਹੈ। ਹੁਣ ਇਸ ਮਾਮਲੇ 'ਚ ਦੋਵਾਂ ਵਿਚਾਲੇ ਘਰੇਲੂ ਹਿੰਸਾ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
ਦਰਅਸਲ, ਅਭਿਨੇਤਰੀ ਨੇ ਹੁਣ ਇਸ ਮਾਮਲੇ 'ਚ ਪਤੀ ਬ੍ਰੈਡ ਪਿਟ 'ਤੇ ਦੋਸ਼ ਲਗਾਉਂਦੇ ਹੋਏ ਦਾਅਵਾ ਕੀਤਾ ਹੈ ਕਿ 2016 'ਚ ਬ੍ਰੈਡ ਨੇ ਉਸ ਨਾਲ ਹਮਲਾਵਰ ਵਿਵਹਾਰ ਕੀਤਾ ਸੀ। ਅਦਾਕਾਰਾ ਨੇ ਅੱਗੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਬੱਚਿਆਂ ਨੇ ਆਪਣੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਬ੍ਰੈਡ ਪਿਟ ਨੇ ਇੱਕ ਬੱਚੇ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਬ੍ਰੈਡ ਨੇ ਉਸ 'ਤੇ ਹੱਥ ਵੀ ਚੁੱਕਿਆ ਸੀ।
ਅਦਾਕਾਰਾ ਨੇ ਲਾਇਆ ਇਹ ਦੋਸ਼
ਮੀਡੀਆ ਰਿਪੋਰਟਾਂ ਮੁਤਾਬਕ ਐਂਜਲੀਨਾ ਨੇ ਕੋਰਟ 'ਚ ਜੋ ਕਾਗਜ਼ ਦਾਖਲ ਕੀਤੇ ਹਨ, ਉਨ੍ਹਾਂ 'ਚ ਦੋਸ਼ ਹੈ ਕਿ ਉਸ ਦਿਨ ਏਅਰਪੋਰਟ 'ਤੇ ਪਹੁੰਚਣ ਤੋਂ ਪਹਿਲਾਂ ਬ੍ਰੈਡ ਪਿਟ ਨੇ ਆਪਣੇ ਛੇ ਬੱਚਿਆਂ 'ਚੋਂ ਇਕ ਨਾਲ ਬਹਿਸ ਕੀਤੀ ਸੀ। ਉਸ ਸਮੇਂ ਸਾਰੇ ਬੱਚਿਆਂ ਦੀ ਉਮਰ 8 ਤੋਂ 15 ਸਾਲ ਦੇ ਵਿਚਕਾਰ ਸੀ। ਜਦੋਂ ਅਸੀਂ ਫ਼ਲਾਈਟ `ਚ ਪਹੁੰਚੇ ਤਾਂ ਮੈਂ ਪੁੱਛਿਆ ਕਿ ਕੀ ਹੋਇਆ ਸੀ, ਤਾਂ ਇਸ ਤੇ ਬਰੈਡ ਪਿਟ ਨੇ ਕਿਹਾ ਕਿ ਮੈਂ ਬੱਚਿਆਂ ਦਾ ਕੁੱਝ ਜ਼ਿਆਦਾ ਹੀ ਪੱਖ ਲੈਂਦੀ ਹਾਂ। ਇਸ ਤੋਂ ਬਾਅਦ ਬਰੈਡ ਨੇ ਟੌਇਲਟ ਕੋਲ ਲਿਜਾ ਕੇ ਮੇਰੇ ਤੇ ਮੇਰੇ ਬੱਚਿਆਂ ਨਾਲ ਹੱਥੋਪਾਈ ਕੀਤੀ।
ਜਦੋਂ ਬੱਚੇ ਉਨ੍ਹਾਂ ਨੂੰ ਬਚਾਉਣ ਲਈ ਉਨ੍ਹਾਂ ਵੱਲ ਭੱਜੇ ਤਾਂ ਪਿਟ ਨੇ ਇਕ ਬੱਚੇ ਦਾ ਗਲਾ ਘੁੱਟਣ ਅਤੇ ਦੂਜੇ ਦੇ ਮੂੰਹ 'ਤੇ ਵਾਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਇਸ ਦੇ ਨਾਲ ਹੀ ਅਦਾਕਾਰ ਨੇ ਐਂਜਲੀਨਾ ਦੇ ਇਨ੍ਹਾਂ ਦੋਸ਼ਾਂ ਨੂੰ ਝੂਠ ਕਰਾਰ ਦਿੱਤਾ ਹੈ। ਬ੍ਰੈਡ ਪਿਟ ਨੇ ਐਂਜਲੀਨਾ ਦੇ ਇਨ੍ਹਾਂ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਉਹ ਝੂਠ ਬੋਲ ਰਹੀ ਹੈ ਅਤੇ ਇਹ ਸਾਰੇ ਦੋਸ਼ ਝੂਠੇ ਹਨ।